Share on Facebook

Main News Page

ਅੱਤ ਦਾ ਅੰਤ, ਅਟੱਲ ਹੈ...
-: ਸੰਪਾਦਕ ਖ਼ਾਲਸਾ ਨਿਊਜ਼

ਜੇ ਅਖੌਤੀ ਪੰਥਕ ਸਰਕਾਰ ਸੱਤਾ ਦੇ ਨਸ਼ੇ 'ਚ ਇਸੇ ਤਰ੍ਹਾਂ ਸਿੱਖਾਂ ਨਾਲ ਬੇਰੁਖੀ ਭਰਾ ਰਵੱਇਆ ਅਖ਼ਤਿਆਰ ਕਰਦੀ ਰਹੀ, ਤਾਂ ਉਹ ਦਿਨ ਦੂਰ ਨਹੀਂ, ਨੌਜਵਾਨ ਮੁੱੜ ਕੇ ਸੰਘਰਸ਼ ਵਾਲੇ ਰਾਹ ਤੁਰ ਸਕਦੇ ਹਨ, ਜਿਸਦੀ ਜ਼ਿੰਮੇਵਾਰ ਸਰਕਾਰ ਹੋਵੇਗੀ। ਆਪਣੀ ਪਰਜਾ ਦੀ ਮੰਗਾਂ ਦਾ ਖਿਆਲ ਸਰਕਾਰ ਦੀ ਜ਼ਿੰਮੇਵਾਰੀ ਹੈ, ਜੇ ਲੋਕ ਇਨ੍ਹਾਂ ਨੂੰ ਰਾਜ ਦੇ ਸਕਦੇ ਹਨ, ਤਾਂ ਵੋਟਾਂ 'ਚ ਵਾਪਿਸ ਵੀ ਲੈ ਸਕਦੇ ਹਨ। ਜੇ ਬਾਦਲ ਇਹ ਸੋਚ ਰਹੇ ਹਨ ਕਿ ਉਨ੍ਹਾਂ ਨੂੰ ਕੋਈ ਹਿਲਾ ਨਹੀਂ ਸਕਦਾ, ਤਾਂ ਬਹੁਤ ਵੱਡੀ ਗਲਤਫਹਮੀ 'ਚ ਹਨ।

ਇਤਿਹਾਸ ਇਸ ਦਾ ਗਵਾਹ ਹੈ, ਕਿ ਜਿਸਨੇ ਵੀ ਰਾਜਸੱਤਾ ਦੀ ਖੁਮਾਰੀ 'ਚ ਆਮ ਲੋਕਾਂ 'ਤੇ ਅਤਿਆਚਾਰ ਕੀਤਾ, ਦੇਰ ਭਾਂਵੇਂ ਹੋ ਜਾਏ, ਪਰ ਇਹ ਪੱਥਰ 'ਤੇ ਲਕੀਰ ਹੈ, ਕਿ ਸਮਾਂ ਪਾਕੇ ਉਹ ਨੇਸਤੋਨਾਬੂਦ ਹੋ ਜਾਂਦੇ ਨੇ... ਇੰਦਰਾ ਗਾਂਧੀ, ਰਾਜੀਵ ਗਾਂਧੀ, ਮੁੱਖ ਮੰਤਰੀ ਬੇਅੰਤ ਸਿੰਘ... ਬਾਹਰਲੇ ਦੇਸ਼ਾਂ 'ਚ ਹਿਟਲਰ, ਸੱਦਾਮ ਹੁਸੈਨ, ਗੱਦਾਫੀ...  ਆਦਿ ਦਾ ਅੰਜਾਮ ਸਾਰੀ ਦੁਨੀਆਂ ਦੇ ਸਾਹਮਣੇ ਹੈ। ਰੱਬ ਦੇ ਘਰ ਦੇਰ ਭਾਂਵੇਂ ਹੋ ਜਾਏ, ਅੰਧੇਰ ਨਹੀਂ, ਸਮਾਂ ਬਹੁਤ ਬਲਵਾਨ ਹੈ, ਅਤੇ ਇਨ੍ਹਾਂ ਅਤਿਆਚਾਰੀ ਬਾਦਲਾਂ ਦਾ ਵੀ ਹਾਲ ਸਮੇਂ ਨੇ ਕੀ ਕਰਨਾ ਹੈ, ਇਹ ਸਮਾਂ ਦੱਸੇਗਾ... ਪਰ, ਇਹ ਸੱਚਾਈ ਹੈ ਕਿ ਅੱਤ ਦਾ ਅੰਤ, ਅਟੱਲ ਹੈ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top