Share on Facebook

Main News Page

'ਆਦਿ ਬੀੜ' ਕਿਵੇਂ ਬਣੀ ? ਕਿਸ਼ਤ ਚਉਥੀ
-: ਪ੍ਰੋ. ਕਸ਼ਮੀਰਾ ਸਿੰਘ USA
01.05.19

ਲੜੀ ਜੋੜਨ ਲਈ ਪੜ੍ਹੋ: ਕਿਸ਼ਤ ਪਹਿਲੀ, ਦੂਜੀ, ਤੀਜੀ

ਅ). ਫ਼ਰੀਦ-ਬਾਣੀ ਨਾਲ਼ ਸਾਂਝ:

1. ਦੁਧਾਥਣੀ ਸ਼ਬਦ ਦੀ ਸਾਂਝ ਸ਼ੇਖ਼ ਫ਼ਰੀਦ ਜੀ ਦੀ ਬਾਣੀ ਨਾਲ਼:

ਰਾਗੁ ਗਉੜੀ ਪੂਰਬੀ ਛੰਤ ਮਹਲਾ 1 ॥
ਮੈ ਮਤ ਜੋਬਨਿ ਗਰਬਿ ਗਾਲੀ ਦੁਧਾਥਣੀ ਨ ਆਵਏ ॥ {ਗਗਸ 242/9}
ਬਾਣੀ ਸ਼ੇਖ ਫ਼ਰੀਦ {ਸੰਨ 1173-1266, ਸੰਤਾਨ 6 ਲੜਕੇ ਅਤੇ 2 ਲੜਕੀਆਂ} ਜੀ।
ਦੁਧਾਥਣੀ ਨ ਆਵਈ ਫਿਰਿ ਹੋਇ ਨ ਮੇਲਾ ॥2॥ {ਗਗਸ 794/18}

ਵਿਚਾਰ: ਦੁਧਾਥਣੀ- ਉਹ ਅਵੱਸਥਾ ਜਦੋਂ ਇਸਤ੍ਰੀ ਦੇ ਥਣਾਂ ਵਿੱਚ ਦੁੱਧ ਆਉਂਦਾ ਹੈ । ਸੁਹਾਗ-ਭਾਗ ਵਾਲ਼ੀ ਅਵੱਸਥਾ । ਦੁਧਾ ਅਤੇ ਥਣੀ ਦੋ ਸ਼ਬਦ ਵੱਖ-ਵੱਖ ਨਹੀਂ । ਪਦ-ਛੇਦ ਕਰਨ ਵਾਲ਼ਿਆ ਨੇ ਉਕਾਈ ਖਾ ਕੇ ਦੁਧਾਥਣੀ ਸ਼ਬਦ ਨੂੰ ਦੁਧਾ ਅਤੇ ਥਣੀ ਲਿਖ ਦਿੱਤਾ ਹੋਇਆ ਹੈ । ਇਹ ਸ਼ਬਦ-ਸਾਂਝ ਕੇਵਲ ਗੁਰੂ ਨਾਨਕ ਸਾਹਿਬ ਜੀ ਅਤੇ ਸ਼ੇਖ਼ ਫ਼ਰੀਦ ਜੀ ਦੀ ਬਾਣੀ ਵਿੱਚ ਹੀ ਹੈ ਜਿਸ ਤੋਂ ਪ੍ਰਗਟ ਹੈ ਕਿ ਸ਼ੇਖ਼ ਫ਼ਰੀਦ ਜੀ ਦੀ ਬਾਣੀ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਕੋਲ਼ ਸੀ ।

2. ਸ਼ੇਖ਼ ਫ਼ਰੀਦ ਜੀ ਦੇ ਸ਼ਲੋਕਾਂ ਵਿੱਚ ਵਿਆਖਿਆ:

ਸ਼ਲੋਕ ਫ਼ਰੀਦ ਜੀ
ਸਾਹੁਰੈ ਢੋਈ ਨਾ ਲਹੈ ਪੇਈਐ ਨਾਹੀ ਥਾਉ ॥ ਪਿਰੁ ਵਾਤੜੀ ਨ ਪੁਛਈ ਧਨ ਸੋਹਾਗਣਿ ਨਾਉ ॥31॥ ( ਗਗਸ 1379}
ਗੁਰੂ ਨਾਨਕ ਸਾਹਿਬ ਜੀ ਸਾਹੁਰੈ ਪੇਈਐ ਕੰਤ ਕੀ ਕੰਤੁ ਅਗੰਮੁ ਅਥਾਹੁ ॥ ਨਾਨਕ ਸੋ ਸੋਹਾਗਣੀ ਜੁ ਭਾਵੈ
ਬੇਪਰਵਾਹ ॥
32॥ {ਗਗਸ 137}
ਵਿਚਾਰ: ਸ਼ਲੋਕ ਨੰਬਰ 31 ਸ਼ੇਖ਼ ਫ਼ਰੀਦ ਜੀ ਦਾ ਹੈ ਅਤੇ ਸ਼ਲੋਕ ਨੰ: 32 ਧੰਨੁ ਗੁਰੂ ਨਾਨਕ ਸਾਹਿਬ ਜੀ ਦਾ ਹੈ ਜਿਸ ਵਿੱਚ ਸੁਹਾਗਣੀ ਦੇ ਲੱਛਣਾਂ ਨੂੰ ਸਪੱਸ਼ਟ ਕੀਤਾ ਗਿਆ ਹੈ । ਪ੍ਰਭੂ ਨੂੰ ਭਾਅ ਜਾਣ ਵਾਲ਼ੀ ਜੀਵ ਇਸਤ੍ਰੀ ਹੀ ਸੁਹਾਗਣ ਕਹੀ ਜਾ ਸਕਦੀ ਹੈ ।

3. ਸੂਹੀ ਰਾਗ ਦੇ ਸ਼ਬਦਾਂ ਵਿੱਚ ਸਾਂਝ:

ਫ਼ਰੀਦ-ਬਾਣੀ
ਸੂਹੀ ਲਲਿਤ ॥ ਬੇੜਾ ਬੰਧਿ ਨ ਸਕਿਓ ਬੰਧਨ ਕੀ ਵੇਲਾ ॥ ਭਰਿ ਸਰਵਰੁ ਜਬ ਊਛਲੈ ਤਬ ਤਰਣੁ ਦੁਹੇਲਾ ॥1॥ ਹਥੁ ਨ ਲਾਇ ਕਸੁੰਭੜੈ ਜਲਿ ਜਾਸੀ ਢੋਲਾ ॥1॥ ਰਹਾਉ ॥ ਇਕ ਆਪੀਨ੍‍ੈ ਪਤਲੀ ਸਹ ਕੇ ਰੇ ਬੋਲਾ ॥ ਦੁਧਾਥਣੀ ਨ ਆਵਈ ਫਿਰਿ ਹੋਇ ਨ ਮੇਲਾ ॥2॥ ਕਹੈ ਫਰੀਦੁ ਸਹੇਲੀਹੋ ਸਹੁ ਅਲਾਏਸੀ ॥ ਹੰਸੁ ਚਲਸੀ ਡੁੰਮਣਾ ਅਹਿ ਤਨੁ ਢੇਰੀ ਥੀਸੀ ॥3॥2॥ {ਗਗਸ 794}
ਨਾਨਕ-ਬਾਣੀ
ਸੂਹੀ ਮਹਲਾ 1 ॥ ਜਪ ਤਪ ਕਾ ਬੰਧੁ ਬੇੜੁਲਾ ਜਿਤੁ ਲੰਘਹਿ ਵਹੇਲਾ ॥ ਨਾ ਸਰਵਰੁ ਨਾ ਊਛਲੈ ਐਸਾ ਪੰਥੁ ਸੁਹੇਲਾ ॥1॥ ਤੇਰਾ ਏਕੋ ਨਾਮੁ ਮੰਜੀਠੜਾ ਰਤਾ ਮੇਰਾ ਚੋਲਾ ਸਦ ਰੰਗ ਢੋਲਾ ॥1॥ ਰਹਾਉ ॥ ਸਾਜਨ ਚਲੇ ਪਿਆਰਿਆ ਕਿਉ ਮੇਲਾ ਹੋਈ ॥ ਜੇ ਗੁਣ ਹੋਵਹਿ ਗੰਠੜੀਐ ਮੇਲੇਗਾ ਸੋਈ ॥2॥ ਮਿਲਿਆ ਹੋਇ ਨ ਵੀਛੁੜੈ ਜੇ ਮਿਲਿਆ ਹੋਈ ॥ ਆਵਾ ਗਉਣੁ ਨਿਵਾਰਿਆ ਹੈ ਸਾਚਾ ਸੋਈ ॥3॥ ਹਉਮੈ ਮਾਰਿ ਨਿਵਾਰਿਆ ਸੀਤਾ ਹੈ ਚੋਲਾ ॥ ਗੁਰ ਬਚਨੀ ਫਲੁ ਪਾਇਆ ਸਹ ਕੇ ਅੰਮ੍ਰਿਤ ਬੋਲਾ ॥4॥ ਨਾਨਕੁ ਕਹੈ ਸਹੇਲੀਹੋ ਸਹੁ ਖਰਾ ਪਿਆਰਾ ॥ ਹਮ ਸਹ ਕੇਰੀਆ ਦਾਸੀਆ ਸਾਚਾ ਖਸਮੁ ਹਮਾਰਾ ॥5॥2॥4॥ {ਗਗਸ 729}

ਵਿਚਾਰ: ਉੱਪਰੋਕਤ ਸ਼ਬਦਾਂ ਦਾ ਪਾਠ ਕੀਤਿਆਂ ਦੋਹਾਂ ਸ਼ਬਦਾਂ ਦੀ ਸ਼ਬਦ-ਸਾਂਝ ਦਾ ਪਤਾ ਲੱਗ ਜਾਂਦਾ ਹੈ ਜਿਵੇਂ- ਬੇੜਾ-ਬੇੜੁਲਾ, ਸਰਵਰੁ, ਊਛਲੈ, ਬੰਧੁ-ਬੰਧਨ, ਦੁਹੇਲਾ-ਵਹੇਲਾ-ਸੁਹੇਲਾ, ਕਹੈ ਫਰੀਦੁ ਸਹੇਲੀਓ- ਨਾਨਕੁ ਕਹੈ ਸਹੇਲੀਓ, ਸਹ ਕੇ ਰੇ ਬੋਲਾ-ਸਹ ਕੇ ਅੰਮ੍ਰਿਤ ਬੋਲਾ, ਸਹੁ ਆਦਿਕ । ਇਹ ਸਾਂਝ ਇਸ ਕਰਕੇ ਹੈ ਕਿ 12ਵੀਂ ਸਦੀ ਦੀ ਲਿਖੀ ਫ਼ਰੀਦ-ਬਾਣੀ ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਕੋਲ਼ ਮੌਜੂਦ ਸੀ ਜੋ ਸ਼ੇਖ਼ ਫ਼ਰੀਦ ਜੀ ਦੀ ਗੱਦੀ ਸੰਭਾਲਣ ਵਾਲ਼ੇ ਸ਼ੇਖ਼ ਬ੍ਰਹਮ{ਸੰਨ 1510-1552} ਤੋਂ ਆਪਣੀ ਅਯੋਧਣ (ਹੁਣ ਪਾਕਪਟਨ) ਫੇਰੀ ਸਮੇਂ ਉਤਾਰਾ ਕਰ ਕੇ ਪ੍ਰਾਪਤ ਕੀਤੀ ਸੀ । ਕੇਰੇ ਸ਼ਬਦ ਦਾ ਪਦ-ਛੇਦ ਕੇ ਰੇ ਅਤੇ ਦੁਧਾ ਥਣੀ ਦਾ ਸ਼ੁੱਧ ਸ਼ਬਦ-ਜੋੜ ਦੁਧਾਥਣੀ ਹੈ । ਦੁਧਾਥਣੀ ਸ਼ਬਦ ਦੀ ਵਰਤੋਂ ਏਸੇ ਸ਼ਬਦ ਵਿੱਚੋਂ ਲੈ ਕੇ ਹੀ ਧੰਨੁ ਗੁਰੂ ਨਾਨਕ ਸਾਹਿਬ ਜੀ ਨੇ ਆਂਪਣੀ ਬਾਣੀ ਵਿੱਚ ਕੀਤੀ ਹੈ ।

ੲ). ਕੀ ਭਗਤ ਬੇਣੀ ਜੀ ਦੀ ਬਾਣੀ ਪਹਿਲੇ ਗੁਰੂ ਜੀ ਕੋਲ਼ ਸੀ?

1. ਸ਼੍ਰੀ ਰਾਗ ਵਿੱਚ ਸ਼ਬਦਾਂ ਦੀ ਸਾਂਝ:
ਸ੍ਰੀ ਰਾਗ ਬਾਣੀ ਭਗਤ ਬੇਣੀ ਜੀਉ ਕੀ ॥ ਪਹਰਿਆ ਕੈ ਘਰਿ ਗਾਵਣਾ ॥
ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ ॥ ਮਿਰਤਕ ਪਿੰਡਿ ਪਦ ਮਦ ਨਾ ਅਹਿਨਿਸਿ ਏਕੁ ਅਗਿਆਨ ਸੁ ਨਾਗਾ ॥ ਤੇ ਦਿਨ ਸੰਮਲੁ ਕਸਟ ਮਹਾ ਦੁਖ ਅਬ ਚਿਤੁ ਅਧਿਕ ਪਸਾਰਿਆ ॥ ਗਰਭ ਛੋਡਿ ਮ੍ਰਿਤ ਮੰਡਲ ਆਇਆ ਤਉ ਨਰਹਰਿ ਮਨਹੁ ਬਿਸਾਰਿਆ ॥1॥ {ਗਗਸ 93}

ਵਿਚਾਰ: ਧੰਨੁ ਗੁਰੂ ਨਾਨਕ ਸਾਹਿਬ ਜੀ ਨੇ ਭਗਤ ਬੇਣੀ ਜੀ ਦੇ ਸ਼੍ਰੀ ਰਾਗ ਵਿੱਚ ਲਿਖੇ 5 ਬੰਦਾਂ ਦੇ ਸ਼ਬਦ ਨੂੰ ਪੜ੍ਹਿਆ ਅਤੇ ਉਸੇ ਲੈ ਵਿੱਚ ਸ਼੍ਰੀ ਰਾਗ ਵਿੱਚ ਹੀ ਪਹਰਿਆਂ ਦੀ ਬਾਣੀ ਘਰੁ 1 ਵਿੱਚ ਰਚੀ । ਪਹਰਿਆਂ ਦੀ ਚਾਲ ਅਤੇ ਸ਼ਬਦ-ਜੋੜਾਂ ਦੀ ਸਾਂਝ ਦੇਖੋ-

ਸਿਰੀਰਾਗੁ ਮਹਲਾ 1 ਪਹਰੇ ਘਰੁ 1 ॥ ਪਹਿਲੈ ਪਹਰੈ ਰੈਣਿ ਕੈ ਵਣਜਾਰਿਆ ਮਿਤ੍ਰਾ ਹੁਕਮਿ ਪਇਆ ਗਰਭਾਸਿ ॥ ਉਰਧ ਤਪੁ ਅੰਤਰਿ ਕਰੇ ਵਣਜਾਰਿਆ ਮਿਤ੍ਰਾ ਖਸਮ ਸੇਤੀ ਅਰਦਾਸਿ ॥ ਖਸਮ ਸੇਤੀ ਅਰਦਾਸਿ ਵਖਾਣੈ ਉਰਧ ਧਿਆਨਿ ਲਿਵ ਲਾਗਾ ॥ ਨਾ ਮਰਜਾਦੁ ਆਇਆ ਕਲਿ ਭੀਤਰਿ ਬਾਹੁੜਿ ਜਾਸੀ ਨਾਗਾ ॥ ਜੈਸੀ ਕਲਮ ਵੁੜੀ ਹੈ ਮਸਤਕਿ ਤੈਸੀ ਜੀਅੜੇ ਪਾਸਿ ॥ ਕਹੁ ਨਾਨਕ ਪ੍ਰਾਣੀ ਪਹਿਲੈ ਪਹਰੈ ਹੁਕਮਿ ਪਇਆ ਗਰਭਾਸਿ ॥1॥ {ਗਗਸ 74}

ਵਿਚਾਰ:
ਦੋਹਾਂ ਮੁਕੰਮਲ ਸ਼ਬਦਾਂ ਵਿੱਚ ਰਾਗ ਅਤੇ ਘਰ ਦੀ, ਗਰਭ-ਗਰਭਾਸਿ ਦੀ, ਉਰਧ ਧਿਆਨ-ਉਰਧ ਤਪੁ ਦੀ, ਲਿਵ ਲਾਗਾ-ਲਿਵ ਲਾਗਾ ਦੀ, ਨਾਗਾ-ਨਾਗਾ ਦੀ, ਉਛਲਿਆ ਕਾਮੁ-ਕਾਮਿ ਵਿਆਪਿਆ ਦੀ, ਸੰਜਮ-ਸੰਜਮ ਦੀ, ਬਿਆਪੈ-ਵਿਆਪੈ ਦੀ, ਪਛੁਤਾਵਹਿਗਾ-ਪਛੁਤਾਸੀ ਦੀ, ਬੁਧਿ ਨਾਠੀ-ਬੁਧਿ ਵਿਸਰਜੀ ਦੀ, ਮਾਨ-ਮਾਣੁ ਦੀ, ਉਰਧ ਧਿਆਨ ਲਿਵ ਲਾਗਾ-ਉਰਧ ਧਿਆਨਿ ਲਿਵ ਲਾਗਾ ਦੀ ਅਤੇ ਭਾਵ ਅਰਥਾਂ ਦੀ ਪਿਆਰੀ ਸਾਂਝ ਹੈ ।

2. ਪ੍ਰਭਾਤੀ ਰਾਗ ਵਿੱਚ ਸ਼ਬਦਾਂ ਦੀ ਸਾਂਝ:
ਪ੍ਰਭਾਤੀ ਭਗਤ ਬੇਣੀ ਜੀ ਕੀ
ਜਿਨਿ ਆਤਮ ਤਤੁ ਨ ਚੀਨ੍‍ਆਿ ॥ ਸਭ ਫੋਕਟ ਧਰਮ ਅਬੀਨਿਆ ॥ ਕਹੁ ਬੇਣੀ ਗੁਰਮੁਖਿ ਧਿਆਵੈ ॥ ਬਿਨੁ ਸਤਿਗੁਰ ਬਾਟ ਨ ਪਾਵੈ ॥5॥1॥ {ਗਗਸ 1351}
ਪ੍ਰਭਾਤੀ ਮਹਲਾ 1 ॥ ਗੀਤ ਨਾਦ ਹਰਖ ਚਤੁਰਾਈ ॥ ਰਹਸ ਰੰਗ ਫੁਰਮਾਇਸਿ ਕਾਈ ॥ ਪੈਨ੍‍ਣੁ ਖਾਣਾ ਚੀਤਿ ਨ ਪਾਈ ॥ ਸਾਚੁ ਸਹਜੁ ਸੁਖੁ ਨਾਮਿ ਵਸਾਈ ॥1॥ {ਗਗਸ 1331}
ਵਿਚਾਰ: ਭਗਤ ਬੇਣੀ ਜੀ ਦੇ ਪ੍ਰਭਾਤੀ ਰਾਗ ਵਿੱਚ ਰਚੇ ਸ਼ਬਦ ਨੂੰ ਪੜ੍ਹ ਵਿਚਾਰ ਕੇ ਧੰਨੁ ਗੁਰੂ ਨਾਨਕ ਸਾਹਿਬ ਜੀ ਨੇ ਵੀ ਪ੍ਰਭਾਤੀ ਰਾਗ ਵਿੱਚ ਸ਼ਬਦ ਰਚਿਆ । ਦੋਹਾਂ ਸ਼ਬਦਾਂ ਵਿੱਚ ਇੱਕੋ ਚਾਲ, ਪੰਜ-ਪੰਜ ਬੰਦ ਅਤੇ ਹਰ ਬੰਦ ਦੀਆਂ ਚਾਰ-ਚਾਰ ਤੁਕਾਂ ਦੀ ਸਾਂਝ ਹੈ।

3. ਭਗਤ ਬੇਣੀ ਜੀ ਦੇ ਸ਼ਬਦ ਦੀਆਂ ਤੁਕਾਂ ਦੀ ਸਾਂਝ:
ਕਹੁ ਬੇਣੀ ਗੁਰਮੁਖਿ ਧਿਆਵੈ ॥ ਬਿਨੁ ਸਤਿਗੁਰ ਬਾਟ ਨ ਪਾਵੈ ॥5॥ (ਗਗਸ 1351}
॥ ਕਹੁ ਨਾਨਕ ਨਿਹਚਉ ਧਿਆਵੈ ॥ ਵਿਣੁ ਸਤਿਗੁਰ ਵਾਟ ਨ ਪਾਵੈ ॥2॥ {ਗਗਸ 470/16}
ਉੱਪਰੋਕਤ ਤੁਕਾਂ ਦੀ ਸਾਂਝ ਸਾਂਝ ਦੇਖ ਕੇ ਇਹੀ ਸਿੱਧ ਹੁੰਦਾ ਹੈ ਕਿ ਧੰਨੁ ਗੁਰੂ ਨਾਨਕ ਸਾਹਿਬ ਜੀ ਕੋਲ਼ ਭਗਤ ਬੇਣੀ ਦੀ ਬਾਣੀ ਮੌਜੂਦ ਸੀ ।

4. ਰਾਮਕਲੀ ਰਾਗ ਵਿੱਚ ਸ਼ਬਦ ਸਾਂਝ:
ਰਾਮਕਲੀ ਬਾਣੀ ਬੇਣੀ ਜੀਉ ਕੀ॥
ਇੜਾ ਪਿੰਗੁਲਾ ਅਉਰ ਸੁਖਮਨਾ ਤੀਨਿ ਬਸਹਿ ਇਕ ਠਾਈ ॥ ਬੇਣੀ ਸੰਗਮੁ ਤਹ ਪਿਰਾਗੁ ਮਨੁ ਮਜਨੁ ਕਰੇ ਤਿਥਾਈ ॥1॥ ਸੰਤਹੁ ਤਹਾ ਨਿਰੰਜਨ ਰਾਮੁ ਹੈ ॥ ਗੁਰ ਗਮਿ ਚੀਨੈ ਬਿਰਲਾ ਕੋਇ ॥ ਤਹਾਂ ਨਿਰੰਜਨੁ ਰਮਈਆ ਹੋਇ ॥1॥ ਰਹਾਉ ॥ {ਗਗਸ 974}

ਰਾਮਕਲੀ ਮਹਲਾ 1 ॥ ਖਟੁ ਮਟੁ ਦੇਹੀ ਮਨੁ ਬੈਰਾਗੀ ॥ ਸੁਰਤਿ ਸਬਦੁ ਧੁਨਿ ਅੰਤਰਿ ਜਾਗੀ ॥ ਵਾਜੈ ਅਨਹਦੁ ਮੇਰਾ ਮਨੁ ਲੀਣਾ ॥ ਗੁਰ ਬਚਨੀ ਸਚਿ ਨਾਮਿ ਪਤੀਣਾ ॥1॥ {ਗਗਸ 903}
ਵਿਚਾਰ: ਭਗਤ ਬੇਣੀ ਜੀ ਨੇ ਆਪਣੇ ਸ਼ਬਦ ਵਿੱਚ ਅਲੰਕਾਰਾਂ ਦੀ ਬਹੁਤ ਵਰਤੋਂ ਕੀਤੀ ਹੈ ਜਿਸ ਕਾਰਣ ਅਰਥ ਅਤੇ ਸ਼ਬਦ ਦਾ ਪਾਠ ਕੁੱਝ ਕਠਿਨ ਜਾਪਦੇ ਹਨ। ਧੰਨੁ ਗੁਰੂ ਨਾਨਕ ਪਾਤਿਸ਼ਾਹ ਜੀ ਨੇ ਏਸੇ ਰਾਗ ਰਾਮਕਲੀ ਵਿੱਚ ਆਪਣੀ ਇੱਕ ਅਸ਼ਟਪਦੀ ਰਾਹੀਂ ਭਗਤ ਬੇਣੀ ਜੀ ਦੇ ਸ਼ਬਦ ਦੀਆਂ ਘੁੰਡੀਆਂ ਖੋਲ੍ਹ ਕੇ ਉਸ ਨੂੰ ਸਮਝਣਾ ਸੌਖਾ ਜ਼ਰੂਰ ਕਰ ਦਿੱਤਾ ਹੈ । ਦੋਹਾਂ ਸ਼ਬਦਾਂ ਵਿੱਚ ਕਈ ਸ਼ਬਦ-ਜੋੜਾਂ ਦੀ ਸਾਂਝ ਵੀ ਹੈ ਜਿਵੇਂ: ਸੁੰਨ ਸਮਾਧਿ, ਅਨਾਹਦ, ਜਾਗਿ ਰਹੇ, ਦੁਰਮਤਿ, ਨਾਮੁ ਰਤਨੁ, ਪੰਚ ਤਸਕਰ ਆਦਿਕ ।

ਸ) ਭਗਤ ਕਬੀਰ ਜੀ ਅਤੇ ਗੁਰੂ ਨਾਨਕ ਸਾਹਿਬ ਜੀ ਵਿੱਚ ਬਾਣੀ-ਸਾਂਝ:
ਭਗਤ ਕਬੀਰ ਜੀ
1. ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਅਪੁਨਾ ਕਾਰਜੁ ਸਵਾਰੇ ॥ {ਗਗਸ 334}
ਗੁਰੂ ਨਾਨਕ ਸਾਹਿਬ ਜੀ
ਪਉੜੀ ॥ ਸਾਹਿਬੁ ਹੋਇ ਦਇਆਲੁ ਕਿਰਪਾ ਕਰੇ ਤਾ ਸਾਈ ਕਾਰ ਕਰਾਇਸੀ ॥
ਵਿਚਾਰ: ਉਰੋਪਕਤ ਦੋ ਤੁਕਾਂ ਵਿੱਚ ਅੱਧਾ ਹਿੱਸਾ ਸਾਂਝਾ ਹੈ । ਭਗਤ ਕਬੀਰ ਜੀ ਦੀਬਾਣੀ ਪਹਿਲੇ ਗੁਰੂ ਜੀ ਕੋਲ਼ ਮੌਜੂਦ ਸੀ ।

2. ਸੂਤਕ ਬਾਰੇ ਵਿਚਾਰਾਂ ਦੀ ਸਾਂਝ
ਭਗਤ ਕਬੀਰ ਜੀ
ਜਲਿ ਹੈ ਸੂਤਕੁ ਥਲਿ ਹੈ ਸੂਤਕੁ ਸੂਤਕ ਓਪਤਿ ਹੋਈ ॥ ਜਨਮੇ ਸੂਤਕੁ ਮੂਏ ਫੁਨਿ ਸੂਤਕੁ ਸੂਤਕ ਪਰਜ ਬਿਗੋਈ ॥1॥ ਕਹੁ ਰੇ ਪੰਡੀਆ ਕਉਨ ਪਵੀਤਾ ॥ ਐਸਾ ਗਿਆਨੁ ਜਪਹੁ ਮੇਰੇ ਮੀਤਾ ॥1॥ ਰਹਾਉ ॥ ਨੈਨਹੁ ਸੂਤਕੁ ਬੈਨਹੁ ਸੂਤਕੁ ਸੂਤਕੁ ਸ੍ਰਵਨੀ ਹੋਈ ॥ ਊਠਤ ਬੈਠਤ ਸੂਤਕੁ ਲਾਗੈ ਸੂਤਕੁ ਪਰੈ ਰਸੋਈ ॥2॥ ਫਾਸਨ ਕੀ ਬਿਧਿ ਸਭੁ ਕੋਊ ਜਾਨੈ ਛੂਟਨ ਕੀ ਇਕੁ ਕੋਈ ॥ ਕਹਿ ਕਬੀਰ ਰਾਮੁ ਰਿਦੈ ਬਿਚਾਰੈ ਸੂਤਕੁ ਤਿਨੈ ਨ ਹੋਈ ॥3॥41॥

ਗੁਰੂ ਨਾਨਕ ਸਹਿਬ ਜੀ
ਸੂਤਕੁ ਅਗਨਿ ਭਖੈ ਜਗੁ ਖਾਇ ॥ ਸੂਤਕੁ ਜਲਿ ਥਲਿ ਸਭ ਹੀ ਥਾਇ ॥ {ਗਗਸ 413}
ਸਲੋਕੁ ਮ% 1 ॥ ਜੇ ਕਰਿ ਸੂਤਕੁ ਮੰਨੀਐ ਸਭ ਤੈ ਸੂਤਕੁ ਹੋਇ ॥ ਗੋਹੇ ਅਤੈ ਲਕੜੀ ਅੰਦਰਿ ਕੀੜਾ ਹੋਇ ॥ ਜੇਤੇ ਦਾਣੇ ਅੰਨ ਕੇ ਜੀਆ ਬਾਝੁ ਨ ਕੋਇ ॥ ਪਹਿਲਾ ਪਾਣੀ ਜੀਉ ਹੈ ਜਿਤੁ ਹਰਿਆ ਸਭੁ ਕੋਇ ॥ ਸੂਤਕੁ ਕਿਉ ਕਰਿ ਰਖੀਐ ਸੂਤਕੁ ਪਵੈ ਰਸੋਇ ॥ ਨਾਨਕ ਸੂਤਕੁ ਏਵ ਨ ਉਤਰੈ ਗਿਆਨੁ ਉਤਾਰੇ ਧੋਇ ॥1॥ ਮ% 1 ॥ ਮਨ ਕਾ ਸੂਤਕੁ ਲੋਭੁ ਹੈ ਜਿਹਵਾ ਸੂਤਕੁ ਕੂੜੁ ॥ ਅਖੀ ਸੂਤਕੁ ਵੇਖਣਾ ਪਰ ਤ੍ਰਿਅ ਪਰ ਧਨ ਰੂਪੁ ॥ ਕੰਨੀ ਸੂਤਕੁ ਕੰਨਿ ਪੈ ਲਾਇਤਬਾਰੀ ਖਾਹਿ ॥ ਨਾਨਕ ਹੰਸਾ ਆਦਮੀ ਬਧੇ ਜਮ ਪੁਰਿ ਜਾਹਿ ॥2॥ {ਗਗਸ 472}
ਵਿਚਾਰ: ਧੰਨੁ ਗੁਰੂ ਨਾਨਕ ਸਾਹਿਬ ਜੀ ਕੋਲ਼ ਭਗਤ ਕਬੀਰ ਜੀ ਦੀ ਬਾਣੀ ਸੀ । ਉਰੋਕਤ ਸ਼ਬਦਾਂ ਦੀ ਸਾਂਝ ਇਸ ਗੱਲ ਦੀ ਪੁਸ਼ਟੀ ਕਰਦੀ ਹੈ ।

ਹ). ਭਗਤ ਬਾਣੀ, ਧੰਨੁ ਗੁਰੂ ਅਮਰਦਾਸ ਸਾਹਿਬ ਜੀ ਕੋਲ਼ ਸੀ:
1. ਭਗਤ ਨਾਮਦੇਉ ਜੀ ਦੀ ਬਾਣੀ ਨਾਖ ਸਾਂਝ:
ਸਾਹਿਬੁ ਸੰਕਟਵੈ ਸੇਵਕੁ ਭਜੈ ॥ ਚਿਰੰਕਾਲ ਨ ਜੀਵੈ ਦੋਊ ਕੁਲ ਲਜੈ ॥1॥ ਤੇਰੀ ਭਗਤਿ ਨ ਛੋਡਉ ਭਾਵੈ ਲੋਗੁ ਹਸੈ ॥ ਚਰਨ ਕਮਲ ਮੇਰੇ ਹੀਅਰੇ ਬਸੈਂ ॥1॥ ਰਹਾਉ ॥ ਜੈਸੇ ਅਪਨੇ ਧਨਹਿ ਪ੍ਰਾਨੀ ਮਰਨੁ ਮਾਂਡੈ ॥ ਤੈਸੇ ਸੰਤ ਜਨਾਂ ਰਾਮ ਨਾਮੁ ਨ ਛਾਡੈਂ ॥2॥ ਗੰਗਾ ਗਇਆ ਗੋਦਾਵਰੀ ਸੰਸਾਰ ਕੇ ਕਾਮਾ ॥ ਨਾਰਾਇਣੁ ਸੁਪ੍ਰਸੰਨ ਹੋਇ ਤ ਸੇਵਕੁ ਨਾਮਾ ॥3॥1

ਬਸੰਤੁ ਮਹਲਾ 3 ਇਕ ਤੁਕਾ ॥ ਸਾਹਿਬ ਭਾਵੈ ਸੇਵਕੁ ਸੇਵਾ ਕਰੈ ॥ ਜੀਵਤੁ ਮਰੈ ਸਭਿ ਕੁਲ ਉਧਰੈ ॥1॥ ਤੇਰੀ ਭਗਤਿ ਨ ਛੋਡਉ ਕਿਆ ਕੋ ਹਸੈ ॥ ਸਾਚੁ ਨਾਮੁ ਮੇਰੈ ਹਿਰਦੈ ਵਸੈ ॥1॥ ਰਹਾਉ ॥ ਜੈਸੇ ਮਾਇਆ ਮੋਹਿ ਪ੍ਰਾਣੀ ਗਲਤੁ ਰਹੈ ॥ ਤੈਸੇ ਸੰਤ ਜਨ ਰਾਮ ਨਾਮ ਰਵਤ ਰਹੈ ॥2॥ ਮੈ ਮੂਰਖ ਮੁਗਧ ਊਪਰਿ ਕਰਹੁ ਦਇਆ ॥ ਤਉ ਸਰਣਾਗਤਿ ਰਹਉ ਪਇਆ ॥3॥ ਕਹਤੁ ਨਾਨਕੁ ਸੰਸਾਰ ਕੇ ਨਿਹਫਲ ਕਾਮਾ ॥ ਗੁਰ ਪ੍ਰਸਾਦਿ ਕੋ ਪਾਵੈ ਅੰਮ੍ਰਿਤ ਨਾਮਾ ॥4॥8॥

ਵਿਚਾਰ: ਉੱਪਰ ਦਿੱਤੇ ਦੋਹਾਂ ਸ਼ਬਦਾਂ ਨੂੰ ਪੜ੍ਹ ਕੇ ਯਕੀਨ ਆ ਜਾਂਦਾ ਹੈ ਕਿ ਭਗਤ ਬਾਣੀ ਤੀਜੇ ਗੁਰੂ ਜੀ ਕੋਲ਼ ਆ ਚੁੱਕੀ ਸੀ ।ਤੀਜੇ ਗੁਰੂ ਜੀ ਨੇ ਭਗਤ ਨਾਮ ਦੇਵ ਜੀ ਦਾ ਬਸੰਤ ਰਾਗ ਵਿੱਚ ਰਚਿਆ ਸ਼ਬਦ ਪੜ੍ਹ ਕੇ ਆਪ ਵੀ ਉਸੇ ਰਾਗ ਵਿੱਚ ਸ਼ਬਦ ਰਚ ਦਿੱਤਾ ਅਤੇ ਦੋਹਾਂ ਵਿੱਚ ਸ਼ਬਦ-ਜੋੜਾਂ ਅਤੇ ਭਾਵਾਂ ਦੀ ਡੂੰਘੀ ਸਾਂਝ ਹੈ ।

2. ਭਗਤ ਫ਼ਰੀਦ ਜੀ ਦੀ ਬਾਣੀ ਨਾਲ਼ ਸਾਂਝ:

ੳ). ਭਗਤ ਫ਼ਰੀਦ ਜੀ-
ਫਰੀਦਾ ਕਾਂਲੀ ਜਿਨੀ ਨ ਰਾਵਿਆ ਧਉਲੀ ਰਾਵੈ ਕੋਇ ॥ ਕਰਿ ਸਾਂਈ ਸਿਉ ਪਿਰਹੜੀ ਰੰਗੁ ਨਵੇਲਾ ਹੋਇ ॥12॥

ਤੀਜੇ ਸਤਿਗੁਰੂ ਜੀ 12ਵੇਂ ਸ਼ਲੋਕ ਦੀ ਵਿਆਖਿਆ ਕਰਦੇ ਹਨ-
ਮ: 3 ॥ ਫਰੀਦਾ ਕਾਲੀ ਧਉਲੀ ਸਾਹਿਬੁ ਸਦਾ ਹੈ ਜੇ ਕੋ ਚਿਤਿ ਕਰੇ ॥ ਆਪਣਾ ਲਾਇਆ ਪਿਰਮੁ ਨ ਲਗਈ ਜੇ ਲੋਚੈ ਸਭੁ ਕੋਇ ॥ ਏਹੁ ਪਿਰਮੁ ਪਿਆਲਾ ਖਸਮ ਕਾ ਜੈ ਭਾਵੈ ਤੈ ਦੇਇ ॥13॥ {ਗਗਸ 1378}
ਵਿਚਾਰ: ਤੀਜੇ ਗੁਰੂ ਜੀ ਨੇ ਕਾਂਲੀ ਅਤੇ ਧਉਲੀ ਅਵੱਸਥਾ ਦੀ ਸੁੰਦਰ ਵਿਆਖਿਆ ਕਰਦਿਆਂ ਲਿਖਿਆ ਹੈ ਕਿ ਜਵਾਨੀ ਅਤੇ ਬੁਢਾਪੇ ਦੀ ਅਵੱਸਥਾ ਵਿੱਚ ਜਪ ਉਹੀ ਸਕਦਾ ਹੈ ਜਿਸ ਨੂੰ ਮਾਲਕ ਪਿਰਮ ਪਿਆਲਾ ਦੇ ਦੇਵੇ । ਇਹ ਵਿਆਖਿਆ ਇਸ ਗੱਲ ਦਾ ਸਬੂਤ ਹੈ ਕਿ ਤੀਜੇ ਗੁਰੂ ਜੀ ਕੋਲ਼ ਭਗਤ ਬਾਣੀ ਮੌਜੂਦ ਸੀ ਜੋ ਪਹਿਲੇ ਗੁਰੂ ਜੀ ਕੋਲ਼ੋਂ ਹੀ ਦੂਜੇ ਗੁਰੂ ਜੀ ਰਾਹੀਂ ਆਈ ਸੀ ।

ਅ). ਭਗਤ ਫ਼ਰੀਦ ਜੀ ਲਿਖਦੇ ਹਨ-
ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ ॥ ਜੋ ਤਨ ਰਤੇ ਰਬ ਸਿਉ ਤਿਨ ਤਨਿ ਰਤੁ ਨ ਹੋਇ ॥51॥
ਗੁਰੂ ਅਮਾਰਦਾਸ ਸਾਹਿਬ ਜੀ-
ਮ: 3 ॥ ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ ॥ ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ ॥ ਭੈ ਪਇਐ ਤਨੁ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ ਤਿਉ ਹਰਿ ਕਾ ਭਉ ਦੁਰਮਤਿ ਮੈਲੁ ਗਵਾਇ ॥ ਨਾਨਕ ਤੇ ਜਨ ਸੋਹਣੇ ਜਿ ਰਤੇ ਹਰਿ ਰੰਗੁ ਲਾਇ ॥52॥ {1380}

ਵਿਚਾਰ: ਭਗਤ ਫ਼ਰੀਦ ਦੀ ਦੇ ਵਰਤੇ ਸ਼ਬਦ ਰਤੀ ਤਰੁ ਨ ਨਿਕਲੈ ਦੀ ਸੁੰਦਰ ਵਿਆਖਿਆ ਕਰ ਕਰ ਤੀਜੇ ਗੁਰੂ ਨੇ ਦੱਸ ਦਿੱਤਾ ਹੈ ਕਿ ਇਹ ਰੱਤ, ਲੋਭ ਦੀ ਰੱਤ ਹੈ ਅਤੇ ਇਹ ਖ਼ੂਨ ਨਹੀਂ ਜੋ ਸ਼ਰੀਰ ਵਿੱਚ ਦੌੜ ਰਿਹਾ ਹੈ । ਸਪੱਸ਼ਟ ਹੈ ਕਿ ਇਹ ਵਿਆਖਿਆ ਤਾਂ ਹੀ ਸੰਭਵ ਸੀ ਜੇ ਭਗਤ ਫ਼ਰੀਦ ਜੀ ਦੀ ਬਾਣੀ ਤੀਜੇ ਗੁਰੂ ਜੀ ਕੋਲ਼ ਹੁੰਦੀ ।

ੲ). ਭਗਤ ਫ਼ਰੀਦ ਜੀ ਲਿਖਦੇ ਹਨ-
ਫਰੀਦਾ ਪਾੜਿ ਪਟੋਲਾ ਧਜ ਕਰੀ ਕੰਬਲੜੀ ਪਹਿਰੇਉ ॥ ਜਿਨੀ ਵੇਸੀ ਸਹੁ ਮਿਲੈ ਸੇਈ ਵੇਸ ਕਰੇਉ ॥103॥
ਅਗਲੇ ਸ਼ਲੋਕ ਵਿੱਚ ਵਿਆਖਿਆ ਤੀਜੇ ਗੁਰੂ ਜੀ ਕਰਦੇ ਹਨ-
ਮ: 3 ॥ ਕਾਇ ਪਟੋਲਾ ਪਾੜਤੀ ਕੰਬਲੜੀ ਪਹਿਰੇਇ ॥ ਨਾਨਕ ਘਰ ਹੀ ਬੈਠਿਆ ਸਹੁ ਮਿਲੈ ਜੇ ਨੀਅਤਿ ਰਾਸਿ ਕਰੇਇ ॥ 104॥ {ਗਗਸ 1383}
ਵਿਚਾਰ: ਤੀਜੇ ਸਤਿਗੁਰੂ ਜੀ ਕੋਲ਼ ਭਗਤ ਫ਼ਰੀਦ ਜੀ ਦੀ ਬਾਣੀ ਦੂਜੇ ਗੁਰੂ ਜੀ ਤੋਂ ਆ ਚੁੱਕੀ ਸੀ ।

ਕ). ਭਗਤ ਕਬੀਰ ਜੀ ਦੀ ਬਾਣੀ ਨਾਲ਼ ਚਉਥੇ ਗੁਰੂ ਜੀ ਦੀ ਸਾਂਝ:
ਕਬੀਰ ਬਾਣੀ
ਜੋਗੀ ਗੋਰਖੁ ਗੋਰਖੁ ਕਰੈ ॥ ਹਿੰਦੂ ਰਾਮ ਨਾਮੁ ਉਚਰੈ ॥ ਮੁਸਲਮਾਨ ਕਾ ਏਕੁ ਖੁਦਾਇ ॥ ਕਬੀਰ ਕਾ ਸੁਆਮੀ ਰਹਿਆ ਸਮਾਇ ॥4॥3॥11॥ {ਗਗਸ 1160}
ਗਉੜੀ ਗੁਆਰੇਰੀ ਮਹਲਾ 4 ਚਉਥਾ॥
ਪੰਡਿਤੁ ਸਾਸਤ ਸਿਮ੍ਰਿਤਿ ਪੜਿਆ ॥ ਜੋਗੀ ਗੋਰਖੁ ਗੋਰਖੁ ਕਰਿਆ ॥ ਮੈ ਮੂਰਖ ਹਰਿ ਹਰਿ ਜਪੁ ਪੜਿਆ ॥1॥ {ਗਗਸ 163}
ਵਿਚਾਰ: ਦੋਹਾਂ ਰਚਨਾਵਾਂ ਵਿੱਚ ਸ਼ਬਦ-ਜੋੜਾਂ ਅਤੇ ਭਾਵ ਅਰਥਾਂ ਦੀ ਸਾਂਝ ਸਾਫ਼ ਝਲਕ ਰਹੀ ਹੈ ਜਿਸ ਤੋਂ ਸਿੱਧ ਹੁੰਦਾ ਹੈ ਕਿ ਭਗਤ ਬਾਣੀ ਧੰਨੁ ਗੁਰੂ ਰਾਮਦਾਸ ਪਾਤਿਸ਼ਾਹ ਜੀ ਕੋਲ਼ ਮੌਜੂਦ ਸੀ ਜੋ ਸਿਲਸਿਲੇਵਾਰ ਗੁਰਗੱਦੀ ਬਦਲਣ ਨਾਲ਼ ਉਨ੍ਹਾਂ ਕੋਲ਼ ਤੀਜੇ ਗੁਰੂ ਜੀ ਕੋਲ਼ੋਂ ਪਹੁੰਚੀ ਸੀ ।

ਨੋਟ: 4 ਚਉਥਾ ਲਿਖਣ ਤੋਂ ਸੰਕੇਤ 4 ਨੂੰ ਚਉਥਾ ਬੋਲਣ ਤੋਂ ਹੈ । ਪਾਠ ਵਿੱਚ 4 ਚਉਥਾ ਨੂੰ ਚਉਥਾ ਚਉਥਾ ਪੜ੍ਹਨਾ ਚਾਹੀਦਾ ਹੈ ਤਾਂ ਜੁ ਸ਼੍ਰੋਤਿਆਂ ਨੂੰ ਵੀ ਗੁਰੂ ਜੀ ਵਲੋਂ ਦਿੱਤੇ ਸੰਕੇਤ ਦਾ ਬੋਧ ਹੋ ਸਕੇ ।

ਚਲਦਾ...

ਗੁਰੂ ਗ੍ਰੰਥ ਸਾਹਿਬ ਜੀ ਦੀ ਜੈ ਜੈਕਾਰ!


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top