ਉਸ ਜਾਣਕਾਰੀ ਵਿਚ ਮੈਂ ਕੋਲੋਂ
ਘੱਟ, ਪਰ ਇਨ੍ਹਾਂ ਦੇ ਅਪਣੇ ਹੀ ‘ਮੈਗਜ਼ੀਨਾਂ’ ਕਹਾਣੀਆਂ, ਡੇਰੇ ਵਿਚ
ਵਾਪਰਦੀਆਂ ਘਟਨਾਵਾਂ, ਬਾਬਾ ਬਲਦੇਵ ਸਿੰਘ ਦੀਆਂ ਕਹੀਆਂ ਗੱਲਾਂ ਆਦਿ ਦਾ
ਜ਼ਿਕਰ ਕੀਤਾ ਸੀ, ਕਿ ਪਿੰਡ ਬੁਲੰਦਾ, ਬੁਲੰਦਪੁਰ ਸਾਹਿਬ ਕਿਵੇਂ ਬਣ ਗਿਆ।
ਪਰ ਬਜਾਇ ਇਸ ਦੇ ਕਿ ਇਹ ਮੇਰੀਆਂ ਕਹੀਆਂ ਗੱਲਾਂ
ਦਾ ਜਵਾਬ ਦਿੰਦੇ, ਉਲਟਾ ਵਕੀਲਾਂ ਰਾਹੀਂ ਧਮਕੀਆਂ ਭੇਜਣੀਆਂ ਸ਼ੁਰੂ ਕਰ
ਦਿੱਤੀਆਂ ਹਨ।
ਹੈਰਾਨੀ ਦਾ ਗੱਲ ਹੈ ਕਿ ਲੁਕਾਈ
ਨੂੰ ਤਾਂ ਇਹ ਸਾਧ ਲੋਕਾਂ ਨੂੰ ਤਾਂ ਸਵਰਗਾਂ ਦੇ ਰਸਤੇ ਦੱਸਦੇ ਹਨ, ਪਰ ਖੁਦ
ਮਸਲੇ ਵਕੀਲਾਂ ਕੋਲੋਂ ਨਿਪਟਾਉਂਦੇ ਹਨ। ਇਸ ਦਾ ਮੱਤਲਬ ਵਕੀਲ ਸਾਧ ਨਾਲੋਂ
ਵੱਡਾ ਹੋਇਆ ਤੇ ਕਿਉਂ ਨਾ ਇਸ ਮਗਰ ਸਮਾਂ ਜਾਇਆ ਕਰ ਰਹੇ ਲੋਕਾਂ ਨੂੰ ਵਕੀਲ
ਨੂੰ ਹੀ ਇੱਕ ਡੇਰਾ ਹੋਰ ਖੋਲ੍ਹ ਦੇਣਾ ਚਾਹੀਦਾ ਹੈ!
ਯਾਦ ਰਹੇ ਕਿ ਪਿੱਛਲੀ ਜਾਣਕਾਰੀ
ਦੀਆਂ ਪੰਜਾਂ ਕਿਸ਼ਤਾਂ ਵਿਚ ਡੇਰੇ ਵਿਚ ਵਾਪਰ ਰਹੀਆਂ ਗੁਰਮਤਿ ਵਿਰੋਧੀ ਗੱਲਾਂ
ਬਾਰੇ ਮੈਂ ਕੁਝ ਸਵਾਲ ਉਠਾਏ ਸਨ, ਪਰ ਉਨ੍ਹਾਂ
ਦਾ ਜਵਾਬ ਨਾ ਲੋਕਾਂ ਮੰਗਿਆ, ਨਾ ਸਾਧ ਅਤੇ ਨਾ ਕਿਸੇ ਉਸ ਦੇ ਚੇਲੇ ਨੇ
ਦਿੱਤਾ ਹੈ, ਸਿਵਾਏ ਛੇ ਸਫਿਆਂ ਦੀ ਵਕੀਲ ਦੀ ਚਿੱਠੀ ਭੇਜਣ ਦੇ।
ਬਾਬੇ
ਜੀਤ ਸਿੰਘ ਦਾ ਵੱਡਾ ਮੂਰਤਾ ਲਾ ਕੇ ਬਕਾਇਦਾ ਉਪਰ ਚਾਨਣੀਆਂ ਚੰਦੋਏ ਲਾ ਕੇ
ਅਤੇ ਉਸ ਦੇ ਪੈਰਾਂ ਹੇਠ ਗੁਰਬਾਣੀ ਦੇ ਪਾਵਨ ਬਚਨ ਲਿੱਖ ਕੇ, ਇਨ੍ਹਾਂ ਲੋਕਾਂ
ਗੁਰਬਾਣੀ ਦਾ ਨਿਰਾਦਰ ਕੀਤਾ ਹੈ, ਉਸ ਬਾਰੇ ਇਨ੍ਹਾਂ ਕੋਈ ਜਵਾਬ ਨਹੀਂ ਦਿੱਤਾ।
ਲੰਗਰ ਵਿਚ ਲੋਕਲ ਲੋਕਾਂ ਲਈ ਅੱਡ ਅਤੇ ਬਾਹਰ ਵਾਲਿਆਂ ਲਈ ਅੱਡ ਲੰਗਰ ਲਾ
ਕੇ, ਲੰਗਰ ਦੀ ਸਾਂਝੀਵਾਲਤਾ ਦੀ ਪਰੰਪਰਾ ਦਾ ਮਖੌਲ ਉਡਾਇਆ ਜਾਂਦਾ ਹੈ। ਬਾਬੇ
ਜੀਤੇ ਦੀ ਪਿੱਛਲੇ 100 ਜਨਮ ਦੀ ਭਗਤੀ ਦੀ ਗੱਪ ਦਾ ਇਨ੍ਹਾਂ ਕੋਈ ਜਵਾਬ ਨਹੀਂ
ਦਿੱਤਾ ਕਿ ਬਲਦੇਵ ਸਿੰਘ ਨੂੰ ਬਾਬੇ ਜੀਤੇ ਦੇ ਪਿੱਛਲੇ 100 ਜਨਮ ਦਾ ਕਿਵੇਂ
ਪਤਾ ਚਲਿਆ, ਤੇ ਜੇ ਬਾਬੇ ਜੀਤੇ ਨੇ ਇਹ ਗੱਪ ਖੁਦ ਮਾਰੀ ਸੀ, ਤਾਂ ਉਸ ਨੇ
ਕਿਹੜੇ ਮੀਟਰ ਨਾਲ ਅਪਣਾ 100 ਜਨਮ ਮਿਣਿਆ।
ਪੰਜਾਬ ਵਿਚ ਨਸ਼ਿਆਂ ਦੇ ਦਰਿਆ
ਵਹਾਉਂਣ ਵਾਲੇ ਬਾਦਲ-ਐਂਡ-ਪਾਰਟੀ ਦਾ ਬਾਦਲ, ਇਨ੍ਹਾਂ ਦੇ ਡੇਰੇ ਆਉਂਦਾ ਅਤੇ
ਇਹ ਉਸ ਨੂੰ ਸਿਰੋਪੇ ਦੇ ਕੇ ਪੰਜਾਬ ਦੀਆਂ ਉਨ੍ਹਾਂ ਹਜਾਰਾਂ ਮਾਵਾਂ ਦਾ ਇਹ
ਮੂੰਹ ਨਹੀਂ ਚਿੜਾਉਂਦੇ, ਜਿੰਨ੍ਹਾਂ ਦੇ ਜਵਾਨ ਪੁੱਤਰ ਇਨ੍ਹਾਂ ਦੇ ਦਿੱਤੇ
ਹੋਏ ਜ਼ਹਿਰ ਨਾਲ ਇਸ ਦੁਨੀਆਂ ਤੋਂ ਜਾ ਚੁੱਕੇ ਹਨ?