Share on Facebook

Main News Page

ਪਿੰਡ ਬੁਲੰਦਾ ਉਰਫ ਬੁਲੰਦਪੁਰੀ ਉਰਫ ਬੁਲੰਦਪੁਰੀ ਸਾਹਿਬ ਉਰਫ ਨਵਾਂ ਨਾਨਕਸਰ ਠਾਠ ??? ਆਖਰੀ ਕਿਸ਼ਤ
-: ਗੁਰਦੇਵ ਸਿੰਘ ਸੱਧੇਵਾਲੀਆ
sgurdev@hotmail.com

>> ਕਿਸ਼ਤ 1, ਕਿਸ਼ਤ 2ਕਿਸ਼ਤ 3, ਕਿਸ਼ਤ 4, ਕਿਸ਼ਤ ਆਖਰੀ


ਜ਼ਰੂਰੀ ਨੋਟ: ਸ. ਰਵਿੰਦਰ ਸਿੰਘ ਪੰਨੂ ਜੀ, ਜੇਕਰ ਚਾਹੁਣ ਤਾਂ ਆਪਣਾ ਸਪਸ਼ਟੀਕਰਣ ਭੇਜ ਸਕਦੇ ਹਨ, ਤਾਂ ਜੋ ਉਨ੍ਹਾਂ ਦਾ ਪੱਖ ਵੀ ਪਾਠਕਾਂ ਸਾਹਮਣੇ ਪੇਸ਼ ਕੀਤਾ ਜਾ ਸਕੇ, ਖ਼ਾਲਸਾ ਨਿਊਜ਼ 'ਤੇ ਉਹ ਵੀ ਜ਼ਰੂਰ ਪੋਸਟ ਕੀਤਾ ਜਾਵੇਗਾ। ... ਸੰਪਾਦਕ ਖ਼ਾਲਸਾ ਨਿਊਜ਼


ਮੈਂ ਪਿੱਛੇ ਚਾਰ ਕਿਸ਼ਤਾਂ ਵਿਚ ਬੁਲੰਦਪੁਰ ਡੇਰੇ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਸੀ, ਕਿ ਸ੍ਰੀ ਗੁਰੂ ਜੀ ਦੀ ਬਾਣੀ ਨੂੰ ਪ੍ਰਚਾਰਨ ਦੇ ਨਾਂ 'ਤੇ ਅਤੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦਾ ਪ੍ਰਕਾਸ਼ ਕਰਕੇ ਡੇਰੇਦਾਰ ਸਾਧ ਬਲਦੇਵ ਸਿੰਘ ਕਿਵੇਂ ਅਪਣਾ ਗੁਰੂ-ਡੰਮ ਚਲਾ ਰਿਹਾ ਹੈ। ਮੈਂ ਬਾਕੀਆਂ ਤੋਂ ਇਲਾਵਾ ਬੁਲੰਦਪੁਰ ਦੇ ਅਹਿਮ ਪਾਤਰਾਂ ਵਿਚ ਸ੍ਰ. ਰਵਿੰਦਰ ਸਿੰਘ ਪੰਨੂੰ ਦਾ ਵੀ ਜ਼ਿਕਰ ਕੀਤਾ ਸੀ, ਪਰ ਸ੍ਰ. ਪੰਨੂੰ ਜੀ ਬਜਾਇ ਇਸ ਦੇ ਕਿ ਅਪਣੇ ਉਪਰ ਲੱਗੇ ਦੋਸ਼ਾਂ ਦਾ ਦਲੀਲ ਸਹਿਤ ਜਵਾਬ ਦਿੰਦੇ, ਉਲਟਾ ਉਨ੍ਹਾਂ ਲੇਖਕ ਉਪਰ ਕੇਸ ਠੋਕਣ ਦੀਆਂ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਅਤੇ ਵਕੀਲਾਂ ਦੀਆਂ ਚਿੱਠੀਆਂ ਲਈ ਅਡਰੈਸ ਮੰਗਣੇ ਸ਼ੁਰੂ ਕਰ ਦਿੱਤੇ ਹਨ।

ਯਾਦ ਰਹੇ ਕਿ ਮੈਂ ਲਿਖਿਆ ਸੀ ਕਿ ਰਵਿੰਦਰ ਪੰਨੂੰ ਵੀ ਬੁਲੰਦਪੁਰ ਡੇਰੇ ਦਾ ਸ਼ਰਧਾਲੂ ਹੈ ਅਤੇ ਉਥੇ ਪੈਸਾ ਵੀ ਭੇਜਦਾ ਹੈ, ਪਰ ਚਲੋ ਉਥੇ ਨਾ ਸਹੀ ਖੁਦ ਪੰਨੂੰ ਜੀ ਹੀ ਦੱਸ ਦੇਣ ਕਿ ਉਹ ਕਿਥੇ ਭੇਜਦੇ ਹਨ। ਉਹ ਕਈ ਸਾਲਾਂ ਤੋਂ ਗੁਰੂ ਨਾਨਕ ਸਾਹਿਬ ਜੀ ਦਾ ਪੁਰਬ ਮਨਾਉਂਦੇ ਆ ਰਹੇ ਹਨ। ਉਥੇ ਚਲੋ 35-35 ਹਜਾਰ ਡਾਲਰ ਨਾ ਸਹੀ, 34 ਹੋ ਸਕਦੇ, 24 ਵੀ ਹੋ ਸਕਦੇ ਥੋੜੇ ਹੋਰ ਘੱਟ-ਵੱਧ ਹੋ ਸਕਦੇ, ਪਰ ਸ੍ਰ. ਪੰਨੂੰ ਜੀ ਕਿਤੇ ਤਾਂ ਭੇਜਦੇ ਹੀ ਹੋਣਗੇ ਨਾ। ਘਰੇ ਤਾਂ ਲਿਜਾਂਦੇ ਹੀ ਨਹੀਂ ਹੋਣੇ ਉਹ ਗੁਰੂ ਦੀ ਗੋਲਕ ਦਾ ਪੈਸਾ। ਬੁਲੰਦਪੁਰੇ ਨਾਂ ਸਹੀਂ ਚਲੋ ਪੰਨੂੰ ਜੀ ਹੀ ਚਾਨਣਾ ਪਾ ਦੇਣ ਕਿ ਉਹ ਕੈਸ਼ ਪੈਸਾ ਕਿਥੇ ਭੇਜਦੇ ਹਨ। ਨਹੀਂ ਵੀ ਦੱਸਣਾ ਤਾਂ ਚਲੋ ਕੋਈ ਗੱਲ ਨਹੀਂ ਉਨ੍ਹਾਂ ਦੀ ਮਰਜੀ ਪਰ ਵਕੀਲਾਂ ਦਾ ਟੋਕਾ ਤਾਂ ਨਾ ਰੱਖਣ ਮੇਰੀ ਧੌਣ ਉਪਰ। ਵਕੀਲਾਂ-ਕੋਟਾਂ ਵਾਲੀ ਜੌਬ ਤਾਂ ਗੁਰਦੁਆਰਿਆਂ ਦੀ ਹੈ, ਸ੍ਰ. ਪੰਨੂੰ ਜੀ ਤਾਂ ਸਿਆਣੇ ਹਨ, ਉਹ ਕਿਉਂ ਉਨ੍ਹਾਂ ਦੇ ਕੰਮ ਵਿਚ ਘੜੱਮ ਹੋ ਰਹੇ ਹਨ। ਤੇ ਨਾ ਉਨ੍ਹਾਂ ਕੋਲੇ ਤੇ ਨਾ ਮੇਰੇ ਕੋਲੇ ਗੋਲਕ ਦਾ ਫਾਲਤੂ ਪੈਸਾ ਹੈ, ਕਿ ਚਲੋ ਦੋ-ਚਾਰ ਮਿਲੀਅਨ ਲੱਗ ਵੀ ਗਿਆ ਤਾਂ ਕੀ ਫਰਕ ਪੈਣ ਲੱਗਾ ਹੈ। ਸੋ ਕਿਉਂ ਨਾ ਇਸ ਮਸਲੇ ਨੂੰ ਸਿਆਣੇ ਤਰੀਕੇ ਸੁਲਝਾ ਲਿਆ ਜਾਵੇ। ਮੇਰੇ ਪ੍ਰਸ਼ਨ ਕੋਈ ਬਹੁਤ ਦੁੱਖ ਦੇਣ ਵਾਲੇ ਨਹੀਂ ਸਨ, ਪੰਨੂੰ ਜੀ ਤਾਂ ਐਵੇਂ ਗੁੱਸਾ ਖਾ ਗਏ

ਜੇ ਉਨ੍ਹਾਂ ਰੰਧਾਵੇ ਵਾਲੇ ਸਾਧ ਨੂੰ ਲੰਮੇ ਪੈ ਕੇ ਮੱਥਾ ਨਹੀਂ ਟੇਕਿਆ, ਚਲੋ ਗੋਡਿਆਂ ਭਾਰ ਟੇਕ ਦਿੱਤਾ ਹੋਵੇਗਾ! ਪਰ ਇਸ ਲਈ ਗੁੱਸੇ ਹੋਣ ਵਾਲੀ ਕਿਹੜੀ ਗੱਲ ਹੈ। ਉਹ ਆਪ ਹੀ ਤਾਂ ਕਹਿੰਦੇ ਕਿ ਜੇ ਮੈਨੂੰ ਕਿਸੇ ਤੋਂ ਕੋਈ ਗੁਣ ਮਿਲੇ, ਮੈਂ ਉਸ ਨੂੰ ਮੱਥਾ ਟੇਕਦਾ ਹਾਂ, ਉਸ ਦਾ ਸਤਿਕਾਰ ਕਰਦਾ ਹਾਂ ਇਥੇ ਤੱਕ ਕਿ ਜੇ ਮੇਰੇ ਵਿਚ ਵੀ ਕੋਈ ਗੁਣ ਹੁੰਦਾ ਉਹ ਮੈਨੂੰ ਵੀ ਟੇਕਣ ਲਈ ਤਿਆਰ ਸਨ, ਪਰ ਚਲੋ ਮੇਰੇ ਵਿਚ ਤਾਂ ਕੋਈ ਹੈ ਨਹੀਂ, ਪੰਨੂੰ ਜੀ ਬੱਚ ਗਏ। ਤੇ ਜੇ ਉਨ੍ਹਾਂ ਨੂੰ ਰੰਧਾਵੇ ਵਾਲੇ ਕੋਲੋਂ ਕੋਈ ਚੰਗਾ ਗੁਣ ਮਿਲਿਆ ਹੈ, ਤਾਂ ਮੱਥਾ ਟੇਕਣਾ ਉਨ੍ਹਾਂ ਦਾ ਹੱਕ ਹੈ, ਟੇਕਣਾ ਚਾਹੀਦਾ ਚਾਹੇ ਰੋਜ ਟੇਕਣ ਮੈਨੂੰ ਕੀ ਮੁਸ਼ਕਲ?
ਮੇਰੀ ਡੇਰਿਆਂ ਦੇ ਸ਼ਰਧਾਲੂ ਹੋਣ ਵਾਲੀ ਗੱਲ ਨੂੰ ਵੀ ਪੰਨੂੰ ਜੀ ਨੇ ਇੱਕ ਪੱਤਰਕਾਰ ਕੋਲੇ ਇਹ ਕਹਿ ਕੇ ਕੱਟ ਦਿੱਤਾ ਹੈ ਕਿ ਮੈਂ ਕਿਸੇ ਸਾਧ ਦਾ ਚੇਲਾ-ਵੇਲਾ ਨਹੀਂ ਹਾਂ। ਮੈਂ ਸਾਧਾਂ ਨੂੰ ਜਾਣਦਾ ਚੰਗੀ ਤਰ੍ਹਾਂ, ਨਾਨਕਸਰੀਏ ਵੀ ਠੱਗ ਨੇ ਆਦਿ। ਬੜੀ ਚੰਗੀ ਗੱਲ ਹੈ ਨਹੀਂ ਚੇਲੇ ਤਾਂ ਪਰ ਇਹ ਗੱਲ ਤਾਂ ਆਪਾਂ ਉਂਝ ਹੀ ਬੋਲ ਕੇ ਜਾਂ ਲਿਖ ਕੇ ਵੀ ਕਹਿ ਸਕਦੇ ਹਾਂ ਇਹ ਗੱਲ ਸਾਬਤ ਕਰਨ ਲਈ ਵਕੀਲਾਂ ਕੋਲੇ ਜਾਣ ਦੀ ਕੀ ਲੋੜ ਹੈ! ਕਿ ਹੈ?

ਕਿਸੇ ਡੇਰੇ ਉਪਰ ਜਾਂ ਕਿਸੇ ਸਾਧ ਉਪਰ ਸ਼ਰਧਾ ਰੱਖਣੀ ਪੰਨੂੰ ਜੀ ਦਾ ਜਾਤੀ ਮਾਮਲਾ ਹੈ ਅਤੇ ਉਨ੍ਹਾਂ ਨੂੰ ਹੱਕ ਹੈ ਪਰ ਇਸ ਛੋਟੀ ਜਿਹੀ ਗੱਲ ਤੋਂ ਉਨ੍ਹਾਂ ਨੂੰ ਇਨਕਾਰੀ ਹੋਣ ਦੀ ਲੋੜ ਨਹੀਂ ਸੀ ਕਿ ਉਹ ਕਿਸੇ ਸਾਧ ਦੇ ਚੇਲੇ ਨਹੀਂ ਹਨ! ਹਨ ਤਾਂ ਹਨ ਕਿਸੇ ਦਾ ਡਰ ਮਾਰਿਆ? ਬਾਕੀ ਜਦ ਕਿਸੇ ਡੇਰੇ ਦੀ ਗੱਲ ਚਲੇਗੀ ਤਾਂ ਉਸ ਨਾਲ ਸਬੰਧਤ ਅਹਿਮ ਅਤੇ ਜਾਣੇ ਜਾਂਦੇ ਲੋਕਾਂ ਦਾ ਜ਼ਿਕਰ ਤਾਂ ਆਵੇਗਾ ਹੀ ਨਾ! ਹੁਣ ਪਤਾ ਨਹੀਂ ਪੰਨੂੰ ਜੀ ਦਾ ਕੋਈ ਸਬੰਧ ਬੁਲੰਦਪੁਰੀਆਂ ਨਾਲ ਹੈ ਜਾਂ ਨਹੀਂ, ਪਰ ਉਨ੍ਹਾਂ ਦੇ ਸਟੂਡੀਓ ਵਿਚ ਬਾਬਾ ਜੀਤ ਸਿੰਘ ਦੀ ਬਕਾਇਦਾ ਮੂਰਤੀ ਲੱਗੀ ਹੋਈ ਹੈ ਅਤੇ ਬੁਲੰਦਪੁਰੇ ਵੀ ਕਰੀਬਨ ਹਰੇਕ ਨਹੀਂ ਤਾਂ ਬਰਸੀ 'ਤੇ ਉਹ ਜਾਂਦੇ ਹੀ ਰਹਿੰਦੇ ਹਨ। ਬਾਬੇ ਜੀਤੇ ਦੀ ਫੋਟੋ ਬਾਰੇ ਵੀ ਪੰਨੂੰ ਜੀ ਹੋਰਾਂ ਦਾ ਚੰਗਾ ਗੁਣ ਮਿਲਣ ਵਾਲਾ ਹੀ ਜਵਾਬ ਸੀ। ਬਿੱਲਕੁਲ ਜੀ ਬਾਬੇ ਜੀਤੇ ਵਰਗੇ ਵਿਅਕਤੀ ਕੋਲੋਂ ਜੇ ਉਨ੍ਹਾਂ ਨੂੰ ਕੋਈ ਚਾਨਣ ਹੋਇਆ ਹੈ ਤਾਂ ਰੱਖਣੀ ਚਾਹੀਦੀ, ਧੂਪ-ਬੱਤੀ ਵੀ ਕਰਨੀ ਚਾਹੀਦੀ, ਪਰ ਫਿਰ ਇਹ ਕਹਿਣ ਦੀ ਲੋੜ ਨਹੀਂ ਕਿ ਉਹ ਕਿਸੇ ਸਾਧ ਦੇ ਚੇਲੇ ਨਹੀਂ ਹਨ। ਪਰ ਬਾਬਾ ਜੀਤਾ ਜੇ ਡੇਰੇਦਾਰ ਸਾਧ ਨਹੀਂ ਸੀ ਤਾਂ ਫਿਰ ਪੰਨੂੰ ਜੀ ਵੀ ਠੀਕ ਹਨ ਕਿ ਉਹ ਕਿਸੇ ਸਾਧ ਦੇ ਚੇਲੇ ਨਹੀਂ ਹਨ। ਸੀਚੇਵਾਲ ਜੇ ਡੇਰੇਦਾਰ ਨਹੀਂ ਤਾਂ ਵੀ ਪੰਨੂੰ ਜੀ ਕਿਸੇ ਸਾਧ ਦੇ ਚੇਲੇ ਨਹੀਂ ਹਨ। ਆਜ਼ਾਦ ਹਨ। ਵੈਨਕੋਵਰ ਦੇ ਇੱਕ ਪੱਤਰਕਾਰ ਨਾਲ ਕੀਤੀ ਗੱਲ ਮੁਤਾਬਕ ਉਹ ਤਾਂ ਖਾਲਿਸਤਾਨੀ ਹਨ। ਪੱਕੇ ਖਾਲਿਸਤਾਨੀ!!

ਪਾਠਕਾਂ ਨੂੰ ਯਾਦ ਹੋਵੇਗਾ ਕਿ ਪੰਨੂੰ ਜੀ ਅਪਣੇ ਭੱਖਦੇ ਮਸਲਿਆਂ ਵਿਚ ਖੁਦ ਬੜਾ ਕੁਝ ਭਖਾਉਂਦੇ ਰਹੇ ਹਨ ਅਤੇ ਆਪਣੀਆਂ ਖੋਜਾਂ ਵਿਚ ਬੜਾ ਕੁੱਝ ਖੋਜਦੇ ਰਹਿੰਦੇ ਹਨ। ਉਨ੍ਹਾਂ ਨੂੰ ਹੱਕ ਹੈ ਅਪਣੀ ਗੱਲ ਕਰਨ ਦਾ, ਬਿਲੱਕੁਲ ਉਵੇਂ ਜਿਵੇਂ ਬਾਕੀਆਂ ਨੂੰ। ਪਰ ਉਨ੍ਹਾਂ ਨੂੰ ਵਕੀਲਾਂ ਦੀ ਧਮਕੀਆਂ ਤੋਂ ਪਹਿਲਾਂ ਸੋਚ ਜਰੂਰ ਲੈਣਾ ਚਾਹੀਦਾ ਸੀ ਕਿ ਮੈਂ ਉਨ੍ਹਾਂ ਦੀ ਜਾਤ ਦੇ ਸਬੰਧ ਵਿਚ ਕੁਝ ਮਾੜਾ ਨਹੀਂ ਕਿਹਾ, ਪਰ ਜੇ ਉਨ੍ਹਾ ਦਾ ਮਨ ਇਸ ਗੱਲੇ ਦੁੱਖੀ ਹੋਇਆ ਕਿ ਅਸੀਂ ਹਰੇਕ ਦੀ ਗੱਲ ਕਰ ਸਕਦੇ ਹਾਂ, ਪਰ ਸਾਡੀ ਕੋਈ ਨਹੀਂ ਤਾਂ ਇਹ ਸਾਡੀ ਸੌੜੀ ਸੋਚ ਦੀ ਨਿਸ਼ਾਨੀ ਹੈ। ਮੈਂ ਲਿਖਦਾ ਹਾਂ ਮੇਰੇ ਬਾਰੇ ਜੇ ਕਿਸੇ ਨੂੰ ਕੋਈ ਇਤਰਾਜ ਹੈ ਉਹ ਜੀਅ ਸਦਕੇ ਲਿਖੇ, ਖੁਲ੍ਹ ਕੇ ਲਿਖੇ, ਵੱਡਾ ਕਰਕੇ ਲਿਖੇ। ਪਰ ਇਧਰ ਪੰਨੂੰ ਜੀ ਆਪਦੀ ਵਾਰੀ ਲਲਕਾਰੇ ਮਾਰਦੇ ਨਜਰ ਆ ਰਹੇ ਹਨ, ਜਿਸ ਵਿੱਚ ਲੇਖਕ ਨੂੰ ਹੁਣ ਕੱਚਾ ਖਾ ਜਾਣ ਵਰਗੀ ਟੋਨ 'ਤੇ ਕੀਤੀਆਂ ਗੱਲਾਂ ਵੀ ਸ਼ਾਮਲ ਹਨ। ਉਹ ਇਸ ਨੂੰ ਧਰਮ ਯੁੱਧ ਵਜੋਂ ਲੈ ਰਹੇ ਨਜਰ ਆ ਰਹੇ ਹਨ, ਕਿ ਹੁਣ ਮੈਨੂੰ ਲੱਗ ਪਤੇ ਜਾਣਗੇ!

ਮੁੱਕਦੀ ਗੱਲ ਕਿ ਮਿਸਟਰ ਪੰਨੂੰ ਜੀ ਨਾਲ ਮੇਰਾ ਕੋਈ ਜਾਤੀ ਝਗੜਾ ਨਹੀਂ ਸੀ, ਮੈਂ ਕਈ ਵਾਰ ਕੋਸ਼ਿਸ਼ ਕੀਤੀ ਮਿਸਟਰ ਪੰਨੂੰ ਨੂੰ ਫੋਨ ਕਰਕੇ ਉਨ੍ਹਾਂ ਤੋਂ ਵਧੇਰੇ ਜਾਣਕਾਰੀ ਲਈ ਜਾਵੇ, ਪਰ ਉਹ ਵੈਨਕੋਵਰ ਵਿਖੇ ਅਪਣੇ ਕੰਮਾਂ ਵਿੱਚ ਮਸ਼ਰੂਫ ਸਨ ਤੇ ਇੱਕ ਵਾਰ ਉਹ ਮੈਨੂੰ ਮਿਲੇ ਵੀ ਤਾਂ ਮੈਂ ਬਾਬੇ ਜੀਤੇ ਬਾਰੇ ਜਦ ਉਨ੍ਹਾਂ ਨੂੰ ਪੁੱਛਣਾ ਚਾਹਿਆ, ਤਾਂ ਉਹ ਕਹਿਣ ਲੱਗੇ ਮੈਂ ਦੋ ਹਫਤਿਆਂ ਨੂੰ ਟਰੰਟੋ ਆ ਰਿਹਾ ਹਾਂ, ਆਪਾਂ ਬੈਠ ਕੇ ਖੁਲ੍ਹੀਆਂ ਗੱਲਾਂ ਕਰਾਂਗੇ, ਪਰ ਨਾ ਉਹ ਆਏ ਤੇ ਨਾ ਉਨ੍ਹਾਂ ਦਾ ਫੋਨ।

ਬੁਲੰਦਪੁਰ ਦੀ ਲੰਮੀ ਕਹਾਣੀ ਮੈਂ ਇਹ ਕਹਿਕੇ ਸਮਾਪਤ ਕਰਦਾ ਹਾਂ ਕਿ ਉਹ ਬਾਕੀ ਡੇਰਿਆਂ ਵਾਂਗ ਇੱਕ ਡੇਰਾ ਹੈ। ਇਥੇ ਤੱਕ ਕਿ ਉਸ ਦਾ ਨਾਮ ਵੀ ਗੁਰਦੁਆਰਾ ਨਹੀਂ ਹੈ। ਨਾਨਕਸਰੀਆਂ ਦੀ ਤਰਜ ਤੇ ਉਸ ਦਾ ਨਾਮ ਨਾਨਕਸਰ ਠਾਠ ਹੈ, ਪਰ ਉਨਹੀਂ ਨਾਲ ਉਸ ਦੇ ਨਵਾਂ ਜੋੜ ਦਿੱਤਾ ਹੈ

ਉਂਝ ਨਾਨਕਸਰੀਆਂ ਵਰਗੀਆਂ ਬਹੁਤ ਗੱਲਾਂ ਤਾਂ ਉਨ੍ਹਾਂ ਦੀਆਂ ਰਲਦੀਆਂ ਹਨ ਪਰ ਕੁਝ ਕੁ ਹਟਵੀਆਂ ਹਨ। ਜਿਵੇਂ ਪੰਜਾਮੀ ਪਾਉਂਣੀ, ਵਿਆਹ ਕਰਵਾਉਂਣਾ, ਲੰਗਰ ਆਦਿ ਦਾ ਪ੍ਰਬੰਧ ਕਰਨਾ। ਉਂਝ ਬੁਲੰਦਪੁਰੀਏ ਅਪਣੇ ਪਿੱਛਲੇ ਡੱਬੇ ਨਾਨਕਸਰੀਆਂ ਨਾਲ ਜਾ ਜੋੜਦੇ ਹਨ, ਪਰ ਅੱਗੇ ਇੰਝਣ ਆਪਦਾ ਵੱਖਰਾ ਲਾ ਲਿਆ ਹੈ! ਕੁਝ ਥਾਵਾਂ ਤੋਂ ਲਾਈਨਾਂ ਇਕੱਠੀਆਂ ਹੋ ਜਾਦੀਆਂ ਕਿਤੇ ਫਿਰ ਪਾੜ ਜਾਦੀਆਂ, ਅਗੇ ਜਾ ਕੇ ਫਿਰ ਇਕੱਠੀਆਂ ਹੋ ਜਾਂਦੀਆਂ।

ਇੰਝ ਇਹ ਮਿਲਗੋਭਾ ਜਿਹਾ ਹੈ ਨਾਨਕਸਰੀਆਂ ਦਾ। ਜੇਠੂਵਾਲੀਆਂ ਵਾਂਗ, ਸੋਹੰ ਮਹਹਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਦੀ ਜੈ!! ਸੋਹੰ ਕਿਤਿਉਂ, ਸ਼ੇਰ ਸਿੰਘ ਆਪਦਾ ਫਸਾ ਲਿਆ, ਵਿਸ਼ਨੂੰ ਭਗਵਾਨ ਹਿੰਦੂਆਂ ਤੋਂ ਲੈ ਲਿਆ!! ਇੰਝ ਕੁ ਦੀ ਕਹਾਣੀ ਬੁਲੰਦਪੁਰੀਆਂ ਦੀ ਹੈ। ਨਾਂ ਨਾਨਕਸਰੀਆਂ ਦਾ, ਨਵਾਂ ਅਪਣਾ ਜੋੜ ਲਿਆ ਬੁਲੰਦਪੁਰ ਸਾਹਿਬ ਵਾਲਾ ਵਿਚ ਵਾਧਾ ਕਰ ਲਿਆ ਤੇ ਚਲੋ ਜੀ ਇਹ ਮਿਲਗੋਭਾ ਤਿਆਰ ਹੈ ਛੱਕੋ ਸੰਗਤ ਜੀ ਤੇ 84 ਕੱਟੋ, ਜਨਮ-ਮਰਨ ਕਰੋ ਸਫਲਾ!

- ਬਲੁੰਦਪੁਰੇ ਨਾਨਕਸਰੀਆਂ ਤੋਂ ਉਲਟ ਲੰਗਰ ਤਾਂ ਪੱਕਦਾ, ਪਰ ਨਾਨਕਸਰੀਆਂ ਵਾਂਗ ਉਥੇ ਨਿਸ਼ਾਨ ਸਾਹਿਬ ਨਹੀਂ ਹੈ।

- ਉਥੇ ਦਾ ਦੇਹਧਾਰੀ ਬਲਦੇਵ ਸਿੰਘ ਅੰਮ੍ਰਿਤ ਜਰੂਰ ਲੋਕਾਂ ਨੂੰ ਛਕਾਉਂਦਾ ਹੈ, ਪਰ ਉਹ ਖੁਦ ਅੰਮ੍ਰਿਤ ਦੀਆਂ ਰਹਿਤਾਂ ਦਾ ਪਾਬੰਦ ਨਹੀਂ ਹੈ। ਜਿਸ ਵਿਚ ਨਾਂ ਉਹ ਕ੍ਰਿਪਾਨ ਪਾਉਂਦਾ ਨਾ ਫਤਿਹ ਬੁਲਾਉਂਦਾ ਹੈ! ਜਦ ਕਿ ਬਲਦੇਵ ਸਿੰਘ ਦੀ ਇੱਕ ਮੈਂ ਪੁਰਾਣੀ ਤਸਵੀਰ ਦੇਖੀ ਹੈ ਜਦ ਉਸ ਨੇ ਸੰਤੋਖ ਸਿੰਘ ਧਰਮ ਕੋਲੋਂ ਅੰਮ੍ਰਿਤ ਛੱਕਿਆ ਸੀ ਤਾਂ ਉਸ ਬਕਾਇਦਾ ਕ੍ਰਿਪਾਨ ਪਾਈ ਹੋਈ ਸੀ। ਇਸ ਦਾ ਮੱਤਲਬ ਸੰਤ ਬਣਕੇ ਇਨ੍ਹਾਂ ਦੇ ਇਨੇ ਦਵਾਰ ਖੁਲ੍ਹ ਜਾਂਦੇ ਹਨ ਕਿ ਗੁਰੂ ਬਾਜਾਂ ਵਾਲੇ ਨੂੰ ਵੀ ਇਹ ਪਿੱਛੇ ਛੱਡ ਜਾਂਦੇ ਹਨ। ਨਹੀਂ ਤਾਂ ਕੋਈ ਕਾਰਨ ਨਹੀਂ ਦਿੱਸਦਾ ਕਿ ਜਦ ਬਲਦੇਵ ਸਿੰਘ ਲੋਕਾਂ ਨੂੰ ਕ੍ਰਿਪਾਨਾ ਪਵਾਉਂਦਾ ਖੁਦ ਉਸ ਅਮਲ ਉਪਰ ਕਿਉਂ ਨਹੀਂ ਤੁਰਦਾ?

- ਬਲਦੇਵ ਸਿੰਘ ਸਾਝੀਂ ਪੰਗਤ ਵਿਚ ਬੈਠ ਉੱਚੇ-ਨੀਵੇ, ਅਮੀਰ-ਗਰੀਬ ਦਾ ਭਿੰਨ ਭਾਵ ਮਿਟਾ ਕੇ ਛੱਕੇ ਜਾਣ ਵਾਲੇ ਲੰਗਰ ਦੀ ਅਮੀਰ ਪ੍ਰਪੰਰਾ ਦੀਆਂ ਧੱਜੀਆਂ ਉਡਾਉਂਦਾ ਹੈ ਜਿਸ ਵਿਚ ਬਾਹਰਲੇ ਅਮੀਰਾਂ ਲਈ ਪੀਜੇ-ਬਰਗਰ ਅੱਡ ਤੇ ਬਾਕੀ ਲੋਕਾਂ ਦਾ ਲੰਗਰ ਅੱਡ।

- ਬਲਦੇਵ ਸਿੰਘ ਮਾਏਂ ਨੀ ਮਾਏਂ ਵਰਗੀਆਂ ਕੱਚ-ਘਰੜ ਕਵਿਤਾਵਾਂ ਗੁਰਬਾਣੀ ਵਾਂਗ ਖੁਦ ਗਾ ਕੇ ਅਤੇ ਲੋਕਾਂ ਕੋਲੋਂ ਗਵਾ ਕੇ ਸ੍ਰੀ ਗੁਰੂ ਜੀ ਬਾਣੀ ਦਾ ਸਰੀਕ ਬਣਦਾ ਹੈ ਜਿਸ ਦਾ ਖਾਲਸਾ ਪੰਥ ਨੂੰ ਨੋਟਿਸ ਲੈਣਾ ਚਾਹੀਦਾ ਹੈ।

- ਬਲਦੇਵ ਸਿੰਘ ਅਪਣੇ ਮਰ ਚੁੱਕੇ ਵੱਡੇ ਸਾਧ, ਬਾਬੇ ਜੀਤੇ ਦੀਆਂ ਵੱਡੀਆਂ ਮੂਰਤੀਆਂ ਲਾ ਕੇ ਉਪਰ ਚੰਦੋਏ-ਚਾਨਣੀਆਂ ਤੇ ਚੌਰ ਤੱਕ ਕਰਵਾ ਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਦੀ ਬਰਾਬਰੀ ਦਾ ਘੋਰ ਗੁਨਾਹ ਕਰ ਰਿਹਾ ਹੈ।

- ਇੱਕ ਥਾਂ ਬਾਬੇ ਜੀਤੇ ਦੀਆਂ ਜੁੱਤੀਆਂ ਹੇਠ ਗੁਰਬਾਣੀ ਦੀਆਂ ਪਾਵਨ ਪੰਗਤੀਆਂ ਲਿਖਵਾ ਕੇ ਬਲਦੇਵ ਸਿੰਘ ਨੇ ਅਪਣੀ ਲਿਆਕਤ ਦਾ ਜਲੂਸ ਕੱਢਿਆ ਹੈ ਕਿ ਇੱਕ ਬੱਚੇ ਨੂੰ ਵੀ ਪਤਾ ਹੁੰਦਾ ਕਿ ਗੁਰਬਾਣੀ ਪੈਰਾਂ ਹੇਠ ਨਹੀਂ ਲਿਖੀਦੀ ਪਰ ਉਨਹੀਂ ਗੁਰਬਾਣੀ ਬਾਬੇ ਜੀਤੇ ਦੀਆਂ ਜੁੱਤੀਆਂ ਹੇਠ ਲਿਖੀ ਹੋਈ ਹੈ। ਇਸ ਤੋਂ ਬਲਦੇਵ ਸਿੰਘ ਦੀ ਸਿਆਣਪ ਅਤੇ ਗੁਰਬਾਣੀ ਪ੍ਰਤੀ ਅਦਬ ਦਾ ਪਤਾ ਚਲਦਾ ਹੈ।

- ਬੁਲੰਦਪੁਰੇ ਅਮੀਰ-ਗਰੀਬ ਦਾ ਵੱਡਾ ਪਾੜਾ ਹੈ, ਜਿਥੇ ਅਮੀਰਾਂ ਲਈ ਹੋਰ ਅਤੇ ਗਰੀਬਾਂ ਲਈ ਹੋਰ ਮਾਪਦੰਡ ਹਨ।

- ਬੁਲੰਦਪੁਰ ਦੇ ਡੇਰੇ ਦੀ ਨੀਂਹ ਬਾਬੇ ਜੀਤ ਸਿੰਘ ਦੇ 100 ਜਨਮ ਦੀ ਗੱਪ ਉਪਰ ਰੱਖੀ ਗਈ ਜਿਹੜੀ ਇਹ ਹਰੇਕ ਥਾਂ ਅਤੇ ਵਾਰ ਵਾਰ ਮਾਰਦੇ ਹਨ। ਇਥੇ ਤੱਕ ਕਿ ਸ੍ਰੀ ਗੁਰੂ ਜੀ ਦੀ ਹਜੂਰੀ ਵਿਚ ਵੀ! ਨਹੀਂ ਤਾਂ ਬੁਲੰਦਪੁਰੀਏ ਦੱਸਣ ਕਿ ਇਹ 100 ਜਨਮ ਦੀ ਭਗਤੀ ਵਾਲੀ ਗੱਪ ਖੁਦ ਬਾਬਾ ਜੀਤ ਸਿੰਘ ਨੇ ਮਾਰੀ ਸੀ ਜਾਂ ਬਾਅਦ ਬਲਦੇਵ ਸਿੰਘ ਨੇ ਡੇਰਾ ਵੱਡਾ ਕਰਨ ਲਈ।

- ਬੁਲੰਦਪੁਰ ਡੇਰੇ ਗਿਆਰਾਂ ਤਖਤਾਂ ਦੇ ਨਾਂ ਉਪਰ ਲੋਕਾਂ ਦੀਆਂ ਭਾਵਨਾਵਾਂ ਨੂੰ ਉਤੇਜਿਤ ਕਰਕੇ ਡੇਰੇ ਦੀ ਭੀੜ ਵਧਾਈ ਜਾਂਦੀ ਹੈ ਯਾਨੀ ਇਨ੍ਹਾਂ ਨੂੰ ਇੱਕੇ ਸ੍ਰੀ ਗੁਰੂ ਗਰੰਥ ਸਾਹਿਬ ਜੀ ਉਪਰ ਭਰੋਸਾ ਨਹੀਂ ਹੈ।

- ਬੁਲੰਦਪੁਰ ਡੇਰੇ ਜਾਗੋ ਕੱਢੀ ਜਾਂਦੀ, ਗਾਉਂਣ-ਵਜਾਉਂਣ ਹੁੰਦਾ ਅਤੇ ਕਵਾਲੀ ਅਖਾੜਾ ਵੀ ਲਾਇਆ ਜਾਂਦਾ ਹੈ।

- ਬਾਬੇ ਜੀਤੇ ਦੀ ਬਰਸੀ 'ਤੇ ਪ੍ਰਤਾਪਪੁਰੇ ਦੀਆਂ ਗਲੀਆਂ ਵਿਚ ਬਾਬੇ ਜੀਤੇ ਦੇ ਨਾਂ ਦਾ ਧੁਮੱਚੜ ਪਾਇਆ ਜਾਂਦਾ ਹੈ, ਉਹ ਵੀ ਸ੍ਰੀ ਗੁਰੂ ਜੀ ਦੀ ਹਜੂਰੀ ਵਿਚ।

- ਪਾਠਕਾਂ ਲਈ ਜਾਣ ਲੈਣਾ ਦਿਲਚਸਪ ਹੋਵੇਗਾ ਕਿ ਜਦ ਬੁਲੰਦਪੁਰੀ ਸਾਧ ਅਪਤੇ ਚੇਲਿਆਂ ਨੂੰ ਅੰਮ੍ਰਿਤ ਛਕਾਉਂਦਾ ਹੈ, ਤਾਂ ਉਹ ਉਨ੍ਹਾਂ ਨੂੰ ਅੰਮ੍ਰਿਤ ਛੱਕਣ ਵੇਲੇ ਦੇ ਕੱਪੜੇ ਹਰ ਵੇਲੇ ਨਾਲ ਅਤੇ ਸਾਂਭ ਕੇ ਰੱਖਣ ਨੂੰ ਕਹਿੰਦਾ ਹੈ, ਤਾਂ ਕਿ ਤੁਹਾਡੇ ਮਰੇ ਉਪਰ ਜਾਂ ਮਰਨ ਲੱਗਿਆਂ ਉਹ ਕੱਪੜੇ ਤੁਹਾਨੂੰ ਪਵਾ ਦਿੱਤੇ ਜਾਣ ਅਤੇ ਉਨ੍ਹਾਂ ਕੱਪੜਿਆਂ ਦੀ ਬਦੌਲਤ ਤੁਸੀਂ ਸਿੱਧਾ-ਧੁਰ ਸਚਖੰਡ ਪਾਹੁੰਚ ਸਕੋਂ!  ਇਹ ਪੁੱਛਣ ਦੀ ਜਾਂ ਜਾਨਣ ਦੀ ਕਿਸੇ ਨੂੰ ਲੋੜ ਨਹੀਂ ਕਿ ਕੱਪੜੇ ਤਾਂ ਦੇਹ ਤੋਂ ਵੀ ਪਹਿਲਾਂ ਸੜ ਜਾਂਦੇ ਹਨ। ਪਰ ਫਿਰ ਉਹੀ ਗੱਲ ਜਿਹੜੀ ਮੈਂ ਪਿੱਛੇ ਜ਼ਿਕਰ ਕੀਤਾ ਸੀ ਕਿ ਸਾਧ ਦਾ ਚੇਲਾ ਕੀ ਹੋਇਆ ਜਿਸ ਦੇ ਮਨ ਵਿਚ ਸਵਾਲ ਰਹਿ ਗਿਆ। ਸਾਧ ਸਵਾਲ ਦਾ ਗਲਾ ਤਾਂ ਸਭ ਤੋਂ ਪਹਿਲਾਂ ਘੁੱਟਦਾ। ਸਵਾਲ ਨੇ ਹੀ ਤਾਂ ਫੜਨਾ। ਸਵਾਲ ਉਠ ਪਿਆ ਤਾਂ ਚੇਲਾ ਕਾਹਦਾ ਰਹਿ ਗਿਆ।

ਅਖੀਰ 'ਤੇ ਦੁਹਰਾ ਦਿਆਂ ਕਿ ਡੇਰੇ ਕਹਾਣੀਆਂ ਦੀਆਂ ਗੱਪਾਂ ਉਪਰ ਖੜੇ ਹਨ। ਹਰੇਕ ਡੇਰੇ ਮਗਰ ਕਹਾਣੀ ਹੈ, ਗੱਪ ਹੈ। ਨਾਨਕਸਰੀਆਂ ਬਾਬਾ ਨੰਦ ਸਿੰਘ ਵਲੋਂ ਗੁਰੂ ਸਾਹਿਬ ਨੂੰ ਪ੍ਰਤਖ ਪ੍ਰਛਾਦਾ ਛਕਾਉਂਣ ਵਾਲੀ ਕਹਾਣੀ ਨੂੰ ਇਨਾ ਵੇਚਿਆ, ਇਨਾ ਵੇਚਿਆ ਕਿ ਨਾਨਕਸਰੀਆਂ ਦਾ ਡੇਰਾ ਪੂਰਾ ਸ਼ਹਿਰ ਬਣਿਆ ਪਿਆ।  ਹਰੇਕ ਡੇਰੇ ਮਗਰ ਕੋਈ ਕਹਾਣੀ ਖੜੀ ਕੀਤੀ ਹੋਈ ਹੈ। ਕਹਾਣੀ ਖਿੱਚ ਲਓ ਡੇਰਾ ਡਿੱਗ ਜਾਵੇਗਾ। ਜਿਹੜਾ ਮਰਜੀ ਸਾਧ ਚੁੱਕ ਲਓ ਕਹਾਣੀ ਹੀ ਕਹਾਣੀ ਹੈ।

ਜਿੰਨੀ ਵੱਡੀ ਕਹਾਣੀ ਯਾਨੀ ਗੱਪ ਉਨਾ ਵੱਡਾ ਡੇਰਾ। ਜਿੰਨੀ ਰੌਚਕ ਕਹਾਣੀ ਉਨਾ ਵੱਡਾ ਸੰਤ ਉਨਾ ਵੱਡਾ ਬ੍ਰਹਮਗਿਆਨੀ! ਬੱਅਸ ਤੁਹਾਨੂੰ ਕਹਾਣੀ ਵੇਚਣੀ ਆਉਣੀ ਚਾਹੀਦੀ।

ਬੁਲੰਦਪੁਰੀਏ ਬਾਬੇ ਜੀਤੇ ਦੀ 100 ਜਨਮ ਦੀ ਕਹਾਣੀ ਨੂੰ ਗਰਮ ਪਕੌੜਿਆਂ ਵਾਂਗ ਵੇਚੀ ਜਾ ਰਹੇ ਹਨ ਅਤੇ ਇਸ ਕਹਾਣੀ ਦੀ ਕਮਾਈ ਦੇਖ ਲਓ ਕਿੰਨੀ ਹੋਈ ਕਿ ਬਲਦੇਵ ਸਿੰਘ ਦਾ ਜੱਦੀ ਪਿੰਡ ਬੁਲੰਦਾ, ਬੁਲੰਦਪੁਰ ਸਾਹਿਬ ਬਣ ਗਿਆ ਹੈ ਅਤੇ ਡੇਰਾ ਅਸਮਾਨ ਛੂੰਹਦਾ ਹੈ। ਤੇ ਉਧਰ ਧੰਨ ਗੁਰੂ ਦੇ ਸਿੱਖ ਅਕਲ ਦੇ ਪੱਕੇ ਵੈਰੀ ਢਾਣਿਆਂ ਦੇ ਢਾਣੇ ਬੰਨ ਕੇ ਜਹਾਜਾਂ ਦੇ ਜਹਾਜ ਭਰਕੇ ਬਲੁੰਦੇ ਦੀਆਂ ਭੀੜਾਂ ਬਣ ਕੇ ਅਪਣਾ ਜਲੂਸ ਕੱਢ ਰਹੇ ਨਜਰ ਆ ਰਹੇ ਹਨ

ਸਭ ਨੂੰ ਗੁਰੂ ਜੀ ਸੁਮੱਤ ਬਖਸ਼ਣ। ਜੇ ਮੇਰੇ ਕੋਲੋਂ ਕੁਝ ਗਲਤ ਕਿਹਾ ਗਿਆ ਹੋਵੇ ਤਾਂ ਮੈਨੂੰ ਵੀ!

ਬੁਲੰਦਪੁਰੀਏ ਬਾਬੇ ਜੀਤੇ ਦੀ 100 ਜਨਮ ਦੀ ਕਹਾਣੀ ਨੂੰ ਗਰਮ ਪਕੌੜਿਆਂ ਵਾਂਗ ਵੇਚੀ ਜਾ ਰਿਹਾ ਇੱਕ ਲੇਲਾ

ਬੁਲੰਦਪੁਰੀ ਭੇਡਾਂ ਹੂ... ਹੂ... ਕਰਦੀਆਂ ਹੋਈਆਂ

ਬੁਲੰਦਪੁਰੀ ਭੇਡਾਂ ਪ੍ਰੀਤ... ਪ੍ਰੀਤ... ਕਰਦੀਆਂ ਹੋਈਆਂ

 

 


<< ਸ੍ਰ. ਗੁਰਦੇਵ ਸਿੰਘ ਸੱਧੇਵਾਲੀਆ ਦੀਆਂ ਹੋਰ ਲਿਖਤਾਂ >>


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top