ਕਥਿਤ ਦਸਮ ਗ੍ਰੰਥ ਦੇ ਵੀਰਾਂ ਵੱਲੋਂ ਦਿੱਤੀਆਂ ਜਾਂਦੀਆਂ ਕੁੱਝ
ਜਜ਼ਬਾਤੀ ਦਲੀਲਾਂ 'ਤੇ ਵਿਚਾਰ {ਭਾਗ -3}
ਅਸੀਂ
ਪਿਛਲੇ ਭਾਗ ਵਿੱਚ ਪੜਿਆ ਕਿ ਪ੍ਰਚਲਿਤ ਰਹਿਤ ਮਰਿਆਦਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ
ਤਿਆਰ ਨਹੀਂ ਕੀਤੀ ਸੀ, ਬਲਕਿ ਇਸਨੂੰ ਵੀਹਵੀਂ ਸਦੀ ਵਿੱਚ ਖ਼ੁਦ ਸਿੱਖਾਂ ਨੇ ਤਿਆਰ ਕੀਤੀ
ਸੀ ਅਤੇ ਅਜਿਹੇ ਕਾਰਜਾਂ ਵਿੱਚ ਹਮੇਸ਼ਾਂ ਦਬਦਬਾ ਹੂੜਮਤੀਆਂ ਦਾ ਹੀ ਰਹਿੰਦਾ ਹੈ, ਜਿਹੜੇ
ਬਿਨਾ ਠੋਸ ਦਲੀਲ ਦੇ ਵੀ ਅਪਣੀ ਗੱਲ ਨੂੰ ਮੰਨਣ ਦਾ ਜ਼ੋਰ ਦਿੰਦੇ ਰਹਿੰਦੇ ਹਨ।
ਇਸ ਰਹਿਤ ਮਰਿਆਦਾ ਦੀ ਆੜ ਵਿਚ ਦਸਮ ਗ੍ਰੰਥ ਦੇ ਬਹੁਤਾਤ ਸਮਰਥਕਾਂ
ਦਾ ਇਹ ਹੀ ਸਵਾਲ ਹੁੰਦਾ ਹੈ ਕਿ "ਜੇ ਦਸਮ ਗ੍ਰੰਥ ਨੂੰ ਮੁਕੰਮਲ
ਤੌਰ ਤੇ ਰੱਦ ਕਰ ਦਿਤਾ ਤਾਂ ਇਸ ਨਾਲ ਅੰਮ੍ਰਿਤ ਸੰਚਾਰ ਰਸਮ ਦੌਰਾਨ ਪੜ੍ਹੀਆਂ ਜਾਂਦੀਆਂ ੩
ਰਚਨਾਵਾਂ ਨੂੰ ਤਿਆਗਣਾ ਪਏਗਾ, ਜਿਸ ਨਾਲ ਸਾਡਾ 'ਅੰਮ੍ਰਿਤ' ਹੀ ਖਤਮ ਹੋ ਜਾਏਗਾ।"
ਪਰ ਭਲਿਓ ਜੇ ਗੁਰੂ ਗ੍ਰੰਥ ਸਾਹਿਬ ਜੀ ਬਾਣੀਆਂ ਪੜ੍ਹ ਕੇ 'ਖੰਡੇ ਬਾਟੇ (ਅੰਮ੍ਰਿਤ) ਦੀ
ਪਾਹੁਲ ਨੂੰ ਤਿਆਰ ਕੀਤਾ ਜਾਏ ਤਾਂ 'ਅੰਮ੍ਰਿਤ' ਵਿਚ ਕੀ ਘਾਟ ਆ ਜਾਵੇਗੀ ?
ਆਉ ਆਪਣੇ ਵਿਸ਼ੇ ਵੱਲ ਵਧੀਏ, ਕਥਿਤ ਦਸਮ ਗ੍ਰੰਥ ਦੇ ਵੀਰਾਂ ਵੱਲੋਂ ਦਿਤੀ ਜਾਣ ਵਾਲੀ ਤੀਜੀ
ਦਲੀਲ 'ਤੇ ਵਿਚਾਰ ਕਰੀਏ :
3) ਦਸਮ ਗ੍ਰੰਥ ਨੂੰ ਪੂਰੀ ਤਰ੍ਹਾਂ
ਤਿਆਗ ਦੇਣ ਨਾਲ ਪਹਿਲਾਂ ‘ਅੰਮ੍ਰਿਤ ਖ਼ਤਮ ਹੋ ਜਾਏਗਾ।
ਦਸਮ ਗ੍ਰੰਥ ਦੇ ਸਮਰਥਕਾਂ ਦਾ ਕਹਿਣਾ ਹੈ ਕਿ ਜੇਕਰ ਸਿੱਖ ਕੌਮ ਪੂਰੀ ਤਰ੍ਹਾਂ ਦਸਮ ਗ੍ਰੰਥ
ਦੀਆਂ ਰਚਨਾਵਾਂ ਨੂੰ ਤਿਆਗ ਦਿੰਦੀ ਹੈ, ਤਾਂ ਇਸ ਨਾਲ ਅੰਮ੍ਰਿਤ ਸੰਚਾਰ ਰਸਮ ਦੌਰਾਨ
ਪੜ੍ਹੀਆਂ ਜਾਂਦੀਆਂ 3 ਰਚਨਾਵਾਂ ਯਾਨਿ ਜਾਪੁ ਸਾਹਿਬ, ਸਵੈਯੇ ਅਤੇ ਚੌਪਈ ਨੂੰ ਵੀ ਤਿਆਗਣਾ
ਪਏਗਾ, ਜੇਕਰ ਇਸ ਤਰ੍ਹਾਂ ਕੀਤਾ ਜਾਂਦਾ ਹੈ ਕਿ ਤਾਂ ਸਿੱਖਾਂ ਦਾ ਵਿਰਸਾ ‘ਅੰਮ੍ਰਿਤੱ ਹੀ
ਖ਼ਤਮ ਹੋ ਜਾਏਗਾ।
ਇਨ੍ਹਾਂ ਵੀਰਾਂ ਨੂੰ ਬੇਨਤੀ ਹੈ ਕਿ ਗੁਰੂ ਗੋਬਿੰਦ ਸਿੰਘ ਜੀ
ਵੱਲੋਂ ਸਥਾਪਿਤ ਕੀਤੀ ਗਈ ਪਰੰਪਰਾ ‘ਖੰਡੇ ਬਾਟੇ ਦੀ ਪਾਹੁਲ ਸੀ ਅਤੇ ਸਮੁੱਚੀਆਂ ਪੁਰਾਤਨ
ਸਿੱਖ ਲਿਖਤਾਂ ਵਿੱਚ ਇਸ ਬਾਬਤ ‘ਪਾਹੁਲ ਲਫ਼ਜ਼ ਦੀ ਹੀ ਵਰਤੋਂ ਕੀਤੀ ਗਈ ਹੈ, ਨਿਰਮਲੇ/ਉਦਾਸੀ
ਪ੍ਰਚਾਰਕਾਂ ਵੱਲੋਂ ਸਿੱਖੀ ਦੇ ਹਰ ਸੰਕਲਪ ਨੂੰ ਬ੍ਰਾਹਮਣਵਾਦੀ ਰੰਗਤ ਦੇਣ ਲਈ ਇਸ ਪ੍ਰਥਾ
ਦਾ ਨਾਮ ‘ਅੰਮ੍ਰਿਤ ਪ੍ਰਚਾਰ ਦਿੱਤਾ ਗਿਆ, ਕਿਉਂਕਿ ‘ਅੰਮ੍ਰਿਤ ਲਫ਼ਜ਼ ਉਸ ਬ੍ਰਾਹਮਣਵਾਦੀ
ਵਿਚਾਰਧਾਰਾ ਦਾ ਪ੍ਰਤੀਕ ਹੈ, ਜਿਸ ਵਿੱਚ ਇਹ ਧਾਰਨਾ ਹੈ ਕਿ ਪਾਣੀ ਵਿੱਚ ਪਵਿੱਤਰ
ਸਮਝੇ ਜਾਂਦੇ ਮੰਤਰਾਂ ਆਦਿਕ ਦੇ ਉਚਾਰਨ ਨਾਲ ਅਜਿਹੀ ਅਦਿੱਖ ਤਾਕਤ ਭਰੀ ਜਾ ਸਕਦੀ ਹੈ, ਕਿ
ਉਹ ਪਾਣੀ ਪੀਣ ਨਾਲ ਇਨਸਾਨ ਦੀ ਮੌਤ ਨਹੀਂ ਹੁੰਦੀ, ਜਾਣੇ-ਅਨਜਾਣੇ ਵਿੱਚ ਬ੍ਰਾਹਮਣਵਾਦੀ
ਮਾਨਸਿਕਤਾ ਤੋਂ ਪ੍ਰਭਾਵਿਤ ਹੋਣ ਕਾਰਨ ਦਸਮ ਗ੍ਰੰਥ ਨੂੰ ਗੁਰੂ ਮੰਨਣ ਵਾਲਿਆਂ ਦੀ ਦਿੱਕਤ
ਇਹ ਹੈ ਕਿ ਉਨ੍ਹਾਂ ਨੇ ਪਾਹੁਲ ਨੂੰ ਬ੍ਰਾਹਮਣਵਾਦੀ ਵਿਚਾਰਧਾਰਾ ਵਿੱਚ ਪ੍ਰਚਲਿਤ
‘ਅੰਮ੍ਰਿਤੱ ਵਰਗੀ ਕੋਈ ਸ਼ੈਅ ਸਮਝਿਆ ਹੋਇਆ ਹੈ।
ਦਸਮ ਗ੍ਰੰਥੀਏ ਸੋਚਦੇ ਹਨ ਕਿ ਜੇਕਰ
ਅਜਿਹੇ ‘ਅੰਮ੍ਰਿਤੱ ਨੂੰ ਤਿਆਰ ਕਰਨ ਲੱਗਿਆਂ ਪੜ੍ਹੇ ਜਾਂਦੀ ਬਾਣੀਆਂ ਨੂੰ ਬਦਲ ਦਿੱਤਾ ਜਾਏ,
ਤਾਂ ਫਿਰ ‘ਅੰਮ੍ਰਿਤ ਦੀ ਕੁਆਲਿਟੀ ਵੀ ਬਦਲ ਜਾਏਗੀ, ਪਰ ਜੇਕਰ ਗੁਰੂ ਗ੍ਰੰਥ ਸਾਹਿਬ ਦੇ
ਉਪਦੇਸ਼ਾਂ ਤੋਂ ਸੇਧ ਲਈ ਜਾਵੇ ਅਤੇ ਸਿੱਖ ਇਤਿਹਾਸ ਦੀਆਂ ਲਿਖਤਾਂ ਤੋਂ ਪੜਚੋਲ ਕੀਤੀ ਜਾਵੇ
ਤਾਂ ਸਪਸ਼ਟ ਹੋ ਜਾਂਦਾ ਹੈ ਕਿ ਧਾਰਨਾ ਬਿਲਕੁਲ ਗਲਤ ਹੈ, ਗੁਰੂ ਗੋਬਿੰਦ ਸਿੰਘ ਜੀ ਵੱਲੋਂ
ਪਾਹੁਲ ਪਰੰਪਰਾ ਸਥਾਪਿਤ ਕੀਤੇ ਜਾਣ ਤੋਂ ਬਹੁਤ ਬਾਅਦ ਤੱਕ ਇਹ ਰਸਮ ‘ਖੰਡੇ ਬਾਟੇ ਦੀ
ਪਾਹੁਲ ਛਕਣਾੱ ਹੀ ਅਖਵਾਉਂਦੀ ਰਹੀ, ਗੁਰਦੁਆਰਿਆਂ ਵਿੱਚ ਨਿਰਮਲੇ/ਉਦਾਸੀ ਮਹੰਤਾਂ ਦੇ ਕਬਜ਼ੇ
ਤੋਂ ਬਾਅਦ ਇਸ ਪਰੰਪਰਾ ਲਈ ‘ਅੰਮ੍ਰਿਤੱ ਲਫ਼ਜ਼ ਪ੍ਰਚਲਿਤ ਕਰ ਦਿੱਤਾ ਗਿਆ। ਪਰ ਗੁਰਬਾਣੀ
ਕਿਸੇ ਅਜਿਹੇ ‘ਅੰਮ੍ਰਿਤੱ ਦੇ ਸੰਕਲਪ ਨੂੰ ਰੱਦ ਕਰਦੀ ਹੈ, ਜਿਸ ਨੂੰ ਪੀਣ ਨਾਲ ਮਨੁੱਖ ਅਮਰ
ਹੋ ਜਾਂਦਾ ਹੈ, ਜਾਂ ਜਿਸ ਨੂੰ ਪੀਣ ਨਾਲ ਇਨਸਾਨ ਦੇ ਆਤਮਕ ਵਿਕਾਰ ਦੂਰ ਹੋ ਜਾਂਦੇ ਹੋਣ,
ਗੁਰਬਾਣੀ ਵਿੱਚ ਤਾਂ ਸਿਰਫ਼ ਪਰਮਾਤਮਾ ਦੇ ਗੁਣਾਂ ਰੂਪੀ ਪਵਿੱਤਰ ਨਾਮ ਅਤੇ ਉਸ ਨਾਮ ਨੂੰ
ਯਾਦ (ਸਿਮਰਨ) ਕਰਨ
ਦੇ ਪਵਿੱਤਰ ਵੇਲੇ ਨੂੰ ‘ਅੰਮ੍ਰਿਤੱ ਕਿਹਾ ਗਿਆ ਹੈ, ਜਿਵੇਂ:
ਅੰਮ੍ਰਿਤ ਵੇਲਾ ਸਚੁ ਨਾਉ ਵਡਿਆਈ ਵਿਚਾਰੁ
॥ (ਜਪੁ)
ਭਾਵ: ਜਿਸ ਵੇਲੇ ਪਰਮਾਤਮਾ ਦੀਆਂ ਵਡਿਆਈਆਂ ਦੀ ਵਿਚਾਰ ਕੀਤੀ
ਜਾਂਦੀ ਹੈ, ਉਹ ਵੇਲਾ ਅੰਮ੍ਰਿਤ ਸਮਾਨ ਪਵਿੱਤਰ ਹੁੰਦਾ ਹੈ।
ਅੰਮ੍ਰਿਤ ਬਾਣੀ ਹਰਿ ਹਰਿ ਤੇਰੀ ॥ ਸੁਣਿ ਸੁਣਿ ਹੋਵੈ ਪਰਮ ਗਤਿ ਮੇਰੀ ॥ (ਪੰਨਾਂ ੧੦੩)
ਭਾਵ: ਹੇ ਹਰੀ, ਤੇਰੀ ਸਿਫ਼ਤਿ-ਸਲਾਹ ਦੀ ਬਾਣੀ ਆਤਮਕ ਜੀਵਨ
ਦੇਣ ਵਾਲੀ ਹੈ, ਗੁਰੂ ਦੀ ਉਚਾਰੀ ਹੋਈ ਇਹ ਬਾਣੀ ਮੁੜ-ਮੁੜ ਸੁਣ ਕੇ ਮੇਰੀ ਉੱਚੀ ਆਤਮਕ
ਅਵਸਥਾ ਬਣਦੀ ਜਾ ਰਹੀ ਹੈ।
ਅੰਮ੍ਰਿਤੁ ਏਕੋ ਸਬਦੁ ਹੈ ਨਾਨਕ ਗੁਰਮੁਖਿ ਪਾਇਆ ॥2॥
(ਪੰਨਾਂ ੬੪੪)
ਭਾਵ: ਹੇ ਨਾਨਕ! ਗੁਰੂ ਦਾ ਇੱਕ ਸ਼ਬਦ ਹੀ ਆਤਮਕ ਜੀਵਨ ਦੇਣ
ਵਾਲਾ ਜਲ ਹੈ ਜੋ ਸਤਿਗੁਰੂ ਦੇ ਉਪਦੇਸ਼ਾਂ ਤੋਂ ਸੇਧ ਲੈਣ ਵਾਲੇ ਨੂੰ ਮਿਲਦਾ ਹੈ।
ਸਲੋਕ ਮਹਲਾ 2
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥ ਨਾਨਕ ਅੰਮ੍ਰਿਤੁ
ਏਕੁ ਹੈ ਦੂਜਾ ਅੰਮ੍ਰਿਤੁ ਨਾਹਿ ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ ॥ ਤਿਨੀ ਪੀਤਾ ਰੰਗ ਸਿਉ ਜਿਨ ਕਉ ਲਿਖਿਆ
ਆਦਿ ॥ (ਪੰਨਾਂ ੧੨੩੮)
ਭਾਵ: ਹੇ ਪ੍ਰਭੂ! ਜਿਨ੍ਹਾਂ ਮਨੁੱਖਾਂ ਨੂੰ ਤੇਰੇ ਨਾਮ ਦੀ
ਸੋਭਾ ਕਰਨ ਦੀ ਸੁਭਾਗਤਾ ਮਿਲੀ ਹੈ, ਉਹ ਮਨੁੱਖ ਆਪਣੇ ਮਨ ਵਿੱਚ ਤੇਰੇ ਗੁਣਾਂ ਦੀ ਵਿਚਾਰ
ਦੇ ਰੰਗ ਨਾਲ ਰੰਗੇ ਰਹਿੰਦੇ ਹਨ, ਹੇ ਨਾਨਕ! ਉਨ੍ਹਾਂ ਲਈ ਇੱਕ ਨਾਮ ਹੀ ਅੰਮ੍ਰਿਤ ਹੈ, ਹੋਰ
ਕਿਸੇ ਚੀਜ਼ ਨੂੰ ਉਹ ਅੰਮ੍ਰਿਤ ਨਹੀਂ ਮੰਨਦੇ, ਹੇ ਨਾਨਕ! ਇਹ ਨਾਮ ਰੂਪੀ ਅੰਮ੍ਰਿਤ ਹਰੇਕ
ਮਨੁੱਖ ਦੇ ਮਨ ਵਿੱਚ ਹੀ ਹੈ, ਪਰ ਮਿਲਦਾ ਹੈ ਗੁਰੂ ਦੀ ਕਿਰਪਾ ਨਾਲ; ਜਿਨ੍ਹਾਂ ਦੇ ਭਾਗਾਂ
ਵਿੱਚ ਧੁਰੋਂ ਲਿਖਿਆ ਹੋਇਆ ਹੈ; ਉਨ੍ਹਾਂ ਨੇ ਹੀ ਸੁਆਦ ਨਾਲ ਪੀਤਾ ਹੈ।
ਗੁਰੂ ਗ੍ਰੰਥ ਸਾਹਿਬ ਦੇ ਉਕਤ ਅਤੇ ਹੋਰ ਬਹੁਤ ਸਾਰੇ ਫੁਰਮਾਨਾਂ ਤੋਂ ਸਾਬਿਤ ਹੁੰਦਾ ਹੈ ਕਿ
ਸਿੱਖ ਫਲਸਫੇ ਵਿੱਚ ‘ਅੰਮ੍ਰਿਤੱ ਲਫ਼ਜ਼ ਗੁਰਬਾਣੀ ਅਤੇ ਰੱਬੀ ਗੁਣਾਂ ਲਈ ਵਰਤਿਆ ਜਾਂਦਾ
ਹੈ, ਖੰਡੇ-ਬਾਟੇ ਦੀ ਪਾਹੁਲ ਲਈ ‘ਅੰਮ੍ਰਿਤੱ ਲਫ਼ਜ਼ ਇਸ ਵਾਸਤੇ ਤਾਂ ਵਰਤਿਆ ਜਾ ਸਕਦਾ ਹੈ.
ਕਿਉਂਕਿ ਇਹ ਪਾਹੁਲ ਛਕਣ ਵਾਲੇ ਇਨਸਾਨ ਤੋਂ ਆਸ ਕੀਤੀ ਜਾਂਦੀ ਹੈ ਕਿ ਉਹ ਗੁਰੂ ਗ੍ਰੰਥ
ਸਾਹਿਬ ਦੇ ਉਪਦੇਸ਼ਾਂ ਤੋਂ ਸੇਧ ਲੈ ਕੇ ਰੱਬੀ ਗੁਣਾਂ ਰੂਪੀ ਅੰਮ੍ਰਿਤ ਨੂੰ ਆਪਣੇ ਅੰਦਰ
ਧਾਰਨ ਕਰੇਗਾ ਪਰ ਇਹ ਸੋਚਣਾ ਕਿ ਅੰਮ੍ਰਿਤ (ਖੰਡੇ-ਬਾਟੇ ਦੀ
ਪਾਹੁਲ) ਵਿੱਚ ਕੋਈ ਗੈਰ-ਕੁਦਰਤੀ ਚਮਤਕਾਰੀ ਸ਼ਕਤੀ ਹੈ, ਭਾਰੀ ਗਲਤੀ ਅਤੇ ਮਨਮਤਿ ਹੈ।
ਇਹੀ ਮਨਮਤੀ ਧਾਰਨਾ ਦਸਮ ਗ੍ਰੰਥ ਦੇ
ਉਪਾਸਕਾਂ ਦੇ ਮਨਾਂ ਵਿੱਚ ਇਹ ਖੌਫ ਪੈਦਾ ਕਰਦੀ ਹੈ ਕਿ ਜੇਕਰ ਖੰਡੇ-ਬਾਟੇ ਦੀ ਪਾਹੁਲ ਛਕਾਏ
ਜਾਣ ਵੇਲੇ ਦਸਮ ਗ੍ਰੰਥ ਦੀਆਂ ਰਚਨਾਵਾਂ ਨਾ ਪੜ੍ਹੀਆਂ ਜਾਣ, ਤਾਂ ਉਨ੍ਹਾਂ ਨਾਲ ਅੰਮ੍ਰਿਤ
ਦੀ ਇਹ ‘ਸ਼ਕਤੀੱ ਘੱਟ ਜਾਏਗੀ ਜਾਂ ਬਿਲਕੁਲ ਨਹੀਂ ਰਹੇਗੀ, ਪਰ ਇਨ੍ਹਾਂ ਭੋਲੇ ਵੀਰਾਂ
ਨੂੰ ਇਹ ਵਿਚਾਰਨਾ ਚਾਹੀਦਾ ਹੈ, ਕਿ ਜੇਕਰ ਅੰਮ੍ਰਿਤ ਸੰਚਾਰ ਵੇਲੇ ਪੜ੍ਹੀਆਂ ਜਾਂਦੀਆਂ ਗੁਰੂ
ਗ੍ਰੰਥ ਸਾਹਿਬ ਦੀਆਂ 2 ਰਚਨਾਵਾਂ (ਜਪੁ ਅਤੇ ਅਨੰਦੁ) ਨਾਲ ਬਾਕੀ 3 ਰਚਨਾਵਾਂ ਵੀ ਗੁਰੂ
ਗ੍ਰੰਥ ਸਾਹਿਬ ਦੀਆਂ ਹੀ ਪੜ੍ਹ ਲਈਆਂ ਜਾਣ, ਤਾਂ ਪਾਹੁਲ ਸੰਸਕਾਰ ਨੂੰ ‘ਅੰਮ੍ਰਿਤੱ ਦਾ ਦਰਜਾ
ਦੇਣਾ ਵਧੇਰੇ ਬਿਹਤਰ ਹੋਵੇਗਾ (ਅੰਮ੍ਰਿਤ, ਅੰਮ੍ਰਿਤ ਹੀ ਰਹੇਗਾ, ਜ਼ਹਿਰ ਨਹੀਂ ਬਣ ਜਾਏਗਾ)
ਕਿਉਂਕਿ ਸਿਰਫ਼ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਹੀ ਅੰਮ੍ਰਿਤ ਰੂਪੀ ਹੈ ...