ਪਿਛਲੇ ਭਾਗ ਵਿੱਚ ਅਸੀਂ ਪੜਿਆ ਕਿ ਗੁਰੂ ਗੋਬਿੰਦ ਸਿੰਘ ਜੀ ਦੇ
ਸਮਕਾਲੀ ਕਿਸੇ ਵੀ ਲੇਖਕ ਦੀ ਲਿਖਤ ਵਿੱਚ 'ਦਸਮ ਗ੍ਰੰਥ ਨਾਂਅ ਦੀ ਸ਼ੈਅ ਦਾ ਜ਼ਿਕਰ ਹੀ ਨਹੀਂ
ਮਿਲਦਾ, ਜਿਸ ਗ੍ਰੰਥ ਨੂੰ ਅੱਜ ਦਸਮ ਗ੍ਰੰਥ ਦੇ ਨਾਮ ਨਾਲ ਜਾਣਿਆ ਜਾਂਦਾ ਹੈ, ਉਸਦੀ
ਸੰਪਾਦਨਾ ਗੁਰੂ ਗੋਬਿੰਦ ਸਿੰਘ ਜੀ ਨੇ ਆਪ ਨਹੀਂ ਕੀਤੀ ਤੇ ਨਾ ਹੀ ਕਰਾਈ ਹੈ, ਬਲਕਿ ਉਹਨਾਂ
ਦੇ ਜੋਤੀ ਜੋਤਿ ਸਮਾੳੁਣ ਤੋਂ ੧੩ ਸਾਲਾਂ ਪਿਛੋਂ ਸੰਮਤ ੧੭੭੮ ਵਿਚ, ਜਾਂ ਕਈ ਵਿਦਵਾਨਾਂ
ਅਨੁਸਾਰ ੧੭ ਸਾਲ ਪਿਛੋ ਹੋਈ ...
ਆਉ ਆਪਣੇ ਵਿਸ਼ਯ ਵੱਲ ਵੱਧੀਏ, ਕਥਿਤ ਦਸਮ ਗ੍ਰੰਥ ਦੇ ਸਮਰਥਕਾਂ ਵਲੋਂ ਦਿਤੀ ਜਾਣ ਵਾਲੀ
ਦੂਜੀ ਦਲੀਲ ਦੀ ਵਿਚਾਰ ਕਰੀਏ :
2) ਦਸਮ ਗ੍ਰੰਥ ਨੂੰ ਮੁਕੰਮਲ ਤੌਰ
'ਤੇ ਰੱਦ ਕਰਨ ਨਾਲ ਨਿੱਤਨੇਮ ਦੀਆਂ ਬਾਣੀਆਂ ਦਾ ਕੀ ਹੋਵੇਗਾ?
ਅੱਜ ਦਸਮ ਗ੍ਰੰਥ ਦੇ ਸਮਰਥਕਾਂ ਵਲੋਂ ਇਹ ਹੀ ਰੌਲਾ ਪਾਇਆ ਜਾਂਦਾ ਹੈ ਕਿ ਦਸਮ ਗ੍ਰੰਥ ਨੂੰ
ਮੁਕੰਮਲ ਤੌਰ 'ਤੇ ਰੱਦ ਕਰਨ ਨਾਲ ਨਿੱਤਨੇਮ ਦੀਆਂ ਬਾਣੀਆਂ ਦਾ ਕੀ ਹੋਵੇਗਾ, ਸਵਾਲ ਵੀ
ਪਹਿਲੇ ਖਦਸ਼ੇ ਦਾ ਹੀ ਬਦਲਿਆ ਹੋਇਆ ਰੂਪ ਹੈ, ਇਸ ਬਾਬਤ ਅਨਜਾਣ ਪਾਠਕਾਂ ਨੂੰ ਇਹ ਦੱਸਣਾ
ਜਾਇਜ਼ ਰਹੇਗਾ ਕਿ ਨਿੱਤਨੇਮ ਦੀਆਂ ਮੂਲ ਬਾਣੀਆਂ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ 13
ਪੰਨਿਆਂ (ਛਾਪੇ ਵਾਲੀ ਬੀੜਾਂ ਦੇ) 'ਤੇ ਦਰਜ ਹਨ, ਇਹ ਬਾਣੀਆਂ ਹਨ:
ਜਪੁ (ਪ੍ਰਚਲਿਤ ਨਾਮ ਜਪੁਜੀ
ਸਾਹਿਬ), ਸੋ ਦਰੁ, ਸੋ ਪੁਰਖੁ ਅਤੇ ਸੋਹਿਲਾ,
ਇਨ੍ਹਾਂ ਵਿੱਚੋਂ ਬਾਣੀ ਜਪੁ ਨੂੰ ਸਵੇਰ ਵੇਲੇ ਪੜ੍ਹਿਆ ਜਾਂਦਾ ਹੈ,
ਸੋ ਦੁਰ ਅਤੇ ਸੋ ਪੁਰਖੁ ਨੂੰ ਸ਼ਾਮ ਵੇਲੇ ਅਤੇ ਸੋਹਿਲਾ ਨੂੰ ਰਾਤੀਂ ਸੌਣ ਤੋਂ ਪਹਿਲਾਂ,
...ਆਪਣੇ ਆਪ ਨੂੰ ਗੁਰੂ ਸਾਹਿਬਾਨ ਤੋਂ ਵੱਧ ਸਿਆਣੇ ਸਮਝਣ
ਵਾਲੇ ਸਿੱਖਾਂ ਨੇ ਹੌਲੀ-ਹੌਲੀ ਜਪੁਜੀ ਸਾਹਿਬ ਦੇ ਇਲਾਵਾ ਦਸਮ ਗ੍ਰੰਥ ਦੀਆਂ 3 ਰਚਨਾਵਾਂ (ਜਾਪੁ,
ਸਵੈਯੇ ਤੇ ਚੌਪਈ) ਦੇ ਇਲਾਵਾ ਅਨੰਦ ਸਾਹਿਬ ਦੀ ਬਾਣੀ ਨੂੰ ‘ਨਿੱਤਨੇਮੱ ਵਜੋਂ ਪ੍ਰਚਲਿਤ ਕਰ
ਦਿੱਤਾ, ਪਰ ਗੁਰੂ ਗੋਬਿੰਦ ਸਿੰਘ ਜੀ ਦੇ ਸਮਕਾਲੀ ਕਿਸੇ ਵੀ ਸਿੱਖ ਦੀ ਲਿਖਤ
ਵਿੱਚ ਗੁਰੂ ਸਾਹਿਬ ਵੱਲੋਂ ਇਨ੍ਹਾਂ ਵਾਧੂ ਰਚਨਾਵਾਂ ਦੇ ਨਿੱਤਨੇਮ ਵਜੋਂ ਪੜ੍ਹਨ ਦੀ ਤਾਕੀਦ
ਕੀਤੇ ਹੋਣ ਦਾ ਕੋਈ ਜ਼ਿਕਰ ਨਹੀਂ ਹੈ (ਦਸਮ ਗ੍ਰੰਥ ਜਾਂ ਬਚਿੱਤਰ ਨਾਟਕ ਗ੍ਰੰਥ ਤਾਂ ਉਸ ਸਮੇਂ
ਹੋਂਦ ਵਿੱਚ ਵੀ ਨਹੀਂ ਆਇਆ ਸੀ)।
ਰਹਿਤ ਮਰਿਆਦਾ ਤਿਆਰ ਕਰਨ ਵਾਲੇ ਸੱਜਣਾਂ ਨੇ ਉਕਤ ਪੰਜ ਵਿੱਚੋਂ
ਪਹਿਲੀਆਂ ਤਿੰਨ ਰਚਨਾਵਾਂ ਨੂੰ ਸਵੇਰ ਵੇਲੇ ਦੀਆਂ ਨਿੱਤਨੇਮ ਦੀਆਂ ਬਾਣੀਆਂ ਵਜੋਂ ਮਨਜ਼ੂਰੀ
ਦੇ ਦਿੱਤੀ ਜਦਕਿ ਸੋ ਦੁਰ ਅਤੇ ਸੋ ਪੁਰਖੁ ਬਾਣੀਆਂ ਨਾਲ ਗੁਰੂ ਗ੍ਰੰਥ ਸਾਹਿਬ ਅਤੇ ਦਸਮ
ਗ੍ਰੰਥ ਦੀਆਂ ਕੁੱਝ ਰਚਨਾਵਾਂ ਨੂੰ ਮਿਲਾ ਕੇ ‘ਰਹਿਰਾਸੱ ਨਾਂ ਤੋਂ ਨਵੀਂ ਰਚਨਾ ਦਾ ਪ੍ਰਚਲਨ
ਕਰ ਦਿੱਤਾ, ਹੁਣ ਰਹਿਤ ਮਰਿਆਦਾ ਦੇ ਅਧਾਰ ੱਤੇ ਇਨ੍ਹਾਂ ਰਚਨਾਵਾਂ ਦੇ ‘ਨਿੱਤਨੇਮ ਵਜੋਂ
ਪ੍ਰਚਲਿਤ ਹੋ ਜਾਣ ਕਾਰਨ, ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ‘ਘੱਟ ਬਾਣੀਆਂ ਦਾ ਪਾਠ ਕਰਨ ਦੀ
ਵਕਾਲਤ ਕਰਨ ਵਾਲੇ ਨੂੰ ‘ਨੀਵੇਂ ਪੱਧਰ ਦਾ ਸਮਝਿਆ ਜਾਂਦਾ ਹੈ ਅਤੇ ਲਕੀਰ-ਦੇ-ਫਕੀਰ
ਮਾਨਸਿਕਤਾ ਵਾਲੇ ਕਈ ਸੱਜਣ ਤਾਂ ਅਜਿਹੇ ਚੇਤੰਨ ਸਿੱਖਾਂ ਨੂੰ ‘ਪੰਥ-ਦੋਖੀੱ ਵੀ ਕਹਿ ਦਿੰਦੇ
ਹਨ, ਪਰ ਕੋਈ ਸੱਜਣ ਇਹ ਸੋਚਣ ਦਾ ਕਸ਼ਟ
ਨਹੀਂ ਕਰਦਾ ਕਿ ਪ੍ਰਚਲਿਤ ਰਹਿਤ ਮਰਿਆਦਾ ਦੀ ਉਲੰਘਣਾ ਕਰਕੇ ‘ਪੰਥ-ਦੋਖੀੱ ਬਣਨਾ ਵਧੇਰੇ
ਮਾੜਾ ਹੈ ਜਾਂ ਗੁਰੂ ਸਾਹਿਬਾਨ ਦੇ ਹੁਕਮ ਦੀ ਉਲੰਘਣਾ ਕਰਕੇ (ਗੁਰੂ ਗ੍ਰੰਥ ਸਾਹਿਬ ਤੋਂ
ਬਾਹਰ ਦੀਆਂ ਰਚਨਾਵਾਂ ਨੂੰ ਗੁਰਬਾਣੀ ਸਮਾਨ ਸਮਝ ਕੇ) ‘ਗੁਰੂ-ਦੋਖੀੱ ਬਣਨਾ ਵਧੇਰੇ ਮਾੜਾ
ਹੈ?
ਪ੍ਰਚਲਿਤ ਰਹਿਤ ਮਰਿਆਦਾ ਗੁਰੂ ਗੋਬਿੰਦ ਸਿੰਘ ਜੀ ਨੇ ਤਿਆਰ
ਨਹੀਂ ਕੀਤੀ ਸੀ ਬਲਕਿ ਇਸਨੂੰ ਵੀਹਵੀਂ ਸਦੀ ਵਿੱਚ ਖ਼ੁਦ ਸਿੱਖਾਂ ਨੇ ਤਿਆਰ
ਕੀਤਾ ਸੀ, ਅਜਿਹੇ ਕਾਰਜਾਂ ਵਿੱਚ ਹਮੇਸ਼ਾ ਦਬਦਬਾ ਹੂੜਮਤੀਆਂ ਦਾ ਹੀ ਰਹਿੰਦਾ ਹੈ ਜਿਹੜੇ
ਬਿਨ੍ਹਾਂ ਕਿਸੇ ਠੋਸ ਦਲੀਲ ਦੇ ਵੀ ਆਪਣੀ ਗਲਤ ਗੱਲ ਨੂੰ ਮੰਨਣ ਦਾ ਜ਼ੋਰ ਦਿੰਦੇ ਰਹਿੰਦੇ
ਹਨ, ਇਹੀ ਕਾਰਨ ਹੈ ਕਿ ਰਹਿਤ ਮਰਿਆਦਾ ਵਿੱਚ ਰਾਗਮਾਲਾ ਪੜ੍ਹਨ ਜਾਂ ਨਾ ਪੜ੍ਹਨ ਦੇ ਸਿੱਧੇ
ਸਰਲ ਵਿਸ਼ੇ ਬਾਰੇ ਵੀ ਕੋਈ ਸਪਸ਼ਟ ਨਿਰਣਾ ਨਹੀਂ, ਇਸੇ ਕਾਰਨ ਹੀ ਰਹਿਤ ਮਰਿਆਦਾ ਦੀ ਤਿਆਰੀ
ਦੌਰਾਨ ਨਿੱਤਨੇਮ ਦੀਆਂ ਬਾਣੀਆਂ ਵਿੱਚ ਭਰੋਸੇ-ਰਹਿਤ ਬਚਿੱਤਰ ਨਾਟਕ ਗ੍ਰੰਥ ਦੀਆਂ ਰਚਨਾਵਾਂ
ਨੂੰ ਵੀ ਸ਼ਾਮਲ ਕਰ ਲਿਆ ਗਿਆ ...
ਵੈਸੇ ਵੀ, ਅਸੀਂ ਸਭ ਜਾਣਦੇ ਹਾਂ ਕਿ ‘ਭੁਲਣੁ ਅੰਦਰਿ ਸਭੁ ਕੋ
ਅਭੁਲੁ ਗੁਰੂ ਕਰਤਾਰੁ ॥” ਭਾਵ ਹਰ ਇਨਸਾਨ ਗਲਤੀਆਂ ਕਰਦਾ ਹੀ ਹੈ, ਰਹਿਤ ਮਰਿਆਦਾ
ਤਿਆਰ ਕਰਨ ਵਾਲੇ ਸੱਜਣ ਵੀ ਇਨਸਾਨ ਹੀ ਸਨ। ਜੇਕਰ ਉਨ੍ਹਾਂ ਨੇ ਗਲਤੀ ਨਾਲ ਜਾਂ ਹੂੜਮਤੀਆਂ
ਦੇ ਦਬਾਅ ਅਧੀਨ ਗੁਰੂ ਗ੍ਰੰਥ ਸਾਹਿਬ ਤੋਂ ਬਾਹਰ ਦੀਆਂ ਰਚਨਾਵਾਂ ਨੂੰ ਵੀ ਨਿੱਤਨੇਮ ਦੀਆਂ
ਬਾਣੀਆਂ ਵਜੋਂ ਮਾਨਤਾ ਦੇਣ ਦੀ ਗਲਤੀ ਕਰ ਦਿੱਤੀ ਸੀ, ਤਾਂ ਵੀ ਇਹ ਜ਼ਰੂਰੀ ਨਹੀਂ ਕਿ ਸਿੱਖ
ਸਮਾਜ ਹਮੇਸ਼ਾ ਹੀ ਉਸ ਗਲਤੀ ਨੂੰ ਦੁਹਰਾਉਂਦਾ ਚਲਾ ਜਾਏ।