Share on Facebook

Main News Page

ਪਹਿਲੀ ਵਾਰ ਜਥੇਦਾਰ ਵਜੋਂ ਸੇਵਾ ਨਿਭਾਉਣੀ
ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਲਿਖੀ ਗਈ ਉਨ੍ਹਾਂ ਦੇ ਜੀਵਨ ਦੀਆਂ ਆਪ ਬੀਤੀਆਂ "ਬੋਲਹਿ ਸਾਚੁ ਮਿਥਿਆ ਨਹੀ ਰਾਈ" ਭਾਗ ਵੀਹਵਾਂ

👉 "ਬੋਲਹਿ ਸਾਚੁ ਮਿਥਿਆ ਨਹੀ ਰਾਈ" ਦੇ ਪਿਛਲੇ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ ਜੀ ।

🙏 ਵੀਰ ਆਤਮਜੀਤ ਸਿੰਘ ਕਾਨਪੁਰ ਵੱਲੋਂ ਇਸ ਕਿਤਾਬ ਨੂੰ ਲਿੱਖ ਕੇ ਭੇਜਣ ਲਈ ਤਹਿ ਦਿਲੋਂ ਬਹੁਤ ਬਹੁਤ ਧੰਨਵਾਦ।

ਕੁੱਝ ਦਿਨਾਂ ਬਾਅਦ ਹੀ ਫਤਹਿਗੜ੍ਹ ਸਾਹਿਬ (ਸਰਹੰਦ) ਵਿਖੇ ਛੋਟੇ ਸਾਹਿਬਜ਼ਾਦਿਆਂ ਦਾ ਸ਼ਹੀਦੀ ਜੋੜ-ਮੇਲਾ ਸੀ ਅਤੇ ਉੱਥੇ ਲੱਖਾਂ ਦੀ ਗਿਣਤੀ ਵਿੱਚ ਇਕੱਠ ਹੁੰਦਾ ਸੀ। ਇਥੇ ਪਿਛਲੇ ਕੁੱਝ ਸਾਲਾਂ ਤੋਂ ਹਰ ਵਾਰ ਜਲੂਸ ਦੀ ਅਗਵਾਈ ਕਰਨ ਦੇ ਸਮੇਂ ਨਿਹੰਗ ਸਿੰਘਾਂ ਦੇ ਦੋ ਧੜਿਆਂ ਦੇ ਮੁਖੀਆਂ ਦਾ ਖ਼ੂਨੀ ਟਾਕਰਾ ਹੋ ਜਾਂਦਾ ਸੀ। 1985 ਵਿੱਚ ਇਸ ਜਲੂਸ ਦੀ ਸ਼ਰੂਆਤ ਸਮੇਂ ਟਕਰਾਉ ਵਿੱਚ ਕੁਝ ਮੌਤਾਂ ਵੀ ਹੋ ਗਈਆਂ ਸਨ।

ਇਸ ਸਾਲ ਇਸ ਟਕਰਾਉ ਨੂੰ ਟਾਲਣ ਲਈ ਸ਼੍ਰੋਮਣੀ ਕਮੇਟੀ ਵੱਲੋਂ ਵਿੱਚ-ਵਿਚਾਲੇ ਪੈ ਕੇ ਇਨ੍ਹਾਂ ਧੜਿਆਂ ਦਾ ਸਮਝੌਤਾ ਕਰਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ। ਦੋਵਾਂ ਧਿਰਾਂ ਹੀ ਜਲੂਸ ਦੀ ਅਗਵਾਈ ਦਾ ਦਾਅਵਾ ਛੱਭਣ ਲਈ ਤਿਆਰ ਨਹੀਂ ਸਨ। ਆਖ਼ਰ ਇਸ ਗੱਲ ਉੱਤੇ ਦੋਵੇਂ ਧੜੇ ਹੀ ਸਹਿਮਤ ਹੋ ਗਏ ਕਿ ਜੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਵੇਂ ਨਿਯੁਕਤ ਜਥੇਦਾਰ ਪ੍ਰੋਫ਼ੈਸਰ ਦਰਸ਼ਨ ਸਿੰਘ ਇਸ ਜਲੂਸ ਦੀ ਅਗਵਾਈ ਆਪ ਕਰਨ ਤਾਂ ਉਨ੍ਹਾਂ ਨੂੰ ਪ੍ਰਵਾਨ ਹੈ।

ਸ਼੍ਰੋਮਣੀ ਕਮੇਟੀ ਦੇ ਸਕੱਤਰ ਮੇਰੇ ਕੋਲ ਗੱਡੀ ਲੈ ਕੇ ਆ ਗਏ ਤੇ ਕਹਿਣ ਲੱਗੇ, “ਜੇ ਤੁਸੀਂ ਅੱਜ ਜਥੇਦਾਰ ਵਜੋਂ ਫਤਹਿਗੜ੍ਹ ਸਾਹਿਬ ਦੇ ਜਲੂਸ ਦੀ ਅਗਵਾਈ ਸੰਭਾਲੋ ਤਾਂ ਨਿਹੰਗ ਸਿੰਘਾਂ ਦੇ ਦੋ ਧੜਿਆਂ ਦਾ ਖ਼ੂਨੀ ਟਕਰਾਉ ਟੱਲ ਸਕਦਾ ।" ਮੈਂ ਉਸੇ ਵਕਤ ਫਤਹਿਗੜ੍ਹ ਸਾਹਿਬ ਜਾਣ ਲਈ ਤਿਆਰ ਹੋ ਗਿਆ । ਮੇਰਾ ਪਹਿਲਾ ਦਿਨ ਸੀ ਜਦੋਂ ਮੈਂ ਜਥੇਦਾਰ ਦੇ ਰੁਪ ਵਿੱਚ ਪੰਥ ਦੇ ਸਾਹਮਣੇ ਹਾਜ਼ਰ ਹੋਣਾ ਸੀ।

ਜਲੂਸ ਆਰੰਭ ਹੋਣ ਦੀਆਂ ਪੂਰੀਆਂ ਤਿਆਰੀਆਂ ਹੋ ਚੁੱਕੀਆਂ ਸਨ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਦਾ ਇਕੱਠ ਸੀ। ਕੁਝ ਲੋਕ ਪਿਛਲੇ ਸਾਲ ਦੀ ਤਰ੍ਹਾਂ ਕਿਸੇ ਸੰਭਾਵੀ ਟਾਕਰੇ ਲਈ ਫ਼ਿਕਰਮੰਦ ਸਨ ਅਚਾਨਕ ਮੇਰੇ ਹਾਜ਼ਰ ਹੋਣ ਦੀ ਅਨਾਉਂਸਮੈਂਟ ਹੋਣ ਨਾਲ ਇੱਕ ਖ਼ੁਸ਼ੀ ਦੀ ਲਹਿਰ ਦੌੜ ਪਈ ਅਤੇ ਹਰ ਪਾਸਿਉ 'ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ” ਦੇ ਜੈਕਾਰਿਆਂ ਦੀ ਗੂੰਜ ਉੱਠ ਖਲੋਤੀ। ਸਾਰਾ ਵਾਤਾਵਰਣ ਹੀ ਬਦਲ ਗਿਆ। ਗੁਰੁ ਪੰਥ ਦੇ ਇਸ ਪਿਆਰ ਅਤੇ ਜਜ਼ਬੇ ਨੇ ਮੈਨੂੰ ਅਥਾਹ ਬਲ ਦਿੱਤਾ। ਮੈਂ ਅਰਦਾਸ ਕੀਤੀ ਅਤੇ ਸਤਿਗੁਰੂ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਚੌਰ ਆਪਣੇ ਹੱਥ ਲੈ ਲਿਆ। ਜਲੂਸ ਆਰੰਭ ਹੋਇਆ । ਸ਼ਬਦਾਂ ਅਤੇ ਜੈਕਾਰਿਆਂ ਦੀ ਗੂੰਜ ਵਿੱਚ ਚਾਉ ਅਤੇ ਸ਼ਾਂਤੀ ਦੇ ਮਾਹੌਲ ਵਿੱਚ ਇਹ ਸ਼ਹੀਦੀ ਅਸਥਾਨ ਉੱਤੇ ਪੁੱਜਾ ਜਿੱਥੇ ਮੇਰੇ ਵੱਲੋਂ ਸੰਗਤਾਂ ਨੂੰ ਸੰਬੋਧਨ ਕੀਤਾ ਜਾਣਾ ਸੀ। ਉਥੇ ਬਹੁਤ ਹੀ ਭਾਵੁਕ ਵਾਤਾਵਰਣ ਸੀ।

ਜੱਥੇਦਾਰ ਦੇ ਰੁਪ ਵਿੱਚ ਪਹਿਲੇ ਦਿਨ ਸੰਗਤਾਂ ਨੂੰ ਸੰਬਧਿਤ ਲੈਕਚਰ ਦਾ ਸੰਖੇਪ ਰੂਪ ਇਹ ਸੀ :

ਖਾਲਸਾ ਜੀਓ,
ਸੰਸਾਰਕ ਮਰਯਾਦਾ ਮੁਤਾਬਕ ਵੀ ਬਾਲਪਣ ਜੀਵਨ ਦਾ ਆਰੰਭ ਹੈ ਅਤੇ ਬੁਢੇਪਾ ਜੀਵ ਦਾ ਅਖ਼ੀਰ ਰੈ। ਬਾਲਪਨ ਤੋਂ ਬੁਢੇਪਾ ਇੱਕ ਸੰਪੂਰਨ ਜੀਵਨ ਹੈ। ਇਸ ਪਵਿੱਤਰ ਧਰਤੀ ਉੱਤੇ ਕੋਈ ਗਹੁ ਨਾਲ ਨਿਗਾਰ ਮਾਰੇ ਤਾਂ ਬਾਲਪਣ ਤੋਂ ਬੁਢੇਪੇ ਤਕ ਕੁਰਬਾਨੀਆਂ ਦੇ ਸੰਪੂਰਨ ਜੀਵਨ ਦੀ ਕਹਾਣੀ ਪੜ੍ਹ ਸਕਦਾ ਹੈ।

ਗੁਰੂ ਵਲੋਂ ਇਸ ਧਰਤੀ ਉੱਤੇ ਨੀਹਾਂ ਤੋਂ ਬੁਰਜ ਤਕ ਕੁਰਬਾਨੀ ਦੇ ਇੱਕ ਕਿਲ੍ਹੇ ਨੂੰ ਸੰਪੂਰਨ ਕੀਤਾ ਗਿਆ ਹੈ । ਬਾਲਪਣ, ਭਾਵ ਬੱਚਿਆਂ {ਛੋਟੇ ਸਾਹਿਬਜਾ਼ਦਿਆਂ} ਨੂੰ ਨੀਹਾਂ ਵਿੱਚ ਚਿਣਵਾ ਕੇ ਅਤੇ ਬੁਢੇਪੇ, ਭਾਵ ਮਾਤਾ ਗੂਜਰੀ ਜੀ ਨੂੰ ਠੰਡੇ ਬੁਰਜ ਵਿੱਚ ਕੁਰਬਾਨ ਕਰਕੇ ਗੁਰੂ ਗੋਬਿੰਦ ਜੀ ਪਾਤਸ਼ਾਹ ਨੇ ਆਪਣੇ ਸਾਜੇ ਪਿਆਰੇ ਖ਼ਾਲਸਾ ਪੰਥ ਦੀ ਰਿਹਾਇਸ਼ ਲਈ ਕੁਰਬਾਨੀਆਂ, ਸ਼ਹੀਦੀਆਂ ਦਾ ਨੀਹਾਂ ਤੋਂ ਬੁਰਜ ਤਕ ਮਜ਼ਬੁਤ ਕਿਲ੍ਹਾ-ਨੁਮਾ ਮਹਿਲ ਉਸਾਰਿਆ ਹੈ। ਨਾਲ ਹੀ ਇਹ ਗੱਲ ਸਮਝਾਈ ਹੈ ਕਿ ਸਿੰਘੋ ! ਕੁਰਬਾਨੀਆਂ ਦੇ ਕਿਲ੍ਹੇ ਵਿੱਚ ਰਹਿਣ ਵਾਲਾ ਕਦੇ ਭੈਅ-ਭੀਤ ਨਹੀਂ ਹੁੰਦਾ, ਗੁਲਾਮ ਨਹੀਂ ਹੁੰਦਾ, ਮੰਗਤਾ ਨਹੀਂ ਹੁੰਦਾ। ਇਸੇ ਲਈ ਗੁਰੂ ਕੇ ਸਿੰਘ ਸਮੇਂ-ਸਮੇਂ ਇਸ ਮਹਿਲ ਦੀ ਰਿਪੇਅਰ ਅਤੇ ਸਜਾਵਟ ਲਈ ਸ਼ਹੀਦੀਆਂ, ਕੁਰਬਾਨੀਆਂ ਦਿੰਦੇ ਆਏ ਹਨ ਅਤੇ ਦੇ ਰਹੇ ਹਨ। ਇਸੇ ਲਈ ਹਰ ਸਾਲ ਇਸ ਧਰਤੀ ਤੋਂ ਸਾਹਿਬਜ਼ਾਦਿਆਂ ਤੇ ਮਾਤਾ ਗੂਜਰੀ ਜੀ ਦੀ ਪ੍ਰੇਰਣਾ ਭਰੀ ਆਵਾਜ਼ ਸੁਣਨ ਅਤੇ ਇਸ ਆਵਾਜ਼ ਅੱਗੇ ਸਿਰ ਝੁਕਾਉਣ ਲਈ ਖ਼ਾਲਸਾ ਪੰਥ ਪਹੁੰਚਦਾ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top