Share on Facebook

Main News Page

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਲਿਖੀ ਗਈ ਉਨ੍ਹਾਂ ਦੇ ਜੀਵਨ ਦੀਆਂ ਆਪ ਬੀਤੀਆਂ
"ਬੋਲਹਿ ਸਾਚੁ ਮਿਥਿਆ ਨਹੀ ਰਾਈ" ਦੀ ਲੜੀਵਾਰ ਸ਼ੁਰੂਆਤ

09 Sep2014 ਅੱਜ ਤੋਂ ਖ਼ਾਲਸਾ ਨਿਊਜ਼, ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਵਲੋਂ ਲਿਖੀ ਗਈ ਉਨ੍ਹਾਂ ਦੇ ਜੀਵਨ ਦੀਆਂ ਆਪ ਬੀਤੀਆਂ "ਬੋਲਹਿ ਸਾਚੁ ਮਿਥਿਆ ਨਹੀ ਰਾਈ" ਲੜੀਵਾਰ ਸ਼ੁਰੂ ਕਰਣ ਜਾ ਰਹੀ ਹੈ, ਜਿਸ ਵਿੱਚ ਇਸ ਕਿਤਾਬ ਦਾ ਕੁੱਝ ਕੁ ਹਿੱਸਾ ਪੇਸ਼ ਕੀਤਾ ਜਾਏਗਾ, ਜਿਸ ਨਾਲ ਕੌਮੀ ਸੰਘਰਸ਼ 'ਚ ਉਨ੍ਹਾਂ ਦੇ ਯੋਗਦਾਨ, ਸ੍ਰੀ ਅਕਾਲ ਤਖ਼ਤ ਸਾਹਿਬ ਦੀ ਸੇਵਾ ਸਮੇਂ ਉਨ੍ਹਾਂ ਵਲੋਂ ਕੀਤੇ ਗਏ ਫੈਸਲੇ, ਕੌਮੀ ਲੀਡਰਸ਼ਿਪ ਸੀ ਹਾਲਤ ਅਤੇ ਲੀਡਰਸ਼ਿਪ ਦੀ ਗੱਦਾਰੀ ਦੀ ਅੱਖਾਂ ਦੇਖੀ ਦਾਸਤਾਨ ਦੁਨੀਆ ਸਾਹਮਣੇ ਪੇਸ਼ ਕੀਤੀ ਜਾਵੇਗੀ, ਜਿਸ ਨਾਲ ਪਾਠਕਾਂ ਨੂੰ ਉਨ੍ਹਾਂ ਵਲੋਂ ਕੌਮ ਪ੍ਰਤੀ ਬਣਦੀ ਆਪਣੀ ਜ਼ੁੰਮੇਵਾਰੀ ਅਤੇ ਹੁਣ ਤੱਕ ਬਿਤਾਏ ਗਏ ਸੰਘਰਸ਼ ਸ਼ੀਲ ਜੀਵਨ ਬਾਰੇ ਚਾਨਣਾ ਪਵੇਗਾ। ਆਸ ਹੈ ਪਾਠਕ ਇਸ ਲੜੀ ਨੂੰ ਪਸੰਦ ਕਰਨਗੇ।

👉 "ਬੋਲਹਿ ਸਾਚੁ ਮਿਥਿਆ ਨਹੀ ਰਾਈ" ਲੜੀਵਾਰ ਲਿਖਤਾਂ ਪੜ੍ਹਨ ਲਈ ਇੱਥੇ ਕਲਿੱਕ ਕਰੋ

ਸੰਪਾਦਕ ਖ਼ਾਲਸਾ ਨਿਊਜ਼


ਮੇਰੇ ਪਿਤਾ ਗਿਆਨੀ ਗੁਰਬਖਸ ਸਿੰਘ ਜੀ ਜਗਰਾੳਂ ਨਿਵਾਸੀ ਮਾਸ਼ਟਰ ਤਾਰਾ ਸਿੰਘ ਜੀ ਦੇ ਸਮੇਂ ਤੋਂ ਟਕਸਾਲੀ ਅਕਾਲੀ ਅਤੇ ਸਰਕਲ ਜਥੇਦਾਰ ਰਹੇ ਸਨ, ਜਥੇਦਾਰ ਜਗਦੇਵ ਸਿੰਘ ਤਲਵੰਡੀ ਜੀ ਦੇ ਪੁਰਾਨੇ ਸਾਥੀ ਸਨ, ਪੰਜਾਬੀ ਸੂਬੇ ਦੇ ਮੋਰਚੇ ਵੇਲੇ ਇਨ੍ਹਾਂ ਨੇ ਇਕਠਿਆਂ ਜੇਹਲਾਂ ਕੱਟੀਆਂ। ਜਗਰਾੳਂ ਹਲਕੇ ਤੋਂ ਲਛਮਨ ਸਿੰਘ ਗਿਲ ਦੇ ਸਾਰੇ ਇਲੈਕਸ਼ਨਾਂ ਸਮੇਂ ਅਕਸਰ ਘਰ ਕੇਂਦਰ ਬਣਿਆਂ ਰਹਿੰਦਾ।

ਬੇਸ਼ਕ ਇੳਂ ਕੌਮੀ ਰਾਜਨੀਤੀ ਦਾ ਪ੍ਰਭਾਵ ਪ੍ਰਵਾਰ ਵਿਚ ਚਲਿਆ ਆਉਂਦਾ ਸੀ, ਪਰ ਮੈਨੂੰ ਮੇਰੇ ਨਾਨਾ ਜੀ ਭਾਈ ਅਰਜਨ ਸਿੰਘ ਜੀ ਪਾਸੋਂ ਗੁੜਤੀ ਅਤੇ ਵਿਰਾਸਤ ਵਿਚ ਮਿਲੀ ਗੁਰਬਾਣੀ ਕੀਰਤਨ ਦੀ ਦਾਤ ਕਾਰਨ, ਮੇਰਾ ਧਿਆਨ ਅਕਸਰ ਗੁਰਬਾਣੀ ਕੀਰਤਨ ਵਲ ਹੀ ਜ਼ਿਆਦਾ ਰਿਹਾ ਤੇ ਮੈਂ ਕਦੀ ਬਹੁਤਾ ਕੌਮੀ ਰਾਜ ਨੀਤੀ ਵਲ ਧਿਆਨ ਨਹੀਂ ਸੀ ਦਿਤਾ।

ਚਲਦਾ...

 

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news, articles, audios, videos or any other contents published on www.khalsanews.org and cannot be held responsible for their views.  Read full details...

Go to Top