ਘੱਲੂਘਾਰਾ ਵੀਕ
ਜਿਥੇ ਇਸ ਜ਼ੁਲਮ ਬੇਇਨਸਾਫੀ ਨੂੰ ਹੰਡਾਕੇ ਕੌਮ ਦੇ ਕੁੱਛ
ਹਿੱਸੇ ਵਿੱਚ ਨਿਰਾਸ਼ਤਾ ਅਤੇ ਸਹਿਮ ਫੈਲ ਰਿਹਾ ਸੀ, ਓਥੇ ਇਸ ਜ਼ੁਲਮ ਦੀ ਅੱਗ ਵਿੱਚ
ਭਖੇ ਅੰਗਾਰਾਂ ਵਾਂਗ ਕੌਮੀ ਭਵਿਖ ਦੇ ਅਰਮਾਨ, ਹਰ ਸਿੱਖ ਦੇ ਦਿਲ ਵਿੱਚ ਸੁਲਗ ਰਹੇ
ਸਨ, ਜੋ ਕਿਸੇ ਵਕਤ ਭੀ ਭਾਂਬੜ ਬਣਨ ਦੀ ਸ਼ਕਤੀ ਰਖਦੇ ਸਨ ਅਤੇ ਇਹੋ ਹੀ ਕੌਮ ਦੇ
ਅੰਦਰ ਦੀ ਚੜਦੀ ਕਲਾ ਦਾ ਪ੍ਰਤੀਕ ਸਨ।
ਪਿੰਡਾਂ ਅਤੇ ਸ਼ਹਿਰਾਂ ਵਿੱਚ ਕੀਰਤਨ ਦਰਬਾਰਾਂ ਦੇ ਨਾਮ
ਹੇਠ ਹੋ ਰਹੇ ਸਿੱਖੀ ਜਜ਼ਬਾਤ ਦੇ ਇਹ ਇੱਕਠ ਇਸ ਗਲ ਦਾ ਸਬੂਤ ਸਨ, ਕਿ ਗੁਰਬਾਣੀ
ਦਾ ਆਸਰਾ ਅਤੇ ਸਿੱਖ ਇਤਿਹਾਸ ਵਿਚੋਂ ਕੁਰਬਾਨੀ ਅਤੇ ਸ਼ਹੀਦੀਆਂ ਦਾ ਸਿੱਖ ਵਿਰਸਾ
ਯਾਦ ਕਰਾ ਕਰਾਕੇ, ਕੌਮ ਦੇ ਸਿੱਖੀ ਮਨੋਬਲ ਨੂੰ ਉੱਚਾ ਰੱਖਣ ਦੇ ਯਤਨ ਹੋਂਦੇ ਰਹੇ,
ਜਿਸ ਦੀ ਸੇਵਾ ਗੁਰੂ ਨੇ ਦਾਸ ਨੂੰ ਭੀ ਬਖਸ਼ੀ।
ਦਿਨ ਰਾਤ ਥਾਂ ਥਾਂ 'ਤੇ ਪੁੱਜ ਕੇ ਕੀਰਤਨ ਰਾਹੀਂ ਕੌਮ ਦੇ
ਅਸਲ ਵਿਰਸੇ ਤੋਂ ਕੌਮ ਨੂੰ ਜਾਣੂ ਕਰਾਉਂਦਾ ਰਿਹਾ ਅਤੇ ਆਪਣੇ ਉੱਜਲੇ ਭਵਿੱਖ ਦੀ
ਮੰਜ਼ਿਲ ਵਲ ਸੋਝੀ ਨਾਲ ਜਥੇਬੰਦ ਹੋਕੇ, ਬੇਰੋਕ ਵਧਣ ਲਈ ਪ੍ਰੇਰਨਾ ਦੇਂਦਾ ਰਿਹਾ।
ਜਿਥੇ ਇੱਕ ਪਾਸੇ ਇੰਦਰਾ ਗਾਂਧੀ ਸਮੇਤ ਸਰਕਾਰ ਅਪਣੇ ਕੀਤੇ
ਤੇ ਪਛਤਾ ਰਹੀ ਸੀ, ਦੂਜੇ ਪਾਸੇ ਇਸ ਜ਼ੁਲਮ ਵਿਚੋਂ ਜਨਮ ਲੈ ਚੁਕੀ ਬਹਾਦਰ ਸਿੱਖ
ਕੌਮ ਦੀ ਆਜ਼ਾਦੀ ਦੀ ਮੂਵਮੈਂਟ ਨੂੰ ਹਰ ਹੀਲੇ ਖਤਮ ਕਰਨ ਦੀਆਂ ਗੋਂਦਾਂ ਗੁੰਦ ਰਹੀ
ਸੀ। ਇਸ ਲਈ ਕਈ ਵਾਰ ਕੀਰਤਨ ਦਰਬਾਰਾਂ ਵਿੱਚ ਵਿਘਨ ਪਾਇ ਜਾਂਦੇ ਰਹੇ। ਰਾਗੀ
ਸਿੰਘਾਂ ਨੂੰ ਰਾਹਾਂ ਵਿਚ ਰੋਕ ਲਿਆ ਜਾਂਦਾ ਰਸਤੇ ਵਿਚ ਰੋਕਾਂ ਲਾਕੇ ਸੰਗਤਾਂ
ਨੂੰ ਪੁੱਜਣ ਤੋਂ ਰੋਕਿਆ ਜਾਂਦਾ, ਪਰ ਇਹ ਸਿਲਸਿਲਾ ਚਲਦਾ ਰਿਹਾ ਅਤੇ ਸਿੱਖੀ ਦਾ
ਮਨੋਬਲ ਚੜ੍ਹਦੀ ਕਲਾ ਵਿਚ ਰਿਹਾ।