👉
"ਬੋਲਹਿ ਸਾਚੁ ਮਿਥਿਆ ਨਹੀ ਰਾਈ"
ਦੇ ਪਿਛਲੇ ਭਾਗ ਪੜ੍ਹਨ ਲਈ ਇੱਥੇ ਕਲਿੱਕ ਕਰੋ
ਜੀ ।
ਟੈਰਾਰਿਸਟ
ਐਕਟ ਹੇਠ ਗਿ੍ਫ਼ਤਾਰ ਕੀਤੇ ਗਏ ਸਿੱਖਾਂ ਨੂੰ ਜੇਲ੍ਹ ਵਿੱਚ ਵੱਖ-ਵੱਖ ਰੱਖਿਆ ਗਿਆ ਜੀ ਅਤੇ
ਸਾਨੂੰ ਆਪਸ ਵਿੱਚ ਮਿਲਣ ਨਹੀਂ ਦਿੰਦੇ ਸਨ। ਇੱਕ ਟਿੰਕੂ ਨਾਮ ਦਾ ਮੁਸਲਮਾਨ ਬੱਚਾ
ਦਿੱਲੀ ਦੇ ਕਿਸੇ ਹੋਟਲ ਵਿੱਚ ਸਫ਼ਾਈ ਦਾ ਕੰਮ ਕਰਦਿਆਂ
ਚੋਰੀ ਦੇ ਛੋਟੇ ਜਿਹੇ ਕੇਸ ਵਿੱਚ
ਫਸਿਆ ਜੇਲ੍ਹ ਵਿੱਚ ਸੀ ਅਤੇ ਉਸ ਕੋਲੋਂ ਜੇਲ੍ਹ ਦੀ ਕੈਂਟੀਨ ਵਿੱਚ ਕੰਮ ਲੈਂਦੇ ਸਨ। ਉਸਨੂੰ
ਕੈਂਟੀਨ ਵੱਲੋਂ ਕੈਦੀਆਂ ਦੀਆਂ ਲੋੜ ਦਾ ਕੁਝ ਜ਼ਰੂਰੀ ਸਮਾਨ ਟੋਕਰੀ ਵਿੱਚ ਪਾ ਕੇ ਵੇਚਣ ਲਈ
ਭੇਜਿਆ ਜਾਂਦਾ ਸੀ। ਕਿਉਂਕਿ ਉਹ ਹਰੇਕ ਵਾਰਡ ਵਿੱਚ ਜਾਂਦਾ ਸੀ ਇਸ ਲਈ ਸਿੱਖ ਕੈਦੀ ਉਸ
ਹੱਥ ਇੱਕ-ਦੂਜੇ ਨੂੰ ਸੰਦੇਸ਼ ਭੇਜਦੇ ਤੇ ਇਸ ਤਰ੍ਹਾਂ ਸੰਪਰਕ ਬਣਿਆ ਰਹਿੰਦਾ । ਕੋਈ ਉਸਨੂੰ
ਪਿਆਰ ਨਾਲ ਕੁਝ ਖਾਣ ਨੂੰ ਦੇ ਦਿੰਦਾ ਤੇ ਕੋਈ ਵੈਸੇ ਮਦਦ ਕਰ ਦਿੰਦਾ। ਇਉ ਸਾਮਾਨ ਵੇਚਣ
ਆਇਆਂ, ਉਹ ਕਿਸੇ ਵੇਲੇ ਚਾਰ-ਪੰਜ ਮਿੰਟਾਂ ਲਈ ਮੇਰੇ ਕੋਲ ਆ ਕੇ ਬੈਠ ਜਾਂਦਾ ।
ਇੱਕ ਦਿਨ ਉਸਨੇ ਕਿਹਾ, "ਮੈਂ ਬਿਹਾਰ ਦਾ ਰਹਿਣ ਵਾਲਾ ਹਾਂ ਪਰ
ਹੁਣ ਵਾਪਸ ਨਹੀਂ ਜਾਣਾ
ਚਾਹੁੰਦਾ।' ਮੈਂ ਆਖਿਆ, 'ਜੇ ਮੇਰੀ ਰਿਹਾਈ ਪਹਿਲਾਂ ਹੋ ਗਈ ਤਾਂ
ਬਾਅਦ ਵਿੱਚ ਤੂੰ ਮੇਰੇ ਕੋਲ ਆ ਜਾਵੀਂ ਤੈਨੂੰ ਕਿਸੇ ਕੰਮ ਲਾ ਦੇਵਾਂਗੇ।" ਕੁਦਰਤੀ
ਮੇਰੀ ਜ਼ਮਾਨਤ ਹੋਣ ਤੋਂ ਪੰਦਰ੍ਹਾ ਕੁ ਦਿਨਾਂ ਬਾਅਦ ਉਸ ਬੱਚੇ ਦੀ ਰਿਹਾਈ ਵੀ ਰੋ ਗਈ। ਇਹ
ਗੱਲ 1986 ਦੀ ਹੈ।
ਉਸਨੇ ਭਾਈ ਰਣਜੀਤ ਸਿੰਘ ਜੀ ਪਾਸੋਂ ਮੇਰੇ ਘਰ ਦਾ ਪਤਾ ਲਿਆ ਤੇ ਮੇਰੇ ਕੋਲ ਜ਼ੀਰਕਪੁਰ ਆ
ਗਿਆ। ਉਹ ਆਪਣਾ ਪਿੱਛਾ ਬਿਲਕੁਲ ਨਾ ਦੱਸੇ ਅਤੇ ਉਨ੍ਹਾਂ ਵਕਤਾਂ ਵਿੱਚ ਹਾਲਾਤ ਵੀ ਐਸੇ ਸਨ
ਤੇ ਮਨ ਵਿੱਚ ਆਇਆ ਕਿ ਐਨੀ ਛੇਤੀ ਮੇਰੇ ਪਿੱਛੇ ਰਿਹਾਅ ਹੋ ਕੇ ਇਹ ਕਿਵੇਂ ਪਹੁੰਚ ਗਿਆ ?
ਕਿਤੇ ਇਹ ਸਰਕਾਰੀ ਖੁਫ਼ੀਆ ਜਾਂ ਸੂਹ ਦੇਣ ਦਾ ਕੰਮ ਨਾ ਕਰਦਾ ਹੋਵੇ ? ਸੋ ਉਸਨੂੰ ਲੁਧਿਆਣੇ
ਬਿਲਡਿੰਗ ਦੀ ਸੰਭਾਲ ਲਈ ਭੇਜ ਦਿੱਤਾ ਅਤੇ ਉਥੇ ਉਸਨੇ ਬੜੀ ਇਮਾਨਦਾਰੀ ਨਾਲ ਸਾਰਾ ਕੰਮ
ਸੰਭਾਲਿਆ।
1988 ਵਿੱਚ ਅਸੀਂ ਵੀ ਪਰਿਵਾਰ ਸਮੇਤ ਲੁਧਿਆਣੇ ਆ ਗਏ।
ਟਿੰਕੂ ਘਰ ਵਿੱਚ ਵੀ ਅਤੇ ਕਾਰੋਬਾਰ ਵਿੱਚ ਵੀ ਮੇਰੇ ਬੇਟੇ ਨਾਲ ਬੜੀ ਲਗਨ ਨਾਲ ਕੰਮ ਕਰਦਾ
ਰਿਹਾ। ਇੱਕ ਦਿਨ ਉਹ ਕਹਿਣ ਲੱਗਾ, ਪਾਪਾ ਜੀ ਮੈਂ ਸਿੱਖ ਬਣਨਾ ਚਾਹੁੰਦਾ ਹਾਂ।' ਮੈਂ ਉਸਨੂੰ
ਆਖਿਆ, 'ਦੇਖ ' ਕਿਸੇ ਪ੍ਰੈਸ਼ਰ ਹੇਠ ਜਾਂ ਇਸ ਖਿਆਲ ਤੋਂ ਸਿੱਖ ਨਾ ਬਣੀਂ ਕਿ ਇਥੇ ਤੇਰੀ
ਜ਼ਿਆਦਾ ਥਾਂ ਬਣਗੀ। ਇਹ ਥਾਂ ਬਣਾਉਣੀ ਤਾਂ ਤੇਰੀ ਇਮਾਨਦਾਰੀ ਉੱਤੇ ਨਿਰਭਰ ਕਰਦੀ ਹੈ। ਪਰ
ਜੇ ਤੂੰ ਮਨ ਨਾਲ ਸਿੱਖ ਬਣਨਾ ਚਾਹੁੰਦਾ ਹੈਂ ਤਾਂ ਬਹੁਤ ਖ਼ਸ਼ੀ ਦੀ ਗੱਲ ਹੈ। ਉਹ ਕਹਿਣ
ਲੱਗਾ “ਮੈਂ ਮਨੋਂ ਹੀ ਸਿੱਖ ਬਣਨ ਦਾ ਫ਼ੈਸਲਾ ਕੀਤਾ ਹੈ।'
ਉਸ ਤੋਂ ਬਾਅਦ ਉਹ ਸੰਪੂਰਨ ਕੇਸਾਧਾਰੀ ਸਿੰਘ ਸੱਜ ਗਿਆ, ਬੜੀ ਸੋਹਣੀ ਦਸਤਾਰ ਸਜਾਉਂਦਾ'
ਦਾਹੜਾ ਪ੍ਰਕਾਸ਼ ਕਰਕੇ ਉਸਨੇ ਅਪਣਾ ਨਾਮ ਸਰਬਜੀਤ ਸਿੰਘ ਰੱਖ ਲਿਆ ਅਤੇ ਹੁਣ ਉਹ ਘਰ ਵਿਚ
ਸਾਰੀ ਸੇਵਾ ਸੰਭਾਲ ਕਰਦਾ ਰਹਿਣ ਲੱਗ ਪਿਆ ।
੧੯੯੫ ਵਿਚ ਮੇਰੇ ਛੋਟੇ ਬੇਟੇ ਦਵਿੰਦਰ ਪਾਲ ਸਿੰਘ ਦਾ ਵਿਆਹ ਸੀ। ਮੈਂ ਮਨ ਵਿੱਚ ਸੋਚਿਆ ਕਿ
ਇਸ ਬੱਚੇ ਟਿੰਕੂ ਨੂੰ ਵੀ ਚਾਉ ਹੋਵੇਗਾ ਤੇ ਇਹ ਕਿਤੇ ਨਿਰਾਸ਼ ਨ ਹੋਵੇ ਕਿ ਮੇਰੇ ਬਾਰੇ ਕਿਸ
ਨੇ ਸੋਚਣਾ ਹੈ ? ਸੋ ਉਪਰਾਲਾ ਕੀਤਾ, ਇੱਕ ਗੁਰਸਿੱਖ ਪਰਿਵਾਰ ਨੇ ਆਪਣੀ ਸੁੰਦਰ ਸੁਸ਼ੀਲ
ਪੜ੍ਹੀ ਲਿਖੀ ਬੱਚੀ ਪਰਮਜੀਤ ਕੌਰ ਦਾ ਰਿਸ਼ਤਾ ਇਸਦੇ ਨਾਲ ਕਰ ਦਿੱਤਾ। ਮੇਰੇ ਬੇਟੇ ਦੇ ਵਿਆਹ
ਤੋ ਪੰਦਰ੍ਹਾ ਦਿਨ ਪਹਿਲਾਂ ਇਸ
ਬੱਚੇ ਦਾ ਵਿਆਹ ਕਰ ਦਿੱਤਾ ਗਿਆ। ਪਹਿਲਾਂ ਉਹ ਆਪਣਾ ਪੀ.
ਸੀ. ਓ. ਦਾ ਕੰਮ ਕਰਦਾ ਸੀ ਪਰ ਫਿਰ ਉਹ ਵਡੇ ਬੇਟੇ ਗੁਰਪਾਲ ਸਿੰਘ ਦੇ ਨਾਲ ਹੀ ਕੰਮ ਕਰਦਾ
ਰਿਹਾ ਅਤੇ ਪਰਿਵਾਰ ਦੇ ਜੀਆਂ ਵਾਂਗ ਸਾਡੇ ਘਰ ਵਿੱਚ ਹੀ ਰਹਿੰਦਾ ਜਿਹਾ। ਸਰਬਜੀਤ ਤੇ
ਪਰਮਜੀਤ ਦੇ ਘਰ ਹੋਈ ਪਹਿਲੀ ਹੋਣਹਾਰ ਨਟਖਟ ਬੱਚੀ ਕਵਨੀਤ ਕੌਰ ਅਤੇ ਉਸ ਤੋਂ ਬਾਅਦ ਜੰਮਿਆ
ਬੱਚਾ ਹਰਕੀਰਤ ਸਿੰਘ ਸਾਡੇ ਸਾਰੇ ਪਰਿਵਾਰ ਦੇ ਪਿਆਰ ਦਾ ਕੇਂਦਰ ਬਣੋ ਰਹੇ। ਅੱਜ ਤਕ ਨਾ ਇਸ
ਬੱਚੇ ਨੇ ਨਾ ਆਪਣਾ ਪਿੱਛਾ ਕਦੇ ਯਾਦ ਕੀਤਾ ਹੈ, ਨਾ ਹੀ ਸਾਨੂੰ ਦੱਸਿਆ, ਪਤਾ ਨਹੀਂ ਕਿਉਂ
? ਪਰ ਅੱਜ ਸਾਨੂੰ ਉਸਦਾ ਬਦਲਵਾਂ-ਬੇਵਫ਼ਾ ਰਵੱਈਆ ਦੇਖ ਕੇ ਇਹ ਮਹਿਸੂਸ ਹੁੰਦਾ ਹੈ ਕਿ ਐਨੇ
ਸਾਲਾਂ ਅੰਦਰ ਸਾਡੇ ਕਈ ਵਾਰ ਪੁੱਛਣ 'ਤੇ ਵੀ ਉਸਨੇ ਆਪਣਾ ਪਿਛੋਕੜ ਕਿਉਂ ਨਹੀਂ ਦੱਸਿਆ ?
ਪਰ, ਇਸ ਸਰਬਜੀਤ ਸਿੰਘ (ਟਿੰਕੂ) ਦਾ ਮੇਲ ਮੇਰੀ ਜੇਲ੍ਹ ਯਾਤਰਾ
ਦੀ ਇੱਕ ਅਭੁੱਲ ਯਾਦ ਹੈ।