Khalsa News homepage

 

 Share on Facebook

Main News Page

RSS ਮੁਖੀ ਮੋਹਨ ਭਾਗਵਤ ਗੁਰੂ ਨਾਨਕ ਸਾਹਿਬ ਦੇ ਕਥਿਤ 550ਵੇਂ ਪ੍ਰਕਾਸ਼ ਪੁਰਬ 'ਤੇ
ਗੋਲਕਦੁਆਰਾ ਗੁਰੂ ਨਾਨਕ ਦਰਬਾਰ ਕਮੇਟੀ ਨਾਗਪੁਰ ਵਲੋਂ ਸਨਮਾਨਤ

ਖ਼ਾਲਸਾ ਨਿਊਜ਼ ਟੀਮ 20 Nov 2019
ਆਖਰਕਾਰ ਅਕਤੂਬਰ ਵਿੱਚ ਛੱਪੀ ਖ਼ਾਲਸਾ ਨਿਊਜ਼ ਦੀ ਖਬਰ ਆਰ.ਐਸ.ਐਸ. ਦੇ ਚੁੰਗਲ ਵਿੱਚ ਫਸ ਚੁਕੇ ਨਾਗਪੁਰ ਸ਼ਹਿਰ ਵਿਖੇ ਪ੍ਰਬੰਧਕ ਅਤੇ ਕਮੇਟੀਆਂ ਦਾ ਹਾਲ 'ਤੇ ਮੋਹਰ ਲੱਗ ਹੀ ਗਈ।

ਨਾਗਪੁਰ ਦੇ ਗੁਰਦੁਆਰਿਆਂ ਵਿੱਚ ਫੈਲ ਰਹੇ ਆਰ.ਐਸ.ਐਸ. ਦੇ ਮੈਬਰਾਂ ਨੇ ਮੋਹਨ ਭਾਗਵਤ ਨੂੰ ਗੁਰੂ ਨਾਨਕ ਸਾਹਿਬ ਦੇ 550ਵੇਂ ਪ੍ਰਕਾਸ਼ ਪੁਰਬ ਤੇ ਗੁਰਦੁਆਰਾ ਗੁਰੂ ਨਾਨਕ ਦਰਬਾਰ ਕਮੇਟੀ ਵਲੋਂ ਸਨਮਾਨਤ ਕਰਕੇ ਸੰਗਤ ਅਤੇ ਸਿੱਖ ਪੰਥ ਨਾਲ ਕੀਤਾ ਵਿਸ਼ਵਾਸਘਾਤ। ਹੁਣ ਇਹ ਕਿਹਾ ਜਾ ਸਕਦਾ ਹੈ ਕਿ ਇਹ ਗੋਲਕਦੁਆਰਿਆਂ ਦੇ ਪ੍ਰਬੰਧਕ ਆਰ.ਐਸ.ਐਸ. ਅਤੇ ਬੀ.ਜੇ.ਪੀ ਵਾਲਿਆਂ ਦਾ ਅਜੇਂਡਾ ਪੂਰਨ ਲਈ ਹੀ ਲਗੇ ਹੋਏ ਨੇ ਅਤੇ ਇਸ ਮੌਕੇ 'ਤੇ ਉਚੇਚੇ ਤੌਰ 'ਤੇ ਪਹੁੰਚੇ ਭਾਈ ਧਰਮਵੀਰ ਸਿੰਘ ਅੰਮ੍ਰਿਤਸਰ, ਕਥਾਕਾਰ ਹਰਪ੍ਰੀਤ ਸਿੰਘ ਮੱਖੂ ਅਤੇ ਕੀਰਤਨੀ ਜਸਵਿੰਦਰ ਸਿੰਘ ਅੰਮ੍ਰਿਤਸਰ ਵੀ ਰਹੇ ਮੌਜੂਦ।

ਕੱਚੇ ਪਿੱਲੇ ਸਿੱਖਾਂ ਨੂੰ ਖ਼ਰੀਦ ਕੇ ਆਰ. ਐਸ. ਐਸ. ਵਲੋਂ ਰਾਸ਼ਟਰੀਆ ਸਿੱਖ ਸੰਗਤ ਨਾਮ ਦੀ ਜਥੇਬੰਦੀ ਖੜ੍ਹੀ ਕੀਤੀ ਗਈ ਤਾਂ ਕਿ ਸਿੱਖਾਂ ਨੂੰ ਵਰਗਲਾਇਆ ਜਾ ਸਕੇ।....ਸਰਦਾਰ ਕੁਲਬੀਰ ਸਿੰਘ ਕੌੜਾ ਨੇ ਅੱਜ ਤੋਂ ਕਈ ਸਾਲ ਪਹਿਲਾਂ ਅਜਿਹੀ ਕਿਤਾਬ "ਸਿੱਖ ਵੀ ਨਿਗਲ਼ਿਆ ਗਿਆ" ਲਿਖ ਕੇ ਸਿੱਖਾਂ ਨੂੰ ਖ਼ਬਰਦਾਰ ਕੀਤਾ ਸੀ, ਪਰ ਉਹ ਸਿੱਖ ਕੀ ਹੋਇਆ ਜਿਹੜਾ ਕੁੱਝ ਪੜ੍ਹਨ ਲਿਖਣ ਦੀ ਖੇਚਲ ਕਰੇ।

ਕੌਮ ਦੇ ਮਾੜੇ ਹਾਲਾਤ ਇਸ ਲਈ ਨਹੀਂ ਹਨ, ਕਿ ਦੁਸ਼ਮਨ ਇੱਕ ਜੁਟ ਹੈ। ਪੰਥ ਦੇ ਮਾੜੇ ਹਾਲਾਤ ਇਸ ਲਈ ਹਨ, ਕਿਉਂਕਿ ਅਸੀਂ ਇੱਕ ਜੁੱਟ ਨਹੀਂ ਹਾਂ । ਸਾਡੀ ਹਾਲਤ ਤਾਂ ਇਸ ਵੇਲੇ ਉਸ ਅਨਭੋਲ ਬੱਚੇ ਵਰਗੀ ਹੈ, ਜੋ ਅਣਗਹਿਲੀ ਅਤੇ ਨਾਸਮਝੀ ਕਰਕੇ ਚਾਕੂ ਨੂੰ ਉਸਦੇ ਦਸਤੇ ਤੋਂ ਫੜਨ ਦੇ ਬਜਾਏ ਉਸਦੇ ਧਾਰਦਾਰ ਹਿੱਸੇ ਨੂੰ ਫੱੜ ਕੇ ਆਪ ਹੀ ਲਹੂ ਲੁਹਾਨ ਹੋ ਚੁਕਾ ਹੈ । ਹਉਮੈ, ਚੌਧਰ ਅਤੇ ਗੋਲਕਾਂ ਦੇ ਲਾਲਚੀ ਪ੍ਰਧਾਨਾਂ ਨੇ ਕੌਮ ਦੀਆਂ ਨੀਹਾਂ ਨੂੰ ਖੋਖਲਾ ਕਰ ਦਿੱਤਾ ਹੈ। ਪ੍ਰਚਾਰ ਦੇ ਨਾਂ 'ਤੇ ਸਾਡੇ ਡਾਲਰਾਂ ਦੇ ਭੂੱਖੇ ਪ੍ਰਚਾਰਕ ਉਨ੍ਹਾਂ ਲੋਕਾਂ ਦੇ ਜੁੱਤੀ ਚੱਟ ਬਣੇ ਫਿਰਦੇ ਹਨ, ਜੋ ਆਪ ਬੁਰਛਾ ਗਰਦਾਂ ਦੇ ਪਾਲਤੂ ਏਜੈਂਟ ਹਨ । ਸਾਨੂੰ ਕਿਸੇ 'ਤੇ ਭਰੋਸਾ ਨਹੀਂ ਰਿਹਾ, ਕਿ ਕੌਣ ਆਪਣਾ ਹੈ, ਤੇ ਕੌਣ ਚੋਰਾਂ ਨਾਲ ਰਲਿਆ ਹੋਇਆ ਹੈ।

95 % ਸਿੱਖਾਂ ਨੂੰ ਇਨ੍ਹਾਂ ਗੱਲਾਂ ਦਾ ਪਤਾ ਹੀ ਨਹੀਂ ਹੈ। ਉਹ ਤਾਂ ਗੁਰਦੁਆਰੇ ਜਾ ਕੇ ਮੱਥਾ ਟੇਕ ਆਉਣ ਨੂੰ ਹੀ ਸਿੱਖੀ ਸਮਝਦੇ ਹਨ । ਅੰਮ੍ਰਿਤ ਛਕ ਲੈਣ ਤੋਂ ਬਾਦ ਉਹ ਇਹ ਸਮਝ ਲੈਂਦੇ ਹਨ ਕਿ ਸਿੱਖੀ ਪ੍ਰਤੀ ਸਾਡਾ ਫਰਜ ਪੂਰਾ ਹੋ ਗਇਆ ਹੈ, ਅਸੀਂ ਪੂਰਨ ਸਿੱਖ ਬਣ ਚੁਕੇ ਹਾਂ । ਕੌਮ ਦੇ ਮਾੜੇ ਹਾਲਾਤ ਸਾਡੀ ਆਪਣੀ ਵਜਿਹ ਨਾਲ ਹੋਏ ਹਨ। ਦੁਸ਼ਮਨ ਦੇ ਮਾਰਿਆਂ ਨਾਂ ਅਸੀਂ ਕਦੀ ਨਹੀਂ ਸਾਂ ਮੁੱਕੇ, ਆਪਣਿਆਂ ਦੇ ਕਾਰਣ ਹੁਣ ਮੁੱਕ ਜਾਵਾਂਗੇ । ਨਾਂ ਕੁੱਝ ਕਹਿਣ ਨੂੰ ਮਨ ਕਰਦਾ ਹੈ, ਤੇ ਨਾਂ ਕੁੱਝ ਲਿਖਣ ਨੂੰ ਮਨ ਕਰਦਾ ਹੈ ਹੁਣ। ਆਪਣੀ ਮੌਤ ਦਾ ਨਜਾਰਾ, ਅਸੀਂ ਆਪਣੀਆਂ ਅੱਖਾਂ ਦੇ ਸਾਮ੍ਹਣੇ ਵੇਖ ਰਹੇ ਹਾਂ ਅਸੀਂ, ਲੇਕਿਨ ਲਾਚਾਰ ਹੋ ਕੇ ਪਏ ਹੋਏ ਹਾਂ ।

ਹੱਲੀ ਕਈ ਭੋਲੇ ਭਾਲੇ ਸਿੱਖ ਇਹ ਆਸ ਲਾਈ ਬੈਠੇ ਹਨ ਕਿ ਸਿੱਖੀ ਨੂੰ ਕੌਣ ਮੁਕਾ ਸਕਦਾ ਹੈ ? ਸਿੱਖੀ ਮੁਕਦੀ ਨਹੀਂ ।" ਭੋਲਿਉ ! ਵੱਡੀਆਂ ਵੱਡੀਆਂ ਸਲਤਨਤਾਂ, ਕੌਮਾਂ ਅਤੇ ਸਭਿਅਤਾਵਾਂ ਇਸ ਦੁਨੀਆਂ ਵਿੱਚੋ ਮੁੱਕ ਚੁਕੀਆਂ ਨੇ । ਰਹਿ ਗਈਆਂ ਨੇ ਤੇ ਸਿਰਫ ਉਨ੍ਹਾਂ ਦੀਆਂ ਬਣਾਈਆਂ ਇਮਾਰਤਾਂ, ਮਹਿਲ ਅਤੇ ਕਿਲਿਆਂ ਦੇ ਖੰਡਹਰ ।

ਪੰਜਾਬ ਦਾ ਹਾਲ ਵੇਖੋ ਸਿੱਖੀ ਨਸ਼ਿਆਂ, ਪਤਿਤ ਪੁਣੇ, ਅਤੇ ਕੈਂਸਰ ਦੇ ਰੋਗ ਨੇ ਹੀ ਮੁਕਾ ਛੱਡੀ ਹੈ, ਹੁਣ ਤੁਹਾਡੀ ਵਾਰੀ ਹੈ, ਪੰਜਾਬ ਤੋਂ ਬਾਹਰ ਰਹਿਨ ਵਾਲਿਉ ! ਇਸ ਸਭ ਕੁੱਝ ਅਪਣੇ ਆਪ ਨਹੀਂ ਹੋਇਆ, ਇਹ ਇੱਕ ਗਿਣੀ ਮਿੱਥੀ ਸਾਜਿਸ਼ ਦਾ ਨਤੀਜਾ ਹੈ, ਜੋ ਤੁਹਾਡੇ ਨਾਲ ਵਰਤਿਆ ਗਿਆ ਹੈ।

ਬਾਹਰਲੇ ਸਿੱਖੋ, ਹੁਣ ਤੁਹਾਡੀ ਵਾਰੀ ਹੈ, ਸੰਘ ਦਾ ਰਾਜ ਹੈ, ਤੁਹਾਨੂੰ ਹਿੰਦੂ ਬਣਾਂ ਕੇ ਤੁਹਾਡਾ ਵਜੂਦ ਮੁਕਾ ਦਿਤਾ ਜਾਵੇਗਾ। ਤੁਹਾਡਾ ਹਿੰਦੂਕਰਣ ਹੋ ਚੁਕਾ ਹੈ, ਜਰਾ ਅਪਣੇ ਅੰਦਰ ਝਾਤ ਮਾਰ ਕੇ ਵੇਖੋ ? ਤੁਹਾਡੀ ਮਾਂ ਬੋਲੀ, ਤੁਹਾਡਾ ਕੈਲੰਡਰ ਤੁਹਾਡੀ ਵਖਰੀ ਹੋਂਦ ਦੀ ਹਰ ਨਿਸ਼ਾਨੀ, ਤੁਹਾਡੇ ਤੋਂ ਖੋਹ ਲਈ ਗਈ ਹੈ। ਅਸੀਂ ਕੇਸਾਧਾਰੀ ਹਿੰਦੂ ਦੇ ਰੂਪ ਵਿੱਚ ਹੀ ਵਿੱਚਰ ਰਹੇ ਹਾਂ । ਗੁਰੂ ਗ੍ਰੰਥ ਸਾਹਿਬ ਤੋਂ ਤੋੜ ਕੇ ਸਾਨੂੰ, ਅਖੌਤੀ ਦਸਮ ਗ੍ਰੰਥ ਨਾਮ ਦੀ ਕੂੜ ਕਿਤਾਬ ਦਾ ਪੁਜਾਰੀ ਬਣਾਂ ਦਿਤਾ ਗਇਆ ਹੈ। ਅਸੀਂ ਇੱਸੇ ਤਰ੍ਹਾਂ ਇੱਕ ਦੂਜੇ ਨੂੰ ਮੁਕਦਿਆ ਵੇਖਦੇ ਰਹਾਂਗੇ । ਕੋਈ ਆਵਾਜ਼ ਨਹੀਂ ਉੱਠੇਗੀ , ਕਿਉ ਕਿ ਕੋਮ ਕਿਸੇ ਚੰਗੇ ਅਤੇ ਦਲੇਰ ਆਗੂ ਦੀ ਕਮੀ ਕਰਕੇ , ਦਿਸ਼ਾ ਹੀਨ ਹੋ ਚੁਕੀ ਹੈ, ਕਿਸੇ ਵੱਡੇ ਤੂਫਾਨ ਜਾਂ ਸੁਨਾਮੀ ਵਿੱਚ ਉਜੜੇ ਹੋਏ ਪਰਿਵਾਰ ਵਾਂਗ ।

ਕੁਰਸੀ ਦੇ ਭੁੱਖੇ ਸਾਡੇ ਗੁਰਦੁਆਰਿਆਂ ਦੇ ਪ੍ਰਬੰਧਕਾਂ ਦਾ ਦੋਗਲਾਪਨ ਹੀ ਭਾਗਵਤ ਵਰਗਿਆਂ ਨੂੰ ਇਹ ਆਖਣ ਦਾ ਹੌਸਲਾ ਪ੍ਰਦਾਨ ਕਰਦਾ ਹੈ, ਕਿ ਹਿੰਦੂ ਧਰਮ ਵਿੱਚ ਸਿੱਖਾਂ ਨੂੰ ਜ਼ਜ਼ਬ ਕਰਨ ਦੀ ਸਮਰੱਥਾ ਹੈ

ਸਿੱਖ ਕੌਮ ਨੂੰ ਨੰਗੇ ਚਿੱਟੇ ਦੁਸ਼ਮਨਾਂ ਨਾਲੋ ਬੁੱਕਲ ਦੇ ਸੱਪਾਂ ਤੋਂ ਵਧੇਰੇ ਖਤਰਾ ਹੈ, ਸਿੱਖ ਕੌਮ ਦਾ ਵੀ ਆਪਣੀ ਹੋਂਦ ਦੀ ਰਾਖ਼ੀ ਲਈ ਇੱਕਜੁੱਟ ਤੇ ਇੱਕਮੱਤ ਹੋਣਾ ਬੇਹੱਦ ਜ਼ਰੂਰੀ ਹੈ ਤਾਂ ਕਿ ਮੋਹਣ ਭਾਗਵਤ ਵਰਗੇ ਭਵਿੱਖ ਚ ਸਿੱਖਾਂ ਦੀ ਅਜ਼ਾਦ ਹੋਂਦ ਨੂੰ ਸਵੀਕਾਰ ਕਰਕੇ, ਸਿੱਖਾਂ ਨੂੰ ਹਿੰਦੂ ਧਰਮ ਦਾ ਅੰਗ ਹੋਣ ਦਾ ਦਾਅਵਾ ਕਰਨ ਤੋਂ ਪੂਰੀ ਤਰ੍ਹਾਂ ਹੱਟ ਜਾਣ। ਇਹੋ ਗੁਰੂਦੁਅਰਿਆਂ ਦੇ ਪ੍ਰੰਬਧਕ ਵੀ ਸਿੱਖ ਪੰਥ ਦੇ ਦੁਸ਼ਮਣ ਬਣ ਕੇ ਉਭਰ ਰਹੇ ਹਨ। ਨਹੀਂ ਤਾਂ ਮੋਹਨ ਭਾਗਵਤ ਦੀ ਜ਼ੁੱਅਰਤ ਨਾ ਹੋਵੇ ਕੇ ਤੁਹਾਨੂੰ ਹਿੰਦੂ ਆਖ ਜਾਂਦਾ


 


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top