ਹਾਲੇ ਦੋ ਕੁ ਦਿਨ ਪਿੱਛੇ ਇਕ ਪੋਸਟ ਪਾਈ ਸੀ "☺️
“ਗੁਰੂ ਦੇ ਸਿੰਘ” ਅਖਵਾਉਣ ਦਾ ਤਾਂ ਮਾਣ ਸੁਣਿਆ ਸੀ, ਪਰ ਹੁਣ ਤਾਂ ਕਈਆਂ ਨੂੰ “ਹਰਨੇਕ ਦੀ
ਭੇਡ” ਅਖਵਾਉਣ ‘ਤੇ ਵੀ ਮਾਣ ਮਹਿਸੂਸ ਹੋ ਰਿਹਾ ਹੈ!"
...ਤੇ
ਹੁਣ ਇਹ ਸਿਲਸਿਲਾ ਹੋਰ ਅਗਾਂਹ ਵੱਧ ਗਿਆ ਹੈ। ਗੁਰਬਚਨ
(ਸਿੰਘ) ਭੇਡ ਜੋ ਕਿ ਪ੍ਰਿੰਸੀਪਲ ਹਨ ਸਿੱਖ ਮਿਸ਼ਨਰੀ ਕਾਲਜ, ਭੌਰ ਸੈਦਾਂ ਦੇ ਉਨ੍ਹਾਂ ਦਾ
ਕੁਮੈਂਟ ਪਿਆ ਹੈ ਫੇਸਬੁੱਕ 'ਤੇ ਜਿਸ ਵਿੱਚ ਉਨ੍ਹਾਂ ਦਾ ਕਹਿਣਾ ਹੈ ਕਿ
"... ਕੋਈ ਸ਼ੱਕ ਨਹੀਂ ਮੈਂ ਭੇਢ ਹਾਂ
ਹਰਨੇਕ ਸਿੰਘ ਤੇ ਢੱਡਰੀਆਂਵਾਲੇ ਦੀ"
ਤੇ ਆਪਣੇ ਬਾਰੇ ਲਿਖਦੇ ਹੋਏ ਕਹਿ ਰਹੇ ਹਨ...
"ਕਾਕਾ ਮੈਂ ਦੋ ਸਾਲਾ ਪਤਰ ਵਿਹਾਰ ਕੋਰਸ
ਮਿਸ਼ਨਰੀ ਕਾਲਜ ਦਾ ਕੀਤਾ ਰਾਤ ਦਿਨ ਬਹੁਤ ਖੋਜ ਕੀਤੀ
ਪਹਿਲਾ ਟਕਸਾਲੀਆ ਦਾ ਲਿਟਰੇਚਰ ਪੜਿਆ ਇਸ ਕਰਕੇ ਫਰਕ ਕਰਨਾ ਅਉਂਦਾ
ਗੁਰਬਖਸ਼ ਸਿੰਘ ਬਾਪੂ ਪੜਿਆ ਘੱਘਾ ਪੜਿਆ 13 ਸਾਲ ਤੋਂ ਪ੍ਰਿੰਸੀਪਲ ਹਾਂ 12 ਸਾਲ ਭਗਤੀ ਕੀਤੀ"
ਜਿਹੜੇ ਸੱਜਣਾਂ ਨੂੰ ਸੱਕ ਸੀ ਕਿ ਇਹ ਪ੍ਰਿੰਸੀਪਲ ਨਹੀਂ ਹਨ,
ਉਨ੍ਹਾਂ ਦੀਆਂ ਵੀ ਅੱਖਾਂ ਖੁਲਣੀਆਂ ਚਾਹੀਦੀਆਂ ਹਨ।
ਨਾਲੇ ਸਿੱਖ ਮਿਸ਼ਨਰੀ ਕਾਲੇਜ ਦੇ ਪ੍ਰਬੰਧਕਾਂ ਨੂੰ ਨਹੀਂ ਪਤਾ ਤਾਂ ਉਨ੍ਹਾਂ ਕੋਲ ਇਨ੍ਹਾਂ
ਦੀ ਇਹ ਕਰਤੂਤ ਤੋਂ ਜਾਣੂ ਕਰਵਾਉ, ਜਿਸ ਨਾਲ ਇਸ ਤਰ੍ਹਾਂ ਦੇ ਬੇਗ਼ੈਰਤ ਲੋਕ ਆਉਣ ਵਾਲੀ
ਪੀੜੀਆਂ ਦਾ ਬੇੜਾ ਗਰਕ ਨਾ ਕਰਣ। ਇਨ੍ਹਾਂ ਦੇ ਇਸੇ
ਕਾਲਜ ਵਿੱਚ ਇੱਕ ਹੋਰ ਹੈ ਪਰਗਟ (ਸਿੰਘ),
ਉਹ ਵੀ ਫੰਡਰ ਗਾਂ ਤੇ ਢੱਡਰੀਆਂਵਾਲੇ ਦੀ ਭੇਡ ਹੈ।
ਇਹ ਵੀ ਦਿਨ ਦੇਖਣੇ ਪੈਣੇ ਸੀ ਕਿ ਜਿਹੜਾ
ਸਿੱਖ ਅਖਵਾਉਣ ਵਾਲਾ "ਗੁਰੂ ਦਾ ਸਿੰਘ" ਅਖਵਉਣ 'ਚ ਮਾਣ ਮਹਿਸੂਸ ਕਰਦਾ ਸੀ, ਉਹ ਹੁਣ "ਅਪਗ੍ਰੇਡ"
ਹੋ ਕੇ "ਭੇਡ" ੳਖਵਉਣ ਵਿੱਚ ਮਾਣ ਮਹਿਸੂਸ ਕਰਦਾ ਹੈ। ਦੁਰ ਲਾਹਨਤ!
ਨੋਟ: ਜੇ ਇਹ ਗੁਰਬਚਨ ਸਿੰਘ
ਮਿਸ਼ਨਰੀ ਕਾਲਜ, ਭੌਰ ਸੈਦਾਂ ਵਿੱਚ ਨਹੀਂ, ਤਾਂ ਖ਼ਾਲਸਾ ਨਿਊਜ਼ ਨੂੰ ਸਬੂਤ ਭੇਜਣ ਦੀ ਖੇਚਲ
ਕਰਨੀ। ਧੰਨਵਾਦ।
- ਸੰਪਾਦਕ ਖ਼ਾਲਸਾ ਨਿਊਜ਼