Share on Facebook

Main News Page

💰 ਚੌਦਾਂ ਪੰਦਰਾਂ ਸੌ ਵਿੱਚ ਖਰੀਦ ਕੇ ਲਿਆਂਦਾ, ਉਹ ਗੁਰੂ ਨਹੀਂ ਹੈਗਾ !
-: ਰੇਡਿਓ ਵਿਸ਼ਟਾ ਦਾ ਅਪਗ੍ਰੇਡ ਵਿਦਵਾਨ ਮੂੰਹਟੱਡਾ

ਖ਼ਾਲਸਾ ਨਿਊਜ਼ (22 Sep 2017) ਰੇਡਿਓ ਵਿਸ਼ਟਾ, ਜੋ ਕਿ ਜਾਗਰੂਕ ਤੋਂ ਅਗਲੀ ਅਵਸਥਾ "ਅਪਗ੍ਰੇਡ" ਤਕ ਪਹੁੰਚ ਚੁਕੀ ਆ, ਉਸਦੇ ਅਪਗ੍ਰੇਡ ਵਿਦਵਾਨ ਬਲਵਿੰਦਰ ਮੂੰਹਟੱਡਾ ਦੇ ਅਨਮੋਲ ਬਚਨ ਸੁਣੋ। ਪਾਠਕਾਂ ਦੀ ਜਾਣਕਾਰੀ ਲਈ ਮੂੰਹਟੱਡਾ 60 ਮਿਨਟ (1ਘੰਟੇ) ਤੋਂ ਆਪਣੇ ਵਿਆਖਿਆ ਸ਼ੁਰੂ ਕਰਦੇ ਹਨ। ਖ਼ਾਲਸਾ ਨਿਊਜ਼ ਪੂਰੀ ਆਡੀਓ ਪਾ ਰਹੀ ਹੈ, ਜਿਸ ਤਰ੍ਹਾਂ ਪਿਛਲੀ ਵਾਰੀ ਵੀ ਰੇਡਿਓ ਵਿਸ਼ਟਾ ਦੇ ਮੁੱਖ ਸਰਗਨਾ ਰਾਖੀ ਸਾਵੰਤ ਦੀ ਪੂਰੀ ਆਡੀਓ ਪਾਈ ਸੀ। ਜਿਨ੍ਹਾਂ ਨੇ ਪੂਰੀ ਆਡੀਓ ਸੁਣਨੀ ਹੈ, ਉਹ ਜ਼ਰੂਰ ਸੁਣਨ, ਤੇ ਆਪਣਾ ਫੈਸਲਾ ਆਪ ਕਰਣ।

60 ਮਿਨਟ ਤੋਂ ਮੂੰਹਟੱਡਾ ਦੇ ਬਚਨ:

ਪੰਥਪ੍ਰੀਤ ਦੇ ਪ੍ਰੇਮੀਆਂ ਦੀਆਂ ਮਨੌਤਾਂ ਵੀ ਟਕਸਾਲੀਆਂ ਵਰਗੀਆਂ
Sanjh Vicharan Di | 19 Sep 2017 | Full Program

ਜਿਹੜਾ ਮਸਲਾ ਹੈ ਨਾ ਵਿਚਾਰਧਾਰਾ ਦਾ ਹੈ...
ਇੱਕ ਧਿਰ ਉਹ ਹੈ ਜੋ ਗੁੰਡਾਗਰਦੀ ਕਰਦੀ ਆ...
ਦੂਜੀ ਧਿਰ ਉਹ ਹੈ ਜੋ ਕਹਿੰਦੇ ਗੁਰੂ ਸਾਹਿਬ ਦੀ ਸਿਫਤਾਂ ਕਰੀ ਜਾਈਏ, ਸ਼ਰਧਾਲੂ ਬਣਾਈ ਜਾਈਏ, ਤੇ ਆਪਣੇ ਘਰ ਭਰੀ ਜਾਈਏ, ਇਨ੍ਹਾਂ ਦੇ ਹੱਕ ਵਿੱਚ ਅਸੀਂ ਕਿਸੇ ਗੱਲ ਦਾ ਕਿੱਦਾਂ ਸਟੈਂਡ ਲੈ ਸਕਦੇ ਹਾਂ, ਸਾਨੂੰ ਇਹ ਗੱਲ ਕਲੀਯਰ ਹੋ ਗਈ ਆ ਕਿ ਗੁਰੂ ਸਾਹਿਬ ਨੇ ਜਿਹੜਾ ਗਿਆਨ ਦਿੱਤਾ, ਸਾਨੂੰ ਕੱਲੇ ਕੱਲੇ ਨੂੰ ਆਪਣੇ ਵਰਤਣ ਲਈ, ਆਪਣੇ ਸਮਝਣ ਲਈ, ਆਪਣੀ ਜ਼ੰਦਗੀ ਜੀਣ ਦੇ ਲਈ ਦਿੱਤਾ ਆ, ਸਾਨੂੰ ਗੁਰੂ ਸਾਹਿਬ ਨੇ ਪਾਰਖੂ ਬਣਾਇਆ, ਸਾਨੂੰ ਸ਼ਰਧਾਲੂ ਨਹੀਂ ਬਣਾਇਆ, ਹੁਣ ਜਦੋਂ ਪਾਰਖੂਆਂ ਵਾਲੀ ਗੱਲ ਹੁੰਦੀ ਆ ਉਸ ਤਰੀਕੇ ਨਾਲ (ਨੋਟ: ਇਥੋਂ ਤੱਕ ਸਭ ਸ਼ੁੱਭ ਹੈ)

ਯਾਰ ਆ ਜਿਹੜਾ ਨੁਕਤਾ ਹੈ ਨਾ ਵੈਸੇ ਜਿਹੜਾ ਗਿਆਨ ਨੂੰ ਗੁਰੂ ਕਹਿਣ ਵਾਲਾ, ਇਹਦੇ ਵਿੱਚ ਇੱਕ ਸਾਧਾਰਣ ਜਿਹੀ ਗੱਲ ਹੈ, ਜੇਕਰ ਇਨ੍ਹਾਂ ਦੇ ਗੁਰੱਪ ਦੇ ਬੰਦੇ ਨੂੰ ਕਿਹਾ ਜਾਵੇ ਤੂੰ ਇਹ ਦੱਸ ਕਿ ਗੁਰੂ ਗ੍ਰੰਥ ਸਾਹਿਬ ਦਾ ਰੇਟ ਕਿੰਨਾਂ ਆ, ਅਗਲਾ ਹੋ ਸਕਦਾ ਗੁੱਸਾ ਹੋ ਕੇ ਇਹ ਕਹਿ ਦੇਵੇ ਕਿ ਗੁਰੂ ਸਾਹਿਬ ਕਿਹੜਾ ਫੌਰ ਸੇਲ ਆ, ਉਹ ਬਿਕ ਨਹੀਂ ਸਕਦੇ, ਉਹ ਬੇਚੇ ਨਹੀਂ ਜਾ ਸਕਦੇ, ਪਰ ਅਸਲੀਯਤ ਕੀ ਹੈ, ਅਸਲੀਯਤ ਤਾਂ ਇਹੀ ਹੈ ਕਿ ਚੌਦਾਂ ਪੰਦਰਾਂ ਸੌ ਵਿੱਚ ਖਰੀਦੇ ਜਾ ਸਕਦੇ ਆ। ਹੁਣ ਜੋ ਚੌਦਾਂ ਪੰਦਰਾਂ ਸੌ ਵਿੱਚ ਖਰੀਦ ਕੇ ਲੈਕੇ ਆਉਣਾ ਆ, ਕੀ ਉਹ ਗੁਰੂ ਆ? (ਦੂਜੀ ਜਿਣਸ ਕਹਿੰਦੀ... ਬਿਲਕੁਲ ਨਹੀਂ... )

ਫਿਰ ਮੂੰਹਟੱਡਾ ਕਹਿੰਦਾ "ਕਿ ਜਿਹੜਾ ਚੌਦਾਂ ਪੰਦਰਾਂ ਸੌ ਵਿੱਚ ਖਰੀਦ ਕੇ ਲੈ ਕੇ ਲਿਆਂਦਾ ਜਾ ਰਿਹਾ, ਉਹ ਗੁਰੂ ਨਹੀਂ ਹੈਗਾ। ਆ ਜੇ ਨੁਕਤਾ ਅਸੀਂ ਸਮਝ ਲਿਆ, ਹਾਂ ਠੀਕ ਆ ਕਿ ਪਹਿਲਾਂ ਜਦੋਂ ਗਿਆਨ ਸੀ ਉਹ ਦੇਹ ਗੁਰੂ ਦੀ ਸੁਰਤ ਵਿੱਚ ਵਸਦਾ ਸੀ, ਦੱਸਾਂ ਪਾਤਿਸ਼ਾਹੀਆਂ ਤੱਕ, ਹੁਣ ਜਿਹੜਾ ਦੇਹ ਗੁਰੂ ਆ, ਉਹਦੀ ਆਪਣੀ ਵੀ ਹੋਂਦ ਆ, ਗਿਆਨ ਦੇ ਨਾਲ ਨਾਲ, ਉਹਦੇ ਵਿੱਚ ਮਨੁੱਖੀ ਸੁਭਾਅ ਵੀ ਹੈਗਾ, ਜਿਹੜਾ ਕੁਦਰਤ ਦੇ ਨਿਯਮਾਂ ਅਨੁਸਾਰ ਭੁੱਲ ਵੀ ਕਰਦਾ ਆ, ਉਹ ਤਾਹੀਂ ਮਨੁੱਖੀ ਦੇਹ ਹੈ, ਉਹ ਭੁੱਲ ਕਰਦੀ ਆ,

Creativity ਤਾਂ ਇਥੋਂ ਹੀ create ਹੋਏਗੀ, ਹਰ ਤਰ੍ਹਾਂ ਦੀ, ਹੁਣ ਜੇ ਉਹ ਗ੍ਰੰਥ ਦੇ ਰੂਪ ਵਿੱਚ ਅੱਜ ਆ ਗਿਆ ਹੈ, ਅੱਜ ਉਹ ਭੁੱਲ ਨਹੀਂ ਕਰ ਸਕਦਾ, ਕਿਉਂਕਿ ਜਿਹੜਾ Human factor ਸੀ, ਉਹ ਵਿੱਚੋਂ ਨਿਕਲ ਗਿਆ, ਅੱਜ ਫੈਸਲੇ ਕੌਣ ਕਰਦਾ ਆ, ਫੈਸਲੇ ਗੁਰੂ ਸਾਹਿਬ ਤੋਂ ਸੇਧ ਲੈਕੇ ਗੁਰੂ ਗ੍ਰੰਥ ਸਾਹਿਬ ਤੋਂ ਅਸੀਂ ਕਰਦੇ ਹਾਂ। ਜਿਹੜੇ ਫੈਸਲੇ ਅਸੀਂ ਕਰਦੇ ਹਾਂ, ਅਸੀਂ ਤੋਂ ਭਾਵ ਹਰ ਉਹ ਬੰਦਾ, ਜਿਹੜਾ ਗੁਰੂ ਸਾਹਿਬ ਦੀ ਵਿਚਾਰਧਾਰਾ ਨਾਲ ਜੀਣਾ ਚਾਹੁੰਦਾ, ਕਿ ਉਹ ਜਿਹੜੇ ਫੈਸਲੇ ਉਹ ਗੁਰੂ ਸਾਹਿਬ ਤੋਂ ਸੇਧ ਲੈਕੇ ਕਰ ਰਿਹਾ ਆ, ਕੀ ਉਨ੍ਹਾਂ ਦੀ 110% ਗਰੰਟੀ ਹੈ ਕਿ ਉਹ ਫੈਸਲੇ ਸਹੀ ਹੋਣਗੇ? ਦੂਜਾ ਕਹਿੰਦਾ.. ਨਹੀਂ। ਫੈਸਲਾ ਢੁੱਕਵਾਂ ਲਿਆ ਜਾ ਸਕਦਾ, ਉਸ ਫੈਸਲੇ ਦੇ 'ਤੇ ਜਿਹੜੀ ਪਹਿਰੇਦਾਰੀ ਆ, ਉਹ ਵੱਡੀ ਗੱਲ ਆ, ਜਦੋਂ ਭਾਈ ਰਣਜੀਤ ਸਿੰਘ ਵੀ ਗੁਰੂ ਹਰਿ ਰਾਇ ਦੀ ਗੱਲ ਕਰਦੇ ਆ, ਉੱਥੇ ਇਹ ਦੇਖਣ ਵਾਲੀ ਗੱਲ ਆ ਕਿ, ਗੁਰੂ ਸਾਹਿਬ ਨੇ ਆਪਣੇ ਫੈਸਲੇ ਦੀ ਪਹਿਰੀਦਾਰੀ ਕਿੱਦਾਂ ਕੀਤੀ, ਬਹੁਤ straight forward ਫੈਸਲਾ ਲਿਆ..."

ਹੁਣ ਪਾਠਕ ਆਪ ਫੈਸਲਾ ਕਰ ਸਕਦੇ ਹਨ, ਕਿ ਰੇਡਿਓ ਵਿਸ਼ਟਾ ਵਾਕਿਆ ਹੀ ਅਪਗ੍ਰੇਡ ਹੈ ਜਾਂ...


ਟਿੱਪਣੀ: ਗੁਰੂ ਗਿਆਨ ਹੈ, ਇਸ ਵਿੱਚ ਕੋਈ ਦੋ ਰਾਏ ਨਹੀਂ, ਗਿਆਨ ਸੂਕਸ਼ਮ ਹੈ, ਤੇ ਗਿਆਨ ਨੂੰ ਪ੍ਰਕਟ ਕਰਣ ਵਾਲਾ ਸਥੂਲ। ਤੇ ਸਥੂਲ ਉਹ ਭਾਵੇਂ ਦੇਹ ਹੈ ਜਾਂ ਗ੍ਰੰਥ, ਕਿਸੇ ਰੂਪ ਵਿੱਚ ਤਾਂ ਬਾਹਰ ਆਵੇਗਾ। ਹੁਣ ਇਹ ਮੂੰਹਟੱਡਾ ਮੰਨ ਵੀ ਰਿਹਾ ਹੈ ਕਿ ਹੁਣ ਗਿਆਨ ਗ੍ਰੰਥ ਵਿੱਚ ਆ ਗਿਆ ਹੈ, ਉਹ ਭੁੱਲ ਨਹੀਂ ਕਰ ਸਕਦਾ ਤੇ ਇਲਜ਼ਾਮ ਵੀ ਲਾ ਰਿਹਾ ਹੈ ਕਿ ਉਹ 1500 ਵਿੱਚ ਵਿਕਦਾ ਹੈ। ਹੈ ਨਾ ਕਮਾਲ!

ਓ ਜਿਣਸੇ, ਆ ਤਾਂ ਗੱਲ ਨਿਆਣੇ ਨੂੰ ਪਤਾ ਹੈ ਕਿ ਗਿਆਨ ਨੂੰ ਪ੍ਰਗਟ ਕਰਣ ਲਈ ਗ੍ਰੰਥ ਦਾ ਰੂਪ ਕਾਗਜ਼, ਸ਼ਿਆਹੀ, ਗੱਤਾ, ਪ੍ਰਿਟਿੰਗ ਮਸੀਂ, ਹੋਰ ਸਮਾਨ ਆਦਿ ਦੀ ਵਰਤੋਂ ਕਰਣੀ ਹੈ, ਉਸ ਨੂੰ ਬਣਾਉਣ ਲਈ ਕੀਤੀ ਮੇਹਨਤ ਦਾ ਪੈਸਾ ਹੈ, ਜੋ ਲਿਆ ਜਾਂਦਾ ਹੈ, ਉਹ ਗੁਰੂ ਦਾ ਰੇਟ ਨਹੀਂ।

ਜਾਹਿਲੋ ! ਕਿਉਂ ਐਂਵੇਂ ਟਿੰਡ 'ਚ ਕਾਨਾ ਪਾ ਕੇ ਬਹਿ ਜਾਂਦੇ ਹੋ ! ਆਪਣੀ ਇੱਕ ਭੁੱਲ ਨੂੰ ਸਵੀਕਾਰਣ ਦੇ ਬਜਾਏ, ਇਹ ਰੇਡਿਓ ਵਿਸ਼ਟਾ ਕਰਿੰਦੇ ਪੰਜਾਬੀ ਕਹਾਵਤ ਅਨੁਸਾਰ "ਪਾਟੇ ਛਿੱਤਰ ਵਾਂਙ ਵਧੀ ਜਾ ਰਹੇ ਹਨ।" ਇੱਕ ਜਿਣਸ ਦਾ ਬੋਲਿਆ ਝੂਠ, ਦੂਜਾ ਅਪਗ੍ਰੇਡ ਕਰਿੰਦਾ ਉਸ ਤੋਂ ਉਪਰ ਹੋਰ ਕੜ੍ਹੀ ਘੋਲੀ ਜਾ ਰਿਹਾ ਹੈ। ਹੁਣ ਰੇਡਿਓ ਵਿਸ਼ਟਾ ਤੇ ਇਨ੍ਹਾਂ ਦੀਆਂ ਭੇਡਾਂ ਨੇ ਕਹਿਣਾ ਤੁਹਾਨੂੰ ਗੱਲ ਨਹੀਂ ਸਮਝ ਲਗਣੀ, ... ਬੱਲੇ ਤੁਹਾਡੀ Rocket Science  ਦੇ ਜਿਹੜਾ ਇਨ੍ਹਾਂ ਵਿਸ਼ਟਾ ਦੇ ਕੀੜਿਆਂ ਤੋਂ ਇਲਾਵਾ ਕਿਸੇ ਨੂੰ ਸਮਝ ਨਹੀਂ ਲਗਦੀ। :)

ਹੁਣ ਕਹੋ! ਖ਼ਾਲਸਾ ਨਿਊਜ਼ ਵਾਲਾ "ਪੱਕਾ ਹਰਾਮਜ਼ਾਦਾ" ਹੈ, ਕੁੱਤੇ ਦਾ ਹੱਡ ਹੈ, ਹੋਰ ਵੀ ਜੋ ਕੁੱਝ ਕਹਿਣਾ ਕਹਿ ਲਇਓ, Do I care ?

ਸੰਪਾਦਕ ਖ਼ਾਲਸਾ ਨਿਊਜ਼


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top