ਹਰਨੇਕ ਸਿੰਘ ਅਸਲ ਵਿੱਚ ਉਹ ਕਿਰਦਾਰ
ਨਿਭਾ ਰਿਹਾ ਹੈ, ਜਿਸ ਨੂੰ ਏਵੇਂ ਲਗਦਾ ਕਿ ਮੈਂ ਹੁਣ ਗੁਰੂ ਦੇ ਸੰਕਲਪ ਨੂੰ ਪੜ
ਸਕਦਾ ਹਾਂ....
ਓਸ਼ੋ ਵਿਦਵਾਨ ਇਹੋ ਜਹੇ ਮਨੁੱਖ 'ਤੇ ਗੁੱਸਾ ਕਰਨ ਦੀ ਥਾਂ ਤਰਸ ਕਰਨ ਦੀ
ਸਲਾਹ ਦਿੰਦਾ ਹੋਇਆ ਲਿਖਦਾ ਹੈ ਕਿ ਮਨੁੱਖੀ ਦਿਮਾਗ ਬਹੁਤ ਸਾਰੇ ਸੁਪਨੇ ਤੇ ਸੋਚਾਂ ਨਾਲ
ਨੱਕੋ ਨੱਕ ਭਰਿਆ ਪਿਆ ਹੈ, ਤੇ ਉਸ ਭਰੇ ਹੋਏ ਮਨ ਦੇ ਸਿਖਰ 'ਤੇ ਜਾ ਕੇ ਜਦੋਂ ਕੋਈ ਮਨੁੱਖ
ਬਾਹਰੀ ਪ੍ਰਦਰਸ਼ਨ ਕਰਦਾ ਹੈ, ਤਾਂ ਉਹ ਸੁਪਨੇ ਤੇ ਸੋਚਾਂ ਰਲਾ ਕੇ ਇੱਕ ਨਵੀਂ ਸੋਚ ਨੂੰ ਜਨਮ
ਦਿੰਦਾ, ਜੋ ਸੰਸਾਰ ਨਾਲ ਨਹੀਂ ਰਲਦਾ, ਕਿਉਂਕਿ ਸੁਪਨੇ ਦੇ ਕੋਈ ਪੈਰ ਨਹੀਂ ਤੇ ਸੋਚ ਦਾ
ਕੋਈ ਦਾਇਰਾ ਨਹੀਂ, ਭਾਵ ਕਿ ਕੁਲ ਮਿਲਾ ਕੇ ਹਰਨੇਕ ਸਿੰਘ ਦੇ ਕੋਈ ਪੈਰ ਨਹੀਂ ਤੇ ਕੋਈ
ਦਾਇਰਾ ਨਹੀਂ...
ਯੱਬਲੀਆਂ ਮਾਰਦਿਆਂ ਮਾਰਦਿਆਂ ਇਹਨੇ ਗੁਰੂ ਨੂੰ ਹੀ ਭੁੱਲਣਹਾਰ ਕਹਿ ਦਿੱਤਾ... ਵਾਹ ਤੇਰੀ ਬਰੀਕ ਸੋਚ ਦੇ ਸਦਕੇ...
ਮੈਂ ਤਾਂ ਕਹਿਨਾ ਕਿ ਇਹੋ ਜਿਹੀ ਬਰੀਕ
ਸੋਚ ਨਾਲੋਂ ਤਾਂ ਪਿੰਡ ਦਾ ਇੱਕ ਆਮ ਸਾਦਾ ਜਿਹਾ ਬਜ਼ੁਰਗ ਹੀ ਚੰਗਾ, ਜੋ ਵਿਆਹ
ਵਿੱਚ ਖਰੂਦ ਪਾ ਰਹੇ ਜੁਆਕਾਂ ਦੇ ਫੁੱਫੜ ਨੂੰ ਇਹੋ ਜਿਹੀ ਜਿੰਮੇਵਾਰੀ ਦੇ ਦਿੰਦਾ ਕਿ
ਫੁੱਫੜ ਸਾਰੇ ਵਿਆਹ ਵਿੱਚ ਨਹੀਂ ਲਭਦਾ ਤੇ ਹਰਨੇਕ ਸਿੰਘ ਨੂੰ ਪ੍ਰਿਥੀਚੰਦ ਦੇ ਫੈਸਲੇ ਲਈ
ਗੁਰੂ ਸਾਹਿਬ 'ਤੇ ਸ਼ੱਕ ਹੋ ਗਿਆ,,, ਜੋ ਗੁਰੂ ਘਰ ਤੇ ਸਿੱਖੀ ਸਿਧਾਂਤਾਂ ਵਿੱਚ ਖਰੂਦ ਪਾ
ਕੇ ਗੱਦੀ ਹਾਸਲ ਕਰਨੀ ਚਾਹੁੰਦਾ ਸੀ ...
ਹਰਨੇਕ ਸਿੰਘਾ ਇਹੇ ਪਾਗਲਪਨ ਦੀ ਹੱਦ ਹੈ...
ਕਊਆ ਕਾਗ ਕਉ ਅੰਮ੍ਰਿਤ ਰਸੁ ਪਾਈਐ ਤ੍ਰਿਪਤੈ ਵਿਸਟਾ ਖਾਇ ਮੁਖਿ
ਗੋਹੈ॥ ਪੰਨਾਂ 683