ਖ਼ਾਲਸਾ ਨਿਊਜ਼... ਦਾ
ਹਰਨੇਕ ਸਿੰਘ (ਲਿਖਣ ਨੂੰ ਜੀ ਨਹੀਂ ਕਰਦਾ
ਹਰਨੇਕ...
ਜਿਹੜਾ ਹਰ ਕਿਸੇ ਨਾਲ ਨੇਕੀ ਕਰੇ, ਨੇਕ ਕੰਮ ਕਰੇ) ਨਾਲ ਕੋਈ
ਜਾਤੀ ਵਿਰੋਧ ਨਹੀਂ, ਪਰ ਇਸ ਸ਼ਖਸ ਮੁਆਫ ਕਰਨਾ ਜਿਣਸ ਨੂੰ ਇਨਸਾਨ ਕਹਿਣਾ ਵੀ
ਅਤਿਕਥਨੀ ਹੋਵੇਗੀ, ਝੂਠ ਹੋਵੇਗਾ (ਇਸਦੀ ਆਪਣੀ ਭਾਸ਼ਾ), ਜੇ ਵਿਚਾਰਕ ਵਿਰੋਧ ਹੈ, ਪਰ
ਵਿਚਾਰਕ ਵਿਰੋਧ ਹੋਣਾ ਕੋਈ ਵੱਡੀ ਗੱਲ ਨਹੀਂ, ਪਰ ਵਿਚਾਰਕ
ਵਿਰੋਧ ਕਰਕੇ ਗਾਲ਼ੀ ਗਲੌਚ 'ਤੇ ਉਤਰ ਆਉਣਾ ਬੇਹੱਦ ਨੀਚਤਾ ਦੀ ਨਿਸ਼ਾਨੀ ਹੈ, ਤੇ
ਮਾਨਸਿਕ ਪੱਧਰ ਦੀ ਬਿਮਾਰੀ ਦੇ ਲੱਛਣ ਹਨ। ਪਿਛਲੇ ਬਹੁਤ ਸਾਲਾਂ 'ਤੋਂ ਇਹ ਜਿਣਸ ਖ਼ਾਲਸਾ
ਨਿਊਜ਼ ਸਮੇਤ ਗੁਰਮਤਿ ਪ੍ਰਚਾਰਕਾਂ ਦੇ ਖਿਲਾਫ ਆਪਣੀ ਫੂਹੜਤਾ ਭਰੀ ਗਲੀਚ ਸੋਚ ਦਾ ਪ੍ਰਦਰਸ਼ਨ
ਕਰ ਰਿਹਾ ਹੈ।
ਇਸਨੇ
ਆਪਣੇ ਰੇਡਿਓ ਦਾ ਨਾਮ ਰਖਿਆ ਹੈ "ਵਿਰਸਾ"। ਇਸ ਜਿਣਸ
ਨੂੰ ਸ਼ਾਇਦ ਪਤਾ ਹੋਵੇ ਜਾਂ ਨਾ...
'ਵਿਰਸਾ' ਬਜ਼ੁਰਗਾਂ ਵਲੋਂ
ਪੀੜ੍ਹੀ-ਦਰ-ਪੀੜ੍ਹੀ ਦਿੱਤੀਆਂ ਚੀਜ਼ਾਂ ਹਨ। ਇਹ ਚੀਜ਼ਾਂ ਠੋਸ ਅਤੇ ਛੋਹੀਆਂ ਜਾ ਸਕਣ
ਵਾਲੀਆਂ (tangible) ਵੀ ਹੋ ਸਕਦੀਆਂ ਹਨ, ਅਤੇ ਇਹ ਚੀਜ਼ਾਂ ਨਾ ਛੋਹੀਆਂ ਜਾਣ ਵਾਲੀਆਂ
(intangible) ਵੀ ਹੋ ਸਕਦੀਆਂ ਹਨ। ਠੋਸ ਅਤੇ ਛੋਹੀਆਂ ਜਾ ਸਕਣ ਵਾਲੀਆਂ ਚੀਜ਼ਾਂ
ਵਿੱਚ ਜ਼ਮੀਨ ਅਤੇ ਹੋਰ ਜਾਇਦਾਦ ਆ ਜਾਂਦੀ ਹੈ।
ਨਾ ਛੋਹੀਆਂ
ਜਾ ਸਕਣ ਵਾਲੀਆਂ ਚੀਜ਼ਾਂ ਵਿੱਚ ਸਾਡੇ ਸੁਭਾਅ ਵਗੈਰਾ ਆ ਜਾਂਦੇ ਹਨ।
Source:
https://pa.wikipedia.org/wiki/ਵਿਰਸਾ
ਇਸ ਹਿਸਾਬ ਨਾਲ ਇਸ ਜਿਣਸ ਨੂੰ "ਨਾ
ਛੋਹੀਆਂ ਜਾ ਸਕਣ ਵਾਲੀਆਂ ਚੀਜ਼ਾਂ ਜਿਵੇਂ ਸੁਭਾਅ ਵਗੈਰਾ..."
ਵਿਰਸੇ 'ਚ ਮਿਲੀਆਂ ਹਨ। ਜਿਸ
ਤੋਂ ਸਾਬਿਤ ਹੁੰਦਾ ਹੈ ਕਿ ਦੂਜਿਆਂ ਨੂੰ "ਹਰਮਾਜ਼ਾਦਾ" ਕਹਿਣ ਵਾਲੇ ਨੂੰ ਇਹ ਹਰਾਮਜ਼ਦਗੀ
ਵਿਰਸੇ ਵਿੱਚ ਮਿਲੀ ਹੈ, ਇਸਦਾ ਜੋ ਮਤਲਬ ਨਿਕਲਦਾ ਹੈ, ਉਹ ਇਹ ਜਿਣਸ ਕੱਡ ਸਕਦੀ ਹੈ।
"ਹਰਾਮਜ਼ਾਦਾ" ਬਾਰੇ ਥੱਲੇ ਵਿਸਤਾਰ ਨਾਲ ਲਿਖਿਆ ਗਿਆ ਹੈ। ਇਸ ਲਈ ਇਸਦੀ ਵਿਸ਼ਟਾ ਭਰੀ ਬੋਲੀ
ਸਦਕੇ ਅੱਜ ਤੋਂ ਖ਼ਾਲਸਾ ਨਿਊਜ਼ ਇਸਦੇ ਰੇਡਿਓ ਦਾ ਨਾਮ "ਰੇਡਿਓ
ਵਿਸ਼ਟਾ" ਰੱਖਿਆ ਹੈ।
ਜਾਤੀ ਤੌਰ 'ਤੇ ਮੈਂ ਪੁਲਿਸ ਦੀ
ਟ੍ਰੇਨਿੰਗ ਦੌਰਾਨ ਇਹ ਸਿੱਖਿਆ ਹੈ ਕਿ ਕੋਈ ਤੁਹਾਡੇ ਮੂੰਹ 'ਤੇ, ਸਾਹਮਣੇ ਆ ਕੇ ਵੀ ਗਾਲ਼੍ਹ
ਕੱਢੇ ਤਾਂ ਵੀ ਉਸਨੂੰ ਕੁੱਝ ਨਹੀਂ ਕਹਿਣਾ, ਜਦੋਂ ਤੱਕ ਉਹ ਤੁਹਾਨੂੰ ਜਿਸਮਾਨੀ ਤੌਰ 'ਤੇ
ਨੁਕਸਾਨ ਨਹੀਂ ਪਹੁੰਚਾਉਂਦਾ। ਇਹ ਮੈਂ ਆਪਣੇ ਨਿਜੀ ਜੀਵਨ ਵਿੱਚ ਵੀ ਇਸਤੇਮਾਲ ਕਰਦਾ
ਹਾਂ। ਗਾਹਲ਼ ਕੱਢਣ ਵਾਲਾ ਆਪਣਾ ਮਾਨਸਿਕ ਤਵੱਜੋਂ ਗੁਵਾ ਚੁਕਾ ਹੁੰਦਾ ਹੈ, ਉਸ ਕੋਲ ਆਪਣੀ
Frustration ਕੱਢਣ ਦਾ ਇੱਕੋ ਜ਼ਰੀਆ ਹੁੰਦਾ ਹੈ... ਗਾਹਲ਼ਾਂ ਕੱਢਣਾ। ਇਸੇ ਲਈ ਖ਼ਾਲਸਾ
ਨਿਊਜ਼ ਸਮੇਤ ਹੋਰਾਂ ਨੇ ਇਸ ਗਾਲੀ ਗਲੌਚ ਭਰੀ ਉਕਸਾਹਟ ਦਾ ਕਦੀ ਕੋਈ ਜਵਾਬ ਨਹੀਂ ਦਿੱਤਾ,
ਜਿਸ ਨਾਲ ਇਸ ਜਿਣਸ ਦੀ Frustration ਵੱਧਦੀ ਗਈ, ਹੈਂਅਅਅ ਮੇਰੇ ਵੱਲ ਕੋਈ ਧਿਆਨ ਹੀ ਨਹੀਂ
ਦਿੰਦਾ! ਵਿਚਾਰੇ ਦੀ ਤਰਸਯੋਗ ਹਾਲਤ...
Barking d... seldom bites.
:)
ਕਿਉਂਕਿ ਜਦੋਂ ਮਨੁੱਖ ਬਾਵਰਾ ਹੋ ਜਾਏ, ਤਾਂ ਉਸਨੂੰ ਇਹ ਨਹੀਂ ਪਤਾ
ਰਹਿੰਦਾ ਕਿ ਉਹ ਬੋਲ ਕੀ ਰਿਹਾ ਹੈ, ਉਹ ਥਾਂ ਕੁਥਾਂ ਵੀ ਨਹੀਂ ਦੇਖਦਾ, ਤੇ ਆਪਣੀਆਂ ਕੀਤੀਆਂ
ਸਿਰਫਿਰੀਆਂ ਉਸਨੂੰ Upgradation ਲਗਦੀ ਹੈ। ਇਸ
Upgrade ਹੋਏ ਨੇ ਜਾਣਦੇ ਬੁੱਝਦੇ ਹੋਇਆਂ ਆਪਣੇ ਗੁਰੂ ਦੇ ਗਿਰੇਬਾਨ ਨੂੰ ਹੱਥ ਪਾਇਆ।
ਇਸਦੀ ਸਾਰੀ
ਰਿਕਾਰਡਿੰਗ ਧਿਆਨ ਨਾਲ ਸੁਣੋ... ਵਿਸ਼ਾ ਚੰਗਾ ਸ਼ੁਰੂ
ਕੀਤਾ, ਪਰ ਜਿੱਥੇ ਇਸਨੇ ਗੁਰੂਆਂ ਦੇ ਫੈਸਲੇ ਬਾਰੇ ਗੱਲ ਕੀਤੀ ਉਹ ਇਓਂ ਹੈ:
"ਗੁਰਬਾਣੀ ਦੇ ਬਾਰੇ ਵੀ ਅਸੀਂ
ਕਹਿੰਦੇ ਹਾਂ, ਬਈ ਗੁਰੂ ਸਾਹਿਬ ਨੇ ਜਿਹੜੀਆਂ ਗੱਲਾਂ, ਜੀਵਨ ਜੀਵੇ ਆ, ਉਹ ਗੁਰਬਾਣੀ
'ਚ ਲਿਖੇ ਆ... ਜਿੱਦਾਂ ਲਿਖਿਆ ਹਨ, ਉਦਾਂ ਹੀ ਜੀਵੇ ਆ... ਉਹ ਗੱਲਾਂ ....
ਅੱਤਿਕੱਥਨੀਆਂ ਆ... (ਥੋੜਾ ਰੁੱਕ ਕੇ) ਭਾਰੀ ਆ
ਗੱਲ ਥੋੜ੍ਹੀ ਜਿਹੀ... (ਨਾਲ ਦਾ ਹੈਰਾਨ ਹੋਕੇ ਪੁੱਛਦਾ ... ਅੱਤਿਕੱਥਨੀਆਂ
ਆ !!...) ਗਲਤ ਆ... (ਨਾਲ ਦਾ ਹੈਰਾਨ ਹੋਕੇ
ਕਹਿੰਦਾ ... ਅੱਛਾ ਜੀ!)... ਝੂਠ ਆ ਉਹ...
ਉਹ ਸੱਚ ਨਹੀਂ ਹੈ...
ਉਂਝ ਗੱਲ ਔਖੀ ਹੈ ਥੋੜੀ ਜੀ ਯਾਣੀ... ਹੁਣ ਮੈਥੋਂ
ਪਤਾ ਨਹੀਂ ਪੂਰੀ ਕਰ ਹੋਣੀ ਜਾਂ ਨਹੀਂ, ਸ਼ੁਰੂ ਮੈਂ ਕਰ ਲਈ ਆ... ਪਰ ਕੋਸ਼ਿਸ਼ ਕਰਿਓ...
(ਇਸ ਥਾਂ 'ਤੇ ਇਸ
ਜਿਣਸ ਨੂੰ ਪਤਾ ਚੱਲ ਚੁਕਾ ਸੀ ਕਿ ਉਸਨੇ ਗਲਤ ਬਿਆਨੀ ਕਰ ਦਿੱਤੀ ਹੈ, ਸਿਰਫ ਆਪਣੇ ਅਨੁਮਾਨ
ਨਾਲ ਇਹ ਗੱਲ ਕਰ ਰਿਹਾ ਹੈ, ਇਸਨੂੰ ਆਪ ਆਪਣੀ ਗੱਲ 'ਤੇ ਭਰੋਸਾ ਨਹੀਂ ਹੈ, ਪਰ ਆਪਣੀ ਹੇਠੀ
ਨਾ ਹੋਵੇ, ਇਹ ਰੁਕਿਆ ਨਹੀਂ)
ਬਾਕੀ ਸਭ ਨੂੰ ਪਤਾ ਕਿ ਇਸ ਜਿਣਸ ਨੇ ਕੀ ਕਿਹਾ,
ਖ਼ਾਲਸਾ ਨਿਊਜ਼ ਨੇ ਇਸਦੀ ਪੂਰੀ ਆਡੀਓ ਪਾਈ, ਨਾ ਕਿ ਕੱਟ ਵੱਢ ਕੇ।
🎯
ਜਿਸ ਤਰ੍ਹਾਂ ਉਪਰ ਵੀ ਲਿਖਿਆ ਜਾ ਚੁਕਾ ਹੈ ਕਿ ਸਾਡਾ
ਕੋਈ ਨਿਜੀ ਵਿਰੋਧ ਨਹੀਂ, ਪਰ ਇਸਨੇ ਇਹ ਬੇਵਕੂਫੀ ਭਰੀ ਕਾਰਸਤਾਨੀ ਕੀਤੀ, ਜਿਸ ਲਈ ਹਰ
ਜਾਗਰੂਕ ਸਿੱਖ ਦਾ ਚੁੱਪ ਰਹਿਣਾ ਮੁਨਾਸਿਬ ਨਹੀਂ ਸੀ, ਚੁੱਪ ਉਹ ਹੀ ਰਹਿ ਸਕਦਾ ਜਿਹੜਾ ਜਾ
ਤਾਂ ਇਸ ਜਿਣਸ ਦੀ ਭੇਡ ਹੋਵੇ, ਜਾਂ ਹਾਲੇ ਵੀ ਇਸਦੇ ਸੁਧਰਨ ਦੀ ਆਸ 'ਚ ਬੈਠਾ ਹੋਵੇ।
ਇਸ ਜਿਣਸ ਨੇ ਅਖੌਤੀ ਦਸਮ ਗ੍ਰੰਥ, ਸੂਰਜ
ਪ੍ਰਕਾਸ਼ ਗ੍ਰੰਥ, ਟਕਸਾਲੀ, ਹੋਰ ਪਖੰਡੀਆਂ ਬਾਰੇ ਚੰਗਾ ਕੰਮ ਕੀਤਾ ਹੈ, ਪਰ ਇਸ
ਨਾਲ ਇਸ ਨੂੰ ਹੋਰਾਂ ਨੂੰ ਹਰਾਮਜ਼ਾਦਾ, ਹਰਾਮਦਿਓ, ਬੂਝੜੋ, ਕਮੀਨਿਓ ਆਦਿ ਕਹਿਣ ਦਾ ਹੱਕ ਨਹੀਂ
ਮਿਲ ਜਾਂਦਾ। ਜਿਸ ਤਰ੍ਹਾਂ ਗੁਰਬਾਣੀ ਦਾ ਫੁਰਮਾਨ ਹੈ "ਜੇ ਇਕ
ਅਧ ਚੰਗੀ ਕਰੇ ਦੂਜੀ ਭੀ ਵੇਰਾਸਿ ॥5॥" ਪੰਨਾਂ 474 Even if he does
something right, he does the next thing wrong. ||5||
ਇਸ ਜਿਣਸ ਨੂੰ ਪਤਾ
ਹੋਣਾ ਚਾਹੀਦਾ ਹੈ ਕਿ "ਹਰਾਮਜ਼ਾਦਾ" ਦਾ ਮਤਲਬ ਕੀ ਹੈ। ਫੇਸਬੁੱਕ 'ਤੇ
ਹਿੰਮਤ ਸਿੰਘ ਨੇ ਇੱਕ ਪੋਸਟ ਪਾਈ ਸੀ ਕਿ ਹਰਾਮਜ਼ਾਦਾ
ਕੀ ਹੁੰਦਾ? ਉਨ੍ਹਾਂ ਦੇ ਸ਼ਬਦ ਇਸ ਪ੍ਰਕਾਰ ਸਨ...
ਹਰਾਮਜ਼ਾਦਾ ... ਹਰਾਮੀ ਦੀ
ਔਲਾਦ, ਮਾਂ ਦੇ ਨਾਜਾਇਜ਼ ਸੰਬੰਧਾਂ ਦੀ ਔਲਾਦ... ਕਾਰਣ ਕੋਈ ਵੀ ਹੋਵੇ, ਕਿਸੇ ਨੂੰ ਕੀ
ਹੱਕ ਹੈ ਕਿ ਕਿਸੇ ਦੀ ਮਾਂ ਨੂੰ ਗਾਲ਼ ਕੱਢੇ? ਹਰਨੇਕ ਵਰਗੇ ਲੋਕਾਂ ਨੂੰ ਅਕਲ ਹੈ ਗੱਲ
ਕਰਣ ਦੀ? ਜੇ ਕਿਸੇ ਨਾਲ ਤਕਲੀਫ ਹੈ ਤਾਂ, ਉਸ ਨਾਲ ਸਿੱਧੇ ਗੱਲ ਕਰੋ..... ਭਾਈ ਧੂੰਦਾ,
ਭਾਈ ਪੰਥਪ੍ਰੀਤ ਸਿੰਘ ਜਾਂ ਕੋਈ ਹੋਰ... ਜੇ ਆਪਣੇ ਆਪ ਨੂੰ ਸਿਆਣਾ ਕਾਂ ਸਮਝਣ ਵਾਲੇ
ਵਿੱਚ ਦੰਮ ਹੈ, ਤਾਂ ਸਿੱਧਾ ਉਨ੍ਹਾਂ ਨਾਲ ਗੱਲ ਕਰੇ। ਕੀ
ਗੱਲ ਉਹ ਆਪਣੀਆਂ ਹਰਾਮਜ਼ਦਗੀਆਂ ਨਸ਼ਰ ਹੋਣ ਤੋਂ ਡਰਦਾ ਹੈ?
ਦੋ ਸ਼ਬਦ ਹਨ
: ਹਲਾਲ ਤੇ ਹਰਾਮ, ਹਲਾਲ
ਦਾ ਮਤਲਬ ਜਿਸਦੀ ਆਗਿਆ ਹੋਵੇ, ਜੋ ਸਹੀ ਹੋਵੇ... ਹਰਾਮ
ਦਾ ਮਤਲਬ ਜਿਸਦੀ ਆਗਿਆ ਨਾ ਹੋਵੇ, ਜੋ ਗਲਤ ਹੋਵੇ...
ਜ਼ਾਦਾ ਮਤਲਬ ਜਣਿਆ ਹੋਵੇ
ਇਸ ਲਈ "ਹਰਾਮਜ਼ਾਦਾ"
ਦਾ ਮਤਲਬ ਬਣਿਆ : ਗਲਤ ਤਰੀਕੇ ਨਾਲ ਜਣਿਆ ਹੋਇਆ,
ਨਾਜਾਇਜ਼ ਸੰਬੰਧ ਨਾਲ ਜਣਿਆ ਹੋਇਆ
!
ਹੁਣ ਸਵਾਲ ਹੈ ਕਿ ਜਿਨਾਂ ਪ੍ਰਚਾਰਕਾਂ,
ਹੋਰ ਸਿੱਖਾਂ ਸਮੇਤ ਖ਼ਾਲਸਾ ਨਿਊਜ਼ ਦੇ ਇਸਨੇ "ਹਰਾਮਜ਼ਾਦਾ" ਸ਼ਬਦ ਵਰਤਿਆ ਹੈ, ਇਸਨੂੰ ਪਤਾ ਹੈ
ਕਿ ਇਹ ਕੀ ਕਹਿ ਰਿਹਾ ਹੈ? ਇਸਨੂੰ ਕੋਈ ਸ਼ਰਮ ਹਿਆ ਲਗਦੀ
ਨਹੀਂ, ਨਾ ਇਹ ਕੋਈ ਪਰਿਵਾਰਿਕ ਸ਼ਖਸ ਲਗਦਾ ਹੈ।
ਪਰ ਇੱਕ ਗਾਲ ਤੈਅ ਹੈ, ਕਿ ਬੰਦਾ
ਜਿਹੋ ਜਿਹਾ ਆਪ ਹੁੰਦਾ ਹੈ, ਉਸਨੂੰ ਬਾਕੀ ਵੀ ਉਹੋ ਜਿਹੇ ਹੀ ਲਗਦੇ ਹਨ...
ਜੇ ਇਸਨੂੰ ਬਾਕੀ ਲੋਕ ਹਰਾਮਜ਼ਾਦੇ ਲਗਦੇ ਹਨ, ਤੇ ਉਹ ਖੁਦ ਕੀ
ਹੈ... ਇਹ ਦੱਸਣ ਦੀ ਜ਼ਰੂਰਤ ਤਾਂ ਨਹੀਂ ਲਗਦੀ! ਕਿ ਹੈ ?
ਹੁਣ ਇਸ ਜਿਣਸ ਨੇ ਹਰ ਅਵਾ ਤਵਾ ਬੋਲਣਾ ਹੈ, ਰੇਡਿਓ 'ਤੇ ਗੱਲ ਕਰਣ
ਦੀ ਧਮਕੀ ਦੇਣੀ ਹੈ, ਆਪਣੇ ਲੇਲਿਆਂ ਨਾਲ ਹਾ ਹਾ ਹੀ ਹੀ ਕਰਨੀ ਹੈ...
but who cares !!!
ਖ਼ਾਲਸਾ ਨਿਊਜ਼ ਨਾ ਤਾਂ ਇਸ ਤਰ੍ਹਾਂ ਦੀਆਂ ਜਿਣਸਾਂ
ਤੋਂ ਡਰਦੀ ਹੈ, ਨਾ ਇਸਦੀ ਬਕਵਾਸਬਾਜ਼ੀ ਤੋਂ।
ਸਾਡਾ ਇਸ ਨਾਲ ਕੋਈ ਲੈਣਾ ਦੇਣਾ ਨਾ ਪਹਿਲਾਂ ਸੀ,
ਨਾ ਕਦੇ ਹੋਣਾ ਹੈ, ਜਿਹੜਾ ਆਪਣੇ ਗੁਰੂ ਦਾ ਨਾ ਹੋਇਆ, ਉਹ ਕਿਸੇ ਦਾ ਨਹੀਂ ਹੋ ਸਕਦਾ।