Share on Facebook

Main News Page

ਗੁਰੂ ਨੇ ਗ਼ਲਤੀ ਨਹੀਂ ਕੀਤੀ, ਗੁਰੂ ਨੇ ਦੁਨੀਆ ਸਾਹਮਣੇ ਘੋਖ ਕੀਤੀ ਤੇ ਸਾਹਮਣੇ ਰੱਖਿਆ, ਤਾਂ ਫੈਸਲਾ ਲਿਆ
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ


ਮਃ ੪ ॥ ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥ ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥ ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥ ਗੁਰ ਸਤਿਗੁਰ ਤਾਣੁ ਦੀਬਾਣੁ ਹਰਿ ਤਿਨਿ ਸਭ ਆਣਿ ਨਿਵਾਈ ॥ ਜਿਨੀ ਡਿਠਾ ਮੇਰਾ ਸਤਿਗੁਰੁ ਭਾਉ ਕਰਿ ਤਿਨ ਕੇ ਸਭਿ ਪਾਪ ਗਵਾਈ ॥ ਹਰਿ ਦਰਗਹ ਤੇ ਮੁਖ ਉਜਲੇ ਬਹੁ ਸੋਭਾ ਪਾਈ ॥ ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥੨॥ ਪੰਨਾਂ 310

ਪ੍ਰੋ. ਦਰਸ਼ਨ ਸਿੰਘ ਨੇ ਗੁਰੂ ਗ੍ਰੰਥ ਸਾਹਿਬ ਅਕੈਡਮੀ ਵਿਖੇ 16 ਸਿਤੰਬਰ 2017 ਨੂੰ ਉਪਰੋਕਤ ਸ਼ਬਦ ਦੀ ਵਿਆਖਿਆ ਕਰਦਿਆਂ ਕਿਹਾ ਕਿ...

ਜਦੋਂ ਕੋਈ ਪੀੜਾ ਹੋਵੇ ਉਦੋਂ ਮਨੁੱਖ ਨੂੰ ਸੋਚਣ ਲਈ ਮਜਬੂਰ ਹੋਣਾ ਪੈਂਦਾ ਹੈ ਕਿ ਇਹ ਹੈ ਕਿਉਂ? ਪਰੇਸ਼ਾਨੀ ਦਾ ਕਾਰਣ ਕੀ ਹੈ, ਪੀੜਾ ਅੰਦਰ ਨਾ ਦਿਨੇ ਚੈਨ ਆਉਂਦੀ ਹੈ, ਨਾ ਰਾਤ ਨੂੰ, ਇਹ ਪੀੜਾ ਹਰ ਵਕਤ ਚਲਦੀ ਰਹਿੰਦੀ ਹੈ। ਆਪਣੇ ਸੰਸਾਰ ਵਿੱਚ ਜੀਓ ਰਹਿ ਰਿਹਾ ਹੁੰਦਾ ਹੈ, ਉਸਨੂੰ ਕੋਈ ਸੁੱਖ ਨਹੀਂ ਪ੍ਰਤੀਤ ਹੁੰਦਾ। ਮਨੁੱਖ ਸੋਚੀਂ ਪੈ ਜਾਂਦਾ ਹੈ, ਮੈਂ ਇਸ ਰੋਗ ਨੂੰ ਜਾਣਾ। ਡਾਕਟਰ ਵੀ ਪਹਿਲਾਂ ਰੋਗ ਨੂੰ ਜਾਣਦਾ ਹੈ, ਪੀੜਾ ਕਿਉਂ ਹੈ, ਇਹ ਗੱਲ ਡਾਕਟਰ ਪਹਿਲਾਂ ਜਾਣਨਾ ਚਾਹੁੰਦਾ ਹੈ।

ਵੈਦਾ ਵੈਦੁ ਸੁਵੈਦੁ ਤੂ ਪਹਿਲਾ ਰੋਗੁ ਪਛਾਣੁ ॥ ਉੁਸ ਤੋਂ ਬਾਅਦ ਹੈ ... ਐਸਾ ਦਾਰੂ ਲੋੜਿ ਲਹੁ ਜਿਤੁ ਵੰਞੈ ਰੋਗਾ ਘਾਣਿ ॥

ਰੋਗੁ ਦਾਰੂ ਦੋਵੈ ਬੁਝੈ ਤਾ ਵੈਦੁ ਸੁਜਾਣੁ ॥

ਪਹਿਲਾਂ ਰੋਗ ਦੀ ਪਛਾਣ ਜ਼ਰੂਰੀ ਹੈ... ਫਿਰ ਉਸਦਾ ਦਾਰੂ

ਜਾਗਣਾ ਕੀ ਹੈ... ਗੁਰੂ ਦੀ ਸਿਫਤ ਸਲਾਹ... ਗੁਰ ਸਤਿਗੁਰੂ ਕੀ ਵਡਿਆਈ... ਪੀੜਾ ਤਾਂ ਜਗਾਉਂਦੀ ਹੈ, ਸੁਵਾਉਂਦੀ ਨਹੀਂ।

ਸਭ ਤੋਂ ਪਹਿਲਾਂ ਗੁਰਸਿੱਖਾਂ ਦਾ ਜ਼ਿਕਰ ਹੈ... ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥ ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥

ਅੱਜ ਦੀ ਪੀੜਾ ਹੈ ਕਿ ਸਿੱਖਾਂ ਦੀ ਆਪਸੀ ਏਕਤਾ ਕਿਵੇਂ ਹੋਵੇ?

ਹਰ ਪਾਸਿਓਂ ਇਹ ਆਵਾਜ਼ ਹੈ ਕਿ ਸਿੱਖਾਂ ਵਿੱਚ ਏਕਤਾ ਹੈ, ਨਾ ਗੁਰੁਦੁਆਰਿਆ... ਨਾ ਜੱਥੇਬੰਦੀਆਂ ਵਿੱਚ ਏਕਤਾ, ਗੁਰਦੁਆਰਿਆਂ ਵਿੱਚ ਵੀ ਤਲਵਾਰਾਂ, ਸਮਾਗਮ ਲਈ ਪੁਲਿਸ ਬੁਲਾਉਣੀ ਪੈਂਦੀ ਹੈ, ਸਕਿਉਰਟੀ ਰੱਖਣੀ ਪੈਂਦੀ ਹੈ।

ਜੇ ਅਸੀਂ ਸਿੱਖੀ ਪਰਿਵਾਰ ਦੇ ਹਿੱਸੇ ਹਾਂ, ਸਾਨੂੰ ਅਵੇਸਲੇ ਨਹੀਂ ਹੋਣਾ ਚਾਹੀਦਾ, ਆਪਣੀ ਸਿੱਖੀ ਪਰਿਵਾਰਿਕ ਕਹਾਣੀ ਨੂੰ ਜਾਣਨਾ ਚਾਹੀਦਾ ਹੈ, ਕਿਉਂਕਿ ਸਾਡਾ ਪਰਿਵਾਰ ਵੱਡਾ ਹੈ।

ਅੱਜ ਦੀ ਪੀੜਾ ਹੈ ਕਿ ਸਿੱਖੀ ਦੀ ਆਪਸੀ ਏਕਤਾ ਕਿਵੇਂ ਹੋਵੇ? ਗੁਰੂ ਕੀ ਦਿੰਦਾ ਹੈ... ਗੁਰ ਸਿਖਾ ਇਕੋ ਪਿਆਰੁ ਗੁਰ ਮਿਤਾ ਪੁਤਾ ਭਾਈਆ ॥

ਗੁਰਦੁਆਰਿਆਂ ਵਿੱਚ ਵੀ ਲੜਾਈਆਂ, ਜਥੇਬੰਦੀਆਂ ਵੀ ਆਪਸ ਵਿੱਚ, ਸਾਡੀ ਹਾਲਤ ਸਾਰੀ ਦੁਨੀਆ ਦੇਖ ਰਹੀ ਹੈ...

ਹਮਲੇ ਭਾਵੇਂ ਢੱਡਰੀਆਂ ਵਾਲੇ 'ਤੇ ਹੋਣ, ਭਾਂਵੇਂ ਕਰਣ ਵਾਲੇ ਟਕਸਾਲੀ ਹੋਣ... ਜਿਸਨੇ ਸਾਨੂੰ ਲੜ੍ਹੀ 'ਚ ਪਰੋਣਾ ਸੀ, ਉਸ ਤੋਂ ਟੁੱਟ ਗਏ ਹਾਂ। ਹੁਣ ਜੇ ਧਾਗਾ ਹੀ ਨਾ ਹੋਵੇ ਤਾਂ ਮਣੀਆਂ ਦਾ ਕੀ ਦੋਸ਼ ਹੈ,,,, ਉਹ ਧਾਗਾ ਸੀ ਗੁਰੂ... ਉਹ ਸੀ ਗੁਰਸਿੱਖਾਂ ਕੋਲ, ਜਿਸਨੇ ਗੁਰਸਿੱਖਾਂ ਨੂੰ ਇੱਕ ਕਰਕੇ ਰੱਖਿਆ ਹੋਇਆ ਸੀ। ਗੁਰਸਿੱਖ ਦੀ ਕੀ ਨਿਸ਼ਾਨੀ ਹੈ ... ਗੁਰਸਿਖਾ ਕੈ ਮਨਿ ਭਾਵਦੀ ਗੁਰ ਸਤਿਗੁਰ ਕੀ ਵਡਿਆਈ ॥

ਜਿਹੜੇ ਗੁਰੂ ਦੀ ਵਡਿਆਈ 'ਤੇ ਵੀ ਸਵਾਲ ਕਰ ਰਹੇ ਨੇ, ਉਨਹਾਂ ਦੀ ਸ਼ਕਲ ਵੀ ਸਿੱਖਾਂ ਵਰਗੀ ਹੈ, ਇਹ ਪੀੜਾ ਹੈ, ਗੁਰੂ ਦਾ ਸੂਤ ਹੁਣ ਨਹੀਂ ਹੈ, ਉਹ ਤਾਂ ਸੀ ਜੇ ਉਨ੍ਹਾਂ ਕੋਲ ਗੁਰੂ ਪ੍ਰਤੀ ਏਕਤਾ ਹੋਵੇ। ਹਰਿ ਰਾਖਹੁ ਪੈਜ ਸਤਿਗੁਰੂ ਕੀ ਨਿਤ ਚੜੈ ਸਵਾਈ ॥ ਉਹ ਹਮੇਸ਼ਾ ਇਹ ਕੋਸ਼ਿਸ਼ ਰੱਖਣ ਗੁਰੂ ਦੀ ... ਕਿ ਮੇਰਾ ਗੁਰੂ ਉਹ ਹੈ ਜਿਸ ਅੰਦਰ ਰੱਬ ਵਸਦਾ ਹੈ... ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥ ਉਨ੍ਹਾਂ ਦੇ ਮਨ ਅੰਦਰ ਵਿਸਵਾਸ ਹੈ ਕਿ ਮੇਰੇ ਗੁਰੂ ਅੰਦਰ ਰੱਬ ਵਸਦਾ ਹੈ।

ਜਦੋਂ ਗੁਰੂ ਬੋਲਦਾ ਹੈ, ਉਦੋਂ ਕੋਈ ਮਨੁੱਖ ਨਹੀਂ ਬੋਲਦਾ ਰੱਬ ਬੋਲਦਾ ਹੈ:

ਹਉ ਆਪਹੁ ਬੋਲਿ ਨ ਜਾਣਦਾ ਮੈ ਕਹਿਆ ਸਭੁ ਹੁਕਮਾਉ ਜੀਉ ॥

ਮੈਂ ਆਪ ਨਹੀਂ ਬੋਲਦਾ, ਮੇਰਾ ਪ੍ਰਭੂ ਬੋਲਦਾ ਹੈ, ਅੰਦਰ ਖਸਮ ਬੈਠਾ ਹੈ, ਜੇ ਕੋਈ ਮੈਂ ਫੈਸਲਾ ਕਰਦਾ ਹਾਂ, ਮੇਰਾ ਆਪਣਾ ਨਹੀਂ, ਮੇਰੇ ਪਾਰਬ੍ਰਹਮ ਹੈ... ਗੁਰੂ ਦਾ ਫੈਸਲਾ ਰੱਬ ਦਾ ਫੈਸਲਾ ਹੈ।

ਗੁਰੂ ਅਮਰਦਾਸ ਜੀ ਗੁਰੂ ਰਾਮਦਾਸ ਬਾਰੇ ਫੈਸਲਾ ਸੁਣਉਂਦੇ ਨੇ, ਸੰਗਤਾਂ ਨੂੰ ਕਹਿਆ ਮੈਂ ਆਪੇ ਫੈਸਲਾ ਨਹੀਂ ਸੁਣਾ ਰਿਹਾ..

ਹਰਿ ਭਾਇਆ ਸਤਿਗੁਰੁ ਬੋਲਿਆ ਹਰਿ ਮਿਲਿਆ ਪੁਰਖੁ ਸੁਜਾਣੁ ਜੀਉ ॥ ਰਾਮਦਾਸ ਸੋਢੀ ਤਿਲਕੁ ਦੀਆ ਗੁਰ ਸਬਦੁ ਸਚੁ ਨੀਸਾਣੁ ਜੀਉ ॥5॥ ਸਤਿਗੁਰੁ ਪੁਰਖੁ ਜਿ ਬੋਲਿਆ ਗੁਰਸਿਖਾ ਮੰਨਿ ਲਈ ਰਜਾਇ ਜੀਉ ॥ ਮੋਹਰੀ ਪੁਤੁ ਸਨਮੁਖੁ ਹੋਇਆ ਰਾਮਦਾਸੈ ਪੈਰੀ ਪਾਇ ਜੀਉ ॥ ਸਭ ਪਵੈ ਪੈਰੀ ਸਤਿਗੁਰੂ ਕੇਰੀ ਜਿਥੈ ਗੁਰੂ ਆਪੁ ਰਖਿਆ ॥ ਕੋਈ ਕਰਿ ਬਖੀਲੀ ਨਿਵੈ ਨਾਹੀ ਫਿਰਿ ਸਤਿਗੁਰੂ ਆਣਿ ਨਿਵਾਇਆ ॥ ਹਰਿ ਗੁਰਹਿ ਭਾਣਾ ਦੀਈ ਵਡਿਆਈ ਧੁਰਿ ਲਿਖਿਆ ਲੇਖੁ ਰਜਾਇ ਜੀਉ ॥ ਕਹੈ ਸੁੰਦਰੁ ਸੁਣਹੁ ਸੰਤਹੁ ਸਭੁ ਜਗਤੁ ਪੈਰੀ ਪਾਇ ਜੀਉ ॥6॥1॥ ਪੰਨਾਂ 923

ਇਹ ਰੱਬ ਦਾ ਫੈਸਲਾ ਸੀ, ਇਸ ਲਈ ਗੁਰੂ ਦੇ ਫੈਸਲੇ 'ਤੇ ਰੱਬ ਦੇ ਫੈਸਲੇ 'ਤੇ ਕਿੰਤੂ ਕਰਨਾ ਸਿੱਖ ਦਾ ਕੰਮ ਨਹੀਂ। ਕਿਉਂਕਿ ਗੁਰੂ ਆਪ ਨਹੀਂ ਬੋਲਦਾ, ਗੁਰ ਸਤਿਗੁਰ ਕੈ ਮਨਿ ਪਾਰਬ੍ਰਹਮੁ ਹੈ ਪਾਰਬ੍ਰਹਮੁ ਛਡਾਈ ॥ 923

ਅੱਜ ਕੋਈ ਸਿੱਖ ਅਖਵਉਣ ਵਾਲਾ ਇਹ ਲਫਜ਼ ਗੁਰੂ ਪ੍ਰਤੀ ਵਰਤੇ... ਕਿ

- ਗੁਰੂ ਰਾਮਦਾਸ ਸਾਹਿਬ ਨੇ ਬੜੀ ਵੱਡੀ ਗਲਤੀ ਕੀਤੀ, ਉਨ੍ਹਾਂ ਪ੍ਰਿਥੀਚੰਦ ਨੂੰ ਗੁਰੂ ਘਰ ਦਾ ਇੰਤਜ਼ਾਮ ਕਿਉਂ ਸੌਂਪਿਆ... ਇਹ ਗਲਤੀ ਕੀਤੀ...

- ਗੁਰੂ ਹਰਿ ਰਾਇ ਦੀ ਗਲਤੀ ਸੀ, ਰਾਮ ਰਾਹਿ ਨੂੰ ਔਰੰਗਜ਼ੇਬ ਕੋਲ ਭੇਜਿਆ...

- ਗੁਰੂ ਹਰਕਿਸ਼ਨ ਸਾਹਿਬ ਨੂੰ ਛੋਟੀ ਜਿਹੀ ਉਮਰ ਵਿੱਚ ਗੱਦੀ ਦਿਤੀ...

ਮੈਂ ਉਸ ਵੀਰ ਜਵਾਬ ਦੇਣਾ ਚਾਹੁੰਦਾ.. ਗੁਰੂ ਘਰ ਅੰਦਰ ਜੋ ਫੈਸਲੇ ਹੋਏ ਨੇ, ਉਹ ਫੈਸਲੇ ਸੁਣਾਉਣ ਤੋਂ ਪਹਿਲਾਂ ਪਰਖ ਵੀ ਹੋਈ ਹੈ...

ਜਦੋਂ ਬਾਬੇ ਲਹਿਣੇ ਨੂੰ ਗੱਦੀ ਦਿੱਤੀ ਤਾਂ ਲੋਕਾਂ ਦਾ ਸਵਾਲ ਸੀ : ਹੋਰਿਂਓ ਗੰਗ ਵਹਾਈਐ ਦੁਨਿਆਈ ਆਖੈ ਕਿ ਕਿਓਨੁ ॥

ਗੁਰੂ ਦਾ ਜਵਾਬ ਸੀ...  ਸਿਖਾਂ ਪੁਤ੍ਰਾਂ ਘੋਖਿ ਕੈ ਸਭ ਉਮਤਿ ਵੇਖਹੁ ਜਿ ਕਿਓਨੁ ॥ ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥4॥ ਪੰਨਾਂ 967

ਦੁਨਿਆ ਵੀ ਵੇਖ ਲਵੇ ਕਿ ਸ਼੍ਰੀਚੰਦ ਕਿੱਥੇ ਖੜਾ... ਜਦੋਂ ਲਹਿਣੇ ਨੂੰ ਸੋਧ ਲਿਆ, ਘੋਖ ਲਿਆ, ਤਾਂ ਗੱਦੀ ਦਿੱਤੀ।

ਯੋਗਤਾ ਦਿਖਉਾਣ ਦਾ ਸਮਾਂ ਨਾ ਦੇਣਾ, ਕਿਹੜੀ ਸਿਅਣਪ ਸੀ, ਗੁਰੂ ਨੇ ਲੋਕਾਂ ਨੂੰ ਦਿਖਾਇਆ। ਜਿੱਥੇ ਪਤਾ ਹੋਵੇ ਨਾ ਕੋਈ ਦਾਅਵੇਦਾਰ ਹੈ, ਤਾਂ ਗੁਰੂ ਨੇ ਦੱਸਿਆ ਕਿ ਦਾਅਵੇਦਾਰ ਕੋਈ ਨਹੀਂ, ਪ੍ਰਿਥੀਚੰਦ ਨੂੰ ਪਹਿਲਾਂ ਚਾਂਸ ਦਿੱਤਾ, ਸੰਭਾਲ ਦਿੱਤੀ, ਯੋਗਤਾ ਵਿਖਾ... ਇਹ ਸੋਧਣ ਦਾ ਤਰੀਕਾ ਹੈ, ਗੁਰੂ ਨਾਨਕ ਵਾਲੀ ਗੱਲ ਉਥੇ ਵੀ

ਪੁਤ੍ਰੀ ਕਉਲੁ ਨ ਪਾਲਿਓ ਕਰਿ ਪੀਰਹੁ ਕੰਨ੍‍ ਮੁਰਟੀਐ ॥ .... ਕਹਿ ਦਿੱਤਾ...

ਗੁਰੂ ਰਾਮਦਾਸ ਸਾਹਿਬ ਨੇ ਵੀ ਕਹਿ ਦਿੱਤਾ...

ਕਾਹੇ ਪੂਤ ਝਗਰਤਹਉ ਸੰਗਿ ਬਾਪ ॥
ਜਿਨ ਕੇ ਜਣੇ ਬਡੀਰੇ ਤੁਮਹਉ ਤਿਨ ਸਿਉ ਝਗਰਤ ਪਾਪ ॥1॥
ਰਹਾਉ ॥

ਰਾਮਰਾਇ ਵੀ ਵੱਡਾ ਪੁਤਰ ਹੋਣ ਕਾਰਣ ਦਾਅਵੇਦਾਰ ਸੀ, ਉਥੇ ਵੀ ਗੁਰੂ ਨਾਨਕ ਸਾਹਿਬ ਵਾਲਾ ਮਸਲਾ ਆ ਜਾਣਾ ਸੀ... ਪਰ ਗੁਰੂ ਹਰਰਿਾਇ, ਸਾਹਿਬ ਨੇ ਰਾਮਰਾਇ ਨੂੰ ਪਹਿਲਾਂ ਚਾਂਸ ਦਿੱਤਾ... ਗੁਰੂ ਦੀ ਗਲਤੀ ਨਹੀਂ... ਗੁਰਸਿੱਖ ਹੁੰਦਿਆ ਹੋਇਆ ਸਿੱਖ ਗੁਰੂ 'ਤੇ ਸ਼ੰਕਾ ਨਹੀਂ ਕਰਦਾ

ਭੁਲਣ ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ ॥

ਸਾਡੀ ਗਲਤੀ ਕੀ ਹੈ, ਕਿ ਅਸੀਂ ਐਨੇ ਸਿਆਣੇ ਬਣ ਗਏ ਹਾਂ ਕਿ ਗੁਰੂ ਨੇ ਗਲਤੀ ਕੀਤੀ... ਭਲਿਆ ਗਲਤੀ ਨਹੀਂ ਕੀਤੀ, ਗੁਰੂ ਨੇ ਦੁਨੀਆ ਸਾਹਮਣੇ ਘੋਖ ਕੀਤੀ ਤੇ ਸਾਹਮਣੇ ਰੱਖਿਆ...

ਮਨਮੁਖ ਬੋਲਿ ਨ ਜਾਣਨੀ ਓਨਾ ਅੰਦਰਿ ਕਾਮੁ ਕ੍ਰੋਧੁ ਅਹੰਕਾਰੁ ॥
ਓਇ ਥਾਉ ਕੁਥਾਉ ਨ ਜਾਣਨੀ ਉਨ ਅੰਤਰਿ ਲੋਭੁ ਵਿਕਾਰੁ ॥


ਬੋਲਣਾ ਸ਼ਕਤੀ ਹੈ, ਪਰ ਬੋਲਣਾ ਕਿਵੇਂ ਹੈ, ਇਹ ਗੁਰੂ ਕੋਲੋਂ ਸਿੱਖਣਾ ਪਵੇਗਾ, ਐਥੇ ਬੋਲਣਾ ਹੈ, ਐਥੇ ਨਹੀਂ ਬੋਲਣਾ...

ਜਿਤੁ ਬੋਲਿਐ ਪਤਿ ਪਾਈਐ ਸੋ ਬੋਲਿਆ ਪਰਵਾਣੁ ॥
ਫਿਕਾ ਬੋਲਿ ਵਿਗੁਚਣਾ ਸੁਣਿ ਮੂਰਖ ਮਨ ਅਜਾਣ ॥


ਆਪਣੇ ਹੰਕਾਰ ਵਿੱਚ ਗੁਰੂ ਨੂੰ ਵੀ ਬੋਲਣ ਲਈ ਨਹੀਂ ਹਟਦੇ, ਗੁਰੂ ਕੋਲੋਂ ਬੋਲਣਾ ਸਿੱਖਣਾ ਹੈ। ਜੇ ਗੁਰੂ ਨਾਨਕ ਨੇ ਸਿੱਖਾਂ ਪੁੱਤਰਾਂ ਨੂੰ ਘੋਖਿਆ, ਤਾਂ ਗੁਰੂ ਰਾਮਦਾਸ, ਗੁਰੂ ਹਰਿ ਰਾਇ ਨੇ ਕਿਹੜੀ ਗਲਤੀ ਕੀਤੀ ? ਇਸ ਲਈ ਗੁਰੂ ਕਦੇ ਗ਼ਲਤੀ ਨਹੀਂ ਕੀਤੀ। ਜੇ ਅਸੀਂ ਗੁਰੂ ਪ੍ਰਤੀ ਵਫਾਦਾਰ ਹੋ ਜਾਈਏ, ਆਪਣੀ ਦੁਬਿਧਾ ਦਾ ਰੋਗ ਹੀ ਦੂਰ ਹੋ ਜਾਵੇ।

ਗੁਰੂ ਸਾਹਿਬ ਆਖਰੀ ਲਾਈਨ ਵਿੱਚ ਕਹਿੰਦੇ ਹਨ

ਜਨੁ ਨਾਨਕੁ ਮੰਗੈ ਧੂੜਿ ਤਿਨ ਜੋ ਗੁਰ ਕੇ ਸਿਖ ਮੇਰੇ ਭਾਈ ॥

ਇਹ ਗੁਰਸਿੱਖੀ ਦੀ ਨਿਸ਼ਾਨੀ ਹੈ... ਉਸਦੇ ਅੰਦਰ ਗੁਰੂ ਦੀ ਵਡਿਆਈ ਚੰਗੀ ਲੱਗੇ। ਸਾਡੇ ਹਉਮੈ, ਹੰਕਾਰ, ਮੂਰਖਤਾ ਦੀ ਨਿਸ਼ਾਨੀ ਹੈ... ਮੇਰੇ ਗੁਰੂ ਦਾ ਕਹਿਣਾ ਹੈ ...

ਜਾਂ ਸੁਧੋਸੁ ਤਾਂ ਲਹਣਾ ਟਿਕਿਓਨੁ ॥4॥

ਪਰਖ ਤੋਂ ਬਾਅਦ ਫੈਸਲਾ ਕੀਤਾ...


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top