ਨੋਟ:
ਹੱਥਲਾ ਲੇਖ ਪ੍ਰੋ. ਕਸ਼ਮੀਰਾ ਸਿੰਘ ਦੇ ਲੇਖ "ਦਿੱਲੀ
ਗੁਰਦੁਆਰੇ ਵਿੱਚ ਹੋ ਰਹੀ ਗੁਰਮਤਿ ਵਿਰੋਧੀ ਕਥਾ" 'ਚੋਂ
ਲਿਆ ਗਿਆ ਹੈ।
ਪਾਂਇ
ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥ ਰਾਮ ਰਹੀਮ ਪੁਰਾਨ ਕੁਰਾਨ ਅਨੇਕ
ਕਹੈਂ ਮਤ ਏਕ ਨ ਮਾਨਯੋ ॥
ਸਿੰਮ੍ਰਿਤਿ ਸਾਸਤ੍ਰ ਬੇਦ ਸਭੈ ਬਹੁ ਭੇਦ ਕਹੈ ਹਮ ਏਕ ਨ ਜਾਨਯੋ ॥ ਸ੍ਰੀ ਅਸਿਪਾਨ ਕ੍ਰਿਪਾ
ਤੁਮਰੀ ਕਰਿ ਮੈ ਨ ਕਹਯੋ ਸਭ ਤੋਹਿ ਬਖਾਨਯੋ ॥੮੬੩॥
ਹੁਣ ਜ਼ਰਾ ਲਿਖਾਰੀ ਵਲੋਂ ਇਸ ਤੋਂ ਪਹਿਲਾਂ ਲਿਖੇ ਬੰਦ ਵੀ ਦੇਖੋ:-
ਚੌਪਈ ॥ ਸੰਮਤ ਸੱਤ੍ਰਹ ਸਹਸ ਪਚਾਵਨ ॥ ਹਾੜ
ਵਦੀ ਪ੍ਰਿਥਮੈ ਸੁਖ ਦਾਵਨ ॥ ਤ੍ਵ ਪ੍ਰਸਾਦਿ ਕਰਿ ਗ੍ਰੰਥ ਸੁਧਾਰਾ ॥ ਭੂਲ ਪਰੀ ਲਹੁ ਲੇਹੁ
ਸੁਧਾਰਾ ॥੮੬੦॥
ਲਿਖਾਰੀ ਕਹਿੰਦਾ ਹੈ ਕਿ ‘ਤ੍ਵ
ਪ੍ਰਸਾਦਿ’ ਭਾਵ, ਤੇਰੀ ਕਿਰਪਾ
ਨਾਲ਼ ਕਿਤਾਬ ਲਿਖੀ ਹੈ। ਜੇ ਮੇਰੀ ਭੁੱਲ਼ ਹੋਵੇ ਤਾਂ ਠੀਕ ਕਰ
ਲਿਓ।
ਸ਼੍ਰੀ ਗੁਰੂ ਗ੍ਰੰਥ ਅਨੁਸਾਰ ਗੁਰੂ ਕਦੇ ਵੀ ਭੁੱਲਣਹਾਰ ਨਹੀਂ ਹੈ।
ਗੁਰਬਾਣੀ ਅਨੁਸਾਰ ਹੈ- ਭੁਲਣ
ਅੰਦਰਿ ਸਭੁ ਕੋ ਅਭੁਲੁ ਗੁਰੂ ਕਰਤਾਰੁ॥ (ਗਗਸ
61/7)। ਇਸ ਕਸ਼ਵੱਟੀ ਨਾਲ਼ ਇਹ ਰਚਨਾ ਦਸਵੇਂ ਗੁਰੂ ਜੀ ਦੀ ਨਹੀਂ ਹੈ ਕਿਉਂਕਿ ਲਿਖਾਰੀ ਆਪਣੀ
ਭੁੱਲ ਨੂੰ ਠੀਕ ਕਰਨ ਲਈ ਆਪ ਹੀ ਕਹਿੰਦਾ ਹੈ ਜਦੋਂ ਕਿ ਸਮਰੱਥ ਗੁਰੂ ਭੁੱਲਦਾ ਨਹੀਂ ਹੈ।
ਹੁਣ ਦੇਖੋ ਕਵੀ ‘ਤੇਰੀ ਕਿਰਪਾ’ ਵਿੱਚ ਕਿਹੜੀ ਹਸਤੀ ਤੋਂ ਕਿਰਪਾ ਹੋਈ
ਮੰਨਦਾ ਹੈ।
ਦੋਹਰਾ ॥
ਨੇਤ੍ਰ ਤੁੰਗ ਕੇ ਚਰਨ ਤਰ ਸਤਦ੍ਰੱਵ ਤੀਰ ਤਰੰਗ ॥ ਸ੍ਰੀ ਭਗਵਤ
ਪੂਰਨ ਕੀਯੋ ਰਘੁਬਰ ਕਥਾ ਪ੍ਰਸੰਗ ॥੮੬੧॥
ਸਾਧ ਅਸਾਧ ਜਾਨੋ ਨਹੀ ਬਾਦ ਸੁਬਾਦ ਬਿਬਾਦਿ ॥ ਗ੍ਰੰਥ ਸਕਲ
ਪੂਰਣ ਕੀਯੋ ਭਗਵਤ ਕ੍ਰਿਪਾ ਪ੍ਰਸਾਦਿ ॥੮੬੨॥
ਲਿਖਾਰੀ ‘ਤ੍ਵ ਪ੍ਰਸਾਦਿ’ ਵਿੱਚ ‘ਤ੍ਵ’ ਦੇ ਅਰਥ ਕਰਦਾ ਲਿਖਦਾ ਹੈ- ਭਗਵਤ
ਕਿਰਪਾ ਪ੍ਰਸਾਦਿ। ਸਪੱਸ਼ਟ ਹੈ
ਕਿ ‘ਭਗਵਤ’ ਨੂੰ ਉਹ ‘ਤ੍ਵ’ ਲਿਖਦਾ ਹੈ।
ਹੁਣ ਦੇਖੋ ਉੱਪਰ ਲਿਖਿਆ ਸਵੱਯਾ ਨੰਬਰ 860, ਇਸ ਵਿੱਚ ਲਿਖਾਰੀ
‘ਭਗਵਤ ਕਿਰਪਾ’ ਵਿੱਚ ‘ਭਗਵਤ’ ਸ਼ਬਦ ਦੇ ਅਰਥਾਂ ਨੂੰ ਹੋਰ ਖੋਲ੍ਹਦਾ ਲਿਖਦਾ ਹੈ- ਸ਼੍ਰੀ
ਅਸਿਪਾਨ ਕ੍ਰਿਪਾ ਤੁਮਰੀ ਕਰਿ------॥ ਇਹ ਗੱਲ ਸਪੱਸ਼ਟ ਹੋ ਗਈ ਕਿ ਲਿਖਾਰੀ ਦਾ
‘ਤ੍ਵ’ ਅਤੇ ‘ਭਗਵਤ’ ‘ਸ਼੍ਰੀ ਅਸਿਪਾਨ’ ਹੈ। ਇਹ
ਸ਼੍ਰੀ ਅਸਿਪਾਨ ਕੌਣ ਹੈ? ਲਿਖਾਰੀ
ਨੂੰ ਤ੍ਰਿਅ ਚਰਿੱਤਰ ਨੰਬਰ 404 ਲਿਖਣ ਵਿੱਚ ਵੀ ਕਿਸੇ ਨੇ ਸਹਾਇਤਾ ਕੀਤੀ ਸੀ । ਉਹ ਕੌਣ
ਹੈ? ਉਹ ਹੈ ਸ਼੍ਰੀ ਅਸਿਧੁਜ।
ਦੇਖੋ ਇਹ ਪ੍ਰਮਾਣ ਤ੍ਰਿਅ ਚਰਿੱਤ੍ਰ ਵਿੱਚੋਂ- ਸ਼੍ਰੀ
ਅਸਿਧੁਜ ਜਬ ਭਏ ਦਇਆਲਾ।ਗਰੰਥ ਕਰਾ ਪੁਰਨ ਤਤਕਾਲਾ।404। ਇੱਕ
ਹੋਰ ਪ੍ਰਮਾਣ ਦੇਖੋ ਜਿਸ ਵਿੱਚ ਲਿਕਾਰੀ ਨੂੰ ਗ੍ਰੰਥ ਲਿਖਣ ਵਿੱਚ ਮੱਦਦ ਕਰਨ ਵਾਲ਼ੀ ਇੱਕ
ਹੋਰ ਦੇਵੀ ਹੈ। ਉਹ ਕੌਣ ਹੈ? ਉਹ ਹੈ ਜਗ ਮਾਤਾ/ਦੁਰਗਾ/ਪਾਰਬਤੀ/ਸ਼ਿਵਾ/ਭਵਾਨੀ।
ਪ੍ਰਮਾਣ ਦੇਖੋ ਤ੍ਰਿਅ ਚਰਿੱਤਰ ਵਿੱਚੋਂ ਹੀ- ਕ੍ਰਿਪਾ
ਕਰੀ ਹਮ ਪਰ ਜਗ ਮਾਤਾ।ਗ੍ਰੰਥ ਕਰਾ ਪੂਰਨ ਸੁਭ ਰਾਤਾ।402
ਤ੍ਰਿਅ ਚਰਿੱਤ੍ਰ ਨੰਬਰ 404 ਵਿੱਚ ਦੈਂਤਾਂ ਨਾਲ਼ ਲੜਾਈ ਕਰਨ ਵਾਲ਼ਾ
ਮਹਾਂਕਾਲ਼ ਦੇਵਤਾ ਹੈ। ਇਹ ਮਹਾਕਾਲ਼
ਦੇਵਤਾ ਹੀ ਲਿਖਾਰੀ ਵਾਸਤੇ ਸ਼੍ਰੀ
ਅਸਿਧੁਜ , ਸ਼੍ਰੀ ਅਸਿਪਾਨ, ਖੜਗਕੇਤ, ਭਗਵਤ ਆਦਿਕ ਕਈ ਨਾਵਾਂ ਵਾਲ਼ਾ ਹੈ ਜਿਵੇਂ ਬਚਿੱਤ੍ਰ
ਨਾਟਕ ਵਿੱਚ ਲਿਖਿਆ ਗਿਆ ਹੈ। ਸ਼੍ਰੀ
ਅਸਿਪਾਨ , ਸ਼੍ਰੀ ਅਸਿਕੇਤ ਅਤੇ ਸ਼੍ਰੀ ਅਸਿਧੁਜ ਆਦਿਕ ਸ਼ਬਦ ਮਹਾਂਕਾਲ਼ ਦੇਵਤੇ ਲਈ ਹੀ
ਬਚਿੱਤ੍ਰ ਨਾਟਕ ਪੁਸਤਕ ਵਿੱਚ ਵਰਤੇ ਗਏ ਹਨ। ਲਿਖਾਰੀ ਜਿਸ ਦੇ ਇਸ਼ਟ ਦੁਰਗਾ/ਜਗ ਮਾਤਾ ਜਾਂ
ਮਹਾਂਕਾਲ ਦੇਵਤਾ ਹੋਣ ਉਹ ਕਦੇ ਵੀ ਅਕਾਲ ਦਾ ਪੁਜਾਰੀ ਨਹੀਂ ਹੋ ਸਕਦਾ। ਬਚਿੱਤ੍ਰ ਨਾਟਕ
ਪੁਸਤਕ ਦੇ ਲਿਖਾਰੀ ਦੀ ਇਹ ਸਿਫ਼ਤਿ ਹੈ ਕਿ ਉਹ ਦੁਰਗਾ/ਪਾਰਬਤੀ ਅਤੇ ਮਹਾਂਕਾਲ਼ ਦੇਵਤੇ ਤੋਂ
ਬਿਨਾਂ ਹੋਰ ਕਿਸੇ ਨੂੰ ਆਪਣਾ ਇਸ਼ਟ ਨਹੀਂ ਮੰਨਦਾ। ਇਸ ਗੁਣ ਵਿੱਚ ਉਹ ਪੱਕਾ ਹੈ।