ਲੁਧਿਆਣੇ ਵਾਲ਼ੇ ਭਾਈ ਕੁਲਵੰਤ ਸਿੰਘ ਨੂੰ ਇੱਸ ਵਾਰੀ
ਭਾਈ ਬੰਤਾ ਸਿੰਘ ਦੀ ਦੁਰਗਾ ਦੇਵੀ ਦੀ ਕਥਾ ਵਾਲ਼ੀ ਥਾਂ ਦਿੱਤੀ ਗਈ ਗਈ ਹੈ।
ਬੋਲੀ ਦੋਹਾਂ ਦੀ ਸਾਂਝੀ ਹੈ ਕਿ ਬਚਿੱਤ੍ਰ ਨਾਟਕ ਨੂੰ ਅੱਡੀ ਚੋਟੀ ਦਾ ਜ਼ੋਰ
ਲਾ ਕੇ ਦਸਵੇਂ ਗੁਰੂ ਜੀ ਦੀ ਲਿਖਤ ਬਣਾਉਣਾ ਹੈ, ਤਾਂ ਜੁ ਸਿੱਖਾਂ ਨੂੰ
ਬ੍ਰਾਹਮਣਵਾਦ ਦੇ ਘੇਰੇ ਵਿੱਚ ਚੰਗੀ ਤਰ੍ਹਾਂ ਫਸਾਅ ਕੇ ਇਨ੍ਹਾਂ ਨੂੰ ਦੁਰਗਾ
ਦੇਵੀ ਪਾਰਬਤੀ ਅਤੇ ਮਹਾਂਕਾਲ਼ ਦੇ ਭਗਤ ਬਣਾ ਦਿੱਤਾ ਜਾਵੇ।
ਭਾਈ ਕੁਲਵੰਤ ਸਿੰਘ ਨੇ ਅਖੌਤੀ ਦਸਮ ਗ੍ਰੰਥ
ਪ੍ਰਤੀ ਆਪਣੀ ਅਗਿਆਨਤਾ ਦਾ ਪ੍ਰਗਟਾਵਾ ਕਰਦਿਆਂ ਕਥਾ ਵਿੱਚ ਇੱਕ ਸਵੱਯਾ
ਪੜ੍ਹ ਕੇ ਪ੍ਰਮਾਣ ਵਜੋਂ ਪੇਸ਼ ਕੀਤਾ ਅਤੇ ਸਵੱਯੇ ਨੂੰ ਦਸਵੇਂ ਗੁਰੂ ਜੀ ਨਾਲ਼
ਜੋੜਨ ਦੀ ਮਹਾਂ ਗ਼ਲਤ਼ੀ ਕੀਤੀ। ਸਵੱਯਾ ਇਹ ਹੈ:-
ਪਾਂਇ
ਗਹੇ ਜਬ ਤੇ ਤੁਮਰੇ ਤਬ ਤੇ ਕੋਊ ਆਂਖ ਤਰੇ ਨਹੀ ਆਨਯੋ ॥ ਰਾਮ ਰਹੀਮ ਪੁਰਾਨ
ਕੁਰਾਨ ਅਨੇਕ ਕਹੈਂ ਮਤ ਏਕ ਨ ਮਾਨਯੋ ॥ਸਿੰਮ੍ਰਿਤਿ ਸਾਸਤ੍ਰ ਬੇਦ ਸਭੈ ਬਹੁ
ਭੇਦ ਕਹੈ ਹਮ ਏਕ ਨ ਜਾਨਯੋ ॥ ਸ੍ਰੀ ਅਸਿਪਾਨ ਕ੍ਰਿਪਾ ਤੁਮਰੀ ਕਰਿ ਮੈ ਨ
ਕਹਯੋ ਸਭ ਤੋਹਿ ਬਖਾਨਯੋ ॥੮੬੩॥
ਹੁਣ ਜ਼ਰਾ ਲਿਖਾਰੀ ਵਲੋਂ ਇਸ ਤੋਂ ਪਹਿਲਾਂ ਲਿਖੇ ਬੰਦ
ਵੀ ਦੇਖੋ:-
ਚੌਪਈ ॥ਸੰਮਤ ਸੱਤ੍ਰਹ
ਸਹਸ ਪਚਾਵਨ ॥ ਹਾੜ ਵਦੀ ਪ੍ਰਿਥਮੈ ਸੁਖ ਦਾਵਨ ॥ ਤ੍ਵ ਪ੍ਰਸਾਦਿ ਕਰਿ ਗ੍ਰੰਥ
ਸੁਧਾਰਾ ॥ ਭੂਲ ਪਰੀ ਲਹੁ ਲੇਹੁ ਸੁਧਾਰਾ ॥੮੬੦॥
ਲਿਖਾਰੀ ਕਹਿੰਦਾ ਹੈ ਕਿ ‘ਤ੍ਵ ਪ੍ਰਸਾਦਿ’
ਭਾਵ, ਤੇਰੀ ਕਿਰਪਾ ਨਾਲ਼ ਕਿਤਾਬ ਲਿਖੀ ਹੈ। ਜੇ ਮੇਰੀ ਭੁੱਲ਼ ਹੋਵੇ ਤਾਂ ਠੀਕ
ਕਰ ਲਿਓ। ਸ਼੍ਰੀ ਗੁਰੂ ਗ੍ਰੰਥ ਅਨੁਸਾਰ ਗੁਰੂ ਕਦੇ ਵੀ ਭੁੱਲਣਹਾਰ ਨਹੀਂ ਹੈ।
ਗੁਰਬਾਣੀ ਅਨੁਸਾਰ ਹੈ- ਭੁਲਣ ਅੰਦਰਿ ਸਭੁ ਕੋ
ਅਭੁਲੁ ਗੁਰੂ ਕਰਤਾਰੁ॥ (ਗਗਸ 61/7)। ਇਸ ਕਸ਼ਵੱਟੀ ਨਾਲ਼ ਇਹ ਰਚਨਾ
ਦਸਵੇਂ ਗੁਰੂ ਜੀ ਦੀ ਨਹੀਂ ਹੈ ਕਿਉਂਕਿ ਲਿਖਾਰੀ ਆਪਣੀ ਭੁੱਲ ਨੂੰ ਠੀਕ ਕਰਨ
ਲਈ ਆਪ ਹੀ ਕਹਿੰਦਾ ਹੈ ਜਦੋਂ ਕਿ ਸਮਰੱਥ ਗੁਰੂ ਭੁੱਲਦਾ ਨਹੀਂ ਹੈ। ਹੁਣ
ਦੇਖੋ ਕਵੀ ‘ਤੇਰੀ ਕਿਰਪਾ’ ਵਿੱਚ ਕਿਹੜੀ ਹਸਤੀ ਤੋਂ ਕਿਰਪਾ ਹੋਈ ਮੰਨਦਾ
ਹੈ।
ਦੋਹਰਾ ॥
ਨੇਤ੍ਰ ਤੁੰਗ ਕੇ ਚਰਨ ਤਰ ਸਤਦ੍ਰੱਵ ਤੀਰ ਤਰੰਗ
॥ ਸ੍ਰੀ ਭਗਵਤ ਪੂਰਨ ਕੀਯੋ ਰਘੁਬਰ ਕਥਾ ਪ੍ਰਸੰਗ ॥੮੬੧॥
ਸਾਧ ਅਸਾਧ ਜਾਨੋ ਨਹੀ ਬਾਦ ਸੁਬਾਦ ਬਿਬਾਦਿ ॥
ਗ੍ਰੰਥ ਸਕਲ ਪੂਰਣ ਕੀਯੋ ਭਗਵਤ ਕ੍ਰਿਪਾ ਪ੍ਰਸਾਦਿ ॥੮੬੨॥
ਲਿਖਾਰੀ ‘ਤ੍ਵ ਪ੍ਰਸਾਦਿ’ ਵਿੱਚ ‘ਤ੍ਵ’ ਦੇ ਅਰਥ ਕਰਦਾ
ਲਿਖਦਾ ਹੈ- ਭਗਵਤ ਕਿਰਪਾ ਪ੍ਰਸਾਦਿ। ਸਪੱਸ਼ਟ ਹੈ ਕਿ ‘ਭਗਵਤ’ ਨੂੰ
ਉਹ ‘ਤ੍ਵ’ ਲਿਖਦਾ ਹੈ।
ਹੁਣ ਦੇਖੋ ਉੱਪਰ ਲਿਖਿਆ ਸਵੱਯਾ ਨੰਬਰ 860,
ਇਸ ਵਿੱਚ ਲਿਖਾਰੀ ‘ਭਗਵਤ ਕਿਰਪਾ’ ਵਿੱਚ ‘ਭਗਵਤ’ ਸ਼ਬਦ ਦੇ ਅਰਥਾਂ ਨੂੰ ਹੋਰ
ਖੋਲ੍ਹਦਾ ਲਿਖਦਾ ਹੈ- ਸ਼੍ਰੀ ਅਸਿਪਾਨ ਕ੍ਰਿਪਾ
ਤੁਮਰੀ ਕਰਿ------॥ ਇਹ ਗੱਲ ਸਪੱਸ਼ਟ ਹੋ ਗਈ ਕਿ ਲਿਖਾਰੀ ਦਾ
‘ਤ੍ਵ’ ਅਤੇ ‘ਭਗਵਤ’ ‘ਸ਼੍ਰੀ ਅਸਿਪਾਨ’ ਹੈ। ਇਹ ਸ਼੍ਰੀ ਅਸਿਪਾਨ ਕੌਣ ਹੈ?
ਲਿਖਾਰੀ ਨੂੰ ਤ੍ਰਿਅ ਚਰਿੱਤਰ ਨੰਬਰ 404 ਲਿਖਣ ਵਿੱਚ ਵੀ ਕਿਸੇ ਨੇ ਸਹਾਇਤਾ
ਕੀਤੀ ਸੀ । ਉਹ ਕੌਣ ਹੈ? ਉਹ ਹੈ ਸ਼੍ਰੀ ਅਸਿਧੁਜ।
ਦੇਖੋ ਇਹ ਪ੍ਰਮਾਣ ਤ੍ਰਿਅ ਚਰਿੱਤ੍ਰ ਵਿੱਚੋਂ-
ਸ਼੍ਰੀ ਅਸਿਧੁਜ ਜਬ ਭਏ ਦਇਆਲਾ।ਗਰੰਥ ਕਰਾ ਪੁਰਨ
ਤਤਕਾਲਾ।404। ਇੱਕ ਹੋਰ ਪ੍ਰਮਾਣ ਦੇਖੋ ਜਿਸ ਵਿੱਚ ਲਿਕਾਰੀ ਨੂੰ
ਗ੍ਰੰਥ ਲਿਖਣ ਵਿੱਚ ਮੱਦਦ ਕਰਨ ਵਾਲ਼ੀ ਇੱਕ ਹੋਰ ਦੇਵੀ ਹੈ। ਉਹ ਕੌਣ ਹੈ? ਉਹ
ਹੈ ਜਗ ਮਾਤਾ/ਦੁਰਗਾ/ਪਾਰਬਤੀ/ਸ਼ਿਵਾ/ਭਵਾਨੀ।
ਪ੍ਰਮਾਣ ਦੇਖੋ ਤ੍ਰਿਅ ਚਰਿੱਤਰ ਵਿੱਚੋਂ ਹੀ-
ਕ੍ਰਿਪਾ ਕਰੀ ਹਮ ਪਰ ਜਗ ਮਾਤਾ।ਗ੍ਰੰਥ ਕਰਾ
ਪੂਰਨ ਸੁਭ ਰਾਤਾ।402
ਤ੍ਰਿਅ ਚਰਿੱਤ੍ਰ ਨੰਬਰ 404 ਵਿੱਚ ਦੈਂਤਾਂ ਨਾਲ਼
ਲੜਾਈ ਕਰਨ ਵਾਲ਼ਾ ਮਹਾਂਕਾਲ਼ ਦੇਵਤਾ ਹੈ।
ਇਹ ਮਹਾਕਾਲ਼ ਦੇਵਤਾ
ਹੀ ਲਿਖਾਰੀ ਵਾਸਤੇ ਸ਼੍ਰੀ ਅਸਿਧੁਜ , ਸ਼੍ਰੀ ਅਸਿਪਾਨ, ਖੜਗਕੇਤ, ਭਗਵਤ
ਆਦਿਕ ਕਈ ਨਾਵਾਂ ਵਾਲ਼ਾ ਹੈ ਜਿਵੇਂ ਬਚਿੱਤ੍ਰ ਨਾਟਕ ਵਿੱਚ ਲਿਖਿਆ ਗਿਆ ਹੈ।
ਸ਼੍ਰੀ ਅਸਿਪਾਨ , ਸ਼੍ਰੀ ਅਸਿਕੇਤ ਅਤੇ ਸ਼੍ਰੀ ਅਸਿਧੁਜ ਆਦਿਕ ਸ਼ਬਦ ਮਹਾਂਕਾਲ਼
ਦੇਵਤੇ ਲਈ ਹੀ ਬਚਿੱਤ੍ਰ ਨਾਟਕ ਪੁਸਤਕ ਵਿੱਚ ਵਰਤੇ ਗਏ ਹਨ। ਲਿਖਾਰੀ ਜਿਸ
ਦੇ ਇਸ਼ਟ ਦੁਰਗਾ/ਜਗ ਮਾਤਾ ਜਾਂ ਮਹਾਂਕਾਲ ਦੇਵਤਾ ਹੋਣ ਉਹ ਕਦੇ ਵੀ ਅਕਾਲ ਦਾ
ਪੁਜਾਰੀ ਨਹੀਂ ਹੋ ਸਕਦਾ। ਬਚਿੱਤ੍ਰ ਨਾਟਕ ਪੁਸਤਕ ਦੇ ਲਿਖਾਰੀ ਦੀ ਇਹ ਸਿਫ਼ਤਿ
ਹੈ ਕਿ ਉਹ ਦੁਰਗਾ/ਪਾਰਬਤੀ ਅਤੇ ਮਹਾਂਕਾਲ਼ ਦੇਵਤੇ ਤੋਂ ਬਿਨਾਂ ਹੋਰ ਕਿਸੇ
ਨੂੰ ਆਪਣਾ ਇਸ਼ਟ ਨਹੀਂ ਮੰਨਦਾ। ਇਸ ਗੁਣ ਵਿੱਚ ਉਹ ਪੱਕਾ ਹੈ।
ਭਾਈ ਕੁਲਵੰਤ ਸਿੰਘ ਨੇ ਕਥਾ ਵਿੱਚ ਸੁਣਾਏ ਸਵੱਯੇ
ਨੂੰ ਦਸਵੇਂ ਗੁਰੂ ਜੀ ਨਾਲ਼ ਜੋੜ ਕੇ ਘੋਰ ਪਾਪ ਹੀ ਕੀਤਾ ਹੈ, ਸ਼੍ਰੀ
ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦਾ ਕੋਈ ਡਰ ਭੈ ਨਹੀਂ ਰੱਖਿਆ ਕਿ ਉਹ
ਸੱਚੇ ਪਾਤਿਸ਼ਾਹ ਅਤੇ ਦਸਵੇਂ ਗੁਰੂ ਜੀ ਵਲੋਂ ਥਾਪੇ ਗੁਰੂ ਦੀ ਸ਼ਰਨ ਵਿੱਚ
ਬੈਠ ਕੇ ਮਣਾਂ ਮੂਹੀਂ ਗੱਪਾਂ ਮਾਰ ਰਿਹਾ ਹੈ। ਲਿਖਾਰੀ ‘ਪਾਇ ਗਹੇ ਜਬ ਤੇ
ਤੁਮਰੇ’ ਸਵੱਯੇ ਵਿੱਚ ‘ਤੁਮਰੇ’ ਸ਼ਬਦ ਨੂੰ ਮਹਾਂਕਾਲ਼/ ਅਸਿਪਾਨ/ ਅਸਿਧੁਜ/ਅਸਿਕੇਤ/ਖੜਗਕੇਤ
ਲਈ ਵਰਤ ਰਿਹਾ ਹੈ ਕਿਉਂਕਿ ਉਹ ਮਹਾਂਕਾਲ਼ ਤੋਂ ਬਿਨਾਂ ਕਿਸੇ ਹੋਰ ਦਾ ਪਾਣੀ
ਨਹੀਂ ਭਰਦਾ। ਭਾਈ ਕੁਲਵੰਤ ਸਿੰਘ ਜੀ ਨੂੰ ਬੇਨਤੀ ਹੈ ਕਿ ਦਸਵੇਂ ਗੁਰੂ ਜੀ
ਦੀ ਨਿਰਾਦਰੀ ਨਾ ਕਰਨ ਅਤੇ ਗੁਰੂ ਜੀ ਨੂੰ ਮਹਾਂਕਾਲ਼ /ਦੁਰਗਾ /ਸ਼ਿਵਾ /ਪਾਰਬਤੀ
/ਅਸਿਪਾਨ /ਅਸਿਧੁਜ /ਅਸਿਕੇਤ ਅਦਿਕ ਦੇ ਪੁਜਾਰੀ ਨਾ ਸਾਬਤ ਕਰਨ। ਬਚਿੱਤ੍ਰ
ਨਾਟਕ ਦੇ ਪੁਜਾਰੀ ਵੀਰੋ ਦਸਵੇਂ ਗੁਰੂ ਜੀ ਦੀਆਂ ਕੁਰਬਾਨੀਆਂ ਨੂੰ ਮਿੱਟੀ
ਘੱਟੇ ਵਿੱਚ ਨਾ ਰੋਲ਼ੋ।
ਜਿਹੜਾ ਗੁਰੂ ਸਿੱਖ ਕੌਮ ਨੂੰ ਖ਼ੁਦ ਸ਼੍ਰੀ ਗੁਰੂ
ਗ੍ਰੰਥ ਸਾਹਿਬ ਆਪਣੇ ਹੱਥੀ ਤਿਆਰ ਕਰ ਕੇ ਦੇ ਕੇ ਗਿਆ ਹੋਵੇ ਉਸ ਪਾਤਿਸ਼ਾਹ
ਦਾ ਆਖੇ ਲੱਗੋ ਅਤੇ ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨੂੰ ਹੀ
ਦਸਵੇਂ ਗੁਰੂ ਜੀ ਤੋਂ ਪ੍ਰਵਾਨਤ ਮੰਨ ਕੇ ਚੱਲੋ। ‘ਅੰਨ੍ਹਾਂ
ਆਗੂ ਜੇ ਥੀਐ ਸਭੁ ਸਾਥੁ ਮੁਹਾਵੈ’ ਵਾਲੀ ਸਥਿਤੀ ਨਾ ਪੈਦਾ ਕਰੋ।
ਚੰਗੇ ਗੁਰਮਤੀ ਆਗੂ ਬਣੋ। ਸ਼੍ਰੀ ਗੁਰੂ
ਗ੍ਰੰਥ ਸਾਹਿਬ ਜੀ ਦੀ ਬਾਣੀ (ਰਾਗ ਮਾਲ਼ਾ ਤੋਂ ਬਿਨਾਂ) ਹੀ ‘ਖ਼ਸਮ ਕੀ’ ਬਾਣੀ
ਹੈ, ਵਿਸ਼ਵਾਸ ਕਰੋ।