Share on Facebook

Main News Page

ਵੇਦਾਂਤੀ ਜੀ, ਸੱਚੇ ਅਕਾਲ ਪੁਰਖ ਦੇ ਸੱਚੇ ਤਖਤ ਦਾ ਨਾਮ ਵਰਤ ਕੇ ਲਿਖੇ ਗਏ ਇਸ ਗੁਰਮਤੇ ਵਿਚ ਕੀ ਸੱਚ ਹੈ ? ਸਪਸ਼ਟ ਕਰੋ !
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਪਿਛਲੇ ਭਾਗ ਵੀ ਜ਼ਰੂਰ ਪੜ੍ਹੋ : ਭਾਗ 1

- ਕੀ ਇੰਦਰ ਦੇਵਤੇ ਦਾ ਦੈਂਤਾਂ ਕੋਲੋਂ ਹਾਰ ਕੇ ਰਾਜ ਭਾਗ ਗੁਆ ਕੇ, ਦੇਵੀ ਦੁਰਗਾ ਦੀ ਸਰਨ ਵਿਚ ਆਉਣਾ, ਇਕ ਵਿਭਚਾਰੀ ਅਤੇ ਅਯਾਸ਼ ਦੇਵਤਾ ਅਖਵਾਉਣ ਵਾਲੇ ਦੀ ਮਦਦ ਲਈ ਨਗਨ ਰਹਿਣ ਵਾਲੀ ਅਤੇ ਸ਼ਰਾਬ ਪੀਣ ਵਾਲੀ ਦੁਰਗਾ ਨੇ ਸ਼ੇਰ ਦੀ ਸਵਾਰੀ ਕਰਕੇ ਦੈਂਤਾਂ ਨਾਲ ਯੁਧ ਕਰਨਾ, ਇਕ ਵਾਰੀ ਨਹੀਂ ਜਦੋਂ ਜਦੋਂ ਭੀ ਦੈਂਤਾਂ ਕੋਲੋਂ ਹਾਰ ਕੇ ਆਉਂਦਾ, ਦੁਰਗਾ ਕਈ ਵਰ੍ਹੇ ਦੇ ਭਿਆਣਕ ਯੁਧ ਨਾਲ ਦੈਂਤਾ ਨੂੰ ਪਛਾੜ ਕੇ ਫਿਰ ਉਸੇ ਅਯਾਸ਼ ਅਤੇ ਵਿਭਚਾਰੀ ਇੰਦਰ ਨੂੰ ਹੀ ਰਾਜ ਸਿੰਘਾਸਣ ਲਈ ਚੁਣਦੀ ਹੈ। ਕੀ ਇੱਹ ਸਿੱਖ ਪੰਥ ਦਾ ਇਤਹਾਸ ਹੈ?

- ਰਾਮਾ ਅਵਤਾਰ, ਕ੍ਰਿਸ਼ਨਾ ਅਵਤਾਰ, ਰੁਦਰ ਅਵਤਾਰ, ਬ੍ਰਹਮਾ ਅਵਤਾਰ, ਮੱਛ ਕੱਛ ਆਦਿ ਚੌਵੀ ਅਵਤਾਰਾਂ ਦੀਆਂ ਮਿਥ ਅਤੇ ਅਤੇ ਅਯਾਸ਼ੀ ਭਰੀਆਂ ਕਹਾਣੀਆਂ, ਕ੍ਰਿਸ਼ਨ ਅਰਜਨ ਦਾ ਰੱਜ ਕੇ ਸ਼ਰਾਬੀ ਹੋਣਾ ਬਗਾਨੀਆਂ ਧੀਆਂ ਭੈਣਾਂ, ਪਤਨੀਆਂ ਨਾਲ ਦੇਵਤੇ ਭਗਵਾਨ ਦੇ ਨਾਮ ਹੇਠ ਅਯਾਸ਼ੀ... ਕੀ ਇਹ ਸਿੱਖ ਪੰਥ ਦਾ ਸਾਹਿਤ ਜਾਂ ਇਤਹਾਸ ਹੈ?।

- ਦੇਵਤੇ ਅਤੇ ਦੈਂਤਾਂ ਦੇ ਭਿਆਣਕ ਯੁੱਧ ਸਮੇਂ ਦੇਵਤਿਆਂ ਦੀ ਦੈਂਤਾਂ ਹਥੋਂ ਹਾਰ ਹੋਂਦੀ ਦੇਖ ਕੇ ਜਲੰਧਰ ਦੈਂਤ ਦੀ ਸ਼ਕਤੀ ਹਰਨ ਲਈ, ਵਿਸ਼ਨੂ ਦੇਵਤੇ ਵਲੋਂ ਭੇਸ ਬਦਲ ਕੇ ਜਲੰਧਰ ਦੀ ਪਤਨੀ ਨਾਲ ਵਿਭਚਾਰ ਕਰਨਾ, ਇਕ ਦੇਵਤੇ ਵਲੋਂ ਐਨਾ ਵੱਡਾ ਧੋਖਾ... ਕੀ ਇਹ ਸਿੱਖ ਪੰਥ ਦਾ ਸਾਹਿਤ ਜਾਂ ਇਤਹਾਸ ਹੈ?

- ਮਹਾਕਾਲ ਨਾਮ ਦਾ ਇਕ ਦੇਹਧਾਰੀ ਦੇਵਤਾ, ਜੋ ਸ਼ਰਾਬ ਪੀਂਦਾ ਹੈ ਅਤੇ ਇਕ ਦੂਲਹੁ ਬਾਈ ਨਾਮ ਦੀ ਔਰਤ ਨਾਲ ਵਿਆਹ ਕਰਨ ਦੀ ਸ਼ਰਤ ਵਿੱਚ ਦੈਂਤਾਂ ਨਾਲ ਯੁੱਧ ਸਮੇਂ ਉਸਨੂੰ ਪਸੀਨਾ ਆਉਂਦਾ ਹੈ, ਰੱਬੀ ਨਿਯਮਾਂ ਦੇ ਉਲਟ ਉਸਦੇ ਪਸੀਨੇ ਵਿਚੋਂ ਭੱਟ ਪੈਦਾ ਹੋਂਦੇ ਹਨ, ਤੇ ਉਸਦੇ ਗੁਣ ਗਾਇਨ ਕਰਦੇ ਹਨ, ਜਿਨ੍ਹਾਂ ਨੂੰ ਸੁਣਕੇ ਮਹਾਕਾਲ ਹੰਕਾਰਿਆ ਜਾਂਦਾ ਹੈ। ਇਸੇ ਲਈ ਉਸ ਮਹਾ ਕਾਲ ਨੂੰ ਪ੍ਰਭੂ ਮੰਨਣ ਵਾਲਾ ਕਵੀ ਉਸਨੂੰ ਇਹ ਭੀ ਲਿਖਦਾ ਹੈ, ਕਿ ਹੇ ਪ੍ਰਭੂ ਤੂੰ ਸ਼ਰਾਬ ਭੀ ਪੀਦਾ ਹੈਂ, ਤੂੰ ਨਿੰਦਣ ਯੋਗ ਕਰੂਰ ਕਰਮ ਭੀ ਕਰਦਾ ਹੈਂ... ਦੂਜੇ ਪਾਸੇ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਭੂ ਬਾਰੇ ਕਹਿੰਦੇ ਹਨ ਨਿਰਮਲ ਨਿਰਮਲ ਸੂਚਾ ਸੂਚੋ ਸੂਚਾ ਸੂਚੋ ਸੂਚਾ॥ ਅੰਤ ਨਾ ਅੰਤਾ ਸਦਾ ਬੇਅੰਤਾ ਕਹੁ ਨਾਨਕ ਊਚੋ ਊਚਾ॥" ਤਾਂ ਕੀ ਉਸ ਮਹਾ ਕਾਲ ਅਗੇ ਦੂਲਹੁ ਬਾਈ ਦੀ ਮਦਦ ਲਈ ਕੀਤੀ ਬੇਨਤੀ ਦੇ ਅਧਾਰ 'ਤੇ ਕਵੀ ਵਲੋਂ ਮਹਾਕਾਲ ਅੱਗੇ ਕੀਤੀ "ਕਬਿਯੋ ਬਾਚ ਬੇਨਤੀ ਚੌਪਈ..." ਕੀ ਸਿੱਖ ਪੰਥ ਦਾ ਸਾਹਿਤ ਜਾਂ ਇਤਹਾਸ ਹੈ?

- ਗਿਆਨ ਪ੍ਰਬੋਧ ਦੇ ਨਾਮ ਹੇਠ, ਤਾਂ ਉਹ ਕੁਫਰ ਝੂਠ ਅਤੇ ਮਿਥ ਦਾ ਸੰਗ੍ਰਹਿ ਹੈ, ਜੋ ਇਸ ਧਰਤੀ 'ਤੇ ਰਹਿਣ ਵਾਲਾ ਅਤੇ ਪ੍ਰਭੂ ਦੀ ਕਿਰਤ ਕੁਦਰਤ ਦਾ ਥੋਹੜਾ ਜੇਹਾ ਭੀ ਗਿਆਨ ਰੱਖਣ ਵਾਲਾ, ਇਸ ਗਪੌੜ ਸੰਗ੍ਰਹਿ ਨੂੰ ਪ੍ਰਭੂ ਦੀ ਕੁਦਰਤ ਨਾਲ ਕੀਤਾ ਹੋਇਆ ਇੱਕ ਵੱਡਾ ਮਜ਼ਾਕ ਹੀ ਜਾਣੇਗਾ... ਕੀ ਸਿੱਖ ਪੰਥ ਦਾ ਸਾਹਿਤ ਜਾਂ ਇਤਹਾਸ ਹੈ?

- ਇਸ ਗ੍ਰੰਥ ਵਿਚਲੀ ਤ੍ਰਿਯਾ ਚਰਿਤਰ ਰਚਨਾ ਜਿਸਦਾ ਨਾਮ ਲੈਂਦਿਆਂ ਭੀ ਸਭਯ ਸਮਾਜ ਵਿੱਚ ਰਹਿਣ ਵਾਲੇ ਮਨੁੱਖ ਨੂੰ ਸ਼ਰਮ ਆਉਂਦੀ ਹੈ, ਜਿਸਦੀਆਂ ਮਨਘੜਤ ਕਹਾਣੀਆਂ ਜਿਸਦੀ ਅਸਲੀਲ ਸ਼ਬਦਾਵਲੀ, ਸਮਾਜ ਦੇ ਸਭ ਰਿਸ਼ਤਿਆਂ ਨੂੰ ਤਹਿਸ ਨਹਿਸ ਕਰਕੇ, ਔਰਤ ਮਰਦ ਦੇ ਅਯੋਗ ਸਬੰਧ, ਪਤੀ ਨਾਲ ਹਮੇਸ਼ਾਂ ਧੋਖਾ, ਨਸ਼ਿਆਂ ਦੀ ਵਰਤੋਂ, ਰੋਮਾਂ ਦੀ ਬੇਅਦਬੀ, ਫਰੇਬ ਖਾਸਕਰ ਧੀ, ਨੂੰਹ, ਭੈਣ, ਪਤਨੀ, ਮਾਂ ਦੇ ਰੂਪ ਵਿੱਚ ਸਮਾਜ ਦਾ ਇੱਕ ਅਤੁੱਟ ਅੰਗ, ਜਿਸਨੂੰ ਗੁਰੂ ਨੇ ਭੀ ਸਨਮਾਨ ਦਿੱਤਾ, ਉਸ ਔਰਤ ਜਾਤ ਤੇ ਨੀਚਤਾ ਦੀ ਹੱਦ ਪਾਰ ਕਰਕੇ ਇਲਜ਼ਾਮ ਤਰਾਸ਼ੀ ਕੀਤੀ ਗਈ। ਕੀ ਇਸ ਗ੍ਰੰਥ ਦੀ ਸਭ ਤੋਂ ਵੱਡੀ ਰਚਨਾ ਤ੍ਰਿਯਾ ਚਰਿਤਰ ਜਿਸ ਰਚਨਾ ਨੂੰ ਸ਼ਰੋਮਣੀ ਕਮੇਟੀ ਸਮੇਤ ਕਿਸੇ ਭੀ ਵਿਦਵਾਨ ਨੇ ਪ੍ਰਵਾਣ ਨਹੀਂ ਕੀਤਾ, ਕੀ ਤੁਸੀ ਉਸਨੂੰ ਸਿੱਖ ਪੰਥ ਦਾ ਸਾਹਿਤ ਜਾਂ ਇਤਹਾਸ ਸਮਝਦੇ ਹੋ ?

- ਦੂਜਾ ਪੱਖ ਗੁਰੂ ਨਾਨਕ ਜੀ ਸਮੇਤ, ਬੇਦੀਆਂ ਸੋਢੀਆਂ ਨੂੰ ਰਾਮ ਚੰਦਰ ਦੇ ਪੁਤਰ ਲਵ ਕੁਸ਼ ਦੀ ਸੰਤਾਨ ਲਿਖਣਾ, ਗੁਰੂ ਗੋਬਿੰਦ ਸਿੰਘ ਜੀ ਨੂੰ ਕਈ ਜਨਮ ਪਾਉਂਦਿਆਂ ਪਿਛਲੇ ਜਨਮ ਵਿਚ ਸ਼ਰਾਬੀ ਮਹਾਕਾਲ ਅਤੇ ਖੁਨ ਪੀਣੀ ਕਾਲਕਾ ਦੀ ਉਪਾਸ਼ਣਾ ਕਰਨ ਵਾਲਾ ਲਿਖਣਾ, ਤੁਰਕਾਂ ਨੂੰ ਮਾਰਨ ਅਤੇ ਇਸਲਾਮ ਨੂੰ ਖਤਮ ਕਰਨ ਲਈ ਭਗਉਤੀ ਦੇਵੀ ਦੀ ਸ਼ਕਤੀ ਲੈਣ ਲਈ ਮੰਤਰ ਸਿੱਖਣ ਵਾਸਤੇ, ਗੁਰੂ ਗੋਬਿੰਦ ਸਿੰਘ ਜੀ ਦਾ ਵੇਸਵਾ ਦੇ ਘਰ ਜਾਣਾ, ਗੁਰੂ ਤੇਗ ਬਹਾਦਰ ਜੀ ਅਤੇ ਮਾਤ ਗੂਜਰੀ ਜੀ ਦਾ ਪੁਤਰ ਪ੍ਰਾਪਤੀ ਲਈ ਜੋਗ ਸਾਧਣਾ ਕਰਨਾ, ਤੀਰਥਾਂ 'ਤੇ ਨਾਹੁਣਾ, ਬ੍ਰਾਹਮਣਾਂ ਨੂੰ ਦਾਨ ਦੇਣੇ... ਕੀ ਇਹ ਸਿੱਖ ਪੰਥ ਦਾ ਸਾਹਿਤ ਜਾਂ ਇਤਹਾਸ ਹੈ?

ਗੁਰਮਤਾ ਲਿਖਣ ਵਾਲੇ ਵੀਰਾ, ਇਹ ਸਿਰਫ ਇਸ ਗ੍ਰੰਥ ਵਿਚੋਂ ਅਜੇ ਵੰਨਗੀ ਮਾਤਰ ਹੈ, ਜੋ ਬਹੁਤ ਹੀ ਸੰਖੇਪ ਵਿਚ ਲਿਖਿਆ ਹੈ। ਅਜੇ ਸਿਰਫ ਉਪਰ ਲਿਖੇ ਨੂੰ ਸਪਸ਼ਟ ਕਰੋ ਕਿ ਇਹ ਸਭ ਸਿੱਖ ਪੰਥ ਦਾ ਸਾਹਿਤ ਜਾਂ ਇਤਿਹਾਸ ਹੈ, ਜਾਂ ਤੁਹਾਡੇ ਕੰਬਦੇ ਦਿਲ ਅਤੇ ਕੰਬਦੀ ਕਲਾਈ ਨਾਲ ਇਹ ਗੁਰਮਤਾ ਬਣ ਗਿਆ ਹੈ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top