Share on Facebook

Main News Page

ਬਚਿੱਤਰ ਨਾਟਕ ਗ੍ਰੰਥ ਨਿਰੋਲ ਹਿੰਦੂ ਸਾਹਿਤ ਅਤੇ ਹਿੰਦੂ ਮਿਥਿਹਾਸ ਦਾ ਅਨਿਖੜਵਾਂ ਅੰਗ ਹੈ
-: ਪ੍ਰੋ. ਦਰਸ਼ਨ ਸਿੰਘ ਖਾਲਸਾ

ਸਚੁ ਸਾਚਾ ਸਚੁ ਆਪਿ ਦ੍ਰਿੜਾਏ ॥ ਨਾਨਕ ਆਪੇ ਵੇਖੈ ਆਪੇ ਸਚਿ ਲਾਏ ॥4॥7॥

ਗੱਡੀਆਂ ਗਡੀਆਂ ਝੰਡੀਆਂ ਤੇ ਤਨਖਾਹਦਾਰ ਪਦਵੀਆਂ ਦੇ ਮੁਹਤਾਜ ਲੋਕ ਕਦੀ ਸੱਚ ਨਹੀਂ ਬੋਲ ਸਕਦੇ, ਸੱਚ ਨਹੀਂ ਲਿਖ ਸਕਦੇ, ਸੱਚ ਦੀ ਕਸਵੱਟੀ ਤੇ ਪਰਖ ਸਮੇਂ ਬੋਲਣ ਵਕਤ ਉਨ੍ਹਾਂ ਦੀ ਜ਼ੁਬਾਨ ਥਿੜਕਦੀ ਹੈ। ਸੱਚ ਲਿਖਣ ਲਗਿਆਂ ਉਨ੍ਹਾਂ ਦੇ ਹੱਥ ਕੰਬ ਜਾਂਦੇ ਹਨ ਅਤੇ ਕੰਬਦੇ ਹਥਾਂ ਨਾਲ ਲਿਖੇ ਹੋਇ ਸੱਚ ਦੇ ਲਫਜ਼ ਭੀ ਕਦੀ ਸਾਫ ਨਹੀਂ ਹੋਂਦੇ, ਵਿੰਗੇ ਟੇਢੇ ਅਤੇ ਧੁੰਦਲੇ ਹੋ ਜਾਂਦੇ ਹਨ।

ਐਸਾ ਹੀ 2008 ਵਿੱਚ ਜਾਰੀ ਹੋਇਆ ਇੱਕ ਫੁਰਮਾਨ ਮੇਰੇ ਸਾਹਮਣੇ ਹੈ, ਜਿਹੜਾ ਕੰਬਦੇ ਦਿਲ ਅਤੇ ਕੰਬਦੇ ਹੱਥਾਂ ਨਾਲ ਲਿਖਿਆ ਹੋਣ ਕਰਕੇ, ਉਸਦੇ ਲਫਜ਼ ਪੂਰਾ ਸੱਚ ਨਾ ਹੋਕੇ ਸੱਚ ਅਤੇ ਝੂਠ ਦਾ ਮਿਲਗੋਭਾ ਬਣ ਗਏ, ਜਿਸਨੂੰ ਸਪਸ਼ਟ ਕਰਨਾ ਲੋੜਦਾ ਹਾਂ। ਕਿਉਂਕਿ ਗੁਰੂ ਦੀ ਮੱਤ ਵਿਚੋਂ ਨਿਕਲਿਆਂ ਹੋਇਆਂ ਗੁਰਮਤਾ ਤਾਂ ਧੁੰਦਲਾ ਨਹੀਂ, ਸੰਪੂਰਣ ਸੱਚ ਹੋਂਦਾ ਹੈ।ਭਾਈ ਗੁਰਦਾਸ ਜੀ ਕਹਿਂਦੇ ਹਨ, "ਸਚੁ ਸਪੂਰਣ ਨਿਰਮਲਾ ਤਿਸੁ ਵਿਚਿ ਕੂੜੁ ਨ ਰਲਦਾ ਰਾਈ॥। ਅਗੇ ਉਹ ਧੁੰਦਲੇ ਅਤੇ ਅਧੂਰੇ ਸੱਚ ਵਾਲਾ ਲਿਖਿਆ ਹੋਇਆ ਅਖੌਤੀ ਗੁਰਮਤਾ ਪੇਸ਼ ਹੈ:

ਜ਼ਰਾ ਐਥੇ ਸਪਸ਼ਟ ਕਰੋ ਜੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਹੁਕਮ 'ਤੇ ਅਮਲ ਕਰਨ ਅਤੇ ਗੁਰੂ ਗ੍ਰੰਥ ਸਾਹਿਬ ਨੂੰ ਜਾਗਤ ਜੋਤ ਸਤਿਗੁਰੂ ਸਵੀਕਾਰਦਿਆਂ ਹਮੇਸ਼ਾਂ ਰਾਹਨੁਮਾਈ ਲੈਣ ਵਾਲੀ ਸਿੱਖ ਕੌਮ ਨੇ ਰਹਿਤ ਮ੍ਰੀਯਾਦਾ ਨਿਤਨੇਮ ਅਤੇ ਅੰਮ੍ਰਿਤ ਸੰਚਾਰ ਲਈ ਬਚਿੱਤਰ ਨਾਟਕ, ਅਖੌਤੀ ਦਸਮ ਗ੍ਰੰਥ ਵਿਚੋਂ ਸਮੇਤ ਤ੍ਰਿਯਾਚਰਿਤਰ ਦਾ ਭਾਗ... ਚੌਪਈ ਆਦਿ ਰਚਨਾਵਾਂ ਸਵੀਕਾਰਨ ਸਮੇਂ, ਗੁਰੂ ਗ੍ਰੰਥ ਸਾਹਿਬ ਜੀ ਦੀ ਰਾਹਨੁਮਾਈ ਲਈ ਅਤੇ ਕਿਥੋਂ ਲਈ?

ਤੁਸਾਂ ਲਿਖਿਆ ਹੈ ਦਸਮ ਗ੍ਰੰਥ ਸਿਖ ਪੰਥ ਦੇ ਸਾਹਿਤ ਅਤੇ ਇਤਹਾਸ ਦਾ ਅਨਿਖੜਵਾਂ ਅੰਗ ਹੈ, ਪਰ ਗੁਰੂ ਗੋਬਿੰਦ ਸਿੰਘ ਜੀ ਨੇ ਇਸ ਨੂੰ ਗੁਰੂ ਗ੍ਰੰਥ ਸਾਹਿਬ ਬਰਾਬਰ ਮਾਨਤਾ ਨਹੀਂ ਦਿਤੀ, ਗੁਰਤਾ ਗੱਦੀ ਕੇਵਲ ਗੁਰੂ ਗ੍ਰੰਥ ਸਾਹਿਬ ਜੀ ਨੂੰ ਮਿਲੀ ਹੈ ਇਸ ਲਈ ਗੁਰੂ ਗ੍ਰੰਥ ਸਾਹਿਬ ਬਰਾਬਰ ਕਿਸੇ ਹੋਰ ਗ੍ਰੰਥ ਦਾ ਪ੍ਰਕਾਸ਼ ਨਹੀਂ ਕੀਤਾ ਜਾ ਸਕਦਾ। ਕੰਬਦੇ ਹੱਥਾਂ ਨਾਲ ਸੱਚ ਲਿਖਣ ਕਰਕੇ ਐਥੇ ਸੱਚ ਫਿਰ ਧੁੰਦਲਾ ਕਰ ਦਿਤਾ।

ਮੈਂ ਪੁਛਦਾ ਹਾਂ ਕੀ ਗੁਰੂ ਗੋਬਿੰਦ ਸਿੰਘ ਜੀ ਨੂੰ ਸਿੱਖ ਕੌਮ ਦੇ ਸਾਹਿਤ ਅਤੇ ਇਤਹਾਸ ਨਾਲ ਕੋਈ ਲਗਾਵ ਨਹੀਂ ਸੀ, ਉਹਨਾ ਨੇ ਅਣਗੌਲਿਆ ਕਰ ਦਿਤਾ? ਇਹ ਗਲ ਬਿਲਕੁਲ ਨਹੀਂ ਸੱਚ ਤਾਂ ਇਹ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਦਸਮ ਗ੍ਰੰਥ ਹੈ ਹੀ ਨਹੀਂ ਸੀ, ਅਤੇ ਇਸ ਗ੍ਰੰਥ ਵਿੱਚ ਨਾ ਸਿੱਖ ਸਾਹਿਤ ਹੈ, ਨਾਂ ਸਿੱਖ ਇਤਹਾਸ ਹੈ, ਜੇ ਹੈ ਤਾਂ ਇਹ ਗੁਰਮਤਾ ਲਿਖਣ ਵਾਲਾ ਵੀਰ, ਇਸ ਗ੍ਰੰਥ ਵਿਚੋਂ ਸਿੱਖ ਸਾਹਿਤ ਅਤੇ ਸਿੱਖ ਇਤਹਾਸ ਸਾਬਤ ਕਰੇ।

ਇਹ 1428 ਸਫੇ ਦਾ ਗ੍ਰੰਥ ਨਿਰੋਲ ਹਿੰਦੂ ਸਾਹਿਤ ਅਤੇ ਹਿੰਦੂ ਮਿਥਿਹਾਸ ਦਾ ਅਨਿਖੜਵਾਂ ਅੰਗ ਹੈ। ਹਾਂ ਹਿੰਦੂਇਜ਼ਮ ਦੇ ਖਾਰੇ ਸਮੂੰਦਰ ਵਿਚ ਗਰਕ ਕਰਨ ਲਈ ਕੁਛ ਕੁ ਲਾਈਨਾਂ ਨਵਾਕਫ ਅਤੇ ਬ੍ਰਾਹਮਣਵਾਦ ਦੀ ਰੰਗਤ ਦੇਕੇ, ਅਧੂਰੇ ਸਿੱਖ ਅਤੇ ਗੁਰੂ ਨਾਮ ਵਰਤੇ ਹਨ, ਜੋ ਸਿੱਖ ਸਾਹਿਤ ਅਤੇ ਸਿੱਖ ਇਤਿਹਾਸ ਤੇ ਕੋਝ ਹਮਲਾ ਹੈ।

ਮੈਂ ਆਸ ਕਰਦਾ ਹਾਂ ਇਹ ਮਤਾ ਲਿਖਣ ਵਾਲਾ ਵੀਰ ਅਖੌਤੀ ਦਸਮ ਗ੍ਰੰਥ ਭੀ ਪ੍ਹੜਕੇ ਅਤੇ ਆਪਣੀ ਲਿਖਤ ਭੀ ਦੋਬਾਰਾ ਪ੍ਹੜ ਕੇ ਸਪਸ਼ਟ ਕਰੇਗਾ।

ਸਤਿਗੁਰਿ ਸਚੁ ਦ੍ਰਿੜਾਇਆ ਸਚਿ ਰਹਹੁ ਲਿਵ ਲਾਇ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top