15 ਅਪ੍ਰੈਲ 2016, ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ
ਵਿੱਚ, ਭਾਈ ਕੁਲਦੀਪ ਸਿੰਘ ਦੀ ਪ੍ਰੇਰਣਾ ਸਦਕਾ, ਸਿੱਖ ਸੰਗਤ ਆਫ ਵਿਰਜੀਨੀਆ, ਅਮਰੀਕਾ ਵਿਖੇ
ਪਾਹੁਲ ਸੰਚਾਰ ਵਿੱਚ ਸੰਗਤ ਨੇ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਦਰਜ ਗੁਰਬਾਣੀ
ਰਾਹੀਂ ਪਾਹੁਲ ਲਈ ਅਤੇ ਆਪਣੇ ਗੁਰੂ ਨੂੰ ਦ੍ਰਿੜਤਾ ਨਾਲ ਸਮਰਪਿਤ ਹੋਏ।
ਜਿਸ ਦਿਨ ਤੋਂ ਗਿਆਨੀ ਕੁਲਦੀਪ ਸਿੰਘ
ਵਰਜੀਨੀਆ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀਆਂ ਨਾਲ ਪਾਹੁਲ ਛਕਾਈ, ਟਕਸਾਲੀ
ਤੇ ਹੋਰ ਬਚਿੱਤਰ ਨਾਟਕ ਸਮਰਥਕਾਂ ਦੀ ਨੀਂਦ ਉੱਡ ਗਈ, ਤੇ ਆ ਗਏ ਵਿਰੋਧ ਕਰਣ ਸਿੱਖ ਸੰਗਤ
ਆਫ ਵਿਰਜੀਨੀਆ, ਅਮਰੀਕਾ ਦੇ ਲਾਗੇ... ਤੇ ਤੁਸੀਂ ਦੇਖ ਸਕਦੇ ਹੋ ਇਨ੍ਹਾਂ ਦੀਆਂ ਹਰਕਤਾਂ...
ਇਹ ਹੈ ਇਨ੍ਹਾਂ ਦਾ ਪੱਧਰ। ਹਰ ਕਿਸੇ ਨੂੰ ਹੱਕ ਹੈ
ਵਿਰੋਧ ਕਰਣ ਦਾ, ਪਰ ਵਿਰੋਧ ਦਾ ਕੋਈ ਪੱਧਰ ਵੀ ਤਾਂ ਹੋਵੇ, ਪਰ
ਇਹੋ ਜਿਹਾਂ ਵਿਰੋਧ ਤਾਂ ਨੀਚ ਤੋਂ ਨੀਚ ਸੋਚ ਵਾਲੇ ਵੀ ਸ਼ਾਇਦ ਹੀ ਕਰਣ, ਪਰ ਇਹ "ਧੂਤੇ"
ਜਿਹੜੇ ਅਖੌਤੀ ਦਮਸ ਗ੍ਰੰਥ ਦੇ ਪ੍ਰਸ਼ੰਸਕ ਹਨ, ਇਹ ਉਸੇ ਤਰ੍ਹਾਂ ਦੀਆਂ ਹੀ ਨੀਚ ਹਰਕਤਾਂ ਕਰ
ਸਕਦੇ ਹਨ... ਗੁਰਬਾਣੀ ਦਾ ਫੁਰਮਾਨ ਹੈ : ਜੈਸਾ ਸੇਵੈ
ਤੈਸੋ ਹੋਇ ॥4॥ ਪੰਨਾਂ 223
ਪਾਠਕ ਸੋਚ ਸਕਦੇ ਹਨ,
ਕੀ ਇਹੋ ਜਿਹੇ ਲੋਕ "ਸਿੱਖ" ਅਖਵਾਉਣ ਦੇ
ਹੱਕਦਾਰ ਹਨ ?
Source:
http://www.sikhnews.info/article/20160906_InSearchoftheTruth_Propagandavs.theTRUTH.pdf