ਪਿਛਲੇ ਭਾਗ ਵੀ ਜ਼ਰੂਰ ਪੜ੍ਹੋ :
{ਭਾਗ-1};
{ਭਾਗ-੨};
{ਭਾਗ-੩}
'ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ
ਵਿਚਾਰਧਾਰਾ ਦਾ ਗਿਆਨ ਨਹੀਂ' ਇਸ ਲੇਖ ਲੜੀ ਵਿਚ ਜਿਵੇਂ-ਜਿਵੇਂ ਅਸੀ ਅੱਗੇ ਵੱਧ ਰਹੇ ਹਾਂ,
ਇਸ ਲਿਖਾਰੀ ਦੀ ਹੋਰ ਤਾਂ ਹੋਰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਪ੍ਰਤੀ ਅਗਿਆਨਤਾ
ਵਿਖਾਈ ਪੈ ਰਹੀ ਹੈ, ਜਿਸ ਰਾਹੀਂ ਅਸੀਂ ਕਹਿਣੋ ਰੁਕ ਨਹੀਂ ਸਕਦੇ ਕਿ
ਇਸ ਲਿਖਾਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਵਿਚਾਰਧਾਰਾ ਦਾ
ਗਿਆਨ ਨਹੀਂ ..
ਆਉ
ਹੋਰ ਵਿਚਾਰੀਏ ਇਸ ਗ੍ਰੰਥ ਦੇ ਲਿਖਾਰੀ ਦੀ ਗੁਰੂ ਗ੍ਰੰਥ ਸਾਹਿਬ ਜੀ ਦੇ ਪ੍ਰਤੀ
ਅਗਿਆਨਤਾ, ਇਸ ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੂੰ 'ਤੀਰਥ' ਸ਼ਬਦ ਦਾ ਵੀ ਗਿਆਨ ਨਹੀਂ,
ਜਿਥੇ ਗੁਰਬਾਣੀ ਤੀਰਥਾਂ 'ਤੇ ਜਾ ਕੇ ਨਹਾਉਣ ਦਾ ਖੰਡਨ ਕਰਦੀ ਹੈ ਅਤੇ ਲੋਕ ਵਿਖਾਵੇ ਦੱਸਦੀ
ਹੈ:
'ਜਤੁ ਸਤੁ ਤੀਰਥੁ ਮਜਨੁ ਨਾਮਿ ॥ ਅਧਿਕ ਬਿਥਾਰੁ ਕਰਉ ਕਿਸੁ
ਕਾਮਿ ॥' ਉਥੇ ਹੀ ਇਹ ਲਿਖਾਰੀ ਅਖੌਤੀ ਦਸਮ ਗ੍ਰੰਥ ਵਿਚ ਗੁਰ ਤੇਗ ਬਹਾਦਰ ਸਾਹਿਬ
ਜੀ ਨੂੰ ਤੀਰਥਾਂ 'ਤੇ ਜਾ ਕੇ ਇਸਨਾਨ ਕਰਦਿਆਂ ਅਤੇ ਪੁੰਨ ਦਾਨ ਕਰਦਿਆਂ ਵਿਖਾਉਂਦਾ ਹੈ:
ਮੁਰ ਪਿਤ ਪੂਰਬ ਕੀਅਸ ਪਯਾਨਾ। ਭਾਂਤ ਭਾਂਤ ਕੇ ਤੀਰਥ ਨਾਨਾ।
ਜਬ ਹੀ ਜਾਤ ਤ੍ਰਿਬੈਣੀ ਭਏ। ਪੁੰਨ ਦਾਨ ਦਿਨ ਕਰਤ ਬਿਤਏ।
ਵੇਖੋ ਇਸ ਲਿਖਾਰੀ ਦੀ ਅਗਿਆਨਤਾ ਨੂੰ ਜਿਸ ਰਾਹੀਂ ਪਤਾ ਚਲਦਾ ਹੈ ਕਿ ਇਸ ਨੂੰ 'ਗੁਰੂ
ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਗਿਆਨ ਨਹੀਂ' ਲਗਦਾ ਹੈ ਇਸ ਲਿਖਾਰੀ ਨੇ ਗੁਰਬਾਣੀ
ਵਿੱਚ ਗੁਰ ਤੇਗ ਬਹਾਦਰ ਸਾਹਿਬ ਜੀ ਦਾ ਫੁਰਮਾਨ ਨਹੀਂ ਪੜ੍ਹਿਆ, ਜਿਥੇ ਗੁਰ ਤੇਗ ਬਾਹਦਰ
ਸਾਹਿਬ ਜੀ ਨੇ ਆਪ ਹੀ ਤੀਰਥਾਂ ਤੇ ਨਾਹਉਣ ਨੂੰ ਵਿਅਰਥ ਦੱਸਦੇ ਹਨ:
ਬਿਲਾਵਲੁ ਮਹਲਾ ੯॥
ਜਾ ਮੈ ਭਜਨੁ ਰਾਮ ਕੋ ਨਾਹੀ॥ ਤਿਹ ਨਰ ਜਨਮੁ ਅਕਾਰਥੁ ਖੋਇਆ ਯਹ
ਰਾਖਹੁ ਮਨ ਮਾਹੀ॥ ੧ ॥ ਰਹਾਉ॥
ਤੀਰਥ ਕਰੈ ਬ੍ਰਤ ਫੁਨਿ ਰਾਖੈ ਨਹ ਮਨੂਆ ਬਸਿ ਜਾ ਕੋ॥ ਨਿਹਫਲ
ਧਰਮੁ ਤਾਹਿ ਤੁਮ ਮਾਨਹੁ ਸਾਚੁ ਕਹਤ ਮੈ ਯਾ ਕਉ॥੧॥
ਜੈਸੇ ਪਾਹਨੁ ਜਲ ਮਹਿ ਰਾਖਿਓ ਭੇਦੈ ਨਾਹਿ ਤਿਹ ਪਾਨੀ॥ ਤੈਸੇ
ਹੀ ਤੁਮ ਤਾਹਿ ਪਛਾਨਹੁ ਭਗਤਿ ਹੀਨ ਜੋ ਪ੍ਰਾਨੀ॥ ੨॥
ਕਲ ਮੈ ਮੁਕਤਿ ਨਾਮ ਤੇ ਪਾਵਤ ਗੁਰੁ ਯਹ ਭੇਦੁ ਬਤਾਵੈ॥ ਕਹੁ
ਨਾਨਕ ਸੋਈ ਨਰੁ ਗਰੂਆ ਜੋ ਪ੍ਰਭ ਕੇ ਗੁਨ ਗਾਵੈ॥ ੩॥ ੩॥ ਪੰਨਾਂ 831
ਹੁਣ ਤੁਸੀਂ ਆਪ ਫੈਸਲਾ ਕਰੋ, ਜਿਥੇ
ਗੁਰਬਾਣੀ ਪਰਮਾਤਮਾ ਦੇ ਨਾਮ ਵਿਚ ਜੁੜਨਾ ਹੀ ਤੀਰਥ ਦੱਸਦੀ ਹੈ 'ਜਤੁ ਸਤੁ ਤੀਰਥੁ ਮਜਨੁ
ਨਾਮਿ' ਉਥੇ ਹੀ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕਿਵੇਂ ?