ਪਿਛਲੇ ਭਾਗ ਵੀ ਜ਼ਰੂਰ ਪੜ੍ਹੋ :
{ਭਾਗ-1};
{ਭਾਗ-੨}
ਪਿਛਲੇ ਲੇਖਾਂ ਵਿੱਚ ਅਸੀਂ ਪੜ੍ਹ ਰਹੇ ਸੀ ਕਿ ਅਖੌਤੀ ਦਸਮ ਗ੍ਰੰਥ
ਦੇ ਲਿਖਾਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ ਦਾ ਕੁੱਝ ਵੀ ਗਿਆਨ ਨਹੀਂ ਹੈ,
ਜਿਵੇਂ-ਜਿਵੇਂ ਅਸੀਂ ਹੋਰ ਇਸ ਗ੍ਰੰਥ ਵਿੱਚ ਅਗਾਹਾਂ ਵਧਦੇ ਹਾਂ, ਤੇ ਇਸ ਬਚਿੱਤਰ ਨਾਟਕ {ਅਖੌਤੀ
ਦਸਮ ਗ੍ਰੰਥ} ਦੇ ਲਿਖਾਰੀ ਦੀ ਹੋਰ ਮੂਰਖਤਾ ਵਿਖਾਈ ਪੈਂਦੀ ਹੈ, ਜਿਸ ਰਾਹੀਂ ਪਤਾ ਚਲਦਾ
ਹੈ ਕਿ ਇਹ ਲਿਖਾਰੀ ਕਿੰਨੀ ਅਗਿਆਨਤਾ ਵਿੱਚ ਹੈ, ਜਿਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ
ਵਿਚਾਰਧਾਰਾ ਦਾ ਗਿਆਨ ਹੈ ਹੀ ਨਹੀਂ।
ਆਉ ਹੋਰ ਅਗਾਹਾਂ ਵਧੀਏ...
ਇਸ ਅਖੌਤੀ ਦਸਮ ਗ੍ਰੰਥ ਦੇ ਲਿਖਾਰੀ ਨੂੰ 'ਅੰਮ੍ਰਿਤ' ਸ਼ਬਦ ਦਾ ਅਰਥ ਵੀ ਨਹੀਂ ਪਤਾ, ਉਹ
ਅਖੌਤੀ ਦਸਮ ਗ੍ਰੰਥ ਵਿਚ 'ਅੰਮ੍ਰਿਤ' ਸ਼ਬਦ ਦਾ ਅਰਥ ਮੁਏ {ਮਿਰਤਕ} ਨੂੰ ਜਿਉਂਦਾ ਕਰਨ ਲਈ
ਵਰਤਦਾ ਹੈ:
ਚਿਤਾ ਜਰਾਇ ਜਰਨ ਜਬ ਲਾਗਯੋ । ਤਬ ਬੈਤਾਲ ਤਹਾ ਤੇ ਜਾਗਯੋ ।
ਸੀੰਚਿ ਅੰਮ੍ਰਿਤ ਤਿਹ ਦੁਹੁੰਨ ਜਿਯਾਯੋ । ਨ੍ਰਿਪ ਕੇ ਚਿਤ ਕੋ ਤਾਪੁ ਮਿਟਾਯੋ ।
ਅਖੌਤੀ ਦਸਮ ਗਰੰਥ ਪੰਨਾ ੯੨੯
ਸੁਨੁ ਰਾਜਾ ਤੈਂ ਪਰ ਮੈਂ ਅਟਕੀ । ਭੂਲਿ ਗਈ ਸਭ ਹੀ ਸੁਧਿ ਘਟ
ਕੀ ।
ਜੋ ਮੁਹਿ ਅਬ ਤੁਮ ਦਰਸ ਦਿਖਾਵੋ । ਅੰਮ੍ਰਿਤ ਡਾਰਿ ਜਨੁ ਮ੍ਰਿਤਕ ਜਿਯਾਵੋ ।
ਅਖੌਤੀ ਦਸਮ ਗਰੰਥ ਪੰਨਾ ੧੩੧੦
ਇਨਾਂ ਦੋਵਾਂ ਤੁਕਾਂ ਵਿੱਚ ਅੰਮ੍ਰਿਤ ਸ਼ਬਦ ਦੇ ਅਰਥ ਮੋਏ ਨੂੰ ਜੀਉਂਦਾ ਕਰਨ ਲਈ ਵਰਤੇ ਗਏ
ਹਨ, ਪਹਿਲੀ ਤੁਕ ਵਿੱਚ ਇੱਕ ਰਾਜਾ ਅਪਣੇ ਅਪਰਾਧ ਦੇ ਪਛਤਾਵੇ ਵਿੱਚ ਚਿਤਾ ਵਿੱਚ ਬੈਠ ਜਲ
ਮਰਨ ਲਈ ਤਿਆਰ ਹੈ, ਕਿਉਂਕਿ ਉਸ ਹਥੋਂ ਬ੍ਰਾਹਮਣ ਅਤੇ ਉਸਦੀ ਪ੍ਰੇਮਿਕਾ ਦੋਵੇਂ ਮਾਰੇ ਗਏ
ਹਨ, ਇੱਕ ਬੈਤਾਲ ਨੇ ਮਰ ਚੁੱਕੇ ਪਰੇਮੀ ਅਤੇ ਉਸਦੀ ਪ੍ਰੇਮਿਕਾ ਦੇ ਮੂੰਹਾਂ ਵਿੱਚ ਅੰਮ੍ਰਿਤ
ਪਾ ਕੇ, ਦੋਵੇਂ ਜੀਉਂਦੇ ਕਰਕੇ ਰਾਜੇ ਨੂੰ ਬਚਾ ਲਇਆ ਹੈ।
ਦੂਜੀ ਤੁੱਕ ਵਿੱਚ ਮਹਬੂਬਾ ਆਪਣੇ ਮਹਬੂਬ ਜੋ ਇੱਕ ਰਾਜਾ ਹੈ, ਦੇ ਪਿਆਰ ਲਈ ਤੜਪ ਰਹੀ ਹੈ
ਅਤੇ ਬੇਨਤੀ ਕਰ ਰਹੀ ਹੈ ਕਿ ਉਹ ਮਰ ਚੱਲੀ ਹੈ, ਇੱਸ ਲਈ ਉਸ ਦਾ ਮਹਬੂਬ (ਰਾਜਾ) ਉਸ ਦੇ
ਮੂੰਹ ਵਿੱਚ ਅੰਮ੍ਰਿਤ ਪਾ ਕੇ ਉਸਨੂੰ ਜੀਉਂਦੀ ਕਰ ਲਏ।
ਇਹ 'ਅੰਮ੍ਰਿਤ' ਸ਼ਬਦ ਦਾ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੀ
ਵਿਚਾਰਧਾਰਾ 'ਤੇ ਖਰਾ ਨਹੀਂ ਉਤਰਦਾ, ਜੋ ਕੀ ਗੁਰਮਤਿ ਸਿਧਾਂਤ ਤੋਂ ਉਲਟ ਹੈ, ਗੁਰੂ ਗ੍ਰੰਥ
ਸਾਹਿਬ ਜੀ ਦੀ ਵਿਚਾਰਧਾਰਾ ਅਨੁਸਾਰ 'ਅੰਮ੍ਰਿਤ' ਪਰਮਾਤਮਾ ਦਾ ਨਾਮ ਹੈ "ਅੰਮ੍ਰਿਤੁ ਹਰਿ
ਕਾ ਨਾਮ ਹੈ' ਜੋ ਕੀ ਮਨ ਵਿਚ ਵੱਸਦਾ ਅਤੇ ਗੁਰੂ ਦੀ ਕਿਰਪਾ ਨਾਲ ਮਿਲਦਾ ਹੈ:
ਜਿਨ ਵਡਿਆਈ ਤੇਰੇ ਨਾਮ ਕੀ ਤੇ ਰਤੇ ਮਨ ਮਾਹਿ॥
ਨਾਨਕ ਅੰਮ੍ਰਿਤੁ ਏਕੁ ਹੈ ਦੂਜਾ ਅੰਮ੍ਰਿਤੁ ਨਾਹਿ॥
ਨਾਨਕ ਅੰਮ੍ਰਿਤੁ ਮਨੈ ਮਾਹਿ ਪਾਈਐ ਗੁਰ ਪਰਸਾਦਿ॥
ਤਿਨ੍ਹੀ ਪੀਤਾ ਰੰਗ ਸਿਉ ਜਿਨ੍ਹ ਕਉ ਲਿਖਿਆ ਆਦਿ ॥ {੧੨੩੮}
ਹੁਣ ਤੁਸੀਂ ਆਪ ਫੈਸਲਾ ਕਰੋ, ਇਸ ਲਿਖਾਰੀ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਵਿਚਾਰਧਾਰਾ
ਦਾ ਕਿੰਨਾ ਗਿਆਨ ਹੈ ਅਤੇ ਇਹ ਲਿਖਤ ਗੁਰੂ ਗੋਬਿੰਦ ਸਿੰਘ ਜੀ ਦੀ ਰਚਨਾ ਕਿਵੇਂ ?