ਲੜੀ
ਜੋੜਨ ਲਈ ਪੜ੍ਹੋ : ਭਾਗ
ਪਹਿਲਾ,
ਦੂਜਾ
ਪਖ੍ਯਾਨ ਚਰਿਤ੍ਰ ਦੇ ਆਖਰੀ 404ਵੇਂ ਚਰਿਤ੍ਰ ਵਿੱਚ ਦੈਤਾਂ ਅਤੇ
ਦੇਵਤਾ (ਮਹਾਂਕਾਲ) ਦੇ ਜੰਗ ਦਾ ਵਰਨਣ ਹੈ, ਜਿਸ ਦੇ ਕੁਲ 405 ਬੰਦ ਹਨ।
ਇਸੇ ਦੇ 377 ਵੇਂ ਬੰਦ ਤੋਂ ‘ਕਬਿਓ ਬਾਚ ਬੇਨਤੀ ਚੌਪਈ’ ਸ਼ੁਰੂ
ਹੁੰਦੀ ਹੈ। ਇਸੇ ਦੇ 377 ਤੋਂ 401 (25) ਬੰਦ ਲੈਕੇ, ਆਪੇ 1 ਤੋਂ 25 ਨੰਬਰ ਬਦਲ ਕੇ,
ਸਮਝੋਤਾ-ਵਾਦੀ-ਮੋਜੂਦਾ ਸਿੱਖ ਰਹਤ ਮਰਯਾਦਾ ਮੁਤਾਬਕ ਨਿਤਨੇਮ ਵਿੱਚ ਸ਼ਾਮਲ ਕੀਤੀ ਹੋਈ ਹੈ।
ਇਹ ਬੇਨਤੀ ਲਿਖਾਰੀ ਕਵੀ ਸਯਾਮ ਨੇ ਸਰੀਰ-ਧਾਰੀ ਦੇਵਤਾ ਮਹਾਕਾਲ ਅੱਗੇ ਕੀਤੀ ਹੈ, ਨਾ ਕਿ
ਨਿਰਾਕਾਰ ਅਕਾਲ-ਪੁਰਖ ਅੱਗੇ। (ਇਥੇ ਸਹਿਜੇ ਹੀ ਸਵਾਲ ਪੈਦਾ ਹੁੰਦਾ ਹੈ ਕਿ ਇਸ
ਤਰ੍ਹਾਂ ਦੀ ਤਬਦੀਲੀ ਦੀ ਕਿਉਂ ਲੋੜ ਪਈ ਅਤੇ ਇਸ ਤਬਦੀਲ਼ੀ ਦੀ ਇਜਾਜ਼ਤ ਕਿਸ ਨੇ ਦਿੱਤੀ?)
ਇਨ੍ਹਾਂ ਦੋ ਚਰਿਤ੍ਰਾਂ ਨੂੰ ਛੱਡ ਕੇ
ਬਾਕੀ 402 ਚਰਿਤ੍ਰਾਂ ਵਿੱਚ, ਇਕ-ਅੱਧੀ ਕਹਾਣੀ ਨੂੰ ਛੱਡ ਕੇ ਬਾਕੀ ਸਭ ਕਾਮ ਭਰਪੂਰ,
ਰੋਮਾਂਸਵਾਦੀ ਕਹਾਣੀਆਂ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਚਰਿਤ੍ਰਾਂ ਵਿੱਚ, ਇਕ
ਚਰਿਤ੍ਰ ਵਿੱਚ ਇਕ ਨਵੀਂ ਕਹਾਣੀ ਹੈ ਪਰ ਕੁਝ ਜਗ੍ਹਾ ਤੇ ਇਕੋ ਕਹਾਣੀ ਦੋ ਜਾਂ ਤਿੰਨ
ਚਰਿਤ੍ਰਾਂ ਵਿੱਚ ਚਲਦੀ ਹੈ। ਇਨ੍ਹਾਂ ਸਾਰੀਆਂ ਕਹਾਣੀਆਂ ਵਿੱਚੋਂ ਕੇਵਲ ਇਕ ਕਹਾਣੀ ਹੀ ਐਸੀ
ਹੈ ਜਿਸ ਵਿੱਚ ਉਸ ਦਾ ਨਾਇਕ ਇਹ ਕਹਿੰਦਾ ਹੈ ਕਿ ਮੇਰੇ ਮਾਤਾ ਪਿਤਾ ਨੇ ਮੈਨੂੰ ਇਹ ਸਿਖਿਆ
ਦਿੱਤੀ ਹੈ ਕਿ ਆਪਣੀ ਪਤਨੀ ਨੂੰ ਛੱਡ ਕੇ ਕਿਸੇ ਹੋਰ ਇਸਤ੍ਰੀ ਨਾਲ ਕਾਮ ਸੰਬੰਧ ਨਹੀਂ
ਬਨਾਉਣੇ। ਬਾਕੀ ਹੋਰ ਕਿਸੇ ਕਹਾਣੀ ਵਿੱਚ ਐਸਾ ਇਕ ਸ਼ਬਦ ਵੀ ਨਹੀਂ ਮਿਲਦਾ। ਸ਼ਬਦਾਵਲੀ ਸਭ ਦੀ
ਵੱਧ ਤੋਂ ਵੱਧ ਕਾਮ ਉਕਸਾਊ ਅਤੇ ਆਚਰਣ-ਹੀਨਤਾ ਵਲ ਪ੍ਰੇਰਿਤ ਕਰਨ ਵਾਲੀ ਹੈ। ਉਸ ਇਕ ਕਹਾਣੀ
ਦੀ ਗੱਲ ਬਾਅਦ ਵਿੱਚ ਕਰਾਂਗੇ, ਪਹਿਲਾਂ ਹੋਰ ਚਰਿਤ੍ਰਾਂ ਵਿਚੋਂ ਨਮੂਨੇ ਵਜੋਂ ਕੁਝ ਪ੍ਰਮਾਣ
ਵੇਖ ਲੈਂਦੇ ਹਾਂ:
ਪਹਿਲਾਂ ਬਚਿੱਤ੍ਰ ਨਾਟਕ (ਅਖੌਤੀ ਦਸਮ
ਗ੍ਰੰਥ) ਨਾਮੀ ਪੁਸਤਕ ਵਿਚਲੀ ਰਚਨਾ ਚਰਿਤ੍ਰੋਪਖ੍ਯਾਨ (ਤ੍ਰਿਆ ਚਰਿਤ੍ਰ) ਦੇ 160ਵੇਂ
ਚਰਿਤ੍ਰ ਨਾਲ ਸ਼ੁਰੂਆਤ ਕਰਦੇ ਹਾਂ।
ਇਸ ਦੀ ਕਹਾਣੀ ਇਸ ਤਰ੍ਹਾਂ ਹੈ ਕਿ ਕਿਸੇ ਤਿਰਹੁਤ ਦੇਸ਼ ਦਾ ਇਕ ਰਾਜਾ
ਸੀ ਬਲਵੰਤ ਸਿੰਘ, ਜਿਸ ਦੀਆਂ 60 ਰਾਣੀਆਂ ਸਨ। ਉਹ ਸਾਰੀਆਂ ਬਹੁਤ ਸੁੰਦਰ ਸਨ। ਉਹ ਸਾਰੀਆਂ
ਨਾਲ ਵਾਰੀ ਵਾਰੀ ਸੰਭੋਗ ਕਰਦਾ ਸੀ। ਉਨ੍ਹਾਂ ਵਿੱਚੋਂ ਇਕ ਰਾਣੀ ਰੁਕਮ ਕਲਾ ਬਾਕੀਆਂ ਨਾਲੋਂ
ਵਧੇਰੇ ਸੁੰਦਰ ਵੀ ਸੀ ਅਤੇ ਉਸ ਨੂੰ ਕਾਮ ਕ੍ਰੀੜਾ ਦਾ ਵਧੇਰੇ ਝਸ ਸੀ। ਉਸ ਨੂੰ ਜਦੋਂ ਕਾਮ
ਸਤਾਉਂਦਾ ਉਹ ਆਪਣੀ ਕਿਸੇ ਦਾਸੀ ਨੂੰ ਭੇਜ ਕੇ ਰਾਜੇ ਨੂੰ ਬੁਲਾ ਲੈਂਦੀ।
ਇਕ ਦਿਨ ਉਸ ਨੇ ਕ੍ਰਿਸਨ ਕਲਾ ਨਾਂਅ ਦੀ ਆਪਣੀ ਇਕ ਦਾਸੀ ਨੂੰ ਰਾਜੇ
ਨੂੰ ਬੁਲਾਉਣ ਲਈ ਭੇਜਿਆ। ਉਹ ਦਾਸੀ ਵੀ ਸੁੰਦਰ ਅਤੇ ਜੁਆਨ ਸੀ ਅਤੇ ਉਸ ਦਾਸੀ ਦੇ ਆਪਣੇ ਉਤੇ
ਹੀ ਕਾਮ ਸਵਾਰ ਹੋ ਗਿਆ। ਉਸ ਨੇ ਰਾਜੇ ਨੂੰ ਕਿਹਾ ਕਿ ਉਹ ਉਸ ਤੇ ਮੋਹਿਤ ਹੋ ਗਈ ਹੈ ਅਤੇ
ਬੇਨਤੀ ਕੀਤੀ ਕਿ ਉਹ ਉਸ ਨਾਲ ਕਾਮ ਕ੍ਰੀੜਾ ਕਰੇ। ਰਾਜਾ ਵੀ ਉਸ 'ਤੇ ਮੋਹਿਤ ਹੋ ਗਿਆ ਅਤੇ
ਦੋਨਾਂ ਨੇ ਰਲ ਕੇ ਜੋ ਗੰਦ ਘੋਲਿਆ, ਉਸ ਦੇ ਵਰਨਣ ਅਗਲੇ ਪੰਜ ਬੰਦਾਂ ਵਿੱਚ ਇੰਝ ਕੀਤਾ ਗਿਆ
ਹੈ:
‘ਸੁਧਿ ਭੂਲੀ ਮੋਰੀ ਸਭੈ ਬਿਰਹ ਬਿਕਲ ਭਯੋ
ਅੰਗ। ਕਾਮ ਕੇਲ ਮੋ ਸੌ ਕਰੌ ਗਹਿ ਗਹਿ ਰੇ ਸਰਬੰਗ। 6।’
ਅਰਥ: ਮੇਰੀ ਸਾਰੀ ਸੁੱਧ ਬੁੱਧ ਚਲੀ ਗਈ ਹੈ ਅਤੇ ਮੇਰਾ
ਸਰੀਰ ਬਿਰਹੋਂ ਨਾਲ ਵਿਆਕੁਲ ਹੋ ਗਿਆ ਹੈ। ਹੇ ਰਾਜਨ! ਸਾਰੇ ਅੰਗ ਫੜ ਫੜ ਕੇ ਮੇਰੇ ਨਾਲ
ਕਾਮ-ਕ੍ਰੀੜਾ ਕਰੋ।
‘ਚੌਪਈ’
‘ਜਬ ਰਾਜੇ ਐਸੇ ਸੁਨਿ ਪਾਯੋ। ਤਾ ਕੇ ਭੋਗ ਹੇਤ ਲਲਚਾਯੋ।
ਲਪਟਿ ਲਪਟਿ ਤਾ ਸੌ ਰਤਿ ਕਰੀ। ਚਿਮਟਿ ਚਿਮਟਿ ਆਸਨ ਤਨ ਧਰੀ। 7।’
ਅਰਥ: ਜਦ ਰਾਜੇ ਨੇ ਇਸ ਤਰ੍ਹਾਂ ਸੁਣਿਆ ਤਾਂ ਉਸ ਨਾਲ
ਭੋਗ ਕਰਨ ਲਈ ਲਲਚਾ ਗਿਆ। ਉਸ ਨਾਲ ਲਿਪਟ ਲਿਪਟ ਕੇ ਕਾਮ-ਕ੍ਰੀੜਾ ਕੀਤੀ ਅਤੇ ਚਿਮਟਿ ਚਿਮਟਿ
ਕੇ ਆਸਣ ਧਾਰਨ ਕੀਤੇ।
‘ਚਿਮਟਿ ਚਿਮਟਿ ਤਾ ਸੌ ਰਤਿ ਮਾਨੀ।
ਕਾਮਾਤੁਰ ਹਵੈ ਤ੍ਰਿਯ ਲਪਟਾਨੀ।
ਨ੍ਰਿਪ ਬਰ ਛਿਨਿਕ ਨ ਛੋਰਿਯੋ ਭਾਵੈ। ਗਹਿ ਗਹਿ ਤਾਹਿ ਗਰੇ ਸੌ ਲਾਵੈ। 8।’
ਅਰਥ: ਚਿਮਟ ਚਿਮਟ ਕੇ ਉਸ ਨਾਲ ਰਤੀ-ਕ੍ਰੀੜਾ ਕੀਤੀ ਅਤੇ
ਕਾਮ ਨਾਲ ਆਤੁਰ ਹੋਈ ਇਸਤਰੀ ਲਿਪਟੀ ਰਹੀ। ਉਹ ਰਾਜੇ ਨੂੰ ਛਿਣ ਭਰ ਲਈ ਵੀ ਛਡਣਾ ਨਹੀਂ
ਚਾਹੁੰਦੀ ਸੀ ਅਤੇ ਫੜ ਫੜ ਕੇ ਉਸਨੂੰ ਗਲੇ ਨਾਲ ਲਗਾਉਂਦੀ ਸੀ।
‘ਦੋਹਰਾ’
‘ਭਾਤਿ ਭਾਤਿ ਆਸਨ ਲਏ ਚੁੰਬਨ ਕਰੇ ਬਨਾਇ। ਚਿਮਟਿ ਚਿਮਟਿ ਭੋਗਤ
ਭਯੋ ਗਨਨਾ ਗਨੀ ਨ ਜਾਇ। 9।’
ਅਰਥ: ਉਸ ਨੇ ਭਾਂਤ ਭਾਂਤ ਦੇ ਆਸਣ ਬਣਾਏ ਅਤੇ ਚੁੰਬਨ
ਲਏ। ਚਿਮਟ ਚਿਮਟ ਕੇ ਭੋਗ ਵਿਲਾਸ ਕੀਤਾ ਜਿਸਦਾ ਵਰਣਨ ਨਹੀਂ ਕੀਤਾ ਜਾ ਸਕਦਾ।
“ਖਾਇ ਬੰਧੇਜਨ ਕੀ ਬਰਿਯੈ ਨ੍ਰਿਪ ਭਾਂਗ
ਚਬਾਇ ਅਫੀਮ ਚੜਾਈ। ਪੀਤ ਸਰਾਬ ਬਿਰਾਜਤ ਸੁੰਦਰ ਕਾਮ ਕੀ ਰੀਤਿ ਸੌ ਪ੍ਰੀਤ ਮਚਾਈ। ਆਸਨ ਔਰ
ਅਲਿੰਗਨ ਚੁੰਬਨ ਭਾਤਿ ਅਨੇਕ ਲੀਏ ਸੁਖਦਾਈ। ਯੌ ਤਿਹ ਤੋਰਿ ਕੁਚਾਨ ਮਰੋਰਿ ਸੁ ਭੋਰ ਲਗੇ
ਝਕਝੋਰਿ ਬਜਾਈ।10।”
ਅਰਥ: ‘ਬੀਰਜ ਰੋਕਣ ਦੀਆਂ ਬਟੀਆਂ(‘ਬਰਿਯੈ’) ਖਾ ਕੇ
ਰਾਜੇ ਨੇ ਭੰਗ ਚਬੀ ਅਤੇ ਅਫੀਮ ਚੜ੍ਹਾ ਲਈ। ਸ਼ਰਾਬ ਪੀ ਕੇ ਡਟ ਗਏ ਅਤੇ ਕਾਮ ਦੀ ਸੁੰਦਰ ਰੀਤ
ਨਾਲ ਪ੍ਰੇਮ ਨੂੰ ਪ੍ਰਗਟ ਕੀਤਾ। ਸੁਖਦਾਇਕ ਆਸਣ, ਆਲਿੰਗਨ ਅਤੇ ਚੁੰਬਨ ਅਨੇਕ ਤਰ੍ਹਾਂ ਨਾਲ
ਕੀਤੇ। ਉਸ ਦੀਆਂ ਛਾਤੀਆਂ ਤੋੜ ਮੋੜ ਕ, ਉਹੇ ਸਵੇਰ ਤਕ ਚੰਗੀ ਤਰ੍ਹਾਂ ਵਜਾਈ, ਭਾਵ ਉਸ ਨਾਲ
ਰਤੀ ਮਨਾਈ।’
ਸਾਰੀ ਰਾਤ ਭੋਗ ਦਾ ਆਨੰਦ ਮਾਣ ਕੇ ਜਦੋਂ ਸਵੇਰੇ ਦਾਸੀ ਜਾਣ ਲਗੀ,
ਤਾਂ ਉਸ ਨੂੰ ਪਤਾ ਨਾ ਲਗਾ ਅਤੇ ਰਾਤ ਦੀ ਮਸਤੀ ਵਿੱਚ ਉਸਨੇ ਰਾਜੇ ਦਾ ਉਪਰ ਲੈਣ ਵਾਲਾ ਕਪੜਾ
ਓੜ ਲਿਆ।
ਜਦੋਂ ਦਾਸੀ ਰਾਣੀ ਕੋਲ ਪਹੁੰਚੀ ਤਾਂ ਉਸ ਨੇ ਪੁਛਿਆ ਕਿ ਤੂੰ ਔਖੇ
ਔਖੇ ਸਾਹ ਕਿਉਂ ਲੈ ਰਹੀ ਹੈ ਤਾਂ ਦਾਸੀ ਨੇ ਜੁਆਬ ਦਿੱਤਾ ਕਿ ਮੈਂ ਤੇਰੇ ਲਈ ਇਥੋਂ ਦੌੜਦੀ
ਹੋਈ ਗਈ ਸਾਂ। ਰਾਣੀ ਨੇ ਪੁਛਿਆ ਕਿ ਤੇਰੇ ਵਾਲ ਕਿਉਂ ਖੁਲ੍ਹੇ ਹੋਏ ਹਨ ਅਤੇ ਜ਼ੁਲਫ਼ਾਂ ਕਿਉਂ
ਲਟਕ ਰਹੀਆਂ ਹਨ ਤਾਂ ਉਸ ਨੇ ਜੁਆਬ ਦਿੱਤਾ ਕਿ ਮੈਂ ਤੇਰੇ ਲਈ ਰਾਜੇ ਦੇ ਪੈਰੀ ਪਈ ਸਾਂ। ਜਦ
ਰਾਣੀ ਨੇ ਪੁੱਛਿਆ ਕਿ ਤੇਰੇ ਹੋਠਾਂ ਦੀ ਲਾਲੀ ਕਿਥੇ ਗਈ ਤਾਂ ਦਾਸੀ ਨੇ ਕਿਹਾ ਕਿ ਤੇਰੀ
ਬਹੁਤ ਤਰ੍ਹਾਂ ਨਾਲ ਵਡਿਆਈ ਕਰਨ ਕਰ ਕੇ ਲਾਲੀ ਖ਼ਤਮ ਹੋ ਗਈ। ਅਖੀਰ ਰਾਣੀ ਨੇ ਪੁਛਿਆ ਕਿ ਉਹ
ਤੂੰ ਬਸਤ੍ਰ ਕਿਸ ਦਾ ਲਿਆ ਹੋਇਆ ਹੈ ਤਾਂ ਉਸ ਜੁਆਬ ਦਿੱਤਾ ਕਿ ਉਥੋਂ ਤੁਹਾਡੇ ਲਈ ਪ੍ਰੇਮ
ਵਿੱਚ ਭਰੋਸੇ ਦੀ ਨਿਸ਼ਾਨੀ ਲਿਆਉਂਦੀ ਹੈ।
ਇਸ ਤੋਂ ਬਾਅਦ ਲੇਖਕ ਨੇ ਇਸ ਕਹਾਣੀ (ਚਰਿਤ੍ਰ) ਦੀ ਸਮਾਪਤੀ ਇੰਝ
ਕੀਤੀ ਹੈ:
“ਸੁਨਿ ਬਚ ਰਾਨੀ ਚੁਪ ਰਹੀ ਜਾ ਕੇ ਰੂਪ ਅਪਾਰ। ਛਲ ਕੋ ਛਿਦ੍ਰ
ਨ ਕਿਛੁ ਲਖਿਯੋ ਇਮ ਛਲਗੀ ਬਰ ਨਾਰਿ। 15।1।”
ਅਰਥ: ਜਿਸ ਦਾ ਅਪਾਰ ਸੁੰਦਰ ਰੂਪ ਸੀ, ਉਹ ਰਾਣੀ ਉਸ
ਦੇ ਬਚਨ ਸੁਣ ਕੇ ਚੁਪ ਹੋ ਗਈ। ਉਸ ਨੇ ਛਲ ਦਾ ਭੇਦ ਨਾ ਪਾਇਆ। ਇਸ ਤਰ੍ਹਾਂ ਉਹ ਰਾਣੀ ਛਲੀ
ਗਈ।
ਪਾਠਕ ਜੀ ! ਪਹਿਲਾਂ ਤਾਂ ਇਹ ਸੋਚੋ ਕਿ ਜੋ ਗੰਦ ਉਪਰਲੇ ਪੰਜ
ਬੰਦਾਂ ਵਿੱਚ ਘੋਲਿਆ ਗਿਆ ਹੈ ਕੀ ਉਸ ਤੋਂ ਬਗੈਰ ਇਹ ਕਹਾਣੀ ਨਹੀਂ ਸੀ ਲਿਖੀ ਜਾ ਸਕਦੀ?
ਸਾਰੀ ਕਹਾਣੀ ਵਿੱਚ ਇਕ ਲਫ਼ਜ਼ ਐਸਾ ਨਹੀਂ ਕਿ ਇਹ ਮਾੜੇ ਕਰਮ ਹਨ ਅਤੇ ਨਹੀਂ ਕਰਨੇ। ਸੋ ਹੁਣ
ਆਪ ਜੀ ਇਹ ਨਿਰਣਾ ਕਰ ਲਓ ਕਿ ਇਸ ਕਹਾਣੀ ਵਿੱਚੋਂ ਕੀ ਸਿਖਿਆ ਮਿਲਦੀ ਹੈ, ਸਿਵਾਏ ਇਸ ਦੇ
ਕਿ ਪਤੀ ਨੂੰ ਧੋਖਾ ਦੇਣਾ ਹੈ, ਪਰਾਏ ਪੁਰਸ਼ ਨਾਲ ਸੰਬੰਧ ਬਨਾਉਣੇ ਅਤੇ ਨਸ਼ੇ ਕਰਨੇ?