
ਸ:
ਇੰਦਰ ਜੀਤ ਸਿੰਘ ਨੇ ਸਰੇ ਬਾਜ਼ਾਰ ਸਿੱਖੀ ਸਿਧਾਂਤ ਦਾ ਕਤਲ ਹੁੰਦਾ ਵੇਖ, ਬੇਅਵਾਜ਼
ਕੌਮ ਲਈ ਇਨ੍ਹਾਂ ਲਫਜ਼ਾਂ ਨਾਲ ਹਾਅ ਦਾ ਨਾਹਰਾ ਮਾਰਿਆ ਨੇ ਕਿ “ਕੌਮ
ਸੁੱਤੀ ਪਈ ਹੈ”।
ਸ: ਇੰਦਰ ਜੀਤ ਸਿੰਘ ਜੀ ਬਹੁਤ ਸਮਾਂ ਪਹਿਲਾਂ ਮੈਂ ਇੱਕ ਵਿਚਾਰ ਦਿਤੇ ਸਨ ਕੇ ਨੀਂਦ ਤਿੰਨ
ਕਿਸਮ ਦੀ ਹੁੰਦੀ ਹੈ, ਪਹਿਲੀ ਨੀਂਦ
ਵਿੱਚ ਸੁੱਤਾ ਮਨੁੱਖ ਦਿਨ ਚੜਨ ਨਾਲ ਜਾਂ ਥੋਹੜੀ ਆਹਟ ਨਾਲ ਆਪੇ ਜਾਗ ਪੈਂਦਾ ਹੈ, ਜਦੋਂ
ਬੇਹੋਸ਼ ਹੋ ਜਾਵੇ ਤਾਂ ਉਸ ਬੇਹੋਸ਼ੀ ਦੀ
ਦੂਜੀ ਨੀਂਦ ਤੋਂ ਕਿਸੇ ਇੰਜੈਕਸ਼ਨ ਨਾਲ ਡਾਕਟਰ ਜਗਾ ਲੈਂਦੇ ਹਨ, ਪਰ ਜਦੋਂ
ਤੀਜੀ ਕਿਸਮ ਦੀ ਸਦਾ ਦੀ ਨੀਂਦ
ਸੌਂ ਜਾਵੇ, ਤਾਂ ਨਾ ਆਹਟ ਨਾਲ ਜਾਗਦਾ ਹੈ, ਨਾ ਡਾਕਟਰ ਹੀ ਜਗਾ ਸਕਦੇ ਹਨ, ਬੱਸ ਉਸਨੂੰ
ਮੌਤ ਆਖਦੇ ਹਨ।
ਹੁਣ ਤਾਂ ਇਸ ਫੈਸਲੇ ਦੀ ਲੋੜ ਹੈ ਕਿ ਕੌਮ ਕਿਹੜੀ ਨੀਂਦ ਸੁਤੀ
ਹੈ, ਅਤੇ ਇਹ ਕਿਹੜੀ ਕੌਮ ਹੈ ਜਿਹੜੀ ਖਾਲਿਸਤਾਨ ਦੀ
ਆਜ਼ਾਦੀ ਦੇ ਨਾਮ ਹੇਠ ਹਜ਼ਾਰਾਂ ਸਿੱਖ ਨੌਜਵਾਨ ਸ਼ਹੀਦ ਕਰਵਾ ਸਕਦੀ ਹੈ ਅਤੇ ਹਜ਼ਾਰਾਂ ਦੁਸ਼ਮਨ
ਮਾਰ ਸਕਦੀ ਹੈ, ਅੱਜ ਆਰ.ਐਸ.ਐਸ ਦੇ ਗਾਤਰਾ ਧਾਰੀ ਦੁਸ਼ਮਨਾਂ ਕੋਲੋਂ ਕਤਲ ਹੋ ਰਹੀ ਹੈ ਅਤੇ
ਆਹਾ ਭੀ ਨਹੀਂ ਭਰ ਰਹੀ, ਬਲਕਿ ਅੱਗੇ ਵਧ ਵਧ ਕੇ ਇਨ੍ਹਾਂ ਤਖਤਾਂ 'ਤੇ ਕਾਬਜ਼ ਗਾਤਰਾ ਧਾਰੀ
ਕਾਤਲਾਂ ਦੇ ਸਾਹਮਣੇ ਸਿਰ ਰੱਖ ਰਹੀ ਹੈ। ਹੁਣ ਤਾਂ ਕਾਤਲ ਭੀ ਸਮਝ ਗਏ ਹਨ ਕਿ:
ਜਿਨ ਕਉ ਅੰਦਰਿ ਗਿਆਨੁ ਨਹੀ ਭੈ ਕੀ ਨਾਹੀ
ਬਿੰਦ ॥ ਨਾਨਕ ਮੁਇਆ ਕਾ ਕਿਆ ਮਾਰਣਾ ਜਿ ਆਪਿ ਮਾਰੇ
ਗੋਵਿੰਦ ॥1॥
ਅੱਜ ਮੈਨੂੰ ਇਸ ਗੱਲ 'ਤੇ ਦੁਖ ਹੋ ਰਿਹਾ ਹੈ ਕਿ ਜਿਹੜੇ ਲੋਕ ਭਰਿਸ਼ਟ
ਬੇਜ਼ਮੀਰ ਬੇਦੀਨ ਆਚਰਣ ਹੀਨ ਜ਼ਲੀਲ ਕਿਸਮ ਦੇ ਲੋਕਾਂ ਨੂੰ ਅਪਣਾ ਜੱਥੇਦਾਰ ਮੰਨ ਕੇ ਉਸਦੇ
ਹੁਕਮਾਂ ਦੁਆਲੇ ਪ੍ਰਕਰਮਾ ਕਰ ਰਹੇ ਹੋਣ ਜਿਹੜੇ ਲੋਕ 84 ਵੇਲੇ ਦੇ ਸਿੱਖਾਂ ਦੇ ਕਾਤਲਾਂ
ਨੁੰ ਸਜ਼ਾ ਦੁਆਣ ਦੀਆਂ ਮੰਗਾਂ ਤਾਂ ਕਰਦੇ ਹੋਣ, ਪਰ ਲਗਾਤਾਰ ਅੱਜ ਵਾਲੇ ਸਿੱਖੀ ਦੇ ਕਾਤਲਾਂ
ਦੇ ਸਾਹਮਣੇ ਸਿਰ ਨਿਵਾਂ ਨਮਸ਼ਕਾਰਾਂ ਕਰ ਰਹੇ ਹਨ, ਉਨ੍ਹਾਂ ਨੂੰ ਕਿਹੜਾ ਪੰਥ ਅਤੇ ਕਿਹੜੀ
ਕੌਮ ਦਾ ਨਾਮ ਦੇਵਾਂ।
ਪਰ ਮੈਨੂੰ ਇਸ ਗੱਲ 'ਤੇ ਗੌਰਵ ਵੀ ਹੋ ਰਿਹਾ ਹੈ ਕਿ ਕੁੱਛ ਵ੍ਹਰੇ
ਪਹਿਲਾਂ ਕਿਹਾ ਸੀ ਕਿ ਮੈਂ ਤਾਂ ਇਸ ਕਾਲਕਾ ਪੰਥ ਦਾ ਮੈਂਬਰ ਹੀ ਨਹੀਂ, ਇਨ੍ਹਾਂ ਮੈਨੂੰ ਕੀ
ਛੇਕਣਾ ਹੈ। ਮੇਰੀ ਤਾਂ ਅਰਦਾਸ ਹੈ “ਮਿਰਤਕ ਕਉ ਜੀਵਾਲਨ ਹਾਰ”
ਗੁਰੂ ਇਸ ਕੌਮ ਨੂੰ ਜੀਂਉਦੀ ਜ਼ਮੀਰ ਦਾ ਜੀਵਨ ਬਖਸ਼ੇ ਅਤੇ ਇਸ ਜ਼ਲਾਲਤ ਭਰੀ ਗੁਲਾਮੀ ਤੋਂ
ਨਜ਼ਾਤ ਬਖਸ਼ੇ।