Share on Facebook

Main News Page

ਪਿਛਲੇ 15 ਸਾਲ ਤੋਂ ਸਿੱਖ ਭੇਖ ‘ਚ ਆਰ.ਐਸ.ਐਸ ਲਈ ਕੰਮ ਕਰ ਰਹੀ ਇਕ ਜਥੇਬੰਦੀ ਦਾ ਪਰਦਾਫਾਸ਼

* ਅਨੰਦਪੁਰ ਸਾਹਿਬ ਵਿਖੇ “ਰਾਇੰਜਿੰਗ ਲੀਡਰਸਿੱਪ” ਦੇ ਬੈਨਰ ਥੱਲੇ “ਕੱਲ ਦੀ ਤਿਆਰੀ” ਕਰਦੇ ਹੋਏ ਜਥੇਬੰਦੀ ਦੇ ਅਹੁਦੇਦਾਰ

ਅੰਮ੍ਰਿਤਸਰ : 22 ਅਪ੍ਰੈਲ 2014 – ਲੋਕ ਸਭਾ ਚੋਣਾਂ ਦੇ ਭਖੇ ਮੈਦਾਨ ਨੇ ਪਿਛਲੇ 15 ਸਾਲ ਤੋਂ ਸਿੱਖ ਭੇਖ ‘ਚ ਆਰ.ਐਸ ਐਸ ਲਈ ਕੰਮ ਕਰ ਰਹੀ ਇਕ ਜਥੇਬੰਦੀ ਦਾ ਉਸ ਵੇਲੇ ਪਰਦਾਫਾਸ਼ ਹੋ ਗਿਆ, ਜਦੋਂ ਜਥੇਬੰਦੀ ਦੇ ਮੁਢਲੇ ਅਹੁਦੇਦਾਰ ਅਰੁਣ ਜੇਤਲੀ ਲਈ ਪ੍ਰਚਾਰ ਕਰਦੇ ਜਗ ਜਾਹਰ ਹੋ ਗਏ।

"ਅਕਾਲਪੁਰਖ ਕੀ ਫੌਜ" ਨਾਂ ਦੀ ਇਸ ਜਥੇਬੰਦੀ ਵੱਲੋਂ “ਰਾਇੰਜਗ ਲੀਡਰਜ਼” ਪ੍ਰੋਗਰਾਮ ਤਹਿਤ ਸਿੱਖ ਨੌਜਵਾਨਾਂ ਨੁੰ ਰਾਜਨੀਤੀ ‘ਚ ਭਾਗ ਲੈਣ ਲਈ ਉਤਸ਼ਾਹ ਕੀਤਾ ਜਾਂਦਾ ਹੈ। ਜਥੇਬੰਦੀ ਨਾਲ ਜੁੜੇ ਪੰਥਕ ਸੋਚ ਵਾਲੇ ਲੋਕ ਉਸ ਵੇਲੇ ਹੈਰਾਨ ਰਹਿ ਗਏ ਜਦੋਂ ਜਥੇਬੰਦੀ ਵੱਲੋਂ ਤਿਆਰ ਕੀਤੇ ਜਾ ਰਹੇ ਰਾਜਨੀਤਕ ਲੋਕ ਆਰ.ਐਸ.ਐਸ ਕਾਰਕੁੰਨਾਂ ਦੇ ਨਾਲ ਅਰੁਣ ਜੇਤਲੀ ਦੀ ਚੋਣ ਮਹਿੰਮ ‘ਚ ਭਾਗ ਲੈਂਦੇ ਨਜ਼ਰ ਆਏ । ਦੱਸਣਯੋਗ ਹੈ ਕਿ "ਅਕਾਲਪੁਰਖ ਕੀ ਫੌਜ" ਨਾਂ ਦੀ ਇਸ ਜਥੇਬੰਦੀ ਦੇ ਕਰਤਾ-ਧਰਤਾ ਸਿੱਖ ਸਿਧਾਂਤ ਦੇ ਚਲਣ ਦੀ ਦਾਹਵੇਦਾਰੀ ਕਰਦੇ ਹਨ, ਪਰ ਅੰਦਰੋ ਆਰ.ਐਸ ਐਸ ਦੇ ਏਜੰਡੇ 'ਤੇ ਚਲ ਕੇ ਪ੍ਰਕਾਸ ਸਿੰਘ ਬਾਦਲ ਦੀਆਂ ਖੁਸੀਆਂ ਪ੍ਰਾਪਤ ਕਰਦੇ ਹਨ

ਜਥੇਬੰਦੀ ਦਾ ਮੁਖੀ ਜਸਵਿੰਦਰ ਸਿੰਘ ਐਡਵੋਕੇਟ, ਜਥੇਬੰਦੀ ਨਾਲ ਸੰਬੰਧਤ ਅਮਰਜੀਤ ਸਿੰਘ ਭਾਟੀਆ ਅਤੇ ਹੋਰ ਕਰਤਾ ਧਰਤਾ ਜੋ ਕਿ "ਅਕਾਲਪੁਰਖ ਕੀ ਫੌਜ" ਦੇ ਬਾਨੀ ਮੈਂਬਰ ਹਨ ਤੇ ਕੌਂਸਲਰ ਵੀ ਹਨ, ਨੇ ਅਰੁਣ ਜੇਤਲੀ ਦੇ ਗਲ ‘ਚ ਸਰੋਪਾ ਪਾ ਕੇ ਸਾਫ ਕਰ ਦਿਤਾ, ਕਿ ਉਹ ਆਉਣ ਵਾਲੇ ਸਮੇਂ ‘ਚ ਰਾਮ ਮੰਦਰ ਉਸਾਰੀ ਲਈ ਭਾਜਪਾ ਦਾ ਸਾਥ ਦੇਣਗੇ। ਜਥੇਬੰਦੀ ਨਾਲ ਜੁੜੇ ਪੰਥਕ ਸੋਚ ਵਾਲੇ ਨੌਜਵਾਨ ਇਸ ਸਭ ਨਾਲ ਗਹਿਰੇ ਸਦਮੇ ‘ਚ ਹਨ , ਜਿਨ੍ਹਾਂ ਨੁੰ ਪਿਛਲੇ 15 ਸਾਲ ਤੋਂ ਧਰਮ ਪ੍ਰਚਾਰ ਨਾਂ 'ਤੇ ਠੱਗਿਆ ਜਾ ਰਿਹਾ ਹੈ।

ਟਿੱਪਣੀ: ਇਹ ਦੇਖਕੇ ਸ. ਇੰਦਰਜੀਤ ਸਿੰਘ ਕਾਨਪੁਰ ਵਲੋਂ ਲਿਖੇ ਹਰਫ਼ ਯਾਦ ਆ ਗਏ ਕਿ -

ਹਰ ਬਸ਼ਰ ਬਿਕਨੇ ਕੋ ਤੈਆਰ ਖੜਾ, ਫਖ਼ਤ ਇਕ ਖ਼ਰੀਦਾਰ ਚਾਹੀਏ
ਬਾਜ਼ਾਰ ਸਜਾ ਗੱਦਾਰੋਂ ਸੇ, ਇਕ ਬਹੁਤ ਬੜਾ ਗੱਦਾਰ ਚਾਹੀਏ
ਹਰ ਬਸ਼ਰ ਬਿਕਨੇ ਕੋ ਤੈਆਰ ਖੜਾ………


ਪਰ ਇਹ ਕੋਈ ਹੈਰਾਨੀ ਵਾਲੀ ਗੱਲ ਵੀ ਨਹੀਂ ਕਿ ਇਹ ਜਥੇਬੰਦੀ ਜਿਸ ਸ਼੍ਰੋਮਣੀ ਕਮੇਟੀ ਦੇ ਤਹਿਤ ਕੰਮ ਕਰਦੀ ਹੈ ਅਤੇ ਜਿਸ ਦਾ ਅਹੁਦੇਦਾਰ ਜਸਵਿੰਦਰ ਸਿੰਘ ਐਡਵੋਕੇਟ ਹੈ, ਉਹ ਤਾਂ ਆਪ ਬਾਦਲ / ਭਾਜਪਾ / ਆਰ.ਐਸ.ਐਸ ਦੇ ਅਧੀਨ ਹੈ!!!

ਸੰਪਾਦਕ ਖ਼ਾਲਸਾ ਨਿਊਜ਼


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top