Share on Facebook

Main News Page

ਕਿਲਾ ਹਾਂਸ ਦੇ ਸਰਪੰਚ ਗੁਰਦੀਪ ਸਿੰਘ ਮਾਨ ਨਾਲ, ਗੁਰਪ੍ਰੀਤ ਸਿੰਘ ਗੁਰੀ ਬਾਰੇ ਮੁਲਾਕਾਤ
-: ਗੁਰਨਾਮ ਸਿੰਘ ਅਕੀਦਾ 81460 01100

- ਉਸ ਦੇ ਪਿਤਾ ਬਿਮਾਰੀ ਕਰਕੇ ਤੇ ਭਰਾ ਐਕਸੀਡੈਂਟ ਕਰਕੇ ਸਵਰਗਵਾਸ ਹੋਏ ਸਨ : ਸਰਪੰਚ ਕਿਲਾ ਹਾਂਸ
- ਹੁਣ ਬਹੁਤ ਹੀ ਗਰੀਬ ਪਰਵਾਰ ਹੈ ਗੁਰੀ ਦਾ ਜਿਸ ਵਿਚ ਉਸ ਦੀ ਮਾਂ, ਪਤਨੀ ਤੇ ਦੋ ਨਿੱਕੀਆਂ ਬੱਚੀਆਂ ਹਨ
- ਤਣਾਅ ਕਰਕੇ 10 ਸਾਲਾਂ ਤੋਂ ਦਵਾਈ ਖਾ ਰਿਹੈ ਗੁਰੀ : ਮਾਨ
- ਗਰੀਬੀ ਕਰਕੇ ਜ਼ਮੀਨ ਵੇਚ ਕੇ ਮਕਾਨ ਪਾਇਆ ਸੀ ਗੁਰੀ ਨੇ

ਗੁਰਪ੍ਰੀਤ ਸਿੰਘ ਗੁਰੀ ਬਾਰੇ ਪਿੰਡ ਕਿਲਾ ਹਾਂਸ ਦੇ ਸਰਪੰਚ ਗੁਰਦੀਪ ਸਿੰਘ ਨਾਲ ਜਦੋਂ ਮੁਲਾਕਾਤ ਕੀਤੀ ਗਈ, ਤਾਂ ਉਸ ਨੇ ਦਸਿਆ ਕਿ ਸ੍ਰੀ ਗੁਰੀ ਬਹੁਤ ਹੀ ਭਲਾ ਮਾਣਸ ਬੰਦਾ ਹੈ ਅਤੇ ਉਸ ਤੇ ਅੱਜ ਤੱਕ ਇਕ ਵੀ ਕੇਸ ਦਰਜ ਨਹੀਂ ਹੋਇਆ, ਨਾ ਹੀ ਉਸ ਦਾ ਕੋਈ ਕਰਾਇਮ ਰਿਕਾਰਡ ਹੈ, ਉਸ ਨੂੰ ਪਤਾ ਨਹੀਂ ਇਹ ਕੀ ਹੋਇਆ, ਕਿ ਉਸ ਨੇ ਕੱਲ ਰਾਤ ਲੁਧਿਆਣਾ ਵਿਚ ਆਪਣਾ ਰੋਸ਼ ਪ੍ਰਦਰਸ਼ਨ ਕਰ ਦਿਤਾ, ਜਿਸ ਦਾ ਸਾਡੇ ਸਾਰੇ ਪਿੰਡ ਨੇ ਬੁਰਾ ਮਨਾਇਆ ਹੈ, ਪਿੰਡ ਸੋਚਦਾ ਹੈ, ਕਿ ਉਸ ਦਾ ਰੋਸ ਕਰਨ ਦਾ ਤਰੀਕਾ ਗਲਤ ਸੀ, ਬੇਸ਼ਕ ਉਂਜ ਇਹ ਬੰਦਾ ਸਹੀ ਹੈ, ਉਸ ਨੇ ਕਿਹਾ ਕਿ ਇਹ ਪਿੰਡ ਵਿਚ ਮੁਬਾਇਲਾਂ ਦੀ ਦੁਕਾਨ ਕਰਦਾ ਹੈ, ਅਤੇ ਇਹ ਕੰਪਿਉਟਰ ਤੇ ਇੰਟਰਨੈਟ ਬਗੈਰਾ ਵੀ ਚਲਾ ਲੈਂਦਾ ਹੈ, ਜਿਸ ਕਰਕੇ ਇਸ ਕੋਲ ਪਿੰਡ ਦੇ ਮੁੰਡੇ ਅਤੇ ਹੋਰ ਲੋੜਵੰਦ ਬੰਦੇ ਆ ਜਾਂਦੇ ਸਨ, ਉਸ ਨੇ ਕਿਤੇ ਇੰਟਰਨੈਟ ਤੇ ਭਾਈ ਗੁਰਬਖਸ਼ ਸਿੰਘ ਬਾਰੇ ਪੜਿਆ ਹੋਵੇਗਾ ਤੇ ਉਹਨਾਂ ਦੇ ਉਹ ਸੰਪਰਕ ਵਿਚ ਆ ਗਿਆ, ਤਾਂ ਉਸ ਨੇ ਆਪਣਾ ਵਿਰੋਧ ਪ੍ਰਗਟਾ ਦਿਤਾ, ਪਰ ਉਹ ਗਲਤ ਮੰਨਿਆ ਜਾ ਰਿਹਾ ਹੈ।

ਪਰਵਾਰਿਕ ਪਿਛੋਕੜ : ਪਰਵਾਰਿਕ ਪਿਛੋਕੜ ਬਾਰੇ ਸਰਪੰਚ ਮਾਨ ਨੇ ਦਸਿਆ ਕਿ ਇਸ ਦਾ ਬਾਪੂ ਰਾਜਵੰਤ ਸਿੰਘ ਬਿਮਾਰ ਹੋ ਗਿਆ, ਉਹ ਥੋੜੇ ਮੋਟੇ ਨਸ਼ੇ ਕਰ ਲੈਂਦਾ ਸੀ, ਜਿਸ ਕਰਕੇ ਉਸ ਨੂੰ ਟੀ.ਬੀ. ਦੀ ਬਿਮਾਰੀ ਹੋ ਗਈ, ਜਿਸ ਕਰਕੇ ਇਨ੍ਹਾਂ ਕੋਲ ਜੋ ਦੋ ਢਾਈ ਕਿਲੇ ਜ਼ਮੀਨ ਸੀ ਉਹ ਵਿਕਣੀ ਸ਼ੁਰੂ ਹੋ ਗਈ, ਉਸ ਦਾ ਦਿਹਾਂਤ ਹੋਗਿਆ ਉਸ ਤੋਂ ਤਿੰਨ ਮਹੀਨੇ ਬਾਅਦ ਉਸ ਦੇ ਵੱਡੇ ਭਰਾ ਦਾ ਇਕ ਰੋਡਵੇਜ ਦੀ ਬੱਸ ਨਾਲ ਐਕਸੀਡੈਂਟ ਹੋ ਗਿਆ, ਉਸ ਵੇਲੇ ਰੋਡਵੇਜ ਦੇ ਬੱਸ ਡਰਾਇਵਰ ਨੇ ਇਸ ਨੂੰ ਭਰਮਾ ਕੇ ਇਸ ਤੋਂ ਸਮਝੌਤਾ ਕਰਵਾ ਲਿਆ, ਪਰ ਬਾਅਦ ਵਿਚ ਉਹ ਮੁਕਰ ਗਏ ਇਸ ਕਰਕੇ ਉਸ ਦੇ ਭਰਾ ਬਾਰੇ ਵੀ ਇਸ ਨੂੰ ਤਣਾਅ ਰਹਿੰਦਾ ਰਿਹਾ ਜਿਸ ਦਾ ਪਰਚਾ ਦਰਜ ਵੀ ਹੋਇਆ ਸੀ। ਉਸ ਤੋਂ ਬਾਅਦ ਇਸ ਦਾ ਵਿਆਹ ਹੋ ਗਿਆ ਤੇ ਇਸ ਦੇ ਘਰ ਹੁਣ ਦੋ ਨੰਨੀਆਂ ਮੁੰਨੀਆਂ ਕੁੜੀਆਂ ਹਨ ਇਕ ਗੋਦੀ ਖੇਡਦੀ ਹੈ ਅਤੇ ਇਕ ਥੋੜਾ ਚਲ ਤੁਰ ਪੈਂਦੀ ਹੈ, ਹੁਣ ਇਨ੍ਹਾਂ ਦੇ ਘਰ ਵਿਚ ਸਿਰਫ ਇਸ ਦੀ ਵਿਧਵਾ ਮਾਂ, ਇਸ ਦੀ ਪਤਨੀ ਤੇ ਇਸ ਦੀਆਂ ਦੋ ਕੁੜੀਆਂ ਹੀ ਹਨ।

ਤਣਾਅ ਕਰਕੇ ਹਸਪਤਾਲ ਵਿਚ ਭਰਤੀ ਵੀ ਰਿਹਾ ਗੁਰੀ : ਸਰਪੰਚ ਮਾਨ ਨੇ ਇਹ ਵੀ ਦਸਿਆ ਕਿ ਜਦੋਂ ਇਨ੍ਹਾਂ ਦੀ ਜ਼ਮੀਨ ਵਿਕਣ ਲੱਗੀ, ਤਾਂ ਇਹ ਤਣਾਆ ਵਿਚ ਰਹਿਣ ਲੱਗ ਪਿਆ, ਇਸ ਦੀ ਕਰੀਬ 10 ਸਾਲਾਂ ਤੋਂ ਤਣਾਅ ਦੀ ਦਵਾਈ ਚਲ ਰਹੀ ਹੈ, ਇਸ ਕੋਲ ਡੇਢ ਕੁ ਵਿਘਾ ਜ਼ਮੀਨ ਰਹਿ ਗਈ ਸੀ ਜਿਸ ਵਿਚੋਂ ਪਿੰਡ ਦੇ ਨੰਬਰਦਾਰ ਨੂੰ ਇਕ ਵਿਘਾ ਵੇਚ ਕੇ ਇਸ ਨੇ ਆਪਣਾ ਘਰ ਬਣਾਇਆ ਸੀ। ਜਦੋਂ ਇਸ ਦਾ ਵਿਆਹ ਹੋਇਆ ਸੀ ਤਾਂ ਵੀ ਇਹ ਤਣਾਅ ਵਿਚ ਆ ਗਿਆ ਸੀ ਤੇ ਇਹ ਕੁਝ ਸਮਾਂ ਹਸਪਤਾਲ ਵਿਚ ਭਰਤੀ ਵੀ ਰਿਹਾ ਸੀ। ਹੁਣ ਇਸ ਕੋਲ ਮਸਾਂ 10 ਕੁ ਮਰਲੇ ਥਾਂ ਹੈ, ਇਹ ਬਹੁਤ ਹੀ ਗਰੀਬ ਹੈ ਅਤੇ ਇਸ ਦਾ ਹਾਲ ਹੁਣ ਕਾਫੀ ਮਾੜਾ ਹੈ, ਇਸ ਦੇ ਘਰ ਵਿਚ ਹੁਣ ਕੋਈ ਕਮਾਉਣ ਵਾਲਾ ਵੀ ਨਹੀਂ ਹੈ।

10ਵੀਂ ਤੱਕ ਹੀ ਪੜਿਆ ਹੈ ਗੁਰੀ : ਸਰਪੰਚ ਗੁਰਦੀਪ ਸਿੰਘ ਮਾਨ ਦਾ ਕਹਿਣਾ ਹੈ, ਕਿ ਗੁਰੀ ਮਸਾਂ 10ਵੀਂ ਗਿਆਰਵੀਂ ਹੀ ਪੜਿਆ ਹੈ, ਇਹ ਪੇਪਰ ਦੇ ਰਿਹਾ ਸੀ, ਪਰ ਹੁਣ ਕੋਈ ਪਤਾ ਨਹੀਂ ਹੈ ਕਿ ਇਸ ਨੇ ਬਾਹਰਵੀਂ ਕਰ ਲਈ ਹੋਵੇ।

ਗੁਰੀ ਦਾ ਚਾਚਾ ਪੁਲਸ ਮੁਕਾਬਲੇ ਵਿਚ ਮਰਿਆ ਸੀ : ਸਰਪੰਚ ਗੁਰਦੀਪ ਸਿੰਘ ਕਹਿੰਦਾ ਹੈ ਕਿ ਗੁਰੀ ਦਾ ਚਾਚਾ ਬਚਿੱਤਰ ਸਿੰਘ ਖਾੜਕੂਆਂ ਵਿਚ ਸ਼ਾਮਲ ਸੀ, ਜੋ ਕਿ 89-90 ਵਿਚ ਪੁਲਸ ਮੁਕਾਬਲੇ ਵਿਚ ਮਾਰਿਆ ਜਾ ਚੁੱਕਾ ਹੈ, ਹੁਣ ਗੁਰੀ ਦੀ ਉਮਰ 32 ਕੁ ਸਾਲ ਹੋਵੇਗੀ ਇਸ ਦਾ ਮਤਲਵ ਹੈ ਕਿ 90 ਵਿਚ ਗੁਰੀ ਦੀ ਉਮਰ 11 ਕੁ ਸਾਲ ਦੀ ਹੀ ਹੋਵੇਗੀ ਜਿਸ ਦਾ ਪ੍ਰਭਾਵ ਗੁਰੀ ਦੇ ਪਿਆ ਕੋਈ ਨਜ਼ਰ ਨਹੀਂ ਆਉਦਾ ਕਿਊਂਕਿ ਸਾਡੇ ਪਿੰਡ ਦੇ ਸਾਰੇ ਲੋਕ ਜਾਣਦੇ ਹਨ, ਕਿ ਗੁਰੀ ਦਾ ਰਿਕਾਰਡ ਬਹੁਤ ਹੀ ਚੰਗਾ ਤੇ ਚਰਿਤਰਵਾਨ ਸੀ, ਪਰ ਹਾਂ ਤਣਾਅ ਵਿਚ ਰਹਿੰਦਾ ਸੀ, ਜਿਸ ਦੀ ਦਵਾਈ ਵੀ ਚਲ ਰਹੀ ਸੀ। ਇਸ ਤੋਂ ਇਲਾਵਾ ਗੁਰੀ ਦਾ ਨਾ ਤਾ ਭਰਾ ਨਾ ਹੀ ਉਸ ਦਾ ਬਾਪੂ ਕੋਈ ਵੀ ਖਾੜਕੂਵਾਦ ਵਿਚ ਨਹੀਂ ਸੀ। ਨਾ ਹੀ ਇਹ ਕੋਈ ਨਸ਼ਾ ਕਰਦਾ ਸੀ।

ਗੁਰੀ ਬਾਰੇ ਅਫਵਾਹਾਂ ਫਿਲਾਂਈਆਂ ਜਾ ਰਹੀਆਂ ਹਨ : ਸਰਪੰਚ ਗੁਰਦੀਪ ਸਿੰਘ ਮਾਨ ਨੇ ਦਸਿਆ ਕਿ ਗੁਰੀ ਬਾਰੇ ਜੋ ਅਫਵਾਹਾਂ ਫੈਲਾਈਆਂ ਜਾ ਰਹੀਆਂ ਹਨ, ਕਿ ਉਸ ਦਾ ਪਰਵਾਰ ਖਾੜਕੂ ਸੀ ਇਹ ਗਲਤ ਹੈ, ਇਸ ਬਾਰੇ ਅਸੀਂ ਸਾਰੇ ਜਾਣਦੇ ਹਾਂ, ਸਰਪੰਚ ਨੇ ਕਿਹਾ ਜੋ ਬਾਹਰ ਲੋਕ ਬੈਠੇ ਹਨ, ਜੋ ਗੁਰੀ ਨੂੰ ਜਾਣਦੇ ਹਨ, ਜੋ ਇਸ ਦੇ ਪਰਵਾਰ ਨਾਲ ਨਫਰਤ ਕਰਦੇ ਹਨ, ਜਾਂ ਫਿਰ ਪਿਆਰ ਰੱਖਦੇ ਹਨ, ਉਹ ਹੀ ਮੀਡੀਆ ਵਿਚ ਗਲਤ ਅਫਵਾਹਾਂ ਫੈਲਾ ਰਹੇ ਹਨ, ਜੋ ਕਿ ਗੁਰੀ ਦੇ ਜੀਵਨ ਲਈ ਖਤਰਨਾਕ ਹਨ।

ਅਸੀਂ ਅੱਜ ਸੀਆਈਏ ਵਿਚ ਮਿਲ ਕੇ ਆਏ ਹਾਂ ਪੁਲਸ ਨੂੰ : ਸਰਪੰਚ ਦਾ ਕਹਿਣਾ ਹੈ ਕਿ ਅਸੀਂ ਅੱਜ ਥਾਣਾ ਡਵਿਜ਼ਨ ਨੰਬਰ-8 ਵਿਚ ਅਤੇ ਸੀ.ਆਈ.ਏ ਵਿਚ ਜਾਕੇ ਆਏ ਹਾਂ, ਸਾਨੂੰ ਦੂਰ ਤੋਂ ਹੀ ਪੁਲਸ ਨੇ ਗੁਰੀ ਨੂੰ ਦਿਖਾਇਆ ਹੈ। ਉਸ ਨੂੰ ਪੁਲਸ ਨੇ ਕੁਟਿਆ ਜਰੂਰ ਹੈ, ਪਰ  ਇਹ ਨਹੀਂ ਕਿ ਉਸ ਦੀ ਕੁੱਟ ਮਾਰ ਜਿਆਦਾ ਹੋਈ ਹੈ, ਉਹ ਬਿਲਕੁਲ ਹੀ ਚੜਦੀਕਲਾ ਵਿਚ ਹੈ, ਅਸੀਂ ਬਾਦਲ ਸਾਹਬ ਨੂੰ ਵੀ ਮਿਲਕੇ ਆਏ ਹਾਂ ਅਤੇ ਕਿਹਾ ਹੈ, ਕਿ ਇਸ ਦਾ ਕੋਈ ਵੀ ਪਿਛੋਕੜ ਅਪਰਾਧ ਵਾਲਾ ਨਹੀਂ ਹੈ। ਅਸੀਂ ਮੰਗ ਕੀਤੀ ਹੈ ਅਤੇ ਕਰ ਵੀ ਰਹੇ ਹਾਂ, ਕਿ ਇਸ ਦੀ ਪਹਿਲੀ ਗਲਤੀ ਹੈ, ਇਸ ਨੂੰ ਮਾਫ ਕੀਤਾ ਜਾਵੇ, ਕਿਉਂਕਿ ਇਸ ਦੇ ਪਰਵਾਰ ਵਿਚ ਕਮਾਉਣ ਵਾਲਾ ਕੋਈ ਵੀ ਨਹੀਂ ਹੈ, ਇਸ ਕਰਕੇ ਇਸ ਨਾਲ ਰਹਿਮ ਨਾਲ ਪੇਸ਼ ਆਇਆ ਜਾਵੇ, ਤਾਂ ਸਾਨੂੰ ਭਰੋਸਾ ਦਵਾਇਆ ਹੈ ਕਿ ਇਸ ਦੇ ਬਹੁਤ ਹੀ ਨਰਮ ਧਾਰਾਵਾਂ ਲਾਕੇ, ਇਸ ਨੂੰ ਜੇਲ ਵਿਚ ਕੱਲ ਨੂੰ ਭੇਜ ਦਿਆਂਗੇ।

ਮੀਡੀਆ ਵਲੋਂ ਨਿਭਾਏ ਰੋਲ ਸਦਕਾ ਹੀ ਬਚ ਜਾਵੇਗਾ ਗੁਰੀ : ਸਰਪੰਚ ਨੇ ਇਹ ਵੀ ਮੰਨਿਆ ਕਿ ਕੱਲ ਰਾਤ ਤੋਂ ਹੀ ਮੀਡੀਆ ਨੇ ਗੁਰੀ ਬਾਰੇ ਜੋ ਵੀ ਖਬਰਾਂ ਲਾਈਆਂ ਹਨ, ਉਹ ਕਾਫੀ ਚਰਚਾ ਵਿਚ ਰਹੀਆਂ ਹਨ, ਇਸ ਵਿਚ ਬਾਹਰਦਾ ਮੀਡੀਆ ਕਾਫੀ ਜਿੰਮੇਵਾਰ ਹੈ, ਉਸ ਕਰਕੇ ਹੀ ਗੁਰੀ ਬਚ ਜਾਵੇਗਾ, ਸਰਕਾਰ ਉਸ ਨੂੰ ਬਚਾਉਣਾ ਚਾਹੁੰਦੀ ਹੈ, ਸੀ.ਆਈ.ਡੀ. ਆਦਿ ਹੋਰ ਪੁਲਸ ਨੇ ਗੁਰੀ ਦੇ ਪਰਵਾਰਕ ਪਿਛੋਕੜ ਬਾਰੇ ਸਾਰੀ ਜਾਣਕਾਰੀ ਇਕੱਠੀ ਕੀਤੀ ਹੈ। ਉਸ ਬਾਰੇ ਸਾਰੀਆਂ ਰਿਪੋਰਟਾਂ ਭੇਜ ਦਿਤੀਆਂ ਗਈਆਂ ਹਨ, ਪਰ ਉਹ ਅਪਰਾਧੀ ਨਹੀਂ ਹੈ। ਸਾਡੇ ਪਿੰਡ ਵਿਚ ਰਾਤ ਤੋਂ ਹੀ ਪੁਲਸ ਨੇ ਪੁਰੀ ਪੜਤਾਲ ਕੀਤੀ ਹੈ।

 


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top