Share on Facebook

Main News Page

ਗੁਰਬਖ਼ਸ਼ ਸਿੰਘ ਖ਼ਾਲਸਾ ਦਾ ਹੜਤਾਲ ਦਾ ਤਰੀਕਾ ਗ਼ਲਤ, ਪਹਿਲਾਂ ਸਾਡੇ ਨਾਲ ਸੰਪਰਕ ਕਰਦਾ
-: ਅਵਤਾਰ ਮੱਕੜ

ਦੁਰ ਫਿੱਟੇ ਮੂੰਹ ਅਜੇਹੇ ਸਿੱਖ ਨੇਤਾਵਾਂ ਦੇ, ਜਿਹਨਾਂ ਨੂੰ ਕੌਮ ਦਾ ਕਦੇ ਦਰਦ ਨਾ ਹੋਇਆ। ਭਾਈ ਗੁਰਬਖ਼ਸ਼ ਸਿੰਘ ਦੇ ਮਨ ਵਿੱਚ ਮਜ਼ਲੂਮ ਸਿੱਖਾਂ ਵਾਸਤੇ ਦਰਦ ਸੀ ਤੇ ਉਹ ਜੇਲਾਂ ਵਿੱਚ ਬੰਦ ਸਿੰਘਾਂ ਨੂੰ ਰਿਹਾ ਕਰਾਉਣ ਵਾਸਤੇ ਭੁੱਖ ਹੜਤਾਲ 'ਤੇ ਬੈਠ ਗਏ। ਪਰ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ੍ਰੀ ਅਵਤਾਰ ਚੰਦ { ਸਿੰਘ } ਨੇ ਬੇਵਕੂਫਾਂ ਵਾਲਾ ਬਿਆਨ ਦੇ ਕੇ, ਆਪਣੀ ਅਕਲ ਦਾ ਜਨਾਜ਼ਾ ਕੱਢਵਾਇਆ ਹੈ, ਕਿ ਭਾਈ ਗੁਰਬਖ਼ਸ ਸਿੰਘ ਦਾ ਹੜਤਾਲ ਕਰਨ ਦਾ ਤਰੀਕਾ ਗਲਤ ਹੈ।

ਉਹ ਭਲਿਆ ਮਾਣਸਾ ਤੇਰੇ ਮਨ ਵਿੱਚ ਤੇ ਤੇਰੇ ਆਕਾ ਦੇ ਮਨ ਵਿੱਚ ਪਿਛਲੇ 29 ਸਾਲ ਤੋਂ ਕੋਈ ਦਰਦ ਨਹੀਂ ਆਇਆ, ਕਿ ਪੰਜਾਬ ਦੀ ਜਵਾਨੀ ਜੇਲਾਂ ਵਿੱਚ ਰੁਲ ਗਈ। ਉਹਨਾਂ ਦੇ ਪਰਵਾਰ ਰੋਟੀ ਨੂੰ ਤਰਸ ਰਹੇ ਹਨ। ਬੁੱਢੇ ਮਾਂ ਬਾਪ ਆਪਣੇ ਪੁੱਤਰਾਂ ਦੇ ਮੂੰਹ ਦੇਖਣ ਨੂੰ ਤਰਸ ਗਏ, ਕਈ ਇਲਾਜ਼ ਖੁਣੋ ਰੱਬ ਨੂੰ ਪਿਆਰੇ ਹੋ ਗਏ। ਧਰਮੀ ਫੌਜੀ ਤੇ ਉਹਨਾਂ ਦੇ ਪਰਵਾਰ ਰੁਲ ਗਏ। ਉਹ ਮੂਰਖ ਆਗੂਓ, ਥੋਨੂੰ ਕੁਰਸੀਆਂ ਦਾ ਨਸ਼ਾ ਹੋ ਗਿਆ, ਕੈਮਰੀ ਗੱਡੀਆਂ ਮਿਲ ਗਈਆਂ ਘੁੰਮਣ ਵਾਸਤੇ, ਤੇਲ ਸਿੱਖ ਸੰਗਤਾਂ ਦਾ ਫੂਕਣ ਨੂੰ ਮਿਲ ਗਿਆ। ਤੇਰੇ ਆਕਾ ਨੂੰ ਤੇ ਉਸ ਦੇ ਪਰਵਾਰ ਨੂੰ ਮੁੱਖ ਮੰਤਰੀ ਤੇ ਮੰਤਰੀ ਮੰਡਲ ਦੇ ਵੱਡੇ ਔਹੁਦੇ ਮਿਲ ਗਏ, ਹਵਾਈ ਜ਼ਹਾਜ ਉੱਡਣ ਨੂੰ ਮਿਲ ਗਏ, 13 ਸਾਲ ਮੁੱਖ ਮੰਤਰੀ ਬਣਕੇ ਕਦੇ ਪੀੜਤ ਪਰਵਾਰਾਂ ਦੀ ਕਿਸੇ ਸਾਰ ਨਾ ਲਈ, ਬੁੱਚੜ ਅਫਸਰ ਵੱਡੇ ਔਹੁਦੇ ਦੇ ਦੇ ਨਿਵਾਜ਼ ਦਿੱਤੇ ਗਏ, ਤੇਰੇ ਮੂੰਹ ਵਿੱਚ ਕੌਮ ਦਾ ਲਹੂ ਪੈਣ ਲੱਗ ਪਿਆ ਤੇ ਤੇਨੂੰ ਤੇ ਤੇਰੇ ਆਕਾ ਦਾ ਮਨ { ਦਿਲ } ਇਕ ਵਾਰ ਵੀ ਨਾ ਕੀਤਾ ਕਿ ਲੋਕਾ ਚਾਰੀ ਤੌਰ 'ਤੇ ਹੀ ਕਿਸੇ ਪੀੜਤ ਬਾਰੇ ਕੋਈ ਬਿਆਨ ਦੇ ਦੇਵੇ ।

ਜੇ 14 ਨਵੰਬਰ 2013 ਤੋਂ ਭਾਈ ਗੁਰਬਖ਼ਸ ਸਿੰਘ ਨੇ ਭੁੱਖ ਹੜਤਾਲ ਰੱਖ ਦਿੱਤੀ ਤਾਂ ਤੈਨੂੰ ਤਕ਼ਲੀਫ ਹੋ ਗਈ, ਕਿ ਜੇਲਾਂ ਵਿੱਚ ਰੁੱਲ ਰਹੇ ਸਿੱਖ ਬਾਹਰ ਦੀ ਹਵਾ ਨਾ ਲੈ ਲੈਣ। ਦੁਰ ਫਿੱਟੇ ਮੂੰਹ ਥੋਡੇ ਅਜੇਹੇ ਨੇਤਾਵਾਂ ਦੇ। ਕਿਸੇ ਔਖੌਤੀ ਜੱਥੇਦਾਰ ਨੂੰ ਵੀ ਕਦੇ ਪੀੜਤਾਂ ਦਾ ਦਰਦ ਨਾ ਹੋਇਆ। ਸਾਰੇ ਆਰ.ਐਸ.ਐਸ ਦੇ ਝਾੜੂ ਬਰਦਾਰ ਬਣ ਗਏ ।

ਪਰਮਜੀਤ ਸਿੰਘ


ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜੱਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top