Share on Facebook

Main News Page

ਅਖੌਤੀ ਜਥੇਦਾਰ ਆਪਣਾ ਦੌਰਾ ਵਿੱਚੇ ਛੱਡ ਨਿਊਜ਼ੀਲੈਂਡ ਤੋਂ ਭੱਜੇ
-: ਸੰਪਾਦਕ ਖ਼ਾਲਸਾ ਨਿਊਜ਼
ਨਿਊਜ਼ੀਲੈਂਡ ਦੇ ਦੌਰੇ 'ਤੇ ਗਏ ਅਖੌਤੀ ਜਥੇਦਾਰ ਗੁਰਬਚਨ ਸਿੰਘ, ਮੱਲ ਸਿੰਘ ਅਤੇ ਮੁੱਖ ਅਰਦਾਸੀਆ, ਅਤੇ ਸ਼੍ਰੋਮਣੀ ਕਮੇਟੀ ਸਕੱਤਰ ਆਪਣਾ ਦੌਰਾ ਵਿਚਾਲੇ ਛੱਡ ਕੇ ਵਾਪਿਸ ਪਰਤ ਗਏ। ਨਿਊਜ਼ੀਲੈਂਡ ਦੇ ਜਾਗਦੀ ਜ਼ਮੀਰ ਵਾਲਿਆਂ ਨੇ ਆਪਣੀ ਕਾਰਵਾਈ ਕਰਕੇ ਉਨ੍ਹਾਂ ਨੂੰ ਭੱਜਣ ਲਈ ਮਜਬੂਰ ਕੀਤਾ।  ਨਿਊਜ਼ੀਲੈਂਡ ਦੇ ਜਾਗਰੂਕ ਵੀਰਾਂ ਨੂੰ ਵਧਾਈ

ਖ਼ਾਲਸਾ ਨਿਊਜ਼ 'ਤੇ ਬੀਤੇ ਕੱਲ ਲਗੀ ਖਬਰ ਜਿਸ ਵਿੱਚ ਅਖੌਤੀ ਜਥੇਦਾਰਾਂ ਦੀ ਜੁੰਡਲੀ ਦੇ ਨਿਊਜ਼ੀਲੈਂਡ ਪਹੁੰਚਣ ਦੀ ਖਬਰ ਥੱਲੇ ਲਿਖੀ ਟਿੱਪਣੀ "ਨਿਊਜ਼ੀਲੈਂਡ ਜੇ ਕੋਈ ਜਿਊਂਦੀ ਜ਼ਮੀਰ ਵਾਲਾ ਹੈ, ਤਾਂ ਇਨ੍ਹਾਂ ਅਖੌਤੀ ਜਥੇਦਾਰਾਂ ਨੂੰ ਇਹ ਸਵਾਲ ਪੁੱਛੇ!!!" ਨੂੰ ਗਲਤ ਰੰਗਤ ਦੇ ਕੇ, ਕੁੱਝ ਜਾਗਰੂਕ ਵੀਰਾਂ ਨੇ ਖ਼ਾਲਸਾ ਨਿਊਜ਼  ਦੇ ਖਿਲਾਫ ਫੇਸਬੁੱਕ 'ਤੇ ਆਪਸੀ ਭੜਾਸ ਕੱਢੀ ਹੈ।  ਜੋ ਇਸ ਪ੍ਰਕਾਰ ਹੈ:
ਨਿਉਜੀਲੈੰਡ 'ਚ ਜਾਗਦੀ ਜਮੀਰ ਵਾਲੇ ਆਪਣਾ ਕੰਮ ਕਰੀ ਜਾ ਰਹੇ ਹਨ...
ਦੋ ਦਿਨਾਂ ਦੀ ਤਿਆਰੀ ਨਾਲ 'ਸਿਖ ਵਿਰਾਸਤ' ਨਾਮ ਦਾ ਨਵਾਂ ਅਖਬਾਰ ਸ਼ੁਰੂ ਕਰ ਦਿੱਤਾ, ਜਿਸ ਵਿਚ ਆ ਇਸਤਿਹਾਰ ਲਾਇਆ ਸੀ, 16 ਪੰਨੇ ਦੇ ਅਖਬਾਰ 'ਚ ਪੂਰੀ ਠੁਕਵਾਈ ਕੀਤੀ ਹੈ, ਪ੍ਰਾਪਤੀ ਇਹ ਹੋਈ ਕਿ ਜਥੇਦਾਰਾਂ ਦੀ ਜੁੰਡਲੀ, ਐਤਵਾਰ ਦੇ ਦੀਵਾਨ 'ਚ ਸ਼ਮੂਲੀਅਤ ਕੀਤੇ ਬਿਨਾਂ ਹੀ, ਸਵੇਰੇ 11 ਵਜੇ ਦਫ਼ਾ ਹੋ ਗਈ,.........
ਹਾਂ, ਇਹ ਗੱਲ ਜਰੂਰ ਹੈ ਕਿ ਕੁਝ ਲੋਕਾਂ ਨੂੰ Website 'ਤੇ ਲਿਖ-ਲਿਖ ਕੇ ਹੀ, ਆਪਣੇ ਆਪ ਨੂੰ ਪੰਥ ਸਮਝਣ ਦੀ ਬਿਮਾਰੀ ਲੱਗੀ ਹੋਈ ਹੈ, ... ਸਿੰਘ ਵੀ ਇਸੇ ਬਿਮਾਰੀ ਤੋਂ ਪੀੜਤ ਹੈ,.......ਇਸਨੂੰ ਕਹੋ ਕਿ ਆਪਣੇ ਯਾਰ ਬਾਸਿਆਲੇ (ਜਿਸ ਦੀਆਂ ਖਬਰਾਂ ਲਾ ਲਾ ਕੇ , ਪ੍ਰੋਮੋਟ ਕਰ ਰਿਹਾ ਹੈ ) ਨੂੰ ਕਹੇ ਕਿ ਆਪਣੇ ਪਤੰਦਰਾਂ ਨੂੰ ਸਾਹਮਣੇ ਬਿਠਾ ਕੇ ਵਿਚਾਰ ਕਰਨ ਵਾਸਤੇ ਤਿਆਰ ਕਰੇ, ਫਿਰ ਦੇਖੇ ਕਿਵੇਂ ਮੰਜੀ ਠੋਕਦੇ ਹਾਂ, ਜਾਂ ਫਿਰ .... ਸਿੰਘ ਕਿਸੇ ਹੋਰ ਨੂੰ ਕਹੇ ਕਿ ਸਾਹਮਣੇ ਬੈਠ ਕੇ ਜਾਂ ਸਾਡੇ 24 ਘੰਟੇ ਚਲਦੇ, ਧਾਰਮਿਕ ਰੇਡੀਓ ਵਿਰਸਾ 'ਤੇ ਔਨ ਏਅਰ ਵਿਚਾਰ ਕਰਵਾਏ........
ਐਵੇਂ ਈ ਆਪਣੇ ਖੁਣਸ ਖਾਧੇ ਸੁਭਾ ਅਨੁਸਾਰ ਲੂਤੀਆਂ ਲਾਈ ਜਾਣੀਆਂ ਚੰਗੀ ਗੱਲ ਨਹੀਂ ਹੁੰਦੀ,.........ਖਾਲਸਾ ਨਿਊਜ ਵਾਲੇ ਨੂੰ ਜੇ ਕੋਈ ਪੁਛੇ , ਪਈ ਹੁਣ ਬਸਿਆਲੇ ਦੀ ਪਾਈ ਹੋਈ, ਜਥੇਦਾਰਾਂ ਦੇ ਸਵਾਗਤ ਵਾਲੀ ਖਬਰ ਦਿਸ ਪਈ, ਪਰ ਪਿਛਲੇ 5 - 6 ਦਿਨਾਂ ਤੋਂ , ਜਥੇਦਾਰਾਂ ਦੀ ਖਿਲਾਫਤ ਕਰਦਾ ਇਸ਼ਤਿਹਾਰ ਨਹੀਂ ਦਿਸਿਆ.......ਕੀ ਕਹੀਏ ਹੁਣ......ਬੱਸ ਮਿਹਣਾ ਦੇਣ ਦਾ ਕੋਈ ਮੌਕਾ ਛੱਡਣਾ ਨੀਂ..........ਇਨਾਂ ਨੂੰ ਕੋਈ ਪੁਛੇ ਪਈ ਫਤਵੇ ਦੇਣ 'ਤੁਸੀਂ ਕਿਹੜਾ ਜਥੇਦਾਰਾਂ ਤੋਂ ਘੱਟ ਓ, ਮੈਂ ਤਾਂ ਸੋਚਦਾ ਸੀ , ਸ਼ੁਕਰ ਐ ਕਿਤੇ ਇਹ ਜਥੇਦਾਰ ਨੀਂ ਬਣ ਗਏ..........
ਹਰਨੇਕ ਸਿੰਘ ਨਿਉਜੀਲੈੰਡ
ਇਕ ਗੱਲ ਸਾਫ ਕਰ ਦਈਏ ਕਿ ਖ਼ਾਲਸਾ ਨਿਊਜ਼ ਵਲੋਂ ਲਿਖੀ ਟਿੱਪਣੀ ਉਨ੍ਹਾਂ ਵੀਰਾਂ ਵੱਲ ਨਹੀਂ ਸੀ, ਨਿਊਜ਼ੀਲੈਂਡ 'ਚ ਉਨ੍ਹਾਂ ਲੋਕਾਂ ਲਈ ਸੀ ਜਿਹੜੇ ਇਨ੍ਹਾਂ ਅਖੌਤੀ ਜਥੇਦਾਰਾਂ ਦੀਆਂ ਕਰਤੂਤਾਂ ਜਾਣਦੇ ਹੋਏ ਵੀ, ਇਨ੍ਹਾਂ ਟੁੱਕੜਬੋਚਾਂ ਨੂੰ ਸੱਦਦੇ ਹਨ। ਇਨ੍ਹਾਂ ਵੀਰਾਂ ਵਲੋਂ ਤੈਸ਼ 'ਚ ਆਕੇ ਕਈ ਕੁੱਝ ਹੀ ਲਿੱਖ ਦਿੱਤਾ ਗਿਆ, ਜੋ ਕਿ ਉਨ੍ਹਾਂ ਨੂੰ ਸ਼ੋਭਦਾ ਨਹੀਂ। ਖੈਰ, ਸਮਝ ਆਪਣੀ ਆਪਣੀ...
ਖੈਰ, ਜਵਾਬ ਲਿਖਣ ਤੋਂ ਪਹਿਲਾਂ ਨਿਊਜ਼ੀਲੈਂਡ 'ਚ ਹੋਈ ਇਸ ਕਾਰਵਾਈ ਦੀ ਵਧਾਈ।
ਹੁਣ ਜਵਾਬ:
ਪਹਿਲੀ ਗੱਲ ਸਾਨੂੰ ਕਿਸੇ ਨੇ ਕੋਈ ਇਸ਼ਤੀਹਾਰ ਨਹੀਂ ਭੇਜਿਆ, ਨਾ ਹੀ ਕੋਈ ਸਿੱਖ ਮਾਰਗ 'ਤੇ ਪਈ ਚਿੱਠੀ ਦੀ ਤਰ੍ਹਾਂ ਕੋਈ ਈ-ਮੇਲ।

ਦੂਸਰੀ ਗੱਲ : ਹਰਜਿੰਦਰ ਸਿੰਘ ਬਸਿਆਲਾ ਨੂੰ ਅਸੀਂ ਕਦੇ ਪ੍ਰਮੋਟ ਨਹੀਂ ਕੀਤਾ। ਇਹ ਗੱਲ ਵਖਰੀ ਹੈ ਕਿ ਉਨ੍ਹਾਂ ਵਲੋਂ ਬਹੁਤ ਸਾਰੀਆਂ ਖਬਰਾਂ ਭੇਜੀਆਂ ਜਾਂਦੀਆਂ ਹਨ, ਪਰ ਉਹੋ ਖਬਰ ਲਗਾਈ ਜਾਂਦੀ ਹੈ, ਖ਼ਾਲਸਾ ਨਿਊਜ਼ ਦੇ ਮਿਆਰ 'ਤੇ ਉਤਰਦੀ ਹੋਵੇ, ਜਿਵੇਂ -

26 ਅਕਤੂਬਰ 2012 ਨੂੰ ਲਗਾਈ ਗਈ ਖਬਰ : "ਰਾਇਲ ਨਿਊਜ਼ੀਲੈਂਡ ਏਅਰ ਫੋਰਸ ਦੇ ਵਿਚ ਪਹਿਲੇ ਸਾਬਿਤ ਸੂਰਤ ਸਿੱਖ ਸ. ਬੀਰ ਬੇਅੰਤ ਸਿੰਘ ਬੈਂਸ ਦੀ ਚੋਣ ਹੋਈ"
30 ਜਨਵਰੀ 2013 ਨੂੰ ਲਗਾਈ ਗਈ ਖਬਰ: "ਨਿਊਜ਼ੀਲੈਂਡ ’ਚ ਸਿੱਖ ਨੌਜਵਾਨ ਦੀ ਪੱਗ ਉਤਾਰ ਕੇ ਖਿਸਕਦਾ ਸ਼ਰਾਰਤੀ ਕਾਬੂ, ਦੋਸਤਾਂ ਰਲ ਪੁਲਿਸ ਨੂੰ ਫੜਾਇਆ"
ਇਸੇ ਤਰ੍ਹਾਂ ਦੀਆਂ ਖਬਰਾਂ ਲਗਾਉਣੀਆਂ, ਜੇ ਬਸਿਆਲਾ ਨੂੰ ਪ੍ਰਮੋਟ ਕਰਨਾ ਹੈ ਤਾਂ, ਇਨ੍ਹਾਂ ਵੀਰਾਂ ਨੂੰ ਹਾਲੇ ਹੋਰ ਜਾਗਣ ਦੀ ਲੋੜ੍ਹ ਹੈ।
... ਨਾਲੇ ਸਤਿਕਾਰਯੋਗ ਭਾਈ ਸਾਹਿਬ  ਹਰਨੇਕ ਸਿੰਘ ਜੀ ਨੇ ਇਹ ਵੀ ਲਿਖਿਆ ਹੈ ਕਿ "... ਇਸਨੂੰ ਕਹੋ ਕਿ ਆਪਣੇ ਯਾਰ ਬਾਸਿਆਲੇ ਨੂੰ ਕਹੇ ਕਿ ਆਪਣੇ ਪਤੰਦਰਾਂ ਨੂੰ ਸਾਹਮਣੇ ਬਿਠਾ ਕੇ ਵਿਚਾਰ ਕਰਨ ਵਾਸਤੇ ਤਿਆਰ ਕਰੇ, ਫਿਰ ਦੇਖੇ ਕਿਵੇਂ ਮੰਜੀ ਠੋਕਦੇ ਹਾਂ... "

ਭਾਈ ਸਾਹਿਬ ਜੀ, ਜਦੋਂ ਮੰਜੀ ਠੋਕਣ ਦਾ ਸਮਾਂ ਸੀ, ਮੌਕਾ ਵੀ ਸੀ, ਉਦੋਂ ਤਾਂ ਮੁਆਫੀ ਮੰਗਵਾ ਕੇ ਜਾਗਰੂਕਤਾ ਲਹਿਰ ਦੀ ਮੰਜੀ ਠੁਕਵਾਤੀ, ਹੁਣ ਸਮਾਂ ਬੀਤ ਜਾਣ 'ਤੇ ਆਪਣੇ ਘਰਾਂ 'ਚ ਮੰਜੀਆਂ ਠੋਕੋਅਬ ਪਛਤਾਏ ਹੋਤ ਕਿਆ, ਕਬ ਚਿੜਿਆਂ ਚੁੱਗ ਗਈਂ ਖੇਤ। ਬੜਕਾਂ ਮਾਰਨ ਨਾਲ ਕੰਮ ਨਹੀਂ ਹੁੰਦੇ, ਸਟੇਜਾਂ 'ਤੇ ਬਹਿ ਕੇ ਗੁਰੂ ਨਾਨਕ ਬੱਬਰ ਸ਼ੇਰ ਹੈ, ਕਹਿਣ ਨਾਲ ਬਹਾਦਰੀ ਨਹੀਂ ਆਉਂਦੀ, ਬਾਬਰ ਦੇ ਸਾਹਮਣੇ ਖੜੋ ਕੇ ਜਾਬਰ ਕਹਿਣ ਦੀ ਜ਼ੁਅੱਰਤ ਨੂੰ ਬਹਾਦਰੀ, ਦਲੇਰੀ, ਨਿਧੜਕਤਾ ਕਿਹਾ ਜਾਂਦਾ ਹੈ... ਤੇ ਉਦੋਂ ਇਹ ਕੰਮ ਕਿਉਂ ਨਾ ਹੋਇਆ?
ਸਾਨੂੰ ਵੀ ਭਾਈ ਸਾਹਿਬ ਹਰਨੇਕ ਸਿੰਘ ਦੇ ਖਿਲਾਫ ਕਈ Emails ਆਉਂਦੀਆਂ ਹਨ, ਪਰ ਖ਼ਾਲਸਾ ਨਿਊਜ਼ ਕਦੇ ਵੀ ਪਰਸਨਲ ਲੈਵਲ ਦੀ ਖਹਿਬਾਜੀ ‘ਚ ਨਹੀਂ ਪਈ। ਪਰ ਇਨ੍ਹਾਂ ਭਾਈ ਸਾਹਿਬ  ਹਰਨੇਕ ਸਿੰਘ ਜੀ ਨੇ ਤਾਂ ਸਭ ਅਸੂਲ਼ ਛਿੱਕੇ ਟੰਗ ਕੇ, ਸਤਹੀ ਪੱਧਰ ਦੀ ਕਾਰਵਾਈ ਕੀਤੀ ਹੈ। ਖੈਰ, ਸਾਨੂੰ ਇਸ ਤਰ੍ਹਾਂ ਦੀਆਂ ਕਾਰਵਾਈਆਂ ਨਾਲ ਕੋਈ ਫਰਕ ਨਹੀਂ ਪੈਂਦਾ। ਇਸ ਕਾਰਵਾਈ ਦਾ ਵੀ ਜਵਾਬ ਦੇਣ ਨੂੰ ਜੀ ਨਹੀਂ ਸੀ ਕਰਦਾ, ਪਰ ਕਿਸੇ ਨੂੰ ਕੋਈ ਗਲਤਫਹਿਮੀ ਨਾ ਰਹਿ ਜਾਵੇ ਇਸ ਲਈ ਜਵਾਬ ਦਿੱਤਾ ਜਾ ਰਿਹਾ ਹੈ।
ਕੁੱਝ ਕੁ ਅਫਤੇ ਪਹਿਲਾਂ ਇਨ੍ਹਾਂ ਵੀਰਾਂ ਦੇ ਸ਼ੁਰੂ ਕੀਤੇ "ਰੇਡੀਓ ਵਿਰਸਾ" ਦਾ ਲੋਗੋ ਵੀ ਬਾਕੀ ਜਾਗਰੂਕ ਹਸਤੀਆਂ / ਜਥੇਬੰਦੀਆਂ ਨਾਲ ਲਗਾਇਆ ਗਿਆ ਸੀ, ਜਿਸ ਤੋਂ ਇਹ ਸਾਬਿਤ ਹੁੰਦਾ ਹੈ ਕਿ ਖ਼ਾਲਸਾ ਨਿਊਜ਼ ਦਾ ਇਨ੍ਹਾਂ ਪ੍ਰਤੀ ਕੋਈ ਗਿਲਾ ਨਹੀਂ। ਜੇ ਇਨ੍ਹਾਂ ਨੂੰ ਕੋਈ ਗਿਲਾ ਹੈ, ਤਾਂ ਇਨ੍ਹਾਂ ਦੀ ਮਾਨਸਿਕਤਾ, ਇਨ੍ਹਾਂ ਨੂੰ ਮੁਬਾਰਕ।

ਤੀਸਰੀ ਗੱਲ: ਇਨ੍ਹਾਂ ਵਲੋਂ ਜਾਰੀ ਕੀਤੇ ਇਸ਼ਤੀਹਾਰ 'ਚ ਥੱਲੇ ਜਾ ਕੇ ਲਿਖਿਆ ਗਿਆ ਹੈ ਕਿ "ਜਦੋਂ ਕੋਈ ਜਥੇਦਾਰਾਂ ਨੂੰ "ਵਿਕੇ ਹੋਏ", "ਪੱਪੂ", "ਜੁੱਤੀ ਚੱਟ", "ਪੁਜਾਰੀ", ... ਆਦਿ ਸ਼ਬਦਾਂ ਨਾਲ ਸੰਬੋਧਨ ਕਰਦਾ ਹੈ ਤਾਂ ਆਮ ਸਿੱਖ ਨੂੰ ਬੜੀ ਤਕਲੀਫ ਹੁੰਦੀ ਹੈ। ਪਰ ਇਨ੍ਹਾਂ ਜਥੇਦਾਰਾਂ ਦੀਆਂ ਅਜਿਹੀਆਂ ਹਰਕਤਾਂ ਵੇਖ ਕੇ ਮਨ ਵਿੱਚ ਖਿਆਲ ਆਉਂਦਾ ਹੈ ਕਿ "ਇਹ ਇਸੇ ਲਾਇਕ ਹਨ"
ਨਾਲ ਹੀ ਭਾਈ ਹਰਨੇਕ ਸਿੰਘ ਵਲੋਂ ਜੋ ਸੰਦੇਸ਼ ਸਿੱਖ ਮਾਰਗ ‘ਤੇ ਭੇਜਿਆ ਗਿਆ ਹੈ, ਉਸਦੀ ਪਹਿਲੀ ਲਾਈਨ ਵੱਲ ਧਿਆਨ ਦੇਵੋ:
ਬਾਦਲਾਂ ਦੇ ਜਥੇਦਾਰ ਨਿਉਜੀਲੈਂਡ ਆ ਰਹੇ ਹਨ, ਜਿਸ ਦੀ ਜਾਣਕਾਰੀ ਸੰਗਤ ਨੂੰ ਦੇਣ ਹਿੱਤ ਇੱਕ ਪੋਸਟਰ ਬਣਾਇਆ ਗਿਆ ਸੀ,….
ਤੇ ਅਖੀਰਲੇ ਪੈਰੇ ਵੱਲ ਧਿਆਨ ਦੇਵੋ “ਮੇਰਾ ਮੰਨਣਾ ਹੈ ਕਿ ਦਲਜੀਤ ਸਿੰਘ ਨੇ, ਹਰ ਤਰਾਂ ਦੀ ਸੰਗ ਸ਼ਰਮ ਲਾਹ ਕੇ, ਜਿਹੜੀ ਵਫਾਦਾਰੀ, ਬਾਦਲਾਂ ਪ੍ਰਤੀ ਦਿਖਾਈ ਹੈ, ਹੁਣ ਉਨਾਂ ਵਲੋਂ ਉਸ ਦੀ ਕੀਮਤ ਅਦਾ ਕਰਨ ਦੀ ਵਾਰੀ ਹੈ, ਜਿਸ ਤਹਿਤ ਕੁਝ ਮਹੀਨੇ ਪਹਿਲਾਂ, ਪਿੰਦਰਪਾਲ ਸਿੰਘ ਆਪਨੇ ਆਕਾਵਾਂ ਦੀ ਤੈਅ ਕੀਤੀ ਮਰਿਆਦਾ ਅਨੁਸਾਰ, ਸੰਗਤ ਨੂੰ ਇਹ ਅਪੀਲ ਕਰਕੇ ਕਿ ਹਰ ਹੀਲੇ ਦਲਜੀਤ ਸਿੰਘ ਦਾ ਸਾਥ ਦਿੱਤਾ ਜਾਵੇ, ਆਪਦਾ ਨੇਮ ਨਿਭਾ ਗਿਆ ਹੈ ਅਤੇ ਹੁਣ ਜਥੇਦਾਰਾਂ ਦੀ ਵਾਰੀ ਹੈ। ਸਾਨੂੰ ਪੂਰੀ ਆਸ ਹੈ ਕਿ ਉਹ ਵੀ, "ਧਰਮ 'ਤੇ ਆਉਣ ਵਾਲੇ ਸੰਕਟ ਨੂੰ ਅਗਾਉਂ ਭਾਂਪ ਕੇ ਜਿਹਾਦ ਖੜਾ ਕਰਨ ਦਾ" ਆਪਣਾ ਫਰਜ ਇਮਾਨਦਾਰੀ ਨਾਲ ਨਿਭਾਉਣਗੇ।
ਭਾਈ ਹਰਨੇਕ ਸਿੰਘ ‘ਚ ਇਹ ਬਦਲਾਅ, ਇੱਕ ਚੰਗਾ ਸੰਕੇਤ ਹੈ, ਕਿਉਂਕਿ ਉਨ੍ਹਾਂ ਨੂੰ ਬਾਦਲਾਂ ਦੇ ਜੱਥੇਦਾਰਾਂ ਦੀ ਅਸਲੀਅਤ ਦਾ ਪਤਾ ਦੇਰ ਬਾਅਦ ਚੱਲਿਆ, ਪਰ ਚਲੋ... ਪਤਾ ਤਾਂ ਚੱਲਿਆ। ਖ਼ਾਲਸਾ ਨਿਊਜ਼ ਇਨ੍ਹਾਂ ਅਖੌਤੀ ਜੱਥੇਦਾਰਾਂ ਦੇ ਖਿਲਾਫ ਬੜੇ ਸਮੇਂ ਤੋਂ ਲ਼ਿਖਦੀ ਆ ਰਹੀ ਹੈ। ਇਹੀ ਭਾਈ ਹਰਨੇਕ ਸਿੰਘ ਜੀ ਨੇ, ਟੁੱਕੜਬੋਚ ਅਖੌਤੀ ਜੱਥੇਦਾਰਾਂ ਦੇ ਮੂਹਰੇ ਇੱਕ ਮਿਸ਼ਨਰੀ ਪ੍ਰਚਾਰਕ ਨੂੰ ਕਮਰੇ ‘ਚ ਸਪਸ਼ਟੀਕਰਨ ਦੇਣ ਦੀ ਕਾਰਵਾਈ ਸਮੇਂ ਮੋਹਰੀ ਭੂਮਿਕਾ ਨਿਭਾਈ ਸੀ। ਉਦੋਂ ਵੀ ਇਹੀ ਅਖੌਤੀ ਜਥੇਦਾਰ ਸੀ, ਜਿਸਦੇ ਸਾਹਮਣੇ ਪੇਸ਼ੀ ਹੋਈ ਸੀ, ਕਮਰੇ ‘ਚ। ਉਦੋਂ ਉਹ ਸਿੰਘ ਸਾਹਿਬਾਨ ਸੀ, ਹੁਣ ਬਾਦਲਾਂ ਦੇ ਜੱਥੇਦਾਰ ਕਿਵੇਂ???
ਉੁਸ ਕਾਰਵਾਈ ਕਰਕੇ ਜਾਗਰੂਕਤਾ ਲਹਿਰ ਨੇਸਤੋਨਾਬੂਦ ਹੋ ਗਈ। ਖ਼ਾਲਸਾ ਨਿਊਜ਼ ਉਸ ਵਕਤ ਵੀ ਉਸੇ ਸਟੈਂਡ ‘ਤੇ ਖੜੀ ਸੀ, ਅੱਜ ਵੀ ਉਸੇ ਸਟੈਂਡ ‘ਤੇ ਖੜੀ ਹੈ। ਉਸ ਵਕਤ ਵੀ ਇਨ੍ਹਾਂ ਭਾਈ ਸਾਹਿਬ ਨੇ ਸਾਡੇ ਖਿਲਾਫ ਬਹੁਤ ਬਿਆਨਬਾਜ਼ੀ ਕੀਤੀ ਸੀ, ਤੇ ਅੱਜ ਵੀ ਗਲਤਫਹਮੀ ਦਾ ਸ਼ਿਕਾਰ ਹੋ ਕੇ, ਉਹੀ ਕਾਰਵਾਈ ਕਰ ਰਹੇ ਨੇ। ਸਾਨੂੰ ਪਤਾ ਹੈ ਕਿ ਇਹ ਲਿਖਣ ਤੋਂ ਬਾਅਦ ਕਈਆਂ ਨੇ ਫਿਰ ਖ਼ਾਲਸਾ ਨਿਊਜ਼ ਦੇ ਦੁਆਲੇ ਹੋ ਜਾਣਾ ਹੈ, ਕਿ ਗੜੇ ਮੁਰਦੇ ਉਖਾੜੇ ਹੈ, ਓ ਭਲਿਓ, ਸੱਚਾਈ ਤਾਂ ਸੱਚਾਈ ਰਹਿਣੀ ਹੈ, ਸੱਤ ਪਰਤਾਂ ਪਾੜ ਕੇ ਵੀ ਸਾਹਮਣੇ ਆਉਂਦੀ ਹੈ। ਸਾਨੂੰ ਕਿਸੇ ਨੇ ਕਹਿਣਾ ਹੈ ਕਿ ਇੱਕ ਪਾਸੇ ਏਕਤਾ ਦੀਆਂ ਦੁਹਾਈਆਂ ਪਾਉਂਦੇ ਐ, ਦੂਜੇ ਪਾਸੇ ਇਹ ਲਿਖਦੇ ਐ। ਏਕਤਾ ਦੀ ਅਪੀਲ ਕੀਤਿਆਂ ਨੂੰ ਕਈ ਮਹੀਨੇ ਬੀਤ ਗਏ, ਸਿਵਾਏ ਇੱਕ ਦੋ ਜਥੇਬੰਦੀਆਂ ਦੇ ਕੋਈ ਸਾਹਮਣੇ ਨਹੀਂ ਆਇਆ। ਨਾ ਕੋਈ ਨਾਲ ਚੱਲਣ ਲਈ ਤਿਆਰ, ਨਾ ਕੋਈ ਅੱਗੇ ਲੱਗਣ ਲਈ ਤਿਆਰ, ਨਾ ਪਿੱਛੇ ਲੱਗਣ ਲਈ ਤਿਆਰ, ਖੈਰ…
ਰੱਬ ਖੈਰ ਕਰੇ, ਸਾਨੂੰ ਇਨ੍ਹਾਂ ਨਾਲ ਕੋਈ ਗਿਲਾ ਨਹੀਂ, ਸਗੋਂ ਖੁਸ਼ੀ ਹੈ, ਕਿ ਆਪਣੀ ਉਸ ਸਮੇਂ ਕੀਤੀ ਗਲਤ ਪਹੁੰਚ ਦਾ ਉਨ੍ਹਾਂ ਨੂੰ ਅੱਜ ਖਿਆਲ ਆਇਆ ਹੈ, ਤੇ ਅਖੌਤੀ ਜਥੇਦਾਰਾਂ ਦੀ ਅਸਲੀ ਔਕਾਤ ਦਾ ਪਤਾ ਲੱਗਾ ਹੈ। ਸਾਨੂੰ ਜੋ ਮਰਜ਼ੀ ਕਹੀ ਜਾਉ, ਸਾਡੇ ‘ਤੇ ਕੋਈ ਅਸਰ ਨਹੀਂ, ਖ਼ਾਲਸਾ ਨਿਊਜ਼ ਨੇ ਜਿਹੜਾ ਰਾਹ ਫੜਿਆ ਹੈ, ਉਸ ‘ਤੇ ਚਲਦੀ ਰਹੇਗੀ, ਭਾਵੇਂ ਕਿਸੇ ਨੂੰ ਚੰਗਾ ਲੱਗੇ ਭਾਵੇਂ ਨਾ। ਅਸੀਂ ਕਿਸੇ ਨੂੰ ਖੁਸ਼ ਕਰਨ ਲਈ ਸਾਈਟ ਨਹੀਂ ਬਣਾਈ, ਸੱਚ ਪੇਸ਼ ਕਰਣ ਲਈ ਬਣਾਈ ਹੈ।
ਸੋ ਅੰਤ ਵਿੱਚ... ਇੱਕ ਵਾਰ ਫਿਰ ਨਿਊਜ਼ੀਲੈਂਡ ਦੇ ਜਾਗਰੂਕ ਵੀਰਾਂ ਨੂੰ ਵਧਾਈ
ਗੁਰੂ ਮਿਹਰ ਕਰੇ

ਵਾਹਿਗੁਰੂ ਜੀ ਕਾ ਖ਼ਾਲਸਾ, ਵਾਹਿਗੁਰੂ ਜੀ ਕੀ ਫ਼ਤਹਿ॥ ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ। ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ। ਕਿਸੇ ਨੂੰ ਇਹ ਸਾਈਟ ਚੰਗੀ ਨਹੀਂ ਲਗਦੀ, ਸੌਖਾ ਤਰੀਕਾ ਹੈ, ਇਸ ਸਾਈਟ ਨੂੰ ਨਾ ਦੇਖਿਆ ਕਰੋ, Visit ਨਾ ਕਰਿਆ ਕਰੋ, ਅਸੀਂ ਕਿਸੇ ਨੂੰ ਸੱਦਾ ਦੇਣ ਨਹੀਂ ਜਾਂਦੇ। ਨਾ ਤਾਂ ਅਸੀਂ ਇਸ ਸਾਈਟ ਦਾ ਨਾਮ ਬਦਲਣਾ ਹੈ, ਨਾ ਹੀ ਗੁਰਮਤਿ ਦਾ ਰਾਹ ਛਡਣਾ ਹੈ। 


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top