Share on Facebook

Main News Page

ਚੋਣਾਂ ਆਉਣ ਵਾਲੀਆਂ ਨੇ, ਟੰਗੋਂ ਪੰਥ ਛਿੱਕੇ 'ਤੇ !
- ਹਰਦਿੱਤ ਸਿੰਘ “ਗਿਆਨੀ”, ਨਵੀਂ ਦਿੱਲੀ

ਸੱਜਣ ਕੁਮਾਰ ਨੂੰ ਦੋਸ਼ੀ ਨਾ ਮੰਨਣ ਦੇ ਫੈਸਲੇ ਤੋਂ ਬਾਅਦ ਸਿੱਖਾਂ ਵਿਚ ਦੁਖ ਅਤੇ ਗੁੱਸਾ ਆਉਣਾ ਸੁਭਾਵਕ ਗੱਲ ਸੀ ਤੇ ਓਹ ਬਿਆਨਾਂ ਰਾਹੀਂ ਫੁੱਟਿਆ ਵੀ। ਹਰ ਪੰਥ ਦਰਦੀ ਨੇ ਇਸ ਬਾਰੇ ਅਫਸੋਸ ਜਾਹਿਰ ਕੀਤਾ ਤੇ ਕੋਰਟ ਅਤੇ ਸਰਕਾਰ ਦੀ ਉਦਾਸੀਨਤਾ ਨੂੰ ਉਜਾਗਰ ਕੀਤਾ। ਸੰਗਤਾਂ ਨੂੰ ਬਹੁਤ ਸਾਲਾਂ ਤੋਂ ਉਮੀਦਾਂ ਸਨ ਕੀ ਸ਼ਾਇਦ ਇਸ ਵਾਰ ਇਨਸਾਫ਼ ਮਿਲੇਗਾ ਤੇ ਸੱਜਣ ਕੁਮਾਰ ਨੂੰ ਬਾਕੀਆਂ ਦੇ ਨਾਲ ਦੋਸ਼ੀ ਕਰਾਰ ਦਿੱਤਾ ਜਾਵੇਗਾ। ਦਿੱਲੀ ਵਿਚ ਰੋਸ ਮੁਜ਼ਾਹਿਰੇ ਕੀਤੇ ਗਏ, ਪਰ ਇੱਕ ਗੱਲ ਗੌਰ ਨਾਲ ਵੇਖਣ ਨਾਲ ਸਾਹਮਣੇ ਆਈ ਕੀ ਬਾਦਲ ਦਲ (ਸ਼ਿਰੋਮਣੀ ਅਕਾਲੀ ਦਲ ਬਾਦਲ ਅੱਤੇ ਉਨ੍ਹਾਂ ਦੇ ਦਿੱਲੀ ਵਿੰਗ) ਦਾ ਦਿੱਲੀ ਦੀ ਆਮ ਸੰਗਤਾਂ ਵਿਚ ਮਿਆਰ ਜਾਂ ਭਰੋਸਾ ਨਹੀ ਹੈ, ਭਾਵੇਂ ਪਿੱਛਲੀਆਂ ਚੋਣਾ ਵਿਚ ਬਾਦਲਕਿਆਂ ਦੀ ਭਾਰੀ ਜਿੱਤ ਵੇਖਣ ਨੂੰ ਮਿਲੀ ਤੇ ਨਾਲ ਹੀ ਇਹ ਵੱਡਾ ਰੋਲਾ ਵੀ ਪਿਆ ਕੀ ਇਹ ਜਿੱਤ ਪੈਸੇ ਅੱਤੇ ਗੁੰਡਾਗਰਦੀ ਕਰਕੇ ਹੋਈ।

ਕੁਝ ਕਾਰਣ ਸਰਨਾ ਵੱਲੋਂ ਆਮ ਸੰਗਤਾਂ ਨਾਲ ਤਾਲਮੇਲ ਨਾ ਹੋਣਾ ਵੀ ਰਿਹਾ, ਤੇ ਜੁਬਾਨ ਦੀ ਕੜਵਾਹਟ ਨੇ ਬਲਦੀ ਵਿਚ ਤੇਲ ਦਾ ਕੰਮ ਕਿੱਤਾ. ਰਹੀ ਸਹੀ ਕਸਰ ਪੀ.ਟੀ.ਵੀ. ਅੱਤੇ ਹੋਰ ਮੀਡਿਆ ਰਾਹੀਂ ਸਰਨਾ ਬਾਰੇ ਕੁਪ੍ਰਚਾਰ ਕਰ ਕੇ ਮਾਹੌਲ ਇੱਕ ਪਾਸੜ ਕਰ ਲਿਆ ਗਿਆ। ਜਿਤਨੀਆਂ ਵੀ ਸਿਆਸੀ ਪਾਰਟੀਆਂ ਸਨ ਸਭਦਾ ਜੋਰ ਇਸੇ ਗੱਲ ਤੇ ਰਿਹਾ ਕੀ ਕਿਸੀ ਤਰੀਕੇ ਬਾਦਲ ਦਲ ਦਿੱਲੀ ਤੇ ਕਾਬਿਜ਼ ਹੋ ਜਾਵੇ ਤਾਂਕਿ ਦਿੱਲੀ ਵਿਚ ਸਿੱਖਾਂ ਵਿਚ ਵਧ ਰਹੀ ਤਾਕਤ ਅਤੇ ਗੁਰਮਤ ਪਰਚਾਰ ਨੂੰ ਠ੍ਹਲ ਪਾਈ ਜਾ ਸਕੇ ਤੇ ਮਨਮਤਾਂ ਅਤੇ ਭਰਾ ਮਾਰੂ ਲੜਾਈ, ਪਤਿਤਪੁਣਾ ਅਤੇ ਸ਼ਰਾਬ ਆਦਿ ਨੂੰ ਦਿੱਲੀ ਦੇ ਨੌਜਵਾਨਾ ਵਿਚ ਰੱਜ ਕੇ ਵਾੜਿਆ ਜਾ ਸਕੇ।

ਗੱਲ ਕਰਦੇ ਹਾਂ ਇਨਾਂ ਦਿਨਾਂ ਵਿਚ ਹੋਏ ਮੁਜ਼ਾਹਿਰੀਆਂ ਦੀ। ਅਫਸੋਸ ਦੀ ਗੱਲ ਰਹੀ ਕੀ ਜਿਸ ਦਿਨ ਫੈਸਲਾ ਆਉਣਾ ਸੀ, ਉਸ ਦਿਨ ਅਦਾਲਤ ਵਿਚ ਫੈਸਲਾ ਸੁਣਨ ਲਈ ਸੰਗਤਾਂ ਦੀ ਹਾਜ਼ਿਰੀ ਬਹੁਤ ਘੱਟ ਸੀ। ਜਿਆਦਾ ਹੈਰਾਨੀ ਤੱਦ ਹੋਈ ਜਦੋਂ ਵੇਖਿਆ ਕੀ ਤਿਲਕ ਨਗਰ, ਸੁਭਾਸ਼ ਨਗਰ ਵਿਚ ਕੀਤੇ ਗਏ ਮੁਜ਼ਾਹਿਰੇ ਵਿਚ ਆਮ ਸੰਗਤਾਂ ਦੀ ਗਿਣਤੀ ਨਾਮ-ਮਾਤਰ ਰਹੀ। ਭਾਵੇਂ ਪੰਥਕ ਹਲਕਿਆਂ ਵਿਚ ਭਾਰੀ ਹੈਰਾਨੀ ਜਾਹਿਰ ਕੀਤੀ ਗਈ ਕੀ ਇਹ ਮੁਜ਼ਾਹਿਰਾ ਪ੍ਰਧਾਨ ਮੰਤਰੀ ਜਾਂ ਮੁਖ ਮੰਤਰੀ ਦੇ ਘਰ ਜਾਂ ਦਫਤਰ ਦੇ ਬਾਹਰ ਨਾ ਕਰ ਕੇ ਬਿਲਕੁਲ ਹੀ ਹੈਰਾਨਕੁੰਨ ਤਰੀਕੇ ਨਾਲ ਥਾਣੇ ਦੇ ਸਾਹਮਣੇ ਕੀਤਾ ਗਿਆ। ਪੰਥਕ ਹਲਕੇ ਵਿਚ ਗੱਲ ਉੱਠੀ ਕੀ ਇਹ ਇਸ ਕਰਕੇ ਕੀਤਾ ਗਿਆ ਕਿਓਂੁਕਿ ਤਿਲਕ ਨਗਰ ਅੱਤੇ ਨਾਲ ਲਗਦੇ ਇਲਾਕੇ ਸਿੱਖਾਂ ਦਾ ਭਾਰੀ ਗੜ੍ਹ ਹਨ ਤੇ ਬਾਦਲ ਦਲ ਨੂੰ ਉਮੀਦ ਸੀ ਕਿ ਇਸ ਜਜਬਾਤੀ ਹਾਲਾਤ ਵਿਚ ਬਹੁਤ ਸਿੱਖ ਉਨ੍ਹਾਂ ਨਾਲ ਚਲ ਪੈਣਗੇ, ਪਰ ਪੰਜ-ਸੱਤ ਸੌ ਬੰਦੇ ਹੀ ਪਹੁੰਚੇ ਤੇ ਉਨ੍ਹਾਂ ਵਿਚੋਂ ਵੀ ਦਿੱਲੀ ਕਮੇਟੀ ਦੇ ਅੰਦਰ ਚਲਣ ਵਾਲੇ ਸਕੂਲਾਂ, ਕਾਲਜਾਂ, ਇੰਜੀਨੀਰਿੰਗ ਕਾਲਜਾਂ ਆਦਿ ਦੇ ਆਪਣੇ ਓਮਪਲੋੇੲੲਸ ਨੂੰ ਵੀ ਬਸਾਂ ਵਿਚ ਭਰ ਲੈ ਲਿਆਂਦਾ ਗਿਆ ਤੇ ਬਾਕਾਇਦਾ ਉਨ੍ਹਾਂ ਦੀ ਹਾਜ਼ਿਰੀ ਲਿੱਤੀ ਗਈ।

ਜਦ ਹਾਈ-ਕਮਾਨ ਨੇ ਵੇਖਿਆ ਕੀ ਮੁਜ਼ਾਹਿਰੇ ਵਿਚ ਜਿਆਦਾ ਸੰਗਤ ਨਹੀਂ ਪਹੁੰਚੀ ਤੇ ਬਦਨਾਮੀ ਦਾ ਡਰ ਹੈ ਤਾਂ ਉਨ੍ਹਾਂ ਨੇ ਹੁਕਮ ਜਾਰੀ ਕਿੱਤਾ ਕੀ ਅਗਲੇ ਦਿਨ ਮੁਜ਼ਾਹਿਰਾ ਦੁਬਾਰਾ ਕਿੱਤਾ ਜਾਵੇ, ਬਾਕਾਇਦਾ ਰਾਮੂਵਾਲੀਆ ਦੀ ਡਿਉਟੀ ਲਾਈ ਗਈ ਪਰ ਗੱਲ ਬਣ ਨਾ ਸਕੀ। ਇਸ ਵਾਰ ਇਹ ਮੁਜ਼ਾਹਿਰਾ ਦਿੱਲੀ ਦੇ ਜਨਪਥ ਤੇ ਕੀਤਾ ਗਿਆ। ਨਤੀਜਾ ਇਸ ਵਾਰ ਵੀ ਓਹੀ ਰਿਹਾ ਜੋ ਤਿਲਕ ਨਗਰ ਵਾਲੇ ਮੁਜ਼ਾਹਿਰੇ ਵਿਚ ਸੀ। ਸੰਗਤਾਂ ਨਹੀਂ ਪੁਜੀਆਂ। ਹਿੰਦੀ ਦੀਆਂ ਅਖਬਾਰਾਂ ਨੇ ਇਨ੍ਹਾਂ ਦੀ ਗਿਣਤੀ ਢਾਈ-ਤਿਨ ਸੌ ਦੱਸੀ ਤੇ ਇੰਗਲਿਸ਼ ਅਖਬਾਰਾਂ ਵੀ ਇਸੇ ਗਿਣਤੀ ਦੇ ਆਸ ਪਾਸ ਰਹੀਆਂ। ਹੈਰਾਨਕੁੰਨ ਗੱਲ ਇਹ ਰਹੀ ਕੀ ਅਕਾਲੀ ਦਲ ਬਾਦਲ ਦੇ ਦਿੱਲੀ ਦੇ ਆਪਣੇ ਮੈਂਬਰਾਂ ਦਾ ਸਹਿਯੋਗ ਇਸ ਪੂਰੇ ਮਸਲੇ ਵਿਚ ਨਹੀਂ ਰਿਹਾ। ਆਪਸੀ ਫੁੱਟ ਖੁਲ ਕੇ ਨਜ਼ਰ ਆਈ। ਸਟੇਜਾਂ ਤੋਂ ਬਹੁਤ ਹੀ ਗੰਦੀ ਸ਼ਬਦਾਵਲੀ ਵਰਤੀ ਗਈ ਜੋ ਕੀ ਲਿਖਣ ਅੱਤੇ ਕਹਿਣ ਤੋਂ ਬਾਹਰ ਹੈ। ਆਗੂ ਇੱਕ ਦੂਜੇ ਪਾਸੋਂ ਮਾਇਕ ਖੋਂਦੇ ਨਜ਼ਰ ਆਏ। ਸੰਦੇਸ਼ ਸਾਫ਼ ਸੀ ਕੀ ਆਉਣ ਵਾਲਾ ਸਮਾਂ ਇਨ੍ਹਾਂ ਲਈ ਬਿਲਕੁਲ ਠੀਕ ਨਹੀਂ ਹੈ।

ਦੂਜੀ ਲਾਈਨ ਦੀ ਲੀਡਰਸ਼ਿਪ ਵੀ ਆਪਣਾ ਜੋਰ ਵਿਖਾਉਣ ਨੂੰ ਤਿਆਰ ਹੋਈ ਪਰ ਇਹ ਕੋਸ਼ਿਸ਼ਾਂ ਵੀ ਨਾਕਾਮ ਰਹੀਆਂ। ਦਿੱਲੀ ਦੇ ਹਰੀ ਨਗਰ ਅੱਤੇ ਭੋਗਲ ਦੇ ਇਲਾਕੇ ਜੋ ਕੀ ਹਿੱਤ ਅੱਤੇ ਭੋਗਲ ਦੇ ਇਲਾਕੇ ਹਨ ਵਿਚ ਮੁਜ਼ਾਹਿਰੇ ਤੇ ਕੈਂਡਲ ਮਾਰਚ ਕੀਤੇ ਗਏ, ਪਰ ਨਤੀਜਾ ਢਾਕ ਕੇ ਤੀਨ ਪਾਤ ਹੀ ਰਹਿਆ।

ਪੰਥਕ ਹਲਕਿਆਂ ਤੋਂ ਇਲਾਵਾ ਸਰਕਾਰੀ ਏਜੰਸੀਆਂ ਨੂੰ ਵੀ ਖਬਰ ਹੋ ਗਈ ਕਿ ਬਾਦਲ ਦਲ ਦਾ ਦਿੱਲੀ ਦੀ ਆਮ ਸੰਗਤ ਵਿਚ ਕੋਈ ਪ੍ਰਭਾਵ ਨਹੀਂ ਹੈ। ਪੈਸੇ ਔਰ ਪਾਵਰ ਦੇ ਜੋਰ ਦੇ ਚੋਣਾਂ ਜਿਤਣਾ ਅਲਗ ਗੱਲ ਹੈ, ਪਰ ਅਸਲ ਵਿਚ ਸੰਗਤ ਦਾ ਦਿਲ ਜਿਤਣਾ ਹੋਰ ਗੱਲ। ਸਮਝ ਤੇ ਇਹੀ ਆਉਂਦਾ ਹੈ ਕੀ “ਸੰਗਤ ਕਲ ਵੀ ਨਾਲ ਨਹੀਂ ਸੀ, ਸੰਗਤ ਅੱਜ ਵੀ ਨਾਲ ਨਹੀਂ ਹੈ।”

ਹਲਕੇ ਵਿਚ ਵੱਡਾ ਸੰਦੇਸ਼ ਇਹ ਗਿਆ ਹੈ ਕਿ ਇਹ ਸਾਰੇ ਮੁਜ਼ਾਹਿਰੇ ਅਸਲ ਵਿਚ ਦਿੱਲੀ ਵਿਚ ਹੋਣ ਵਾਲੇ ਵਿਧਾਨ ਸਭਾ ਚੋਣਾ ਕਰਕੇ ਹਨ ਜੋ ਕੀ ਜਲਦੀ ਹੀ ਹੋਣ ਵਾਲੀਆਂ ਹਨ। ਆਪਣੀ ਭਾਈਵਾਲ ਪਾਰਟੀ ਨੂੰ ਆਪਣਾ ਰਸੂਖ ਵਿਖਾਉਣ ਲਈ ਬਾਦਲਕਿਆਂ ਨੇ ਟਿੱਲ ਲਾਇਆ ਹੋਇਆ ਹੈ, ਪਰ ਫਿਲਹਾਲ ਤੇ ਨਤੀਜਾ ਟਾਏਂ-ਟਾਏਂ ਫਿਸ਼ ਹੀ ਨਜਰੀ ਆਉਂਦਾ ਹੈ।

ਖੇਡ ਚਲ ਰਹੀ ਹੈ, ਖਿਲਾੜੀ ਖੇਲ ਰਹੇ ਹਨ, ਸੰਗਤ ਸਭ ਸਮਝ ਰਹੀ ਹੈ। ਵੇਖਦੇ ਹਾਂ ਕੀ ਊਂਠ ਕਿਸ ਕਰਵਟ ਬੈਠਦਾ ਹੈ?


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top