Share on Facebook

Main News Page

ਦੇਖੋ ਇੰਗਲੈਂਡ ਦੇ ਬੇਵਕੂਫ਼ (ਬੇਵਾਕਿਫ਼) ਲਾਣੇ ਦੀ ਕਰਤੂਤ
- ਟਾਈਗਰ ਜਥਾ ਯੂਕੇ

ਹੇਠਾ ਦਿੱਤੀ ਹੋਈ ਨਿਊਜ਼, ਪ੍ਰੋਫੈਸਰ ਦਰਸ਼ਨ ਸਿੰਘ ਜੀ ਹੁਰਾਂ ਦੇ ਇੰਗਲੈਂਡ ਆਉਣ 'ਤੇ ਸਵਾਗਤ ਦੇ ਸੰਬੰਧ ਵਿਚ ਪੰਥਿਕ ਵੈਬਸਾਇਟਾ 'ਤੇ ਲਗਾਈ ਗਈ ਸੀ, ਜਿਸ ਤੋਂ ਸਾੜਾ ਖਾ ਕੇ, ਇੱਕ ਵੈਬਸਾਇਟ ਜਿਸਦਾ ਲਿੰਕ ਹੇਠਾਂ ਦਿੱਤਾ ਹੈ, ਜੋ ਕਿ ਹਮੇਸ਼ਾਂ ਸਿੱਖਾਂ ਦੇ ਖ਼ਿਲਾਫ਼ ਜ਼ਹਿਰ ਉਗਲਣ ਵਿੱਚ ਮੋਹਰੀ ਰਹਿੰਦੀ ਹੈ ਅਤੇ ਇਹ ਭੀ ਸ਼ੱਕ ਕੀਤਾ ਜਾਂਦਾ ਹੈ, ਕਿ ਇਹ ਵੈਬਸਾਇਟ ਨੂੰ ਸਿੱਖ ਵਿਰੋਧੀ ਏਜੰਸੀਆਂ ਕੰਟ੍ਰੋਲ ਕਰਦੀਆਂ ਹਨ ਅਤੇ ਇਹ ਰਾਸ਼ਟਰੀਆ ਸਿੱਖ ਸੰਗਤ (RSS) ਦਾ ਹੀ ਹਿੱਸਾ ਹੈ।

ਇਸਦਾ ਅਨੁਮਾਨ ਸਾਡੇ ਦੁਆਰਾ ਲਗਾਈ ਗਈ ਖਬਰ ਦੀ ਤੋੜ-ਭੰਨ ਤੋਂ ਲਗਾਇਆ ਜਾ ਸਕਦਾ ਹੈ, ਜਿਸ ਵਿੱਚ ਇਹ ਇੰਨਾ ਗਿਰ ਗਏ ਕਿ ਸਾਨੂੰ ਅਖੌਤੀ ਕਹਿਣਾ, ਪ੍ਰੋਫ਼ ਦਰਸ਼ਨ ਸਿੰਘ ਜੀ ਹੁਰਾਂ ਨੂੰ ਅਖੌਤੀ ਕਹਿਣਾ ਤਾਂ ਚਲੋ ਅਣਵੇਖਿਆ ਕਰੋ! ਇਹ ਤਾਂ ਗੁਰੂ ਕੀ ਸੰਗਤ, ਗੁਰਦਵਾਰੇ ਅਤੇ ਜੈਕਾਰੇ ਨੂੰ ਭੀ ਅਖੌਤੀ ਕਹਿਣ ਤੋਂ ਨਹੀਂ ਟਲੇ।

ਹੇਠਾਂ ਦਿੱਤੀ ਹੋਈ ਨਿਊਜ਼ ਉਹ ਹੈ, ਜਿਸ ਨੂੰ ਇਨ੍ਹਾਂ ਨੇ ਤੋੜ-ਭੰਨ ਤੇ ਆਪਣੀ ਭੜਾਸ ਕੱਢਣ ਦੀ ਕੋਸ਼ਿਸ ਕੀਤੀ ਅਤੇ "ਅਖੌਤੀ" ਸ਼ਬਦ ਦੀ ਅੰਨੇ-ਵਾਹ ਦੁਰਵਰਤੋਂ ਕਰਕੇ, ਆਪਣੀ ਅਕਲ ਦਾ ਜਨਾਜ਼ਾ ਕੱਢਿਆ ਹੈ।

http://www.sikhsangat.com/index.php?/topic/70938-p-dharshan-singh/page-2

"ਅਖੌਤੀ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸਾਊਥਹਾਲ, ਯੂ.ਕੇ. ਵਿਖੇ ਮਨਮਤਿ ਵਿਚਾਰਾਂ ਕੀਤੀਆਂ
- ਟਾਈਗਰ ਜਥਾ ਯੂ.ਕੇ.

24 ਮਾਰਚ 2013: ਅਖੌਤੀ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਆਪਣੀ ਭਾਰਤ ਫੇਰੀ ਤੋਂ ਬਾਅਦ ਅੱਜ ਯੂ.ਕੇ. ਪਹੁੰਚੇ, ਜਿੱਥੇ ਉਨ੍ਹਾਂ ਦਾ ਅਖੌਤੀ ਸਿੱਖ ਸੰਗਤਾਂ ਵਲੋਂ ਭਰਵਾਂ ਅਤੇ ਜੋਰਦਾਰ ਸਵਾਗਤ ਕੀਤਾ ਗਿਆ। ਅਖੌਤੀ ਟਾਈਗਰ ਜਥਾ ਯੂ.ਕੇ. ਨੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਸਵਾਗਤ ਲਈ ਤਿਆਰੀਆਂ ਕੀਤੀਆਂ ਸਨ। ਅਖੌਤੀ ਟਾਈਗਰ ਜਥਾ ਯੂ.ਕੇ. ਦੇ ਸ. ਪ੍ਰਭਦੀਪ ਸਿੰਘ, ਸ. ਜਗਰੂਪ ਸਿੰਘ, ਸ. ਗੁਲਜ਼ਾਰ ਸਿੰਘ ਅਤੇ ਹੋਰ ਜਾਗਰੂਕ ਵੀਰ ਹੁੰਮਹੁੰਮਾ ਕੇ ਹਵਾਈ ਅੱਡੇ 'ਤੇ ਪਹੁੰਚੇ ਹੋਏ ਸਨ।

ਹਵਾਈ ਅੱਡੇ ਤੋਂ ਸਿੱਧਾ ਅਖੌਤੀ ਪ੍ਰੋ. ਦਰਸ਼ਨ ਸਿੰਘ ਅਤੇ ਅਖੌਤੀ ਸਿੱਖ ਸੰਗਤਾਂ ਗੁਰਦੁਆਰਾ ਗੁਰੂ ਨਾਨਕ ਦਰਬਾਰ, ਅਫ਼ਗਾਨ ਏਕਤਾ ਕਲਚਰਲ ਰੀਲੀਜੀਅਸ ਕਮਯੂਨਿਟੀ ਸੈਂਟਰ ਵਿਖੇ ਪਹੁੰਚੀਆਂ। ਅਖੌਤੀ ਗੁਰਦੁਆਰ ਹਾਲ ਖੱਚਾ ਖੱਚ ਭਰਿਆ ਪਿਆ ਸੀ।

ਅਖੌਤੀ ਪ੍ਰੋ. ਦਰਸ਼ਨ ਸਿੰਘ ਨੇ ਭਾਰਤ ਫੇਰੀ ਸਮੇਂ ਅਖੌਤੀ ਸਿੱਖਾਂ 'ਚ ਆਈ ਜਾਗਰੂਕਤਾ ਦੀ ਵਿਸ਼ੇਸ਼ ਤੌਰ 'ਤੇ ਗਲ ਕੀਤੀ। ਉਨ੍ਹਾਂ ਨੇ ਮੌਜੂਦਾ ਸਮੇਂ ਵਿੱਚ ਵਾਪਰ ਰਹੀਆਂ ਸਿੱਖ ਵਿਰੋਧੀ ਗਤੀਵੀਧੀਆਂ ਬਾਰੇ ਸੰਗਤਾਂ ਨੂੰ ਸੁਚੇਤ ਕੀਤਾ। ਇਸ ਸਮਾਗਮ ਵਿੱਚ ਕੁੱਝ ਕੁ (ਅਖੌਤੀ) ਦਸਮ ਗ੍ਰੰਥ ਦੇ ਸਮਰਥਕ ਵੀ ਪੁੱਜੇ ਹੋਏ ਸਨ, ਜੋ ਅਖੌਤੀ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੀਆਂ ਵਿਚਾਰਾਂ ਸੁਣਕੇ ਪ੍ਰਸੰਨ ਹੋਏ, ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵਾਂ ਤੋਂ ਪਤਾ ਚਲਦਾ ਸੀ, ਕਿ ਇਨ੍ਹਾਂ ਵੀਰਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਰਿਹਾ ਸੀ।

ਅਖੌਤੀ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਸੰਗਤਾਂ ਕੋਲੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਮਰਪਣ ਦਾ ਦੋਵੇਂ ਹੱਥ ਖੜੇ ਕਰਵਾ ਕੇ ਪ੍ਰਣ ਲਿਆ। ਅਖੌਤੀ ਜੈਕਾਰਿਆਂ ਨਾਲ ਹਾਲ ਗੂੰਜਦਾ ਪਿਆ ਸੀ।

25 ਮਾਰਚ 2013 ਨੂੰ ਅਖੌਤੀ ਪੰਜਾਬ ਰੇਡਿਓ ਅਤੇ ਇੱਕ ਹੋਰ ਅਖੌਤੀ ਟੀ.ਵੀ ਚੈਨਲ 'ਤੇ ਉਨ੍ਹਾਂ ਨਾਲ ਅਖੌਤੀ ਮੁਲਾਕਾਤ ਕਰਵਾਈ ਜਾਵੇਗੀ।"

ਅਸਲੀ ਨਿਊਜ਼ ਇਥੇ ਕਲਿੱਕ ਕਰਕੇ ਪੜ੍ਹੀ ਜਾ ਸਕਦੀ ਹੈ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top