Share on Facebook

Main News Page

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਗੁਰਦੁਆਰਾ ਗੁਰੂ ਨਾਨਕ ਦਰਬਾਰ, ਸਾਊਥਹਾਲ, ਯੂ.ਕੇ. ਵਿਖੇ ਗੁਰਮਤਿ ਵਿਚਾਰਾਂ ਕੀਤੀਆਂ
- ਟਾਈਗਰ ਜਥਾ ਯੂ.ਕੇ.

24 ਮਾਰਚ 2013: ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਆਪਣੀ ਭਾਰਤ ਫੇਰੀ ਤੋਂ ਬਾਅਦ ਅੱਜ ਯੂ.ਕੇ. ਪਹੁੰਚੇ, ਜਿੱਥੇ ਉਨ੍ਹਾਂ ਦਾ ਸਿੱਖ ਸੰਗਤਾਂ ਵਲੋਂ ਭਰਵਾਂ ਅਤੇ ਜੋਰਦਾਰ ਸਵਾਗਤ ਕੀਤਾ ਗਿਆ। ਟਾਈਗਰ ਜਥਾ ਯੂ.ਕੇ. ਨੇ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਸਵਾਗਤ ਲਈ ਤਿਆਰੀਆਂ ਕੀਤੀਆਂ ਸਨ। ਟਾਈਗਰ ਜਥਾ ਯੂ.ਕੇ. ਦੇ ਸ. ਪ੍ਰਭਦੀਪ ਸਿੰਘ, ਸ. ਜਗਰੂਪ ਸਿੰਘ, ਸ. ਗੁਲਜ਼ਾਰ ਸਿੰਘ ਅਤੇ ਹੋਰ ਜਾਗਰੂਕ ਵੀਰ ਹੁੰਮਹੁੰਮਾ ਕੇ ਹਵਾਈ ਅੱਡੇ 'ਤੇ ਪਹੁੰਚੇ ਹੋਏ ਸਨ।

ਹਵਾਈ ਅੱਡੇ ਤੋਂ ਸਿੱਧਾ ਪ੍ਰੋ. ਦਰਸ਼ਨ ਸਿੰਘ ਅਤੇ ਸਿੱਖ ਸੰਗਤਾਂ ਗੁਰਦੁਆਰਾ ਗੁਰੂ ਨਾਨਕ ਦਰਬਾਰ, ਅਫ਼ਗਾਨ ਏਕਤਾ ਕਲਚਰਲ ਰੀਲੀਜੀਅਸ ਕਮਯੂਨਿਟੀ ਸੈਂਟਰ ਵਿਖੇ ਪਹੁੰਚੀਆਂ। ਗੁਰਦੁਆਰਾ ਹਾਲ ਖੱਚਾ ਖੱਚ ਭਰਿਆ ਪਿਆ ਸੀ।

ਪ੍ਰੋ. ਦਰਸ਼ਨ ਸਿੰਘ ਨੇ ਭਾਰਤ ਫੇਰੀ ਸਮੇਂ ਸਿੱਖਾਂ 'ਚ ਆਈ ਜਾਗਰੂਕਤਾ ਦੀ ਵਿਸ਼ੇਸ਼ ਤੌਰ 'ਤੇ ਗਲ ਕੀਤੀ। ਉਨ੍ਹਾਂ ਨੇ ਮੌਜੂਦਾ ਸਮੇਂ ਵਿੱਚ ਵਾਪਰ ਰਹੀਆਂ ਸਿੱਖ ਵਿਰੋਧੀ ਗਤੀਵੀਧੀਆਂ ਬਾਰੇ ਸੰਗਤਾਂ ਨੂੰ ਸੁਚੇਤ ਕੀਤਾ। ਇਸ ਸਮਾਗਮ ਵਿੱਚ ਕੁੱਝ ਕੁ (ਅਖੌਤੀ) ਦਸਮ ਗ੍ਰੰਥ ਦੇ ਸਮਰਥਕ ਵੀ ਪੁੱਜੇ ਹੋਏ ਸਨ, ਜੋ ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਦੀਆਂ ਵਿਚਾਰਾਂ ਸੁਣਕੇ ਪ੍ਰਸੰਨ ਹੋਏ, ਉਨ੍ਹਾਂ ਦੇ ਚਿਹਰੇ ਦੇ ਹਾਵ ਭਾਵਾਂ ਤੋਂ ਪਤਾ ਚਲਦਾ ਸੀ, ਕਿ ਇਨ੍ਹਾਂ ਵੀਰਾਂ ਨੂੰ ਆਪਣੀ ਗ਼ਲਤੀ ਦਾ ਅਹਿਸਾਸ ਹੋ ਰਿਹਾ ਸੀ।

ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਸੰਗਤਾਂ ਕੋਲੋਂ ਕੇਵਲ ਸ੍ਰੀ ਗੁਰੂ ਗ੍ਰੰਥ ਸਾਹਿਬ ਪ੍ਰਤੀ ਸਮਰਪਣ ਦਾ ਦੋਵੇਂ ਹੱਥ ਖੜੇ ਕਰਵਾ ਕੇ ਪ੍ਰਣ ਲਿਆ। ਜੈਕਾਰਿਆਂ ਨਾਲ ਹਾਲ ਗੂੰਜਦਾ ਪਿਆ ਸੀ।


Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org and cannot be held responsible for their views.  Read full details....

Go to Top