Share on Facebook

Main News Page

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ : ਪੜਾਅ ਛੇਵਾਂ

ਤਿਆਰ ਸੰਭਾਵੀ ਦਸਤਾਵੇਜ਼ ਅਤੇ ਵਿਆਖਿਆ ਤੇ ਵਿਚਾਰ ਇਕੱਤਰਤਾ

- ਦੂਜੀ ਇਕੱਤਰਤਾ ਪ੍ਰਬੰਧਕ ਕਮੇਟੀ -

ਪ੍ਰਚਲਿਤ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਕਮੀਆਂ ਦੇ ਸੁਧਾਰ ਨੂੰ ਲੈ ਕੇ ਸ਼ੁਰੂ ਕੀਤਾ ਉਪਰਾਲਾ ਹੁਣ ਆਪਣੀ ਮੰਜ਼ਿਲ ਦੇ ਛੇਵੇਂ ਪੜਾਅ ਤੇ ਪੁੱਜ ਚੁੱਕਾ ਹੈ।

ਪਹਿਲੇ ਪੜਾਅ ਵਿਚ ਆਪਸੀ ਵਿਚਾਰਾਂ ਰਾਹੀਂ ‘ਗੁਰਮਤਿ ਜੀਵਨ ਜਾਚ’ ਦੇ ਨਾਮ ਹੇਠ ਸਿੱਖ ਰਹਿਤ ਮਰਿਯਾਦਾ ਦੇ ਸੁਧਰੇ ਹੋਏ ਰੂਪ ਦਾ ਇਕ ਸੰਭਾਵੀ ਖਰੜਾ ਤਿਆਰ ਕੀਤਾ ਗਿਆ।

ਦੁਜੇ ਪੜਾਅ ਵਿਚ ਇਸ ਸੰਭਾਵੀ ਰੂਪ ਨੂੰ ਸਮੂੰਹ ਪੰਥ ਦੇ ਕੀਮਤੀ ਸੁਝਾਵਾਂ/ਵੀਚਾਰਾਂ ਲਈ ਜਨਤਕ ਕੀਤਾ ਗਿਆ।

ਤੀਜੇ ਪੜਾਅ ਵਿਚ ਸੁਚੇਤ ਪੰਥ ਦੇ ਸਹਿਮਤ ਨੁਮਾਇੰਦਿਆਂ ਅਤੇ ਵਿਦਵਾਨਾਂ ਦੀ ਦੋ ਰੋਜ਼ਾ ਸਾਂਝੀ ਵਿਚਾਰ ਇਕੱਤਰਤਾ ਮਾਰਚ 2012 ਵਿਚ ਬੁਲਾ ਕੇ, ਸੰਭਾਵੀ ਖਰੜਾ ਅਤੇ ਉਸ ਬਾਰੇ ਆਏ ਸੁਝਾਵਾਂ ਨੂੰ ਮੱਦਵਾਰ ਵਿਚਾਰਿਆ ਗਿਆ। ਇਸ ਇਕੱਤਰਤਾ ਨੇ ‘ਗੁਰਮਤਿ ਜੀਵਨ ਸੇਧਾਂ-ਮੁੱਖ ਨੁਕਤੇ’ ਨਾਮਕ ਇਕ ਦਸਤਾਵੇਜ਼ ਪ੍ਰਚਲਿਤ ਰਹਿਤ ਮਰਿਯਾਦਾ ਦੇ ਸੁਧਰੇ ਹੋਏ ਰੂਪ ਵਜੋਂ ਤਿਆਰ ਕੀਤਾ ਗਿਆ।

ਇਸ ਸਾਂਝੇ ਸੁਧਾਰ ਉਪਰਾਲੇ ਦੇ ਚੌਥੇ ਪੜਾਅ ਵਜੋਂ ਤਿਆਰ ਦਸਤਾਵੇਜ਼ (ਗੁਰਮਤਿ ਜੀਵਨ ਸੇਧਾਂ: ਮੁੱਖ ਨੁਕਤੇ) ਦੀ ਇਕ ਵਿਆਖਿਆ ਤਿਆਰ ਕੀਤੀ ਗਈ।

ਪੰਜਵੇਂ ਪੜਾਅ ਵਿਚ ਇਸ ਸੰਭਾਵੀ ਦਸਤਾਵੇਜ਼ ਅਤੇ ਉਸ ਦੀ ਵਿਆਖਿਆ ਨੂੰ ਸਾਰਿਆਂ ਦੀ ਨਜ਼ਰਸਾਣੀ ਅਤੇ ਗੁਰਬਾਣੀ ਦੀ ਰੋਸ਼ਨੀ ਵਿਚ ਕੀਮਤੀ ਸੁਝਾਵਾਂ ਲਈ ਵੱਖ ਵੱਖ ਤਰੀਕੇ ਜਨਤਕ ਤੌਰ ਤੇ ਪੇਸ਼ ਕੀਤਾ ਗਿਆ। ਇਸ ਖਰੜੇ ਨੂੰ ਹੇਠ ਲਿਖੇ ਲਿੰਕ ਤੇ ਪੜਿਆ ਜਾ ਸਕਦਾ ਹੈ।

  1. http://khalsanews.org/newspics/2012/09Sept2012/15%20Sep%2012/15%20Sep%2012%20SRM%20draft%20-%20TGP.htm

  2. http://gurupanth.com/

  3. http://singhsabhausa.com/fullview.php?type=article&path=1921

  4. http://www.tattgurmatparivar.com/BindParticularEditorial.aspx?LekhID=143

ਇਸ ਬਾਰੇ ਆਪਣੇ ਲਿਖਤੀ ਵਿਚਾਰ ਅਤੇ ਸੁਝਾਅ 15 ਅਕਤੂਬਰ 12 ਤੱਕ ਹੇਠ ਲਿਖੇ ਪਤੇ ਤੇ ਭੇਜੇ ਜਾ ਸਕਦੇ ਹਨ।

reformviews@gmail.com

ਸੁਚੇਤ ਪੰਥ ਦੇ ਸਹਿਮਤ ਸੱਜਣਾਂ ਦੇ ਇਸ ਸਾਂਝੇ ਉਪਰਾਲੇ ਦੇ ਛੇਵੇਂ ਪੜਾਅ ਵਿਚ ਅਕਤੂਬਰ ਦੇ ਆਖਿਰੀ ਦੋ ਹਫਤਿਆਂ ਦੌਰਾਣ ਤਿੰਨ ਰੋਜ਼ਾ ਦੁਜੀ ਵਿਚਾਰ ਇਕੱਤਰਤਾ ਕਰਵਾਈ ਜਾ ਰਹੀ ਹੈ। ਇਹ ਸਾਂਝੀ ਵਿਚਾਰ ਇਕੱਤਰਤਾ ‘ਦੂਜੀ ਇਕੱਤਰਤਾ ਪ੍ਰਬੰਧਕ ਕਮੇਟੀ’ ਦੀ ਦੇਖ ਰੇਖ ਹੇਠ ਹੋ ਰਹੀ ਹੈ ਅਤੇ ਸੰਯੋਜਨ ‘ਤੱਤ ਗੁਰਮਤਿ ਪਰਿਵਾਰ’ ਕਰ ਰਿਹਾ ਹੈ। ਇਸ ਇਕੱਤਰਤਾ ਵਿਚ ਤਿਆਰ ਸੰਭਾਵੀ ਦਸਤਾਵੇਜ਼ ਅਤੇ ਉਸ ਦੀ ਵਿਆਖਿਆ ਅਤੇ ਉਸ ਪ੍ਰਤੀ ਆਏ ਸੁਝਾਵਾਂ ਨੂੰ, ਮੱਦਵਾਰ ਵਿਚਾਰ ਕੇ, ਫਾਈਨਲ ਰੂਪ ਦੇਣ ਦਾ ਯਤਨ ਕੀਤਾ ਜਾਵੇਗਾ।

ਛੇਵੇਂ ਪੜਾਅ ਦੀ ਇਸ ਇਕੱਤਰਤਾ ਵਿਚ ਵੀ ਦਾਖਲਾ ਸਿਰਫ ਸੱਦਾ ਪੱਤਰ ਰਾਹੀਂ ਹੀ ਹੋਵੇਗਾ। ਨਿਰਪੱਖ ਅਤੇ ਖੁਲੇ ਦਿਲ ਨਾਲ ਸਾਰੀਆਂ ਸੁਚੇਤ ਧਿਰਾਂ ਦੇ ਨੁਮਾਇੰਦਿਆਂ ਅਤੇ ਜਾਗਰੂਕ ਵਿਦਵਾਨਾਂ ਅਤੇ ਸ਼ਖਸੀਅਤਾਂ ਨੂੰ ਬੁਲਾਇਆ ਜਾਵੇਗਾ।

ਆਪਣੀ ਜਾਣਕਾਰੀ ਅਤੇ ਸਮਝ ਨਾਲ ਹੇਠ ਲਿਖੀਆਂ ਧਿਰਾਂ/ਸ਼ਖਸੀਅਤਾਂ/ ਵਿਦਵਾਨਾਂ ਨੂੰ ਸੱਦਾ ਪੱਤਰ ਭੇਜੇ ਜਾ ਰਹੇ ਹਨ:

ਪ੍ਰੋ. ਦਰਸ਼ਨ ਸਿੰਘ, ਜੋਗਿੰਦਰ ਸਿੰਘ ਸਪੋਕਸਮੈਨ, ਗੁਰਤੇਜ ਸਿੰਘ ਸਾਬਕਾ ਆਈ ਏ ਐਸ, ਡਾ. ਹਰਜਿੰਦਰ ਸਿੰਘ ਦਿਲਗੀਰ, ਗਿਆਨੀ ਜਗਤਾਰ ਸਿੰਘ ਜਾਚਕ, ਵੀਰ ਭੁਪਿੰਦਰ ਸਿੰਘ, ਗਿਆਨੀ ਸੁਰਜੀਤ ਸਿੰਘ ਦਿਲੀ, ਜਸਬਿੰਦਰ ਸਿੰਘ ਦੁਬਈ, ਪ੍ਰਿੰਸੀਪਲ ਨਰਿੰਦਰ ਸਿੰਘ ਜੰਮੂ, (ਰਿ.) ਕਰਨਲ ਗੁਰਦੀਪ ਸਿੰਘ ਮੋਹਾਲੀ, ਦਲਬੀਰ ਸਿੰਘ ਐਮ ਐਸ ਸੀ ਦਿਲੀ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਤਰਸੇਮ ਸਿੰਘ ਖਾਲਸਾ ਦਿਲੀ ਕਮੇਟੀ, ਡਾ. ਗੁਰਸ਼ਰਨਜੀਤ ਸਿੰਘ, ਡਾ. ਇਕਬਾਲ ਸਿੰਘ ਢਿਲੋਂ, ਪੰਥਪ੍ਰੀਤ ਸਿੰਘ, ਸੁਖਵਿੰਦਰ ਸਿੰਘ ਸਭਰਾ, ਦਲੀਪ ਸਿੰਘ ਅਬੋਹਰ, ਕਿਰਪਾਲ ਸਿੰਘ ਬਠਿੰਡਾ, ਗੁਰਸੇਵਕ ਸਿੰਘ ਧੌਲਾ, ਗੁਰਦੀਪ ਸਿੰਘ ਫਗਵਾੜਾ, ਅਮਰੀਕ ਸਿੰਘ ਰਾਜਪੁਰਾ, ਹਰਲਾਜ ਸਿੰਘ ਬਹਾਦੁਰਪੁਰ, ਕੰਵਲਜੀਤ ਸਿੰਘ ਕੁੰਡਲ, ਇਕਵਾਕ ਸਿੰਘ ਪੱਟੀ, ਧਰਮ ਸਿੰਘ ਭੰਖਰਪੁਰ, ਪਰਮਿੰਦਰ ਸਿੰਘ ਸ਼ੌਂਕੀ, ਸਤਿਨਾਮ ਸਿੰਘ ਹਮਰਾਜ਼, ਜਗਜੀਤ ਸਿੰਘ ਲੁਧਿਆਣਾ, ਹਰਮਿੰਦਰ ਸਿੰਘ ਲੁਧਿਆਣਾ, ਕੰਵਰ ਅੰਮ੍ਰਿਤਪਾਲ ਸਿੰਘ, ਕਸ਼ਮੀਰ ਸਿੰਘ ਮੁਕਤਸਰ, ਦਰਸ਼ਨ ਸਿੰਘ ਧਨੌਲਾ, ਕਰਨੈਲ ਸਿਘ ਸਿਰਸਾ, ਪਰਮਜੀਤ ਸਿੰਘ ਉਤਰਾਖੰਡ, ਪ੍ਰਿਤਪਾਲ ਸਿੰਘ ਰੁਦਰਪੁਰ, ਹਰਭਜਨ ਸਿੰਘ ਜੰਮੂ, ਸੀ ਡੀ ਸਿੰਘ ਜੰਮੂ, ਜਗਜੀਤ ਸਿੰਘ ਜੰਮੂ, ਭੁਪਿੰਦਰ ਸਿੰਘ ਉਧਮਪੂਰ, ਮੋਹਨ ਸਿੰਘ ਡੇਰਾਬੱਸੀ, ਬੀਬੀ ਹਰਬੰਸ ਕੌਰ ਫਰੀਦਾਬਾਦ, ਦਵਿੰਦਰ ਸਿੰਘ ਆਰਟੀਸਟ ਖਰੜ, ਗੁਰਸੇਵਕ ਸਿੰਘ ਮੱਦਰਸਾ, ਰਣਜੀਤ ਸਿੰਘ ਬਹਾਦੁਰ ਪੁਰ, ਕੁਲਵੰਤ ਸਿੰਘ ਮੁੰਬਈ, ਰਵਿੰਦਰ ਸਿੰਘ ਪਿੰਜੌਰ

ਸੰਸਥਾਵਾਂ ਵਜੋਂ:

ਸਿੱਖ ਮਿਸ਼ਨਰੀ ਕਾਲਜ ਲੁਧਿਆਣਾ, ਗੁਰਮਤਿ ਗਿਆਨ ਮਿਸ਼ਨਰੀ ਕਾਲਜ ਲੁਧਿਆਣਾ, ਸਾਹਿਬਜ਼ਾਦਾ ਜੁਝਾਰ ਸਿੰਘ ਮਿਸ਼ਨਰੀ ਕਾਲਜ ਚੌਂਤਾ (ਰੋਪੜ), ਗੁਰੂ ਗ੍ਰੰਥ ਦਾ ਖਾਲਸਾ ਪੰਥ, ਗੁਰਸਿੱਖ ਫੈਮਲੀ ਕਲੱਬ ਲੁਧਿਆਣਾ, ਏਕਸ ਕੇ ਬਾਰਿਕ , ਦਸਮ ਗ੍ਰੰਥ ਵਿਚਾਰ ਮੰਚ ਇੰਟਰਨੈਸ਼ਨਲ ਫਰੀਦਾਬਾਦ, ਗੁਰੂ ਤੇਗ ਬਹਾਦੁਰ ਸੋਸਾਇਟੀ ਅਬੋਹਰ, ਦੁਰਮਤਿ ਸੌਧਕ ਗੁਰਮਤਿ ਲਹਿਰ, ਸ਼੍ਰੋਮਣੀ ਸਿੱਖ ਸਮਾਜ ਮੋਹਾਲੀ, ਗੁਰਮਤਿ ਪ੍ਰਚਾਰ ਜਥਾ ਦਿਲੀ, ਦਸ਼ਮੇਸ਼ ਯੂਥ ਆਰਗੇਨਾਈਜੇਸ਼ਨ ਜੰਮੂ, ਫਤਹਿ ਮਲਟੀਮੀਡੀਆ, ਕਾਨਪੁਰ ਤੋਂ ਸੁਚੇਤ ਧਿਰਾਂ ਦਾ ਇਕ ਸਾਂਝਾ ਨੁਮਾਇੰਦਾ

ਸੰਪਾਦਕ:

ਸਿੱਖ ਮਾਰਗ, ਖ਼ਾਲਸਾ ਨਿਊਜ਼, ਸਿੰਘ ਸਭਾ ਯੂ ਐਸ ਏ, ਗੁਰੂ ਪੰਥ, ਸਿੱਖ ਸਪੋਕਸਮੈਨ ਕੈਨੇਡਾ, ਸਿੰਘ ਸਭਾ ਕੇਨੈਡਾ, ਸਿੱਖ ਬੁਲੇਟਿਨ, ਵੇਕ ਅਪ ਖਾਲਸਾ, ਇੰਡੀਆ ਅਵੇਅਰਨੈਸ

ਮਨੁੱਖ ਜਾਨਕਾਰੀ ਅਤੇ ਸਮਝ ਸੀਮਿਤ ਹੈ, ਸੋ ਹੋ ਸਕਦਾ ਹੈ ਕਿ ਸੁਚੇਤ ਪੰਥ ਦੀਆਂ ਕੁਝ ਧਿਰਾਂ, ਵਿਦਵਾਨਾਂ, ਸ਼ਖਸੀਅਤਾਂ ਦੇ ਨਾਮ ਇਸ ਵਿਚ ਨਾ ਆਏ ਹੋਣ। ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲੇ ਨਾਲ ਸਹਿਮਤ ਐਸੀ ਕੋਈ ਸ਼ਖਸੀਅਤ/ਧਿਰ/ ਵਿਦਵਾਨ ਅਗਰ ਆਪ ਜੀ ਦੀ ਨਜ਼ਰ ਵਿਚ ਹੈ (ਜਿਸ ਦਾ ਨਾਮ ਉਪਰ ਵਾਲੀ ਲਿਸਟ ਵਿਚ ਨਹੀਂ ਆਇਆ) ਤਾਂ ਆਪ ਜੀ ਉਸ ਬਾਰੇ ਸਾਨੂੰ 15 ਅਕਤੂਬਰ 12 ਤੱਕ ਜਾਣਕਾਰੀ ਦੇ ਦੇਣ ਦੀ ਕਿਰਪਾਲਤਾ ਕਰਨੀ ਤਾਂ ਕਿ ਉਨ੍ਹਾਂ ਨੂੰ ਵੀ ਸੱਦਾ ਪੱਤਰ ਭੇਜਿਆ ਜਾ ਸਕੇ। ਜੇ ਕੋਈ ਐਸਾ ਸੱਜਣ ਆਪ ਆਉਣਾ ਚਾਹੇ ਤਾਂ ਸਾਨੂੰ ਲਿਖ ਸਕਦਾ ਹੈ, ਉਨ੍ਹਾਂ ਨੂੰ ਬੁਲਾਉਣ ਵਿਚ ਖੁਸ਼ੀ ਹੋਵੇਗੀ। ਵਿਦੇਸ਼ਾਂ ਵਿਚ ਰਹਿਣ ਵਾਲੇ ਸੱਜਣਾਂ ਦੇ ਨਾਮ ਸ਼ਾਮਿਲ ਨਹੀਂ ਕੀਤੇ, ਕਿਉਂਕਿ ਸਾਡੀ ਸਮਝ ਅਨੁਸਾਰ ਖਾਸ ਇਸ ਇਕੱਤਰਤਾ ਲਈ ਆਉਣਾ ਖਰਚੀਲ਼ਾ ਹੋਵੇਗਾ। ਅਗਰ ਕੋਈ ਉਪਰਾਲੇ ਦੀ ਲੋੜ ਨਾਲ ਸਹਿਮਤ ਅਤੇ ਚਾਹਵਾਨ ਵਿਦੇਸ਼ੀ ਸੱਜਣ ਇਸ ਦੌਰਾਨ ਇੰਡਿਆ ਆ ਰਿਹਾ ਹੈ ਜਾਂ ਖਾਸ ਤੌਰ ਤੇ ਆਉਣ ਦਾ ਇੱਛੁਕ ਹੈ ਤਾਂ ਉਹ ਸਾਨੂੰ ਲਿਖ ਸਕਦਾ ਹੈ। ਉਨ੍ਹਾਂ ਨੂੰ ਸ਼ਾਮਿਲ ਕਰਨ ਵਿਚ ਵੀ ਖੁਸ਼ੀ ਹੋਵੇਗੀ।

ਸੁਚੇਤ ਪੰਥ ਦੀਆਂ ਲਗਭਗ ਸਾਰੀਆਂ ਧਿਰਾਂ ਇਕ ਸਾਂਝੀ ਮੰਜ਼ਿਲ ਦੇ ਬਾਵਜੂਦ ਆਪਸ ਵਿਚ ਪਈਆਂ ਦੂਰੀਆਂ ਨੂੰ ਲੈ ਕੇ ਚਿੰਤਤ ਹਨ। ਲਗਭਗ ਸਾਰੀਆਂ ਧਿਰਾਂ ਅਤੇ ਸੱਜਣ ਮਨ ਕਰਕੇ ਇਕ ਸਾਂਝੇ ਮੰਚ ਤੇ ਇਕੱਠਾ ਹੋਣਾ ਵੀ ਚਾਹੁੰਦੀਆਂ ਹਨ। ਪਰ ਮਨ ਵਿਚਲੀ ਈਗੋ ਅਤੇ ਕੁਝ ਮੁੱਦਿਆਂ ਤੇ ਵਿਚਾਰਧਾਰਕ ਮਤਭੇਦ ਕਾਰਨ ਪੈਦਾ ਹੋਏ ਨਿੱਜੀ ਵਿਰੋਧ ਨੇ ਉਨਾਂ ਨੂੰ ਨੇੜੇ ਨਹੀਂ ਆਉਣ ਦੇਂਦੇ ਅਤੇ ਇਸ ਲਈ ਐਸੇ ਉਪਰਾਲੇ ਤੋੜ ਨਹੀਂ ਚੜ ਰਹੇ।

ਸਿੱਖ ਰਹਿਤ ਮਰਿਯਾਦਾ ਵਿਚਲੀਆਂ ਕਮੀਆਂ ਦੇ ਸੁਧਾਰ ਦੀ ਮੰਸ਼ਾ ਨਾਲ ਸ਼ੁਰੂ ਹੋਇਆ ਇਹ ਇਤਿਹਾਸਿਕ ਉਪਰਾਲਾ, ਸਾਰੀਆਂ ਸੁਚੇਤ ਧਿਰਾਂ ਨੂੰ ਇਕ ਸਾਂਝੇ ਮੰਚ ਤੇ ਲਿਆਉਣ ਦੀ ਦਿਸ਼ਾ ਵਿਚ ਵੀ ਇਕ ‘ਮੀਲ-ਪੱਥਰ’ ਸਾਬਿਤ ਹੋ ਸਕਦਾ ਹੈ। ਲੋੜ ਹੈ ਆਪਣੇ ਮਨ ਵਿਚਲੀ ਈਗੋ ਅਤੇ ਸੰਕੀਰਨਤਾ ਨੂੰ ਇਕ ਪਾਸੇ ਕਰਕੇ, ਖੁੱਲੇ ਦਿਲ ਨਾਲ ਇਸ ਸੱਦੇ ਨੂੰ ਪ੍ਰਵਾਨ ਕਰਨ ਦੀ। ਕਿਸੇ ਖਾਸ ਧਿਰ, ਵਿਦਵਾਨ ਜਾਂ ਸੱਜਣ ਨਾਲ ਕੁਝ ਮੁੱਦਿਆਂ ਤੇ ਵਿਚਾਰਧਾਰਕ ਅਸਹਿਮਤੀ ਕਾਰਨ ਪੈਦਾ ਹੋਈ ਨਰਾਜ਼ਗੀ/ਨਫਰਤ/ਦੂਰੀ ਸਾਡੇ ਮਨ ਦੀ ਰੁਕਾਵਟ ਨਹੀਂ ਬਨਣੀ ਚਾਹੀਦੀ। ਪਿੱਛਲੀ ਇਕੱਤਰਤਾ ਵੇਲੇ ਕੁਝ ਸੁਚੇਤ ਧਿਰਾਂ/ਸੱਜਣਾਂ ਨੇ ਉਪਰੋਕਤ ਅਲਾਮਤਾਂ ਕਾਰਨ, ਸ਼ਰਤਾਂ ਦਾ ਬਹਾਨਾ ਬਣਾ ਕੇ, ਇਸ ਇਕਤੱਰਤਾ ਤੋਂ ਕਿਨਾਰਾ ਕਰ ਲਿਆ ਸੀ। ਉਨ੍ਹਾਂ ਨੂੰ ਅਸੀਂ ਫਿਰ ਨਿਰਮਾਣਤਾ, ਨਿਸ਼ਕਾਮਤਾ ਅਤੇ ਸੁਹਿਰਦਤਾ ਨਾਲ ਸੱਦਾ ਦੇ ਰਹੇ ਹਾਂ। ਅਗਰ ਅਸੀਂ ਵਾਰ ਵਾਰ ਉਹੀ ਗਲਤੀਆਂ ਦੁਹਰਾਉਂਦੇ ਹਨ ਤਾਂ ਗੁਰਮਤਿ ਅਤੇ ਇਤਿਹਾਸ ਦੋਨੋ ਵਲੋਂ ਕਟਘਰੇ ਵਿਚ ਖੜੇ ਮੰਨੇ ਜਾਵਾਂਗੇ। ਬਾਬਾ ਨਾਨਕ ਜੀ ਵਲੋਂ ਸ਼ੁਰੂ ਕੀਤੇ ਗੁਰਮਤਿ ਇਨਕਲਾਬ ਦੇ ਇਸ ਅਹਿਮ ਮੁੱਦੇ ਤੇ ਫਰਜ਼ਾਂ ਨੂੰ ਵਿਖਾਈ ਪਿੱਠ ਲਈ ਇਤਿਹਾਸ ਸਾਨੂੰ ਮੁਆਫ ਨਹੀਂ ਕਰੇਗਾ।

ਕੁਝ ਪੰਥਦਰਦੀ ਸੱਜਣਾਂ ਵਲੋਂ ਅਗਿਆਨਤਾ ਅਤੇ ਵਿਵੇਕਹੀਨ ਜਜ਼ਬਾਤਾਂ ਕਾਰਨ ਇਸ ਉਪਰਾਲੇ ਬਾਰੇ ਝੂਠਾ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ। ਸੋ ਉਨ੍ਹਾਂ ਦੇ ਸ਼ਿਕਵੇ ਦੂਰ ਕਰਨ ਲਈ ਅਸੀਂ ਸਪਸ਼ਟ ਕਰਨਾ ਚਾਹੁੰਦੇ ਹਾਂ ਕਿ ਹਾਲੀਂ ਤੱਕ ਕੁਝ ਫਾਈਨਲ ਨਹੀਂ ਹੋਇਆ ਹੈ। ਇਕੱਤਰਤਾ ਵਿਚ ਆਉ ਅਤੇ ਗੁਰਮਤਿ ਦਲੀਲ ਦੀ ਰੋਸ਼ਨੀ ਵਿਚ ਆ ਕੇ ਵਿਚਾਰ ਕਰੋ। ਵਿਚਾਰ ਤੋਂ ਭਗੌੜੇ ਹੋਣਾ ਅਤੇ ਝੂਠਾ ਪ੍ਰਾਪੇਗੰਡਾ ਕਰਨਾ ਸਾਡੀ ਸੁਹਿਰਦਤਾ ਤੇ ਹੀ ਇਕ ਵੱਡਾ ਪ੍ਰਸ਼ਨ-ਚਿੰਨ੍ਹ ਹੈ। ਇਤਿਹਾਸ ਸੱਚ ਦਾ ਸਾਥ ਦੇਣ ਦੇ ਐਸੇ ਮੌਕੇ ਵਾਰ ਵਾਰ ਨਹੀਂ ਦੇਵੇਗਾ। ਇਸ ਆਹਿਮ ਮੌੜ ਤੇ ‘ਈਗੋ ਅਤੇ ਨਰਾਜ਼ਗੀ’ ਆਦਿ ਦੇ ਪ੍ਰਭਾਵ ਹੇਠ, ਅਗਾਉਂ ਸ਼ਰਤਾਂ ਲਾਕੇ, ਵਿਚਾਰ ਨੂੰ ਪਿੱਠ ਵਿਖਾਉਣਾ ਇਤਿਹਾਸ ਵਿਚ ਇਕ ‘ਕਾਲਾ ਬਾਬ’ ਸਾਬਿਤ ਹੋ ਸਕਦਾ ਹੈ। ਇਹ ਸੱਚ ਹੈ ਕਿ ਹਾਲੀਂ ਤੱਕ ਕੁਝ ਫਾਈਨਲ ਨਹੀਂ ਹੋਇਆ ਹੈ, ਪਰ ਇਹ ਵੀ ਸੱਚ ਹੈ ਕਿ ਇਸ ਇਕੱਤਰਤਾ ਵਿਚ ਇਸ ਦਸਤਾਵੇਜ਼ ਨੂੰ ਫਾਈਨਲ ਕਰਨ ਦਾ ਪੂਰਾ ਯਤਨ ਕੀਤਾ ਜਾਵੇਗਾ।

ਜੋ ਵੀ ਸੁਚੇਤ ਧਿਰ/ਸੱਜਣ ਇਸ ਨਿਸ਼ਕਾਮ ਸੱਦੇ ਦੇ ਬਾਵਜੂਦ, ਵਿਚਾਰ ਚਰਚਾ ਵਿਚ ਸ਼ਾਮਿਲ ਨਹੀਂ ਹੁੰਦਾ ਅਤੇ ਦਸਤਾਵੇਜ਼ ਦੇ ਸਾਹਮਣੇ ਆਉਣ ਉਪਰੰਤ ਰੌਲਾ ਪਾਉਂਦਾ ਹੋਇਆ ਪ੍ਰਾਪੇਗੰਡਾ ਕਰਨ ਦਾ ਯਤਨ ਕਰੇਗਾ ਤਾਂ ਇਹ ਪਹੁੰਚ ਉਸ ਦੇ ਗੁਰਮਤਿ ਪ੍ਰਤੀ ਸਮਰਪਣ ਤੇ ਹੀ ਪ੍ਰਸ਼ਨਚਿੰਨ੍ਹ ਹੋਵੇਗੀ। ਇਹ ਵੀ ਸਪਸ਼ਟ ਹੋਣਾ ਜ਼ਰੂਰੀ ਹੈ ਕਿ ਇਸ ਇਕੱਤਰਤਾ ਦਾ ਇਕੋ ਇਕ ਵਿਸ਼ਾ ਤਿਆਰ ਸੰਭਾਵੀ ਦਸਤਾਵੇਜ਼ ਅਤੇ ਵਿਆਖਿਆ ਦੀ ਗੁਰਮਤਿ ਦੀ ਰੋਸ਼ਨੀ ਵਿਚ ਮੱਦਵਾਰ ਵਿਚਾਰ ਹੀ ਹੈ। ਇਸ ਵਿਚ ਕਿਸੇ ਵੀ ਹਾਜ਼ਰੀਨ ਨੂੰ ਬੇਲੋੜੇ ਲੈਕਚਰ ਤੋਂ ਪਰਹੇਜ਼ ਕੀਤਾ ਗਿਆ।

ਇਸ ਉਪਰਾਲੇ ਦੇ ਛੇਂਵੇ ਪੜਾਅ ਤੇ ਕਾਮਯਾਬੀ ਨਾਲ ਪਹੁੰਚਦੇ ਹੋਏ, ਅਸੀਂ ਇਕ ਵਾਰ ਫੇਰ ਇਹ ਸਪਸ਼ਟ ਕਰਨਾ ਜ਼ਰੂਰੀ ਸਮਝਦੇ ਹਾਂ ਕਿ ਅਸੀਂ ਇਸ ਉਪਰਾਲੇ ਨੂੰ ਪ੍ਰਚਲਿਤ ਪੰਥ ਦੇ ਕਿਸੇ ਨੁਮਾਇੰਦਾ ਪੈਨਲ ਵਜੋਂ ਨਹੀਂ ਕਰ ਰਹੇ। ਸਾਡਾ ਇਹ ਸੁਧਾਰ ਉਪਰਾਲਾ ਗੁਰਮਤਿ ਇਨਕਲਾਬ ਦੇ ਮੋਢੀ ਨਾਨਕ ਪਾਤਸ਼ਾਹ ਜੀ ਦੀ ‘ਖਰਾ ਸੱਚ ਪੇਸ਼ ਕਰੀ ਜਾਵੋ, ਜਿਸ ਨੂੰ ਚੰਗਾ ਲਗੇਗਾ ਅਪਣਾ ਲਵੇਗਾ’ ਵਾਲੀ ਜੀਵਨ ਸੇਧ ਤੋਂ ਪ੍ਰੇਰਿਤ ਅਤੇ ਸੁਧਾਰ ਦੇ ਮੁੱਢਲੇ ਮਨੁੱਖੀ ਹੱਕ ਦਾ ਇਸਤੇਮਾਲ ਹੈ। ਪ੍ਰਚਲਿਤ ਪੰਥ ਉਪਰ ਸਾਡੀ ਨਾ ਤਾਂ ਕੋਈ ਅਥਾਰਿਟੀ ਹੈ ਅਤੇ ਨਾ ਹੀ ਅਸੀਂ ਅਕਾਲ ਤਖਤ ਦੇ ਨਾਮ ਤੇ ਮੌਜੂਦਾ ਸਮੇਂ ਚਲ ਰਹੀ ਪੁਜਾਰੀਵਾਦੀ ਵਿਵਸਥਾ ਨੂੰ ਮਾਨਤਾ ਦੇਂਦੇ ਹਾਂ। ਇਹ ਸੁਧਾਰ ਉਪਰਾਲਾ ਸਮੁੱਚੀ ਮਨੁੱਖਤਾ ਵਿਚਲੇ ਸਹਿਮਤ ਲੋਕਾਂ ਲਈ ਹੀ ਹੈ। ਇਸ ਲਈ ਇਸ ਉਪਰਾਲੇ ਕਾਰਨ ਅਸੀਂ ਨਾ ਤਾਂ ਪ੍ਰਚਲਿਤ ਪੰਥ ਅਤੇ ਨਾ ਹੀ ਅਕਾਲ ਤਖਤ ਦੀ ਮੌਜੂਦਾ ਪੁਜਾਰੀਵਾਦੀ ਵਿਵਸਥਾ ਸਾਹਮਣੇ ਆਪਣੇ ਆਪ ਨੂੰ ਜਵਾਬਦੇਹ ਮੰਨਦੇ ਹਾਂ।

ਬੇਨਤੀ ਹੈ ਕਿ ਸੱਦਾ ਪੱਤਰ ਦੇ ਪਹੁੰਚਦੇ ਹੀ, ਆਪਣੇ ਆਉਣ ਦੀ ਪ੍ਰੋੜਤਾ ਬਾਰੇ ਜਾਣਕਾਰੀ ਦੇਵੋ ਤਾਂ ਕਿ ਸੁਚੱਜੇ ਪ੍ਰਬੰਧ ਕੀਤੇ ਜਾ ਸਕਣ। ਜੇ ਸੱਦਾ ਪੱਤਰ ਕਿਸੇ ਸੰਸਥਾ ਲਈ ਹੈ ਤਾਂ ਆਪਣੇ ਵਲੋਂ ਭੇਜੇ ਜਾਣ ਵਾਲੇ ਨੁਮਾਇੰਦੇ ਦਾ ਨਾਮ ਅਤੇ ਹੋਰ ਜਾਨਕਾਰੀ ਜਲਦ ਮੁਹੱਈਆ ਕਰਵਾਉਣ ਦੀ ਕਿਰਪਾ ਕਰਨੀ। ਇਹ ਦੁਹਰਾਉਣਾ ਗੈਰ-ਵਾਜਬ ਨਹੀਂ ਹੋਵੇਗਾ ਕਿ ਇਸ ਇਕੱਤਰਤਾ ਵਿਚ ਦਾਖਲਾ ਸਿਰਫ ਪ੍ਰਮਾਨਿਤ ਸੱਦਾ-ਪੱਤਰ ਰਾਹੀਂ ਹੀ ਹੋਵੇਗਾ। ਜੇ ਅਤਿ ਦੀ ਮਜ਼ਬੂਰੀ ਕਾਰਨ ਕੋਈ ਸੱਦਿਆ ਸੱਜਣ/ਵਿਦਵਾਨ/ ਧਿਰ ਸ਼ਾਮਿਲ ਨਹੀਂ ਹੋ ਸਕਦਾ/ਸਕਦੀ ਤਾਂ ਇਸ ਖਰੜੇ ਬਾਰੇ ਮੱਦਵਾਰ ਆਪਣੇ ਲਿਖਤੀ ਵਿਚਾਰ/ਸੁਝਾਵ ਜ਼ਰੂਰ ਭੇਜੇ। ਹੋਰ ਪਾਠਕਾਂ ਨੂੰ ਵੀ ਨਿਮਰ ਬੇਨਤੀ ਹੈ ਕਿ ਇਸ ਸੰਭਾਵੀ ਦਸਤਾਵੇਜ਼ ਬਾਰੇ ਆਪਣੇ ਲਿਖਤੀ ਵਿਚਾਰ/ਸੁਝਾਵ ਜਲਦ ਤੋਂ ਜਲਦ (ਅੰਤਿਮ ਮਿਤੀ 15 ਅਕਤੂਬਰ 12) ਤੱਕ ਜ਼ਰੂਰ ਭੇਜੋ ਜੀ।

ਕਿਸੇ ਵੀ ਜਾਨਕਾਰੀ ਦੇ ਲੈਣ ਦੇਣ ਲਈ ਸੰਪਰਕ

0 94191 26791, 0 98159 71601 ਈ-ਮੇਲ : reformviews@gmail.com

ਸਾਡੇ ਵਲੋਂ ਆਪਣੀ ਸਮਝ ਅਨੁਸਾਰ ਭੇਜੇ ਸੱਦਾ ਪੱਤਰਾਂ ਦੀ ਉਪਰੋਕਤ ਲਿਸਟ ਵਿਚ ਕੁਝ ਨਾਮ ਵਿਦੇਸ਼ੀ ਵੀ ਹਨ। ਇਸ ਸਮਾਗਮ ਵਿਚ ‘ਵੀਡੀਉ ਕਾਨਫਰਾਂਸਿੰਗ’ ਦਾ ਵੀ ਇੰਤਜ਼ਾਮ ਕਰਨ ਦਾ ਯਤਨ ਕੀਤਾ ਜਾਵੇਗਾ। ਉਹ ਸੱਜਣ ਇਸ ਵਿਚ ‘ਵੀਡੀਉ ਕਾਨਫਰਾਂਸ’ ਰਾਹੀਂ ਵੀ ਸ਼ਾਮਿਲ ਹੋ ਸਕਦੇ ਹਨ।

ਆਪ ਸਭ ਦੇ ਸਹਿਯੋਗ ਨਾਲ ਗੁਰਮਤਿ ਇਨਕਲਾਬ ਦੇ ਇਸ ਇਤਿਹਾਸਿਕ ਉਪਰਾਲੇ ਦੇ ਛੇਂਵੇ ਪੜਾਅ ਨੂੰ ਨਿਸ਼ਕਾਮਤਾ ਨਾਲ ਕਾਮਯਾਬ ਕਰਨ ਲਈ ਕਾਰਜਰਤ

ਦੂਜੀ ਇਕੱਤਰਤਾ ਪ੍ਰਬੰਧਕ ਕਮੇਟੀ

ਦਲੀਪ ਸਿੰਘ ਕਸ਼ਮੀਰੀ, ਪ੍ਰੋ. ਇੰਦਰ ਸਿੰਘ ਘੱਗਾ, ਅਮਰਜੀਤ ਸਿੰਘ ਚੰਦੀ, ਉਪਕਾਰ ਸਿੰਘ ਫਰੀਦਾਬਾਦ, ਗੁਰਦੇਵ ਸਿੰਘ ਬਟਾਲਵੀ, ਬਲਦੇਵ ਸਿੰਘ ਦਿਲੀ, ਸੁਖਵਿੰਦਰਜੀਤ ਸਿੰਘ ਆਸਟਰੇਲਿਆ, ਗੁਰਿੰਦਰ ਸਿੰਘ ਮੋਹਾਲੀ

ਸੰਯੋਜਕ
ਤੱਤ ਗੁਰਮਤਿ ਪਰਿਵਾਰ
ਮਿਤੀ 06-10-12

 

ਮਾਰਚ 2012 'ਚ ਹੋਈ ਇੱਕਤਰਤਾ ਦੀਆਂ ਝਲਕੀਆਂ


Disclaimer: Khalsanews.org does not necessarily endorse the views and opinions voiced in the news । articles । audios । videos or any other contents published on www.khalsanews.org and cannot be held responsible for their views.  Read full details....

Go to Top