Share on Facebook

Main News Page

ਗੁਰਚਰਣ ਸਿੰਘ ਜਿਉਣਵਾਲਾ ਜੀ ਕਿਹੜੇ ਭੁਲੇਖੇ 'ਚ ਬੈਠੇ ਹੋ?

ਆਪਣੇ "ਧੂੰਦੇ ਦੀ ਪੇਸ਼ੀ ਨਾਲ ਕੰਬਿਆ ਅਖੌਤੀ ਜਾਗਰੂਕ ਪੰਥ" ਦੇ ਵਿੱਚ ਪਤਾ ਨਹੀਂ ਜਿਉਣਵਾਲਾ ਜੀ ਨੇ ਜਾਣਹੁਝ ਕੇ ਲਿਖਿਆ ਹੈ ਜਾਂ ਅਜਿਹੇ ਜਾਗਰੂਕ ਕਹਾਉਣ ਵਲੇ "ਵਿਦਵਾਨ" ਵੀ ਹਨੇਰੇ 'ਚ ਹੀ ਤੀਰ ਮਾਰਦੇ ਹਨ।

ਜਮੁਨਾ ਨਗਰ ਦੇ ਇੱਕ ਸਮਾਗਮ ਵਿੱਚ ਪ੍ਰੋ: ਦਰਸ਼ਨ ਸਿੰਘ ਨੇ ਕੀਰਤਨ ਕਰਦੇ ਹੋਏ "ਪੰਚਾਲੀ ਦਰੌਪਦੀ" ਦੀਆਂ ਉਦਾਹਰਨਾਂ ਦੇਕੇ ਪੰਜ ਜਥੇਦਾਰਾਂ ਤੋਂ ਖਹਿੜਾਂ ਛੁਡਵਾਉਣ ਦੀ ਗੱਲ ਕਹੀ, ਉਹਨਾਂ ਕਿਹਾ ਕਿ ਅੱਜ ਪੰਥ ਵਿੱਚ ਥਾਂ-ਥਾਂ ਪੰਚਾਲੀਆਂ ਪੈਦਾ ਹੋ ਰਹੀਆਂ ਹਨ, ਇਹ ਗੱਲ ਕਹਿਕੇ ਉਹਨਾਂ ਕਿਸ ਬਾਰੇ ਇਸ਼ਾਰਾ ਕੀਤਾ ਹੈ ਬੱਚਾ ਵੀ ਸਮਝ ਸਕਦਾ ਹੈ ,ਉਹਨਾਂ ਦਾ ਇਸ਼ਾਰਾ ਧੂੰਦੇ ਵੱਲ ਹੀ ਹੈ। ਪ੍ਰੋ: ਦਰਸ਼ਨ ਸਿੰਘ ਕੁਝ ਸਮੇਂ ਤੋਂ ਜਾਗਰੂਕਤਾ ਵਾਲੇ ਪਾਸੇ ਤੁਰੇ ਹਨ ਤੇ ਛੇਕੇ ਵੀ ਗਏ , ਉਹਨਾਂ ਦਾ ਕਹਿਣਾ ਹੈ ਕਿ ਸਿਰਫ ਇੱਕ ਅਕਾਲ ਤਖਤ ਤੇ ਜਾਣਾ ਚਾਹੀਦਾ ਹੈ, ਪਰ ਜਦੋਂ ਉਹ ਆਪ ਗਏ ਸੀ ਤੇ ਜੇ ਅੱਗੇ ਜਫੇਮਾਰ ਅਕਾਲ ਤਖਤ ਤੇ ਹੀ ਹੁੰਦੇ, ਤਾਂ ਉਥੇ ਵੀ ਤਾਂ ਪੰਜਾਂ ਦੇ ਨਾਲ ਹੀ ਗੱਲ ਕਰਨੀ ਸੀ। ਚਾਹੇ ਸਕੱਤਰੇਤ ਚਾਹੇ ਅਕਾਲ ਤਖਤ ਪੇਸ਼ ਤਾਂ ਫਿਰਵੀ ਪੰਚਾਲੀ ਨੇ ਪੰਜਾਂ ਸਾਹਮਣੇ ਹੀ ਹੋਣਾ ਹੈ। ਉਹਨੋਂ ਵੱਲੋਂ ਕੀਤੀ ਇਹ ਟਿਪਣੀ ਨੀਵੇਂ ਪੱਧਰ ਦੀ ਹੈ ਤੇ ਇਹਨਾਂ ਨੌਜਵਾਨਾਂ ਨਾਲ ਜ਼ਿਆਦਤੀ ਹੈ। ਜਦੋਂ ਉਹ ਤਖਤ ਦੇ ਜਥੇਦਾਰ ਸੀ ਤਾਂ ਵੀ ਤੇ ਪੰਜ -ਪੰਜ ਹੀ ਸਿੱਖਾਂ ਦੀਆ ਪੇਸ਼ੀਆਂ ਕਰਵਾਉਂਦੇ ਸਨ ਉਂਦੋ ਇੱਕ ਵਾਲਾ ਸਿਧਾਂਤ ਕਿੱਥੇ ਰਿਹਾ, ਜੋ ਉਂਦੋ ਪੰਚਾਲੀਆਂ ਤਿਆਰ ਕੀਤੀਆਂ ਜਾਂਦੀਆਂ ਸਨ ਤੇ ਕੀ ਉਹ ਪੰਚਾਲੀਆਂ ਗੁਰਮਤਿ ਅਨੁਸਾਰੀ ਸਨ।

ਖ਼ਾਲਸਾ ਨਿਊਜ਼ 'ਚ ਪਿਛਲੇ ਦਿਨੀਂ ਸ੍ਰ. ਸੁਰਜੀਤ ਸਿੰਘ ਬਰਨਾਲਾ ਦੀ ਪੇਸ਼ੀ ਕਿਸ ਤਰ੍ਹਾਂ, ਕਿਸ ਲਈ, ਅਤੇ ਸੰਗਤਾਂ ਦੇ ਸਾਹਮਣੇ ਕਿੱਦਾਂ ਹੋਈ, ਉਹ ਲੇਖ ਮੁੜ ਕੇ ਪਾਇਆ ਗਿਆ ਸੀ, ਜਿਸ ਵਿੱਚ ਜਮਾਂਦਰੂ ਅੰਨ੍ਹੇ ਨੂੰ ਵੀ ਦਿੱਖ ਜਾਂਦਾ ਹੈ ਕਿ ਉਹ ਸਾਰਾ ਘਟਨਾਕ੍ਰਮ ਕਿਸ ਤਰ੍ਹਾਂ ਹੋਇਆ। ਉਸ ਲੇਖ ਨੂੰ ਇੱਥੇ ਕਲਿਕ ਕਰਕੇ ਪੜ੍ਹਿਆ ਜਾ ਸਕਦਾ ਹੈ।

ਪਹਿਲੀ ਗੱਲ ਤਾਂ ਇਹ ਪੁਛਣੀ ਬਣਦੀ ਹੈ ਕਿ, ਤੁਸੀਂ ਪ੍ਰੋ. ਦਰਸ਼ਨ ਸਿੰਘ ਦੀ ਤੁਲਨਾ ਇਨ੍ਹਾਂ ਬਾਦਲ ਦੇ ਚਮਚਿਆਂ ਨਾਲ ਕਰੇ ਹੋ? ਕੀ ਇਨ੍ਹਾਂ ਲੋਕਾਂ ਦੀ ਯੋਗਤਾ, ਮਾਨਸਿੱਕ ਪੱਧਰ, ਅਧਿਆਤਮਿਕ ਪੱਧਰ, ਦ੍ਰਿੜਤਾ ਪ੍ਰੋ. ਦਰਸ਼ਨ ਸਿੰਘ ਦੇ ਨੇੜੇ ਤੇੜੇ ਵੀ ਹੈ? ਅਸੀਂ ਕੋਈ ਪ੍ਰੋ. ਦਰਸ਼ਨ ਸਿੰਘ ਦੇ ਗੁਣਗਾਨ ਨਹੀਂ ਕਰ ਰਹੇ, ਪਰ ਗੱਲ ਕਰਨ ਲੱਗਿਆਂ ਦੇਖ ਲੈਣਾ ਚਾਹੀਦਾ ਹੈ, ਕਿ ਗੱਲ ਕਿਸਦੀ ਅਤੇ ਕੀ ਕੀਤੀ ਜਾ ਰਹੀ ਹੈ। ਇਹ ਕਹਿਣਾ ਕਿ "ਪ੍ਰੋ. ਦਰਸ਼ਨ ਸਿੰਘ ਕੁੱਝ ਸਮੇਨ ਤੋਂ ਜਾਗਰੂਕਤਾ ਵਾਲੇ ਪਾਸੇ ਲਗੇ ਹਨ..." ਬੜਾ ਹਾਸੋਹੀਣਾ ਹੈ, 1984 ਤੋਂ ਬਾਅਦ ਦੇ ਸਮੇਂ 'ਚ ਅਤੇ ਹੁਣ ਤੱਕ ਕੀ ਜਿਊਣਵਾਲਾ ਸਿੱਖ ਸੰਗਤਾਂ ਨੂੰ ਜਾਗਰੂਕ ਕਰਦਾ ਸੀ? ਉਸ ਸਮੇਂ 'ਚ ਜਦੋਂ ਪ੍ਰਚਾਰਕ, ਨੇਤਾ ਅਤੇ ਹੋਰ ਲੋਕ, ਜ਼ੁਬਾਨ ਖੋਲਣ ਤੋਂ ਡਰਦੇ ਸੀ, ਉਸ ਸਮੇਂ ਵੀ ਜਾਗਰੂਕ ਹੀ ਕੀਤਾ ਸੀ ਪ੍ਰੋ. ਦਰਸ਼ਨ ਸਿੰਘ ਨੇ। ਪ੍ਰੋ. ਦਰਸ਼ਨ ਸਿੰਘ ਨੇ ਉਸ ਸਮੇਂ ਦੇ ਹਾਕਮ ਨੂੰ ਕੌਮ ਦੀ ਏਕਤਾ 'ਚ ਰੋੜਾ ਨਾ ਬਣਨ ਲਈ ਸੱਦਿਆ, ਜਦਕਿ ਇਹ ਪਾਲਤੂ ਲੋਕ ਸਿੱਖ ਪ੍ਰਚਾਰਕਾਂ ਨੂੰ ਜਿਹੜੇ ਸਿਰਫ ਗੁਰਬਾਣੀ ਅਤੇ ਸੱਚ ਦਾ ਪ੍ਰਚਾਰ ਕਰਦੇ ਹਨ, ਭਾਂਵੇ ਉਹ ਪ੍ਰੋ. ਦਰਸ਼ਨ ਸਿੰਘ ਹੋਣ ਜਾਂ ਪ੍ਰੋ. ਧੂੰਦਾ, ਵਰਗਿਆਂ ਨੂੰ ਹੀ ਪੇਸ਼ ਹੋਣ ਲਈ ਕਹਿੰਦੇ ਹਨ। ਗੁਰਚਰਨ ਸਿੰਘ ਜੀ ਉਦਾਹਰਣ ਦੇਣ ਲਗਿਆਂ ਸੋਚ ਲੈਣਾ ਚਾਹੀਦਾ ਹੈ, ਕਿ ਉਦਾਹਰਣ ਠੀਕ ਵੀ ਹੈ ਕਿ ਨਹੀਂ, ਐਵੇਂ ਯਬਲੀਆਂ ਮਾਰਨਾ, ਤੁਹਾਡੇ ਵਰਗੇ ਵਿਦਵਾਨ ਨੂੰ ਸ਼ੋਭਦਾ ਨਹੀਂ।

ਗੁਰਚਰਣ ਸਿੰਘ ਜੀ ਦਾ ਇਸ ਤਰ੍ਹਾਂ ਯੂ ਟਰਨ U-Turn, ਇਹ ਸਾਬਿਤ ਕਰਦਾ ਹੈ, ਕਿ ਵੀਰ ਜੀ ਤੁਹਾਨੂੰ ਜੀ ਹਾਲੇ ਹੋਰ ਜਾਗਰੂਕਤਾ ਦੀ ਲੋੜ੍ਹ ਹੈ। ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਉਨ੍ਹਾਂ ਅਖੌਤੀ ਜਥੇਦਾਰਾਂ ਦੇ ਕਮਰੇ 'ਚ ਸਪਸ਼ਟੀਕਰਨ ਨਾ ਦੇਣਾ ਇਹ ਸਾਬਿਤ ਕਰਦਾ ਹੈ, ਕਿ ਉਹ ਸੱਚ 'ਤੇ ਖੜੇ ਸੀ ਅਤੇ ਹਨ। ਜਿਹੜਾ ਬੰਦਾ ਇਹ ਖੁਦ ਕਹੇ ਕਿ ਮੈਂ ਸੰਗਤ ਸਾਹਮਣੇ, ਮੀਡੀਆ ਸਾਹਮਣੇ ਆਪਣਾ ਸਪਸ਼ਟੀਕਰਨ ਪੇਸ਼ ਕਰਨਾ ਹੈ, ਇਹ ਸਾਬਿਤ ਕਰਦਾ ਹੈ ਕਿ ਉਸ ਬੰਦੇ ਨੂੰ ਆਪਣੇ ਰੱਬ ਉਪਰ, ਅਤੇ ਆਪਣੇ ਉਪਰ ਵਿਸ਼ਵਾਸ ਹੈ। ਸੱਚਾ ਬੰਦਾ ਡਰਦਾ ਨਹੀਂ। ਜਥੇਦਾਰਾਂ ਨੂੰ ਪਤਾ ਸੀ ਕਿ ਜੇ ਉਹ ਸੰਗਤ ਜਾਂ ਮੀਡੀਆ ਸਾਹਮਣੇ ਗਏ ਤਾਂ, ਸਦੀਆਂ ਦੀ ਬਣੀ ਬਣਾਈ ਟੌਹਰ, ਮਿੰਟਾਂ 'ਚ ਹੀ ਮਿੱਟੀ 'ਚ ਮਿਲ ਜਾਣੀ ਹੈ। ਪ੍ਰੋ. ਦਰਸ਼ਨ ਸਿੰਘ ਦਾ ਉਸ ਘਟਨਾਕ੍ਰਮ ਨਾਲ ਕੁੱਝ ਨਹੀਂ ਘਟਿਆ, ਪਰ ਜਥੇਦਾਰਾਂ ਦਾ ਕੁੱਝ ਬੱਚਿਆ ਨਹੀਂ। ਜਿਹੜੇ ਮਾੜੇ ਮੋਟੇ ਸਾਹ ਚਲਦੇ ਸੀ, ਉਹ ਪਿਛਲੇ ਦੋ ਸਾਲਾਂ 'ਚ ਮੋਇਆਂ ਵਰਗੇ ਹੋ ਗਏ ਸੀ, ਪਰ ਤਾਜ਼ਾ ਘਟਨਾਕ੍ਰਮ ਨੇ, ਉਨ੍ਹਾਂ ਪਾਲਤੂਆਂ 'ਚ ਨਵੀਂ ਰੂਹ ਫੂਕ ਦਿੱਤੀ ਹੈ। ਖੈਰ...

ਤੁਹਾਡੇ ਪਾਸੇ ਮੁੜਦੇ ਹਾਂ, ਆਪ ਜੀ ਦਾ ਇੱਕ ਹੋਰ ਲੇਖ ਜਿਹੜਾ ਤੁਸੀਂ ਹੀ ਲਿਖਿਆ ਸੀ ਜਿਸਦਾ ਸਿਰਲੇਖ ਹੈ "ਦਸਮ ਗ੍ਰੰਥੀਏ (ਅਖੌਤੀ) ਜੱਥੇਦਾਰਾਂ ਦਾ ਕਿੱਲਾ ਗੁਰੂ ਗ੍ਰੰਥੀਏ ਸਿੱਖਾਂ ਦੇ ਮੂੰਹ '", ਉਸ ਵੇਲੇ ਇਹ ਅਖੌਤੀ ਜਥੇਦਾਰ ਤੁਹਾਡੇ ਅਨੁਸਾਰ "ਵਿਕੇ ਹੋਏ ਲੋਕ, ਮਾਸ ਖੋਰੇ ਲੋਕ, ਅਯਾਸ਼ ਤੇ ਕਾਮੀ ਲੋਕ, ਵਿਭਚਾਰੀ ਤੇ ਭਰਿਸ਼ਟ ਲੋਕ" ਸਨ, ਹੁਣ ਇਹ ਚੰਗੇ ਕਿਸ ਤਰ੍ਹਾਂ ਹੋ ਗਏ, ਜਿਹੜੇ ਤੁਸੀਂ ਪ੍ਰੋ. ਧੂੰਦਾ ਨੂੰ ਜਿਹੜੇ ਕਿ ਸੱਚ ਦੇ ਪ੍ਰਚਾਰਕ ਹਨ, ਨੂੰ ਉਨ੍ਹਾਂ ਪਾਲਤੂਆਂ ਕੋਲ਼ ਪੇਸ਼ ਹੋਣ ਲਈ ਹਲਾਸ਼ੇਰੀ ਦਿੱਤੀ। ਆਪਜੀ ਦੇ ਲਿਖੇ ਹੋਏ ਵਾਕ ਜੋ ਇਸ ਤਰ੍ਹਾਂ ਹਨ: (ਪੂਰਾ ਲੇਖ ਪੜਨ ਲਈ ਇਥੇ ਕਲਿੱਕ ਕਰੋ)

"... ਇਹੀ ਕਰਾਣ ਹਨ ਕਿ ਸਾਡੇ ਜੱਥੇਦਾਰ RSS ਦੀ ਮੈਂਬਰਾਂ ਦੀ ਲਿਸਟ ਤੇ ਵੀ ਹਨ ਤੇ ਜੱਥੇਦਾਰ ਪੂਰਨ ਸਿੰਘ ਜੀ ਉਨ੍ਹਾਂ ਦੇ ਮੁੱਖ ਮਹਿਮਾਨ ਵੀ ਬਣਦੇ ਹਨ ਤੇ ਰਸਤੇ ਵਿਚੋਂ ਹੀ, ਗੂਨੇ ਸਟੇਸ਼ਨ ਤੋਂ, ਹੁਕਮਨਾਮਾ ਵੀ ਜਾਰੀ ਕਰਦੇ ਹਨ ਜਦੋਂ ਉਹ RSS ਦੀ ਮੀਟਿੰਗ ਤੋਂ ਵਾਪਸ ਆ ਰਹੇ ਹੁੰਦੇ ਹਨ ਤੇ ਨਾਲ ਇਹ ਵੀ ਐਲਾਣਦੇ ਹਨ ਕਿ ਸਿੱਖ ਤਾਂ ਹਨ ਹੀ ਲਵ-ਕੁਸ਼ ਦੀ ਔਲਾਦ।

ਹੁਣ ਸੱਤ ਜਨਵਰੀ ਹੋਰ ਦੂਰ ਨਹੀਂ ਤੇ ਜੋ ਫੈਸਲਾ ਅਕਾਲ ਤਖਤ ਤੋਂ ਜਾਰੀ ਕੀਤਾ ਜਾਣਾ ਹੈ ਉਸਦਾ ਵੀ ਸਾਨੂੰ ਪਤਾ ਹੈ। ਜਿਸ ਦਿੱਨ ਜਸ ਟੀ. ਵੀ. ਚੈਨਲ ਨਿਊਯਾਰਕ ਤੋਂ ਪ੍ਰੋ. ਦਰਸਨ ਸਿੰਘ ਜੀ ਹੋਰਾਂ ਵਿਰੁਧ ਜ਼ਹਿਰ ਉਗਲੀ ਜਾ ਰਹੀ ਸੀ ਤਾਂ ਸ੍ਰ. ਕੁਲਦੀਪ ਸਿੰਘ ਜੀ ਹੋਰਾਂ ਦਾ ਫੂਨ ਆਇਆ , ਕਿ ਲਾਂਬਾ ਅਤੇ ਇਸਦੇ ਹੋਰ ਸਾਥੀ ਪ੍ਰੋ. ਦਰਸ਼ਨ ਸਿੰਘ ਜੀ ਹੋਰਾਂ ਵਿਰੁਧ ਜ਼ਹਿਰ ਉਗਲ ਰਹੇ ਹਨ। ਹੁਣ ਕੀ ਬਣੂਗਾ? ਮੇਰਾ ਉੱਤਰ ਸੀ ਕਿ ਕਰਤਾ ਆਪ ਹੀ ਸਾਨੂੰ ਸਿੱਧੇ ਰਾਸਤੇ ਪਾ ਰਿਹਾ ਹੈ ਤੇ ਕੰਮ ਵਧੀਆ ਹੀ ਹੋਊ। ਸੋ ਜੋ ਵੀ ਕੰਮ ਸਿੱਖ ਧਰਮ ਨੂੰ ਨਸ਼ਟ ਕਰਨ ਵਾਸਤੇ ਕੀਤਾ ਜਾ ਰਿਹਾ ਹੈ ਉਸਦੀ ਵਜ੍ਹਾ ਕਰਕੇ ਹੁਣ ਸਿੱਖ ਜਾਗ ਰਿਹਾ ਹੈ।

ਸਿੱਖ ਵੀਰੋ! ਜਦੋਂ ਸ਼ੇਰ ਸੌਂ ਜਾਵੇ ਤਾਂ ਚੂਹੇ ਵੀ ਉਸਦੇ ਮੂੰਹ 'ਤੇ ਨੱਚਣ ਲੱਗ ਪੈਂਦੇ ਹਨ। ਚੂਹੇ ਨੱਚਦੇ ਉਤਨਾ ਚਿਰ ਹੀ ਹਨ ਜਿਤਨਾ ਚਿਰ ਸ਼ੇਰ ਸੁਤਾ ਪਿਆ ਹੈ। ਹੁਣ ਸਿੱਖ ਜਾਗ ਰਹੇ ਹਨ ਤੇ ਚੂਹੇ ਨੱਣਚਣੋ ਹੱਟ ਜਾਣਗੇ। ਅਕਾਲ ਤਖਤ ਤੋਂ ਕਿਸੇ ਦਾ ਲਿਖਿਆ ਹੋਇਆ ਰੁਕਾ ਪੜ੍ਹ ਕੇ ਸੁਣਾਇਆ ਜਾਵੇਗਾ, ਸਾਬਕਾ ਜੱਥੇਦਾਰ ਪ੍ਰੋ. ਦਰਸ਼ਨ ਸਿੰਘ ਜੀ ਨੂੰ ਪੰਥ ਵਿਚੋਂ ਖਾਰਜ ਕੀਤਾ ਜਾਂਦਾ ਹੈ ਕਿਉਂਕਿ ਉਸਨੇ ਅਕਾਲ ਤਖਤ ਦੀ ਮਰਯਾਦਾ ਅਨੁਸਾਰ ਸਜਾ ਨਹੀਂ ਲਗਵਾਈ ਜਾਂ ਸਪੱਸ਼ਟੀ ਰਨ ਨਹੀਂ ਦਿੱਤਾ

ਓ ਭਲਿਓ! ਜਿਹੜੇ ਅਕਾਲ ਤਖਤ ਦੀ ਮਰਯਾਦਾ ਦੀ ਇਹ ਵਿਕੇ ਹੋਏ ਲੋਕ, ਮਾਸ ਖੋਰੇ ਲੋਕ, ਅਯਾਸ਼ ਤੇ ਕਾਮੀ ਲੋਕ (ਸ਼ਿਕਾਗੋ ਵਾਲੇ ਦਲਜੀਤ ਸਿੰਘ ਕੋਲ ਇਨ੍ਹਾਂ ਦੀਆਂ ਵੀ. ਡੀ. ਓ ਮੌਜੂਦ ਹਨ), ਵਿਭਚਾਰੀ ਤੇ ਭਰਿਸ਼ਟ ਲੋਕ ਗੱਲ ਕਰਦੇ ਹਨ ਇਹ ਗੁਰੂ ਹਰਿਗੋਬਿੰਦ ਸਿੰਘ ਜੀ ਦੇ ਵੇਲੇ ਦੀ ਮਰਯਾਦਾ ਦੇ ਬਿਲਕੁਲ ਉਲਟ ਵਾਲੀ ਮਰਯਾਦਾ ਲਾਗੂ ਕਰਕੇ ਆਮ-ਜਨਸਧਾਰਣ ਨੂੰ ਗੁੰਮਰਾਹ ਕਰਨ ਲਈ ਵਾਸਤਾ ਪਾ ਰਹੇ ਹੁੰਦੇ ਹਨ। ਅਕਾਲ ਤਖਤ ਸੱਚ ਦਾ ਨਾਮ ਹੈ ਝੂਠ ਦਾ ਨਹੀਂ। ਅਕਾਲ ਤਖਤ ਕੋਈ ਇਨ੍ਹਾਂ ਪੁਜਾਰੀਆਂ ਦਾ ਬਣਾਇਆ ਹੋਇਆ ਬੰਦ ਕਮਰਾ ਨਹੀਂ ਸਗੋਂ ਲੋਕਾਂ ਦੀ ਕਚਿਹਰੀ ਦਾ ਨਾਮ ਹੈ।

ਕੌਣ ਪੁੱਛਦਾ ਹੈ ਕਾਵਾਂ ਕੁਤਿਆਂ ਦੇ ਗਿਦੜਾਂ ਨੂੰ ਆਖਰ ਪਿੰਜਰਿਆਂ ਦੇ ਵਿੱਚ ਸ਼ੇਰ ਹੁੰਦੇ।

ਗੁਰੁ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ

ਕੀ ਇਹ ਹੈ ਵਿਦਵਾਨ ਹੋਣ ਦੀ ਕਾਬਲੀਅਤ, ਕੀ ਜਦੋਂ ਜਿੱਧਰ ਦੀ ਹਵਾ ਚੱਲੇ, ਉਧਰ ਦੇ ਹੋ ਜਾਉ, ਸੱਚ ਦਾ ਪੱਲਾ ਛੱਡ ਦਿਓ, ਆਪਣੀ ਜਾਨ ਬਚਾਓ!!!

ਸੰਪਾਦਕ ਖ਼ਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top