Share on Facebook

Main News Page

ਦੋਦੜੇ ਵਾਲਿਆਂ ਦਾ ਖਾਲਸਾ ਨਿਊਜ਼ 'ਚ ਲੱਗੀ ਖਬਰ ਦਾ ਹਾਸੋਹੀਣਾ ਖੰਡਨ

ਦੋਦੜੇ ਵਾਲਿਆਂ ਦਾ ਖਾਲਸਾ ਨਿਊਜ਼ 'ਚ 16 ਅਕਤੂਬਰ ਨੂੰ ਲੱਗੀ ਖਬਰ "ਦੋਦੜੇ ਵਾਲਿਆਂ ਦਾ ਜਗਿਆਸੂ ਅੰਦਰ "ਨਾਮ" ਚਾਲੂ ਕਰਨ ਦਾ ਤਰੀਕਾ" ਦਾ ਹਾਸੋਹੀਣਾ ਸਪਸ਼ਟੀਕਰਨ ਭੇਜਿਆ ਗਿਆ ਹੈ। ਸਪਸ਼ਟੀਕਰਨ ਦੇਕੇ ਬ੍ਰਹਮਬੁੰਗਾ ਟਰੱਸਟ ਨੇ ਆਪਣਾ ਅਤੇ ਬਾਊ ਜੀ ਦੇ ਪੱਧਰ ਦਾ ਸਬੂਤ ਦੇ ਦਿੱਤਾ ਹੈ। ਇਸ ਗੱਲ ਦੀ ਸਮਝ ਨਹੀਂ ਲੱਗ ਰਹੀ ਕਿ ਸਿਮਰਨ ਦਾ ਪੰਜਾਂ ਪਿਆਰਿਆਂ ਨਾਲ ਕੀ ਸੰਬੰਧ ਹੈ?

ਜਿਸ ਤਰ੍ਹਾਂ ਪਹਿਲਾਂ ਵੀ ਕਈ ਵਾਰੀ ਲਿਖਿਆ ਕਾ ਚੁਕਾ ਹੈ ਕਿ ਸਿਮਰਨ ਦਾ ਸੰਬੰਧ ਤੋਤਾ ਰਟਨ ਨਹੀਂ, ਸਿਮਰਨ ਹੈ ਰੱਬੀ ਗੁਣਾਂ ਦਾ ਜੀਵਨ 'ਚ ਧਾਰਣੀ ਹੋਣਾ, ਨਾ ਕਿ ਦੇ ਤੇਰੇ ਦੀ ਘੰਟਿਆਂ ਬੱਦੀ ਵਾਗਰੂ ਵਾਗਰੂ ਕਰੀ ਜਾਣਾ। ਇਨ੍ਹਾਂ ਨੂੰ ਕੋਈ ਪੁਛੇ ਬਈ, ਜੇ ਇਸ ਤਰ੍ਹਾਂ ਸਿਮਰਨ ਕਰਨਾ ਹੁੰਦਾ ਤਾਂ ਗੁਰੂ ਸਾਹਿਬ ਨੂੰ ਕੀ ਲੋੜ ਪਈ ਸੀ, ਹਰ ਪਾਸੇ ਪੈਦਲ ਜਾਕੇ ਲੋਕਾਂ ਨੂੰ ਰਾਹੇ ਪਾਉਣ ਦੀ, ਇਨ੍ਹੇ ਤਸੀਹੇ ਝੱਲਣ ਦੀ, ਸ਼ਹੀਦੀਆਂ ਪਾਉਣ ਦੀ... ਉਹ ਵੀ ਤਾਂ ਇਸ ਤਰ੍ਹਾਂ ਕਰਕੇ ਸਾਰੇ ਕੰਮ ਸੰਵਾਰ ਸਕਦੇ ਸੀ। ਇਸ ਸਾਧ ਲੋਟੂ ਲਾਣੇ ਨੇ ਲੋਕਾਂ ਨੂੰ ਮੂਰਖ ਬਣਾ ਕੇ ਹੋਰ ਹੀ ਝੰਝਟਾਂ 'ਚ ਫਸਾ ਦਿੱਤਾ ਹੈ। ਦੋਦੜੇ ਵਾਲੇ ਵੀ ਅਖੰਡ ਕੀਰਤਨੀ ਜੱਥੇ ਨਾਲੋਂ ਟੁੱਟ ਕੇ ਆਪਣਾ ਰਾਗ ਆਲਪ ਦੇ ਨੇ। ਇਨ੍ਹਾਂ ਦੇ ਰਾਮਾ ਵੀਰਜੀ ਨੂੰ ਅਖੰਡ ਕੀਰਤਨੀ ਜੱਥੇ 'ਚੋਂ ਕੱਢਿਆ ਗਿਆ ਸੀ, ਤੇ ਹੁਣ ਇਹ ਰਾਮਾ ਵੀਰ, ਦੋਦੜੇ ਵਾਲਿਆਂ ਦਾ ਸਿਰਕੱਢ ਹੈ। ਬਾਊ ਜੀ ਹੋਰਾਂ ਦੀ ਸਿੱਖੀ ਨੂੰ ਕੀ ਦੇਣ ਹੈ, ਇਹ ਤਾਂ ਅੱਜ ਤੱਕ ਕਿਸੇ ਨੂੰ ਪਤਾ ਚੱਲਿਆ, ਹਾਂ ਇਨ੍ਹਾਂ ਜ਼ਰੂਰ ਸੁਣਿਆ ਹੈ, ਦੋਦੜੇ ਵਾਲਿਆਂ ਕੋਲ਼ੋਂ ਕਿ ਬਾਊ ਜੀ ਦੀਆਂ ਅੱਖਾਂ ਚੋਂ ਮੋਮ ਢਿਗਦਾ ਹੈ, ਅਤੇ ਕਈ ਕੁੱਝ ਹੋਰ... ਰੱਬ ਹੀ ਸੁੱਮਤ ਬਖਸ਼ੇ ਇਨ੍ਹਾਂ ਨੂੰ... ਬਾਕੀ ਸੰਗਤ ਆਪ ਅੰਦਾਜ਼ਾ ਲਗਾ ਸਕਦੀ ਹੈ, ਕਿ ਇਹ ਸਪਸ਼ਟੀਕਰਨ ਦਾ ਕੀ ਪੱਧਰ ਹੈ...

ਸੰਪਾਦਕ ਖਾਲਸਾ ਨਿਊਜ਼


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top