Share on Facebook

Main News Page

ਦੋਦੜੇ ਵਾਲਿਆਂ ਦਾ ਜਗਿਆਸੂ ਅੰਦਰ "ਨਾਮ" ਚਾਲੂ ਕਰਨ ਦਾ ਤਰੀਕਾ

''ਨਾਮ ਸਿਮਰਣ” ਕਰਨ ਦਾ ਦਾਹਵੇਦਾਰ ਇਕ ਜਥਾ ਮਾਨਸਾ ਜਿਲੇ ਦੇ ਕਸਬਾ ਦੋਦੜਾ ਵਿਖੇ ਆਪਣਾ ਸਦਰ ਮੁਕਾਮੀ ਬਣਾਈ ਬੈਠਾ ਹੈ। ਕੁਝ ਕੁ ਹੋਰ ਥਾਵਾਂ ਤੇ ਭੀ ਇਹਨਾਂ ਦੇ ''ਨਾਮ ਕੇਂਦਰ” ਅਤੇ ਸ਼ਰਧਾਲੂ ਮੌਜੂਦ ਹਨ। ਇਹਨਾਂ ਦੇ ਸੇਵਕ ਬਾਬੂ ਜੀ (ਜਾਂ ਬਾਊ ਜੀ) ਤੋਂ ''ਨਾਮ” ਦ੍ਰਿੜ ਕਰਨ ਦੀਆਂ ਬਿਧੀਆਂ ਸਿੱਖ ਕੇ ''ਅਭਿਆਸ” ਕਰਦੇ ਹਨ।

ਜਗਿਆਸੂ ਅੰਦਰ ''ਨਾਮ” ਚਾਲੂ ਕਰਨ ਲਈ ਇਹਨਾਂ ਦਾ ਤਰੀਕਾ ਬੜਾ ਅਲੋਕਾਰ ਹੈ। ਜਿਸ ਵਿਅਕਤੀ ਦਾ ਨਾਮ ਚਾਲੂ ਕਰਨਾ ਹੋਵੇ, ਪੁਰਾਣਾ ਨਾਮ ਅਭਿਆਸੀ, ਉਸ ਦੀ ਇਕ ਉਂਗਲ ਘੁੱਟ ਕੇ ਫੜ ਲੈਂਦਾ ਹੈ। ਰੋਹਬਦਾਰ ਆਵਾਜ ਵਿਚ ਬੋਲਦਾ ਹੈ - ਬੋਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ...” ਪੰਜ ਸਤ ਵਾਰੀ ਜੋਰ ਅਜਮਾਈ ਕਰਨ ਤੇ ਭੀ, ਜੇ ''ਨਾਮ ਚਾਲੂ” ਨਾ ਹੋਵੇ, ਫਿਰ ਗੁੱਟ ਤੋਂ ਫੜਕੇ ਝੱਟਕੇ ਮਾਰੇ ਜਾਂਦੇ ਹਨ। ਵਾਹਿਗੁਰੂ ਵਾਹਿਗੁਰੂ ਬਾਬ ਬਾਰ ਬੁਲਾਇਆ ਜਾਂਦਾ ਹੈ। ਜੇ ਫਿਰ ਭੀ ''ਨਾਮ ਦਾ ਪ੍ਰਵਾਹ” ਸ਼ੁਰੂ ਨਾ ਹੋਵੇ, ਫਿਰ ਘੁੱਟ ਕੇ ਦੋਵੇ ਵਿਅਕਤੀ ਜੱਫੀ ਪਾ ਲੈਂਦੇ ਹਨ। ਬਾਹਵਾਂ ਦਾ ਵਲੇਵਾਂ ਢਿੱਲਾ ਕਰਨਗੇ, ਫਿਰ ਖਿੱਚਕੇ ਛਾਤੀ ਨਾਲ ਲਾਉਣਗੇ। ਬਾਰ ਬਾਰ ਇਹੀ ਕਰਮ ਦੁਹਰਾਉਣਗੇ, ''ਬੋਲ ਵਾਹਿਗੁਰੂ ਵਾਹਿਗੁਰੂ...।”


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top