Share on Facebook

Main News Page

ਪੰਥਕ ਕਹਾਉਣ ਵਾਲੇ ਟਕਸਾਲੀਆਂ ਦੇ ਪੰਥ ਵਿਰੋਧੀ ਕਾਰਨਾਮੇ
 

ਘੱਟ ਗਿਣਤੀ ਕੌਮਾਂ ਵਿਰੁੱਧ ਜ਼ਹਿਰ ਉਗਲਦੀ ਹਿੰਦੂ ਆਤੰਕਵਾਦੀ ਸਾਧਵੀ ਰਿਤੰਭਰਾ

ਪਿਛਲੇ ਕੁੱਝ ਦਿਨਾਂ ਤੋਂ ਚਲ ਰਿਹਾ ਦਲਜੀਤ ਸਿੰਘ ਨਿਰਮਲਾ ਅਤੇ ਵਿਭਚਾਰੀ ਟਕਸਾਲੀ ਬਲਬੀਰ ਸਿੰਘ ਦਾ ਵਿਵਾਦ ਹੋਰ ਡੂੰਗ੍ਹਾ ਹੁੰਦਾ ਜਾ ਰਿਹਾ ਹੈ। ਜਿਸ ਤਰ੍ਹਾਂ ਕਿਹਾ ਜਾਂਦਾ ਹੈ ਕਿ ਕੁੱਤੇ ਦਾ ਕੁੱਤਾ ਵੈਰੀ, ਉਸੇ ਤਰ੍ਹਾਂ ਇਥੇ ਵੀ ਇਹੀ ਹਾਲ ਹੈ। ਜਦੋਂ ਦਲਜੀਤ ਸਿੰਘ ਨਿਰਮਲਾ ਨੇ ਟਕਸਾਲੀ ਬਲਬੀਰ ਸਿੰਘ ਦੀਆਂ ਵਿਭਚਾਰੀ ਹਰਕਤਾਂ ਦਾ ਰਾਜ਼ ਖੋਲਿਆ, ਤਦ ਟਕਸਾਲੀ ਬਲਬੀਰ ਸਿੰਘ ਨੇ ਪੰਥਕ ਕਹਾਉਂਦੀ ਵੈਬਸਾਈਟ "ਪੰਥਕ.ਔਰਗ" ਦੇ ਨਾਲ ਰਲ਼ਕੇ ਦਲਜੀਤ ਸਿੰਘ ਨਿਰਮਲਾ ਦੀ ਹਵਨ ਵਾਲੀ ਵੀਡੀਓ ਜਾਰੀ ਕਰ ਦਿੱਤੀ। ਆਪਣੀ ਇਜ਼ੱਤ ਦਾ ਪਲੀਦਾ ਬਣਦੇ ਦੇਖ, ਵਿਭਚਾਰੀ ਬਲਬੀਰ ਸਿੰਘ ਦਾ ਇਹ ਇੱਕ ਪੈਂਤਰਾ ਸੀ।

www.Panthic.org ਜੋ ਕਿ ਦਸਮ ਗ੍ਰੰਥੀ, ਮਾਨਸਿਕ ਸੰਤੂਲਨ ਗੁਆ ਚੁਕੇ ਰਤਿੰਦਰ ਸਿੰਘ ਦੀ ਵੈਬ ਸਾਈਟ ਹੈ, ਜਿਸ ਵਿੱਚ ਲਾਂਬੂ ਲਾਉਣ ਵਾਲੇ ਗੁਰਚਰਣਜੀਤ ਸਿੰਘ ਲਾਂਬਾ ਵੀ ਸਹਾਇਕ ਹੈ। ਇਨ੍ਹਾਂ ਚਾਲਬਾਜ਼ਾਂ ਦਾ ਕੰਮ ਹੈ ਸੀ.ਡੀਆਂ ਦੀ ਕੱਟ ਵੱਡ ਕਰਨਾ। ਇਸੇ ਰਤਿੰਦਰ ਅਤੇ ਲਾਂਬੇ ਦੀ ਹੀ ਚਾਲ ਸੀ, ਜਿਸ ਨਾਲ ਇਨ੍ਹਾਂ ਲੂੰਬੜਾਂ ਨੇ ਪ੍ਰੋ. ਦਰਸ਼ਨ ਸਿੰਘ ਖਾਲਸਾ ਦੀ ਸੀ.ਡੀ ਦੀ ਕੱਟ ਵੱਡ ਕੀਤੀ ਅਤੇ ਆਪਣੇ ਮਾਲਿਕਾਂ ਦੇ ਸਾਹਮਣੇ ਪੇਸ਼ ਕਰ ਦਿੱਤੀ।

 

ਅੰਨ੍ਹੇ ਮਾਲਿਕ ਜੋ ਕਿ ਆਰ.ਐਸ.ਐਸ ਅਤੇ ਬਾਦਲ ਦੇ ਜੁੱਤੀਚੱਟ ਵਫਾਦਾਰ ਹਨ, ਉਨ੍ਹਾਂ ਨੇ ਬਿਨਾਂ ਕਿਸੇ ਜਾਂਚ ਪੜਤਾਲ ਦੇ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਛੇਕ ਦਿੱਤਾ, ਜਿਸਦਾ ਹਸ਼ਰ ਇਹ ਹੋਇਆ ਕਿ ਸਿੱਖ ਪੰਥ ਨੇ ਪ੍ਰੋ. ਸਾਹਿਬ ਨੂੰ ਤਾਂ ਪਹਿਲਾਂ ਤੋਂ ਵੀ ਵੱਧ ਸਨਮਾਨ ਅਤੇ ਸਾਥ ਦਿੱਤਾ, ਪਰ ਅਖੌਤੀ ਜਥੇਦਾਰਾਂ ਦੀ ਹਰ ਥਾਂ 'ਤੇ ਲਾਹ ਪਾਹ ਕੀਤੀ ਅਤੇ ਕਰ ਰਹੇ ਨੇ।

ਦਲਜੀਤ ਸਿੰਘ ਨਿਰਮਲਾ ਅਤੇ ਵਿਭਚਾਰੀ ਟਕਸਾਲੀ ਬਲਬੀਰ ਸਿੰਘ ਬਾਰੇ ਪਹਿਲਾਂ ਵੀ ਬਹੁਤ ਕੁੱਝ ਲਿਖਿਆ ਜਾ ਚੁੱਕਾ ਹੈ। ਦਲਜੀਤ ਸਿੰਘ ਵਲੋਂ ਪਿਛਲੇ ਹਫਤੇ ਸ਼ੇਰੇ ਪੰਜਾਬ ਰੇਡਿਓ 'ਤੇ ਇਹ ਵਾਅਦਾ ਕੀਤਾ ਸੀ ਕਿ, ਉਹ ਸਾਧ ਹਰੀ ਰੰਧਾਵਾ, ਭ੍ਰਮਗਿਆਨੀ ਗੁਰਬਚਨ ਸਿੰਘ ਦਾ ਪੋਤਾ ਅਵਤਾਰ ਸਿੰਘ ਬੰਧਨੀ ਕਲਾਂ ਵਾਲਾ ਅਤੇ ਹੋਰ ਟਕਸਾਲੀਆਂ ਦੀ ਆਰ.ਐਸ.ਐਸ ਨਾਲ ਸਾਂਠ ਗਾਂਠ ਦਾ ਭਾਂਡਾ ਫੋੜੇਗਾ। ਉਹੀ ਉਸਨੇ ਕੀਤਾ। ਜੋ ਇਹ ਵੀਡੀਓ ਪੰਥਕ.ਔਰਗ ਕੋਲ਼ ਪਹੁੰਚੀ ਹੈ, ਇਸ ਵਿੱਚ ਵੀ ਰਤਿੰਦਰ ਸਿੰਘ ਅਤੇ ਲਾਂਬੇ ਨੇ ਕੱਟ ਵੱਡ ਕੀਤੀ। ਜਿਸ ਹਿੰਦੂ ਸਾਧ ਸਵਾਮੀ ਪਰਮਾਨੰਦ ਨੂੰ ਸਾਧਵੀ ਰਿਤੰਭਰਾ ਆਰ.ਐਸ.ਐਸ ਦੇ ਸਮਾਗਮ 'ਚ ਆਪਣੇ ਭਾਸ਼ਣ ਵਿੱਚ "'ਆਪਣੇ ਪੂਜਯ ਗੁਰਦੇਵ ਯੁਗਪੁਰਸ਼ ਸਵਾਮੀ ਪਰਮਾਨੰਦ ਮਹਾਰਾਜ" ਕਹਿ ਕੇ ਸੰਬੋਧਨ ਕਰ ਰਹੀ ਹੈ, ਉਸੇ ਸਵਾਮੀ ਪਰਮਾਨੰਦ ਨੇ ਵਿਭਚਾਰੀ ਟਕਸਾਲੀ ਬਲਬੀਰ ਸਿੰਘ ਨੂੰ ਸਿਰੋਪਾ ਵੀ ਦਿੱਤਾ। ਵੀਡੀਓ ਦਾ ਇਹ ਕਲਿੱਪ ਪੰਥਕ.ਔਰਗ ਵਾਲਿਆਂ ਨੇ ਕੱਟ ਦਿੱਤਾ।

Video by www.panthic.org

Video which Khalsa News got

   

 

 

To read Article by http://www.panthic.org/articles/5355

 

ਜਿਹੜੀ ਵੀਡੀਓ ਸਾਨੂੰ ਪ੍ਰਾਪਤ ਹੋਈ ਹੈ, ਉਹ ਇੰਨ ਬਿੰਨ ੳਸੇ ਤਰ੍ਹਾਂ ਹੀ ਲਗਾਈ ਜਾ ਰਹੀ ਹੈ, ਜਿਸ ਵਿੱਚ ਵੀਡੀਓ ਦੇ ਪਿਛੇ ਇਕ ਪੰਜਾਬੀ ਗਾਣਾ ਪਾਇਆ ਗਿਆ ਹੈ। ਇਨ੍ਹਾਂ ਵੀਡੀਓ 'ਚ ਦੇਖਿਆ ਜਾ ਸਕਦਾ ਹੈ ਕਿ ਕਿਸ ਤਰ੍ਹਾਂ ਵਿਭਚਾਰੀ ਟਕਸਾਲੀ ਬਲਬੀਰ ਸਿੰਘ, ਅਖੌਤੀ ਸੰਤ ਸਮਾਜ ਦਾ ਬੁਲਾਰਾ ਦਸਮ ਗ੍ਰੰਥੀ ਭਲਵਾਨ ਸਾਧ ਹਰੀ ਸਿੰਘ ਰੰਧਾਵੇ ਵਾਲਾ, ਭ੍ਰਮਗਿਆਨੀ ਗੁਰਬਚਨ ਸਿੰਘ ਦਾ ਪੋਤਾ ਅਗਿਆਨੀ ਅਵਤਾਰ ਸਿੰਘ ਬੰਧਨੀ ਕਲਾਂ ਵਾਲਾ ਅਤੇ ਹੋਰ ਟਕਸਾਲੀ ਹਾਜ਼ਰ ਹਨ। ਇਹ ਟਕਸਾਲੀ ਕਿਸੇ ਆਮ ਸਿੱਖ ਨਾਲ ਬਹਿ ਕੇ ਤਾਂ ਲੰਗਰ ਨਹੀਂ ਛਕਦੇ, ਪਰ ਇਕ ਹਿੰਦੂ ਸਾਧ ਜੋ ਕਿ ਸਿੱਖਾਂ ਦੀ ਦੁਸ਼ਮਨ ਜਮਾਤ ਆਰ.ਐਸ.ਐਸ ਦਾ ਮੁੱਖ ਪ੍ਰਚਾਰਕ ਹੈ, ਦੇ ਨਾਲ ਬਹਿ ਕੇ ਲੰਗਰ ਛੱਕ ਰਹੇ ਨੇ, ਸਿਰੋਪੇ ਲੈ ਰਹੇ ਨੇ। ਜਿਸ ਤੋਂ ਇਹ ਸਾਫ ਜ਼ਾਹਿਰ ਹੁੰਦਾ ਹੈ ਕਿ ਸਿੱਖਾਂ 'ਚ ਆਪਣੇ ਆਪ ਨੂੰ ਸਿਰਮੌਰ ਕਹਾਉਣ ਵਾਲੇ ਟਕਸਾਲੀ, ਅਸਲ 'ਚ ਆਰ.ਐਸ.ਐਸ ਦੇ ਝੋਲ਼ੀਚੁੱਕ ਨੇ।

ਸਿਵਾਏ ਜਰਨੈਲ ਸਿੰਘ ਭਿੰਡਰਾਂਵਾਲਿਆਂ ਦੇ ਜਿਨ੍ਹਾਂ ਨੇ ਸੁੱਤੀ ਪਈ ਕੌਮ 'ਚ ਨਵੀਂ ਰੂਹ ਫੂਕੀ, ਨੂੰ ਛੱਡ ਕੇ, ਬਾਕੀ ਸਾਰੇ ਟਕਸਾਲੀ ਆਗੂਆਂ ਨੇ ਸਿੱਖਾਂ ਨਾਲ ਗੱਦਾਰੀ ਹੀ ਕੀਤੀ ਹੈ। ਭ੍ਰਮਗਿਆਨੀ ਗੁਰਬਚਨ ਸਿੰਘ ਜਿਸਨੇ ਸਿੱਖਾਂ ਨੂੰ ਬ੍ਰਾਹਮਣਵਾਦ 'ਚ ਧਕੇਲਣ 'ਚ ਕੋਈ ਕਸਰ ਨਾ ਛੱਡੀ, ਜਿਸਦੀ ਕਿਤਾਬ "ਗੁਰਬਾਣੀ ਪਾਠ ਦਰਸ਼ਨ" ਗਪੌੜਾਂ ਦਾ ਸਿਖਰ ਅਤੇ ਬ੍ਰਾਹਮਣਵਾਦ ਦਾ ਪੂਰਾ ਨਮੂਨਾ ਹੈ। ਦੂਸਰਾ ਭ੍ਰਮਗਿਆਨੀ ਬਾਬਾ ਠਾਕੁਰ ਸਿੰਘ, ਜਿਸਨੇ ਸਿੱਖ ਸੰਘਰਸ਼ ਦਾ ਬੇੜਾ ਗਰਕ ਕਰ ਦਿੱਤਾ, 23 ਸਾਲ ਗੁਰੂ ਦੀ ਹਜ਼ੂਰੀ 'ਚ ਝੂਠ ਬੋਲਦਾ ਰਿਹਾ, ਕਿ ਸੰਤ ਜਰਨੈਲ ਸਿੰਘ ਜ਼ਿੰਦਾ ਹਨ। ਮੌਜੂਦਾ ਮੁੱਖੀ ਧੁੰਮਾ ਤਾਂ ਨਿਰਾ ਬ੍ਰਾਹਮਣ ਹੈ, ਜਿਹੜਾ ਚਾਲੀਹੇ ਕੱਟਦਾ ਹੈ, ਅਖੌਤੀ ਦਸਮ ਗ੍ਰੰਥ ਦਾ ਆਸ਼ਿਕ ਹੈ... ਕੀ ਕੀ ਲਿਖਿਏ ਇਨ੍ਹਾਂ ਟਕਸਾਲੀ ਦੀਆਂ ਸਿਫਤਾਂ।

ਬੇੜਾ ਗਰਕ ਕਰ ਦਿੱਤਾ ਇਨ੍ਹਾਂ ਟਕਸਾਲੀਆਂ ਨੇ ਸਿੱਖੀ ਦਾ। ਇਹ ਸਾਧ ਹਰੀ ਸਿੰਘ ਰੰਧਾਵੇ ਵਾਲਾ ਜਿਹੜਾ ਆਪਣੇ ਆਪ ਨੂੰ ਦਸਮ ਗ੍ਰੰਥ ਦਾ ਬਹੁਤ ਵੱਡਾ ਭਲਵਾਨ ਸਮਝਦਾ ਹੈ, ਦੋ ਕੁ ਸਾਲ ਪਹਿਲਾਂ ਪ੍ਰੋ. ਦਰਸ਼ਨ ਸਿੰਘ ਖਾਲਸਾ ਨਾਲ ਬਹਿਸ ਕਰਨ ਦਾ ਵਾਅਦਾ ਕਰਕੇ, ਸਟੇਜ ਛੱਡ ਦੌੜ ਗਿਆ

ਦੂਸਰਾ ਭਲਵਾਨ ਗੁਰਬਚਨ ਸਿੰਘ ਦਾ ਪੋਤਾ ਅਗਿਆਨੀ ਅਵਤਾਰ ਸਿੰਘ ਬੰਧਨੀ ਕਲਾਂ ਵਾਲਾ, ਜਿਸਦੀ ਜਿੰਨੀ ਸਿਫਤ ਕਰੋ, ਉਨੀਂ ਘੱਟ। ਪਿਛੇ ਮਹੀਨੇ ਯੂ.ਕੇ 'ਚ ਟਾਈਗਰ ਜਥਾ ਵਲੋਂ ਜੋ ਗੁਰਮਤਿ ਕੈਂਪ ਲਗਾਇਆ ਗਿਆ ਸੀ, ਉਸ ਕੈਂਪ 'ਚ ਵਿਘਨ ਪਾਉਣ ਲਈ ਇਸ ਸ਼ਰਾਰਤੀ ਅਨਸਰ ਅਵਤਾਰ ਸਿੰਘ ਨੇ ਪੂਰਾ ਜ਼ੋਰ ਲਾਇਆ। ਇਹ ਟਕਸਾਲੀਆਂ ਦੀ ਖੂਬੀ ਹੈ ਕਿ, ਹਰ ਤੱਤ ਗੁਰਮਤਿ ਦੇ ਪ੍ਰਚਾਰਕ, ਕੀਰਤਨ ਸਮਾਗਮ, ਸੈਮੀਨਰ ਜਾਂ ਕੈਂਪ ਦਾ ਵਿਰੋਧ ਕਰਨਾ, ਕਿਉਂਕਿ ਗੁਰਮਤਿ ਟਕਸਾਲੀਆਂ ਨੂੰ ਪਸੰਦ ਨਹੀਂ।

ਇਨ੍ਹਾਂ ਵੀਡੀਓ ਦੀ ਅਸਲ ਵੀਡੀਓ ਛੇਤੀ ਹੀ ਖਾਲਸਾ ਨਿਊਜ਼ 'ਤੇ ਪਾਈ ਜਾਵੇਗੀ।

ਟਕਸਾਲੀਆਂ ਦੀ ਆਰ.ਐਸ.ਐਸ ਨਾਲ ਸਬੰਧਾਂ ਦੀਆਂ ਤਸਵੀਰਾਂ

Sadhvi Ritambhra, her Guru Swami Parmanand Giri with Sadh Harry Randhawa, Taksali Avtar Singh Badhani Kalan and other Taksaalis

RSS, BJP, and VHP leaders offering garlands to Ritambhara`s  Guru Swami Paramananda Giri. Navjot Singh Sidhu, BJP leader Vijay Goel, Gujarat CM Narendra Modi, BJP president Nitin Gadkari, VHP activist Dinesh, VHP president Ashok Singhal, and RSS leader Mohan Bhagwat


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top