Share on Facebook

Main News Page

ਦਲਜੀਤ ਸਿੰਘ ਨਿਰਮਲਾ ਨੇ ‘ਹਵਨ’ ਦੀ ਗੱਲ ਪ੍ਰਵਾਨ ਕਰਦਿਆਂ, ਬਲਵੀਰ ਸਿੰਘ ਟਕਸਾਲੀ ਦੇ ਕੁਕਰਮਾਂ ਦਾ ਪ੍ਰਦਾਫਾਸ਼ ਕੀਤਾ

ਪਿਛਲੇ ਦਿਨੀਂ ਲਗੀ ਦਲਜੀਤ ਸਿੰਘ ਨਿਰਮਲਾ ਬਾਰੇ ਖਬਰ, ਦਾ ਸਪਸ਼ਟੀਕਰਨ ਨਿਰਮਲਾ ਨੇ ਸ਼ੇਰੇ ਪੰਜਾਬ ਰੇਡਿਓ 'ਤੇ ਦਿੱਤਾ। ਇਥੇ ਕਲਿੱਕ ਕਰਕੇ ਸਪਸ਼ਟੀਕਰਨ ਸੁਣੋ
ਇਹ ਦਲਜੀਤ ਸਿੰਘ ਨਿਰਮਲਾ ਉਹੀ ਹੈ, ਜਿਸ ਬਾਰੇ ਖਾਲਸਾ ਨਿਊਜ਼ 'ਤੇ 21 ਮਈ ਨੂੰ ਖਬਰ ਲਗੀ ਸੀ।

09 May 2011 ਨੂੰ ਵਿਭਚਾਰੀ ਟਕਸਾਲੀ ਬਲਬੀਰ ਸਿੰਘ ਦੀ ਅਸ਼ਲੀਲ ਹਰਕਤ ਦੇ ਖਿਲਾਫ ਸ੍ਰ. ਦਲਜੀਤ ਸਿੰਘ ਨਿਰਮਲਾ ਦਾ ਬਿਆਨ

ਕੁੱਝ ਲਿਖਣ ਤੋਂ ਪਹਿਲਾਂ ਇਹ ਦੱਸਣਾ ਜ਼ਰੂਰੀ ਹੈ, ਕਿ ਹਵਨ ਆਦਿ ਬਾਰੇ ਖਬਰ ਲਾਉਣ ਤੋਂ ਪਹਿਲਾਂ, ਯੂ.ਕੇ. ਤੋਂ ਇਕ ਵੀਰ ਨੇ ਨਿਰਮਲਾ ਨੂੰ ਫੋਨ ਕਰਕੇ ਪੁਛਿਆ ਕਿ ਜੋ ਕੁੱਝ ਵੀਡੀਓ 'ਚ ਦਿਖ ਰਿਹਾ ਹੈ, ਉਸ ਬਾਰੇ ਸਪਸ਼ਟੀਕਰਨ ਦਿਓ। ਕਿਉਂਕਿ ਜਦੋਂ ਦਲਜੀਤ ਸਿੰਘ ਨਿਰਮਲਾ ਦੀ ਘਰਵਾਲੀ ਨਾਲ ਟਕਸਾਲੀ ਬਲਵੀਰ ਸਿੰਘ ਨੇ ਛੇੜਖਾਨੀ ਕੀਤੀ, ਤਾਂ ਉਸ ਦੀ ਕਿਸੇ ਨਾ ਸੁਣੀ। ਕੋਈ ਵੀ ਅਖਬਾਰ, ਰੇਡਿਓ ਵਾਲਾ ਨਾ ਬਹੁੜਿਆ। ਉਸ ਵੀਰ ਨੇ ਮਨੁੱਖੀ ਫਰਜ਼ ਸਮਝਦੇ ਹੋਏ, ਖਾਲਸਾ ਨਿਊਜ਼ ਨਾਲ ਗਲਬਾਤ ਕੀਤੀ, ਤੇ ਉਸ ਵਿਭਚਾਰੀ ਟਕਸਾਲੀ ਦੇ ਖਿਲਾਫ ਨਿਊਜ਼ ਲਗਾਈ ਗਈ। ਜਿਸ ਦਾ ਅਸਰ ਇਹ ਹੋਇਆ ਕਿ ਯੂ.ਕੇ. ਕੈਨੇਡਾ ਅਤੇ ਅਮਰੀਕਾ 'ਚ ਕਈ ਗੁਰਦੁਆਰਿਆਂ 'ਚ ਇਸ ਵਿਭਚਾਰੀ ਨੂੰ ਵੜਨ ਨਾ ਦਿੱਤਾ ਗਿਆ। ਮਾਲਟਨ ਗੁਰਦੁਆਰਾ, ਟੋਰਾਂਟੋ ਵਿਖੇ ਕੁੱਝ ਜਾਗਰੂਕ ਸਿੱਖਾਂ ਨੇ ਬਲਬੀਰ ਸਿੰਘ ਦੀ ਤੌਣੀ ਵੀ ਲਾਈ।

ਹੁਣ ਜਦੋਂ ਇਹ ਵੀਡੀਓ ਸਾਹਮਣੇ ਆਈ, ਤਾਂ ਇਹ ਵੀਡੀਓ ਲਗਾਉਣ ਤੋਂ ਪਹਿਲਾਂ, ਉਸ ਵੀਰ ਨੇ ਨਿਰਮਲਾ ਨਾਲ ਗੱਲ ਕਰਕੇ ਇਸ ਬਾਰੇ ਸਪਸ਼ਟੀਕਰਨ ਮੰਗਿਆ ਅਤੇ ਰੇਡਿਓ ਜਾਂ ਵੀਡੀਓ 'ਤੇ ਗਲਬਾਤ ਕਰਨ ਲਈ ਪੁਛਿਆ। ਨਿਰਮਲਾ ਨੇ ਕਿਹਾ ਕਿ ਮੈਂ ਤਿਆਰ ਹਾਂ। ਉਸ ਵੀਰ ਨੇ ਕਿਹਾ ਕਿ 1-2 ਦਿਨਾਂ 'ਚ ਇਹ ਇੰਟਰਵੀਊ ਜ਼ਰੂਰੀ ਹੈ। 2-3 ਦਿਨ ਗੁਜ਼ਰ ਜਾਣ ਤੋਂ ਬਾਅਦ ਵੀ ਜਦੋਂ ਨਿਰਮਲਾ ਨੇ ਬਾਰ ਬਾਰ ਫੋਨ ਕਰਨ 'ਤੇ ਕੋਈ ਗਲਬਾਤ ਨਹੀਂ ਕੀਤੀ, ਤਾਂ ਖਾਲਸਾ ਨਿਊਜ਼ 'ਤੇ ਇਹ ਖਬਰ ਲਗਾਈ ਗਈ।

ਹੁਣ ਜਦੋਂ ਪਾਸਾ ਉਲਟਾ ਪੈ ਗਿਆ ਤਾਂ, ਨਿਰਮਲਾ ਹੁਣ ਸ਼ੇਰੇ ਪੰਜਾਬ ਰੇਡਿਓ 'ਤੇ ਆਪਣੀ ਗਲਤੀ ਨੂੰ ਟਕਸਾਲੀ ਬਲਬੀਰ ਸਿੰਘ ਦੇ ਗਲ ਮੜ੍ਹਨ ਲੱਗ ਪਿਆ ਹੈ। ਹੈਗੇ ਦੋਵੇਂ ਹੀ ਗਲਤ। ਬਲਬੀਰ ਸਿੰਘ ਵਿਭਚਾਰੀ ਹੈ, ਨਿਰਮਲਾ ਦੋਗਲਾ ਹੈ। ਜਿਸਨੇ 1984 'ਚ ਖੰਡੇ ਬਾਟੇ ਦੀ ਪਾਹੁਲ ਲਈ ਹੋਵੇ, ਉਹ 2007 'ਚ ਵੀ ਆਪਣੇ ਘਰ ਦੇ ਉਦਘਾਟਨ ਲਈ ਪਹਿਲਾਂ ਹਵਨ ਕਰਵਾਏ, ਹਿੰਦੂ ਕਰਮਕਾਂਡ ਕਰੇ, ਸਾਧਵੀ ਰਿਤੰਭਰਾ ਵਰਗੀ ਆਰ.ਐਸ.ਐਸ ਦੀ ਪ੍ਰਚਾਰਕ ਨੂੰ ਗੁਰੂ ਮਾਂ ਕਹਿੰਦਾ ਹੋਵੇ, 'ਤੇ ਹੁਣ ਆਪਣੇ ਆਪ ਨੂੰ ਫਸਿਆ ਜਾਣ, ਟਕਸਾਲੀ ਬਲਬੀਰ ਸਿੰਘ ਵਾਲੀ ਘਟਨਾ ਜੋ 2006 'ਚ ਵਾਪਰੀ ਸੀ, ਦੋਵਾਂ ਨੂੰ ਰੱਲਗੱਡ ਕਰ ਰਿਹਾ ਹੈ।

ਸੱਪ ਨੂੰ ਸੱਪ ਲੜੇ, ਤੇ ਜਹਿਰ ਕਿਸਨੂੰ ਚੜ੍ਹੇ। ਇਹ ਠੀਕ ਹੈ ਕਿ ਟਕਸਾਲੀ ਬਲਬੀਰ ਸਿੰਘ ਵਿਭਚਾਰੀ ਨੇ ਗਲਤ ਕੰਮ ਕੀਤਾ, ਜਿਸ ਦੀ ਸਜ਼ਾ ਉਹ ਭੁਗਤ ਰਿਹਾ ਹੈ। ਨਿਰਮਲਾ ਨੇ ਕਿਹੜਾ ਚੱਜ ਦਾ ਕੰਮ ਕੀਤਾ ਹੈ। 2009 'ਚ ਦਸਮੇਸ਼ ਦਰਬਾਰ ਕਰਵਾਇਆ, ਜਿਸ ਵਿੱਚ ਦਸਮ ਗ੍ਰੰਥ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਪ੍ਰਕਾਸ਼ (ਹਨੇਰਾ) ਕਰਵਾਇਆ, ਪ੍ਰੋ. ਦਰਸ਼ਨ ਸਿੰਘ ਖਾਲਸਾ ਦੇ ਖਿਲਾਫ ਭੜਾਸ ਕੱਢੀ.... ਇਹ ਕਿਹੜਾ ਦੁੱਧ ਧੋਤਾ ਹੈ।

ਹੁਣ ਸ਼ੇਰੇ ਪੰਜਾਬ ਰੇਡਿਓ 'ਤੇ ਨਿਰਮਲਾ ਵਾਦਾ ਕਰਕੇ ਗਿਆ ਹੈ ਕਿ, ਇਕ ਹਫਤੇ ਦੇ ਅੰਦਰ ਉਸ ਵੀਡੀਓ ਜੋ ਕਿ ਪੂਰੀ ਨਹੀਂ ਹੈ, ਪੇਸ਼ ਕਰੇਗਾ। ਉਸ ਪੂਰੀ ਵੀਡੀਓ 'ਚ ਸਾਧ ਹਰੀ ਸਿੰਘ ਰੰਧਾਵੇ ਵਾਲਾ, ਵਿਭਚਾਰੀ ਬਲਬੀਰ ਸਿੰਘ ਟਕਸਾਲੀ ਆਦਿ ਵੀ ਹਾਜ਼ਿਰ ਸਨ। ਸੱਪ ਦੇ ਮੂੰਹ 'ਚ ਕੋੜ੍ਹ ਕਿਰਲੀ ਵਾਲੀ ਗੱਲ ਹੋਈ ਪਈ ਹੈ। ਦੇਖੋ ਇੱਕ ਹਫਤੇ ਅੰਦਰ ਨਿਰਮਲਾ ਕਿਹੜਾ ਭਾਂਡਾ ਫੋੜਦਾ ਹੈ।

ਖਾਲਸਾ ਨਿਊਜ਼ ਨੇ ਹਮੇਸ਼ਾਂ ਸੱਚ ਦਾ ਸਾਥ ਦਿੱਤਾ ਹੈ, ਜਦੋਂ ਨਿਰਮਲਾ ਦੀ ਘਰਵਲੀ ਨਾਲ ਬਲਬੀਰ ਸਿੰਘ ਟਕਸਾਲੀ ਨੇ ਬਦਸਲੂਕੀ ਕੀਤੀ ਤਾਂ ਵੀ ਖਬਰ ਲਗਾਈ ਗਈ ਸੀ, ਹੁਣ ਜਦੋਂ ਨਿਰਮਲਾ ਆਪ ਗਲਤ ਹਰਕਤਾਂ ਕਰ ਰਿਹਾ ਹੈ, ਤਾਂ ਇਸ  ਦੀ ਵੀ ਖਬਰ ਲਗਾਈ ਗਈ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top