Share on Facebook

Main News Page

ਗੁਰਦੁਆਰਾ ਅਕਾਲੀ ਸਿੰਘ ਵੈਨਕੂਵਰ, ਬੀ.ਸੀ 'ਚ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕੀਰਤਨ ਕੀਤਾ

16 April 2011 ਵੈਨਕੂਵਰ ਦੇ ਗੁਰਦੁਆਰਾ ਅਕਾਲੀ ਸਿੰਘ 'ਚ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ ਕੀਰਤਨ ਕੀਤਾ, ਜਿਥੇ ਉਨ੍ਹਾਂ ਨੇ

ਚਿਤ ਸਿਮਰਨੁ ਕਰਉ ਨੈਨ ਅਵਿਲੋਕਨੋ ਸ੍ਰਵਨ ਬਾਨੀ ਸੁਜਸੁ ਪੂਰਿ ਰਾਖਉ ॥ ਮਨੁ ਸੁ ਮਧੁਕਰੁ ਕਰਉ ਚਰਨ ਹਿਰਦੇ ਧਰਉ ਰਸਨ ਅੰਮ੍ਰਿਤ ਰਾਮ ਨਾਮ ਭਾਖਉ ॥1॥ ਮੇਰੀ ਪ੍ਰੀਤਿ ਗੋਬਿੰਦ ਸਿਉ ਜਿਨਿ ਘਟੈ ॥ ਮੈ ਤਉ ਮੋਲਿ ਮਹਗੀ ਲਈ ਜੀਅ ਸਟੈ ॥1॥ ਰਹਾਉ ॥ ਸਾਧ ਸੰਗਤਿ ਬਿਨਾ ਭਾਉ ਨਹੀ ਊਪਜੈ ਭਾਵ ਬਿਨੁ ਭਗਤਿ ਨਹੀ ਹੋਇ ਤੇਰੀ ॥ ਕਹੈ ਰਵਿਦਾਸੁ ਇਕ ਬੇਨਤੀ ਹਰਿ ਸਿਉ ਪੈਜ ਰਾਖਹੁ ਰਾਜਾ ਰਾਮ ਮੇਰੀ ॥2॥2॥ {ਪੰਨਾ 694}

ਭਗਤ ਰਵਿਦਾਸ ਜੀ ਦੇ ਸ਼ਬਦ  ਦਾ ਗਾਇਨ ਕੀਤਾ।

ਉਨ੍ਹਾਂ ਕਿਹਾ ਸਿੱਖ ਨੂੰ ਗੁਰੂ ਨਾਲ ਪ੍ਰੀਤ ਦਾ ਸ਼ਿਤਾ ਕਾਇਮ ਕਰਕੇ ਇੱਕ ਸੱਚੇ ਦੋਸਤ ਦੀ ਤਰ੍ਹਾਂ ਹੋਣਾ ਚਾਹੀਦਾ ਹੈ। ਜਿਸ ਤਰ੍ਹਾਂ ਬਾਕੀ ਸਾਰੇ ਸੰਸਾਰਿਕ ਰਿਸ਼ਤਿਆਂ ਦੀ ਚੋਣ ਸੰਭਵ ਨਹੀਂ, ਪਰ ਇੱਕ ਮਿੱਤਰ ਦਾ ਰਿਸ਼ਤਾ ਹੀ, ਐਸਾ ਹੈ ਜੋ ਅਸੀਂ ਚੁਣਦੇ ਹਾਂ। ਗੁਰੂ ਦਾ ਪਿਆਰ ਵੀ ਸਾਨੂੰ ਸਸਤੇ ਨਹੀਂ ਮਿਲਦਾ, ਮਹਿੰਗਾ ਹੈ, ਸੀਸ ਦੇਕੇ, ਆਪਾ ਵਾਰ ਕੇ ਗੁਰੂ ਨਾਲ ਰਿਸਤਾ ਕਾਇਮ ਹੁੰਦਾ ਹੈ।

ਐਸੇ ਹੀ ਗੁਰੂ ਨੇ ਸਿੱਖਾਂ ਨੂੰ ਅਕਾਲ ਨਾਲ ਜੋੜਿਆ, ਅਤੇ ਕਿਹਾ ਕਿ ਸਿੱਖਾਂ ਦਾ ਗੁਰੂ ਸ਼ਬਦ ਗੁਰੂ ਹੈ, ਜੋ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਹੈ, ਹੋਰ ਕੋਈ ਗ੍ਰੰਥ ਨਹੀਂ। ਉਨ੍ਹਾਂ ਕਿਹਾ ਕਿ ਜਦੋਂ ੳਸੀਂ ਸਾਰੇ ਪੜਦੇ ਹਾਂ, ਸਭੁ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ... ਤਾਂ ਸਪਸ਼ਟ ਹੁਕਮ ਹੈ, ਅਤ ਇਹ ਸਾਰੇ ਸਿੱਖਾਂ ਲਈ ਹੈ। ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਹੁਕਮ ਨਹੀਂ ਮੰਨਦਾ, ਉਹ ਸਿੱਖ ਨਹੀਂ। ਸਿੱਖਾਂ ਲਈ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਹੀ ਗੁਰੂ ਹੈ।

ਉਨ੍ਹਾਂ ਬਚਿੱਤਰ ਨਾਟਕ ਬਾਰੇ ਚਾਨਣਾ ਪਾਇਆ, ਕਿ ਕਿਸ ਤਰ੍ਹਾਂ ਸਿੱਖਾਂ ਨੂੰ ਹਿੰਦੂ ਸਾਬਿਤ ਕਰਨ ਲਈ ਅਕਾਲ ਤੋਂ ਹਟਾ ਕੇ ਕਾਲਕਾ ਦੀ ਅਰਾਧਨਾ ਵੱਲ ਧਕੇਲਿਆ ਜਾ ਰਿਹਾ ਹੈ।

ਸਮਾਗਮ ਦੇ ਅੰਤ 'ਚ ਗੁਰੁਦੁਆਰਾ ਸਾਹਿਬ ਦੇ ਗ੍ਰੰਥੀ ਭਾਈ ਜਸਬੀਰ ਸਿੰਘ ਨੇ ਸੰਗਤਾਂ ਨੂੰ ਸੰਬੋਥਿਦ ਕੀਤਾ। ਉਨ੍ਹਾਂ ਪ੍ਰੋ. ਦਰਸ਼ਨ ਸਿੰਘ ਜੀ ਸਿੱਖ ਕੌਮ ਨੂੰ ਦੇਨ ਬਾਰੇ ਚਾਨਣਾ ਪਾਇਆ ਅਤੇ ਅਖੌਤੀ ਜਥੇਦਾਰਾਂ ਵਲੋਂ ਲਏ ਗਏ ਇੱਕ ਪਾਸੜ ਫੈਸਲੇ ਦਾ ਵਿਰੋਧ ਕੀਤਾ।

Akali Singh Sikh Society, Vancouver B.C.  

ਗੁਰਦੁਆਰਾ ਅਕਾਲੀ ਸਿੰਘ ਦੀ ਪ੍ਰਬੰਧਕ ਕਮੇਟੀ ਵਲੋਂ ਪ੍ਰੋ. ਦਰਸ਼ਨ ਸਿੰਘ ਖਾਲਸਾ ਨੂੰ ਦਿੱਤਾ ਗਿਆ ਮਾਣ ਪੱਤਰ

ਗੁਰਦੁਆਰਾ ਕਮੇਟੀ ਵਲੋਂ ਗ੍ਰੰਥੀ ਭਾਈ ਜਸਬੀਰ ਸਿੰਘ ਨੇ ਪ੍ਰੋ. ਦਰਸ਼ਨ ਸਿੰਘ ਨੂੰ ਸਿਰੋਪਾਓ ਅਤੇ ਮਾਣ ਪੱਤਰ ਦੇਕੇ ਸਨਮਾਨਿਤ ਕੀਤਾ। 18 ਅਪ੍ਰੈਲ ਨੂੰ ਪ੍ਰੋ. ਦਰਸ਼ਨ ਸਿੰਘ ਬਰੁੱਕਸਾਈਡ ਗੁਰਦੁਆਰਾ ਕਨੇਡੀਅਨ ਰਾਮਗੜ੍ਹੀਆ ਸੁਸਾਇਟੀ, ਸਰੀ, 11:30am ਵਜੇ ਕੀਰਤਨ ਕਰਨਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top