[http://www.khalsanews.org/top.html]

 
 Share on Facebook

Main News Page

ਪ੍ਰੋ. ਦਰਸ਼ਨ ਸਿੰਘ ਖਾਲਸਾ ਦੁਆਰਾ ਵੈਨਕੂਵਰ ਦੇ ਰੌਸ ਸਟ੍ਰੀਟ ਗੁਰਦੁਆਰਾ ਸਾਹਿਬ 'ਚ ਕੀਰਤਨ

16 April 2011 ਵੈਨਕੂਵਰ ਦੇ ਰੌਸ ਸਟ੍ਰੀਟ ਗੁਰਦੁਆਰਾ ਸਾਹਿਬ 'ਚ ਦਿਨ ਦੇ ਦੀਵਾਨ 'ਚ ਪ੍ਰੋ. ਦਰਸ਼ਨ ਸਿੰਘ ਖਾਲਸਾ ਨੇ

ਪਉੜੀ॥ ਸਤਿਗੁਰੁ ਵਡਾ ਕਰਿ ਸਾਲਾਹੀਐ ਜਿਸੁ ਵਿਚਿ ਵਡੀਆ ਵਡਿਆਈਆ ॥ ਸਹਿ ਮੇਲੇ ਤਾ ਨਦਰੀ ਆਈਆ ॥ ਜਾ ਤਿਸੁ ਭਾਣਾ ਤਾ ਮਨਿ ਵਸਾਈਆ ॥ ਕਰਿ ਹੁਕਮੁ ਮਸਤਕਿ ਹਥੁ ਧਰਿ ਵਿਚਹੁ ਮਾਰਿ ਕਢੀਆ ਬੁਰਿਆਈਆ॥ ਸਹਿ ਤੁਠੈ ਨਉ ਨਿਧਿ ਪਾਈਆ ॥੧੮॥ {ਪੰਨਾ 473}

ਪਉੜੀ ਦਾ ਗਾਇਨ ਕੀਤਾ।

ਵਿਸਾਖੀ ਦੇ ਮੌਕੇ ਅੱਜ ਦੇ ਦਿਨ ਨਗਰ ਕੀਰਤਨ ਕਢਿਆ ਜਾਣਾ ਸੀ। ਇਸੇ ਵਿਸ਼ੇ ਨੂੰ ਲੈਕੇ ਪ੍ਰੋ. ਦਰਸ਼ਨ ਸਿੰਘ ਜੀ ਨੇ ਕੀਰਤਨ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਆਪਣੇ ਸਤਿਗੁਰੂ ਦੀ ਵਡਿਆਈ ਕਰਦੇ ਹਾਂ, ਉਸਨੂੰ ਸਲਾਹਉਂਦੇ ਹਾਂ, ਇਸੇ ਕਰਕੇ ਅਸੀਂ ਹੋਰਾਂ ਨੂੰ ਦਸਣਾ ਚਾਹੁੰਦੇ ਹਾਂ ਕਿ ਸਤਿਗੁਰੂ ਕਿੰਨਾ ਮਹਾਨ ਹੈ। ਨਗਰ ਕੀਰਤਨਾਂ ਦੀ ਪਿਰਤ ਉਦੋਂ ਪਈ, ਜਿਸ ਸਮੇਂ ਆਉਣ ਜਾਣ ਦੇ ਸਾਧਨ ਘੱਟ ਸਨ, ਲੋਕ ਜੇ ਤੀਰਥਾਂ ਦੇ ਦਰਸਨ ਕਰਨ ਵੀ ਜਾਂਦੇ ਸਨ, ਤਾਂ ਪੈਦਲ ਝੁੰਡ ਬਣਾ ਕੇ ਜਾਂਦੇ ਸਨ, ਤੇ ਆਪਣੇ ਆਪ ਨੂੰ ਮਸ਼ਰੂਫ ਰੱਖਣ ਲਈ ਪ੍ਰਭੂ ਦੇ ਗੁਣ ਗਾਉਂਦੇ ਜਾਂਦੇ ਸਨ। ਉਹੀ ਪਿਰਤ ਨਗਰ ਕੀਰਤਨ ਦਾ ਰੂਪ ਧਾਰਣ ਕਰ ਗਈ।

ਅੱਜ ਅਸੀਂ ਦਿਹਾੜੇ ਤਾਂ ਮਨਾ ਰਹੇ ਹਾਂ, ਪਰ ਗੁਰੂ ਦੀ ਸਿਖਿਆ ਧਾਰਣ ਨਹੀਂ ਕਰ ਰਹੇ। ਮੱਥੇ ਤਾਂ ਟੇਕ ਰਹੇ ਹਾਂ, ਪਰ ਗੁਰੂ ਦੀ ਮੱਤ ਨਹੀਂ ਲੈ ਰਹੇ। ਮੱਥਾ ਟੇਕਣ ਦਾ ਅਰਥ ਹੈ, ਆਪਣੀ ਮੱਤ ਗੁਰੂ ਅੱਗੇ ਸਮਰਪਿਤ ਕਰ ਦੇਣੀ ਅਤੇ ਗੁਰੂ ਦੀ ਮੱਤ ਧਾਰਣ ਕਰਨੀ, ਜਿਸ ਕਰਕੇ ਸਿੱਖ ਅਤੇ ਗੁਰੂ ਵਿੱਚ, ਸਿੱਖ ਅਤੇ ਸਿੱਖ ਵਿੱਚ ਕੋਈ ਮਤਭੇਦ ਨਾ ਹੋਵੇ।

ਸਮਾਗਮ ਦੇ ਸ਼ੁਰੂਆਤ 'ਚ ਭਾਈ ਬਚਿੱਤਰ ਸਿੰਘ ਨੇ ਸੰਗਤਾਂ ਨੂੰ ਸੰਬੋਧਿਤ ਕੀਤਾ। ਕੀਰਤਨ ਉਪਰੰਤ ਗੁਰਦੁਆਰਾ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਨੇ ਪ੍ਰੋ. ਦਰਸ਼ਨ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਸਨਮਾਨਿਤ ਕੀਤਾ।

18 ਅਪ੍ਰੈਲ ਨੂੰ ਪ੍ਰੋ. ਦਰਸ਼ਨ ਸਿੰਘ ਬਰੁੱਕਸਾਈਡ ਗੁਰਦੁਆਰਾ ਕਨੇਡੀਅਨ ਰਾਮਗੜ੍ਹੀਆ ਸੁਸਾਇਟੀ, ਸਰੀ, 11:30am ਵਜੇ ਕੀਰਤਨ ਕਰਨਗੇ।


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top