Share on Facebook

Main News Page

ਤੂਤੀਆਂ + ਨਗਾਰੇ = ਧੂਤੇ
-: ਮਨਦੀਪ ਸਿੰਘ 080918

ਆਪਣੇ ਪਿਛਲੇ ਲੇਖ ਵਿੱਚ ਮਾਂ-ਬੋਲੀ ਪੰਜਾਬੀ ਨੂੰ ਭੁਲਾ ਕੇ ਅਤੇ ਗੁਰਮਤਿ ਦੀ ਸੋਝੀ ਤੋਂ ਬਿਨਾਂ, ਸਿੱਖ ਦੀ ਹਾਲਤ ਬਾਰੇ ਜ਼ਿਕਰ ਕੀਤਾ ਸੀ ਕਿ ਦਸਤਾਰਾਂ ਤੇ ਕਕਾਰ ਵੀ ਹੋਣਗੇ, ਸ਼ਕਲ-ਸੂਰਤ ਵੀ ਹੋਏਗੀ, ਪਰ ਸਿਰਫ ਗੁਰੂ ਨਾਨਕ ਸਾਹਿਬ ਵਾਲੀ ਸਪਰਿਟਿ ਹੀ ਨਹੀਂ ਹੋਏਗੀ। ਇਸੇ ਨੂੰ ਪਰੋਵੲ ਕਰਦੀ ਇੱਕ ਵਦਿੲੋ ਸਾਮ੍ਹਣੇ ਆ ਗਈ ਜਿਸ ਬਾਰੇ ਵਿਦਵਾਨ ਵੀਰ ਪਹਿਲਾਂ ਹੀ ਲਿੱਖ ਚੁੱਕੇ ਹਨ, ਮੈਂ ਸਿਰਫ ਉਹਨਾਂ ਤੂਤੀਆਂ ਵਾਲੇ ਵੀਰਾਂ ਨੂੰ ਕੁਝ ਸਵਾਲ ਕਰਨੇ ਚਾਹੁੰਦਾ ਹਾਂ, ਸ਼ਾਇਦ ਕੋਈ ਜਵਾਬ ਮਿਲ ਸਕੇ;

ਪਹਿਲੀ ਗੱਲ ਤਾਂ ਇਹ ਕਿ ਜਿਹੜੇ ਸਾਜ਼ ਵਜਾ ਰਹੇ ਹੋ, ੳਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਦੀ ਆਮਦ ਵੇਲੇ ਹੀ ਵਜਾਏ ਜਾਂਦੇ ਹਨ, ਤੁਸੀਂ ਕਿਸਦੇ ਆਣ 'ਤੇ ਵਜਾ ਰਹੇ ਹੋ, ਅਵਤਾਰ ਸਿੰਘ ਜਾਂ ਗੁਰੂ ਸਾਹਿਬ ਦੇ ਕਹੇ ਜਾਂਦੇ ਸ਼ਸਤਰ?

ਇੱਕ ਵੀਰ ਸਿਰ 'ਤੇ ਬਕਸਾ ਚੁੱਕੀ ਆ ਰਿਹਾ ਹੈ, ਸ਼ਾਇਦ ਉਹ ਸ਼ਸਤਰ ਹੋਣ, ਤਾਂ ਕੀ ਉਹ ਚਹੲਚਕੲਦ ਬੳਗਗੳਗੲ ਵਾਂਗ ਆਏ ਜਾਂ ਤੁਸੀਂ ਚਹੳਰਟੲਰ ਡਲਗਿਹਟ ਬੁੱਕ ਕੀਤੀ ਸੀ? ਫੇਰ ਇੰਨਾ ਪਾਖੰਡ ਕਿਓਂ?

ਆਪ ਸਭ ਦੀ ਜਾਣਕਾਰੀ ਲਈ ਬੇਨਤੀ ਕਰ ਦਿਆਂ ਕਿ ਅਜ-ਕਲ੍ਹ ਵਾਂਗ ਸਤੰਬਰ 1539 ਦੇ ਦਿਨ ਸਨ। 18 ਸਤੰਬਰ 1539 ਦੇ ਦਿਨ ਭਾਈ ਲਹਿਣਾ ਜੀ ਨੂੰ ਗੁਰਗੱਦੀ ਦੇ ਕੇ, ਗੁਰੂ ਨਾਨਕ ਸਾਹਿਬ ਜੀ ਆਪ ਹੁਣ (ਬਾਬਾ ਭਾਵ ਬਜ਼ੁਰਗ) ਨਾਨਕ ਸਾਹਿਬ ਬਣ ਸੰਗਤਾਂ ਵਿੱਚ ਬੈਠ ਗਏ ਅਤੇ ਸਭ ਸੰਗਤਾਂ ਹੁਣ ਗੁਰੂ ਅੰਗਦ ਸਾਹਿਬ ਜੀ ਨੂੰ ਗੁਰੂ ਮੰਨ ਮੱਥਾ ਟੇਕ ਰਹੀਆਂ ਹਨ।

ਉਹ ਸਿੱਖ ਤਾਂ ਕਿੰਨਾ ਸਿਆਣਾ ਸੀ ਕਿ ਭਾਵੇਂ ਪਹਿਲੇ ਗੁਰੂ ਜੀ ਸਰੀਰ ਕਰਕੇ ਮੌਜੂਦ ਸਨ, ਪਰ ਜੋਤ ਹੁਣ ਗੁਰੂ ਅੰਗਦ ਸਾਹਿਬ ਜੀ ਵਿੱਚ ਹੋਣ ਕਰਕੇ ਉਹਨਾਂ ਨੂੰ ਹੀ ਗੁਰੂ ਮੰਨ ਰਿਹਾ ਸੀ, ਪਰ ਅਸੀਂ ਸ਼ਸਤਰਾਂ ਦੀ ਪੂਜਾ ਦੇ ਬਹਾਨੇ ਅਸੀਂ ਮੂਰਤੀ ਪੂਜਾ ਨਹੀਂ ਕਰ ਰਹੇ?

ਬਾਕੀ ਵੀਡੀਓ ਦੇਖ ਕੇ ਤਿਆਰ-ਬਰ-ਤਿਆਰ ਸਿੰਘ ਤਾਂ ਜ਼ਰੂਰ ਨਜ਼ਰ ਆਉਂਦੇ ਹਨ ਪਰ ਕੀ ਇਹ ਮੋਮ ਦੀ ਨੱਕ ਤਾਂ ਨਹੀਂ, ਜਿਧਰ ਮਰਜ਼ੀ ਮੋੜ ਲਓ?

ਖ਼ਾਲਸਾ ਜੀ ਜਾਗੋ! ਸਾਨੂੰ ਗੁਰੂ ਗ੍ਰੰਥ ਸਾਹਿਬ ਦੇ ਸਿਧਾਂਤ ਤੋਂ ਤੋੜ ਕੇ ਮੂਰਤੀ ਪੂਜਾ ਵੱਲ ਲਾਣ ਲਈ ਦੁਸ਼ਮਣ ਦਾ ਪੂਰਾ ਜ਼ੋਰ ਲੱਗਾ ਹੋਇਆ ਹੈ, ਬੱਚ ਸਕਦੇ ਹੋ ਤਾਂ ਬੱਚ ਜਾਓ!!!

ਮਨਦੀਪ ਸਿੰਘ


ਪਿਛਲੇ ਲੇਖ ਪੜ੍ਹੋ :

03 Sep 18 ਅੰਨ੍ਹਾ ਆਗੂ ਜੇ ਥੀਐ ਸਭੁ ਸਾਥੁ ਮੁਹਾਵੈ ॥
29 Aug 18 ਜੇਕਰ ਤੁਹਾਨੂੰ Power ਦੇ ਦਿੱਤੀ ਜਾਏ, ਤਾਂ ਤੁਸੀਂ ਸਾਰੀ ਸਿੱਖ ਕੌਮ ਨੂੰ ਬਿਨਾ Violence ਦੇ ਕਿਵੇਂ ਖ਼ਤਮ ਕਰੋਗੇ ?
27 Aug 2018
ਕਿਸੇ Layman ਨੂੰ ਸਿੱਖ ਧਰਮ ਬਾਰੇ 1-2 ਮਿੰਟ ਵਿੱਚ ਦੱਸਣਾ ਹੋਵੇ ਤਾਂ ਕੀ ਦੱਸੋਗੇ?
26 Aug 2018 ਨੌਜਵਾਨ ਬੱਚਿਆਂ ਵਲੋਂ ਕੀਤੀਆਂ ਗੁਰਮਤਿ ਵੀਚਾਰਾਂ ਦੀ ਲੜੀ ਦੀ ਸ਼ੁਰੁਆਤ


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top