Share on Facebook

Main News Page

ਨੌਜਵਾਨ ਬੱਚਿਆਂ ਵਲੋਂ ਕੀਤੀਆਂ ਗੁਰਮਤਿ ਵੀਚਾਰਾਂ ਦੀ ਲੜੀ ਦੀ ਸ਼ੁਰੁਆਤ

ਉੱਘੇ ਸਿੱਖ ਚਿੰਤਕ ਅਤੇ ਇਤਿਹਾਸਕਾਰ ਸ ਅਜਮੇਰ ਸਿੰਘ ਨੇ ਇੱਕ ਵਾਰੀ ਕਿਹਾ ਸੀ:
The rule in Animal Kingdom is Eat or Be Eaten.
The rule in Human Kingdom is Define or Be Defined.

ਇਹ ਇੱਕ ਅਜਿਹਾ ਸੱਚ ਹੈ ਜਿਹੜਾ ਸਾਨੂੰ ਬਾਰ ਬਾਰ ਹਲੂਣਾ ਦੇ ਕਿ ਆਪ ਵੀ ਸਮਝੋ ਤੇ ਆਪਣੇ ਬੱਚਿਆਂ ਨੂੰ ਵੀ ਗੁਰਮਤਿ ਦਾ ਗਿਆਨ ਤਾਂ ਕੇ ਉਹ ਆਪਣੇ ਧਰਮ ਤੇ ਵਿਰਸੇ ਤੇ ਮਾਣ ਵੀ ਕਰ ਸਕਣ ਅਤੇ ਸਾਰੇ ਸੰਸਾਰ ਨੂੰ ਵੀ ਦੱਸ ਸਕਣ।

ਅਜਿਹੇ ਹੀ ਮੰਤਵ ਨੂੰ ਸਾਮ੍ਹਣੇ ਰੱਖ ਕੇ ਪਿੱਛਲੇ 30 ਕੁ ਸਾਲਾਂ ਤੋਂ ਸਿੱਖ ਯੂਥ ਅਲਾਇੰਸ ਵੱਲੋਂ ਸਪੀਚ ਸਿੰਪੋਜ਼ੀਅਮ ਕਰਵਾਏ ਜਾ ਰਹੇ ਹਨ। ਇਸ ਸਾਲ 3-5 ਅਗਸਤ ਤੱਕ ਸਿਆਟਲ ਦੇ ਖ਼ਾਲਸਾ ਗੁਰਮਤਿ ਸੈਂਟਰ ਵਿਖੇ ਕਰਵਾਇਆ ਗਿਆ।

ਇਸ ਭਾਸ਼ਣ ਮੁਕਾਬਲੇ ਵਿੱਚ ਭਾਗ ਲੈ ਰਹੇ ਬੱਚਿਆਂ ਤੋਂ ਜਿੱਥੇ ਸਾਨੂੰ ਆਪਣਾ ਰੌਸ਼ਨ ਭਵਿੱਖ ਨਜ਼ਰ ਆਇਆ, ਉੱਥੇ ਗਰੁੱਪ 5 ਦੀ ਡੀਬੇਟ ਵਿੱਚ ਕੁੱਝ ਅਜਿਹੇ ਟੌਪਿਕ ਛੋਹੇ ਗਏ ਜਿਹਨਾਂ ਨੂੰ ਵਿਸਥਾਰ ਨਾਲ ਵਿਚਾਰਨਾ ਜ਼ਰੂਰੀ ਹੋ ਗਿਆ। ਜੇਕਰ ਅਸੀਂ ਇਹਨਾਂ ਨੂੰ ਚਲ ਰਹੀਆਂ ਧਾਰਨਾਵਾਂ ਤੋਂ ਹੱਟ ਕੇ ਗੁਰਮਤਿ ਦੀ ਰੌਸ਼ਨੀ ਵਿੱਚ ਸਮਝ ਸਕੀਏ, ਤਾਂ ਸਾਨੂੰ ਕਹਿਣਾ ਨਹੀਂ ਪਏਗਾ ਕਿ ਖ਼ਾਲਸਾ ਨਿਆਰਾ ਹੈ, ਸਿੱਖ ਇੱਕ ਵੱਖਰੀ ਕੌਮ ਹਨ, ਬਲਕਿ ਸਾਡੇ ਕੰਮ ਹੀ ਦੱਸ ਦੇਣਗੇ।

ਇਹ ਸਭ ਨੂੰ ਧਿਆਨ ਵਿੱਚ ਰੱਖਕੇ ਹੀ ਅਸੀਂ ਉਹਨਾਂ ਸਵਾਲਾਂ ਦੇ ਗੁਰਮਤਿ ਦੀ ਰੌਸ਼ਨੀ ਵਿੱਚ ਜਵਾਬ, ਆਪ ਪਾਠਕਾਂ ਨਾਂਲ ਸਾਂਝੇ ਕਰਨ ਦਾ ਉਪਰਾਲਾ ਕੀਤਾ ਹੈ ਜੋ ਲੜੀਵਾਰ ਆਪ ਦੀ ਸੇਵਾ ਵਿੱਚ ਰੱਖੇ ਜਾਣਗੇ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।



Disclaimer: Khalsanews.org does not necessarily endorse the views and opinions voiced in the news। articles। audios videos or any other contents published on www.khalsanews.org  and cannot be held responsible for their views.  Read full details....

Go to Top