---))) ਲੜੀ ਜੋੜਨ ਲਈ ਪਿਛਲੇ ਭਾਗ ਵੀ ਪੜ੍ਹੋ: {ਭਾਗ -1}
1. ਸੂਰਜ ਪ੍ਰਕਾਸ਼
ਨੇ ਦਸਵੇਂ ਗੁਰੂ ਜੀ ਨੂੰ ਨਸ਼ੇ ਕਰਦੇ ਲਿਖ ਕੇ ਘੋਰ ਨਿਰਾਦਰੀ ਕੀਤੀ:
ਕਵੀ
ਲਿਖਦਾ ਹੈ ਕਿ ਗਰੂ ਜੀ ਦੀ ਨੀਂਦ ਖੋਲ੍ਹਣ ਲਈ ਕਈ ਤਰ੍ਹਾਂ ਦੇ ਸਾਜ਼ ਵੱਜਦੇ ਹਨ। ਫਿਰ ਗੁਰੂ
ਜੀ ਨੀਂਦ ਤਿਆਗਦੇ ਹਨ ਅਤੇ ਇੱਕ ਵਰਦੀ ਪਾਈ ਸਜਿਆ ਸੇਵਕ ਲੌਂਗਾਂ, ਬਦਾਮਾਂ ਅਤੇ ਇਲਾਇਚੀਆਂ
ਵਾਲ਼ੀ ਭੰਗ ਨਾਲ਼ ਭਰਿਆ ਸੋਨੇ ਦਾ ਘੜਾ ਗੁਰੂ ਜੀ ਵਾਸਤੇ ਲੈ ਕੇ ਆਉਂਦਾ ਹੈ। ਇਸ ਗ੍ਰੰਥ
ਵਿੱਚ ਗੁਰੂ ਜੀ ਦੀ ਏਨੀ ਨਿਰਾਦਰੀ ਕੀਤੀ ਗਈ ਹੈ ਫਿਰ ਵੀ ਇਸ ਦੀ ਕਥਾ ਗੁਰਦੁਆਰਿਆਂ ਵਿੱਚ
ਕੀਤੀ ਜਾ ਰਹੀ ਹੈ। ਕੀ ਇਹ ਬ੍ਰਾਹਮਣਵਾਦ ਦਾ ਸਿੱਖੀ ਉੱਪਰ ਮਾਰੂ ਵਾਰ ਨਹੀਂ? ਕਵੀ
ਲਿਖਦਾ ਹੈ-
ਡੰਕੇ ਰਣੰਕ, ਖੜਕੈ,
ਘੜਿਯਾਲ। ਦਰ ਪਢਹਿ ਭਾਟ ਕੀਰਤਿ ਬਿਸਾਲ।
ਬਜਿਯੰਤਿ ਸੰਖ ਤੁਰਰੀ ਅਨੇਕ। ਸੁਨਿ ਉਠਤਿ ਸਿਖ ਧਾਰਤਿ ਬਿਬੇਕ ॥੫॥
ਮੰਗਲ ਮਹਾਨ ਮੰਦਰ ਸੁ ਪੌਰ।
ਤਾਗੰਤਿ (ਤਿਆਗ ਕੇ) ਨੀਂਦ ਹਿੰਦਵਾਨ ਮੌਰ (ਗੁਰੂ ਜੀ)।
ਤਿਸ ਕਾਲ ਅਲੰਕ੍ਰਿਤ(ਸਜਿਆ) ਆਇ ਦਾਸ। ਲੇ ਸ਼ਾਤਕੁੰਭ(ਸੋਨਾ) ਕੋ ਕੁੰਭਪਾਸ ॥੬॥
ਅਧਿਕੈ ਸੁਗੰਧਿ ਮਹਿਕਾਰ ਸੰਗ। ਬਹੁ ਰਗੜ
ਬਿਦਾਮਨਿ ਸਹਿਤ ਭੰਗ (ਨਸ਼ਾ ਦੇਣ ਵਾਲ਼ੀ)।
ਏਲਾ(ਇਲਾਇਚੀ) ਲਵੰਗੁ (ਲੌਂਗ) ਮਿਰਚਾਂ ਨਿਕਾਰਿ। ਮੇਲੋ ਗੁਲਾਬ ਬਿਚ ਸਰਦ ਬਾਰਿ ॥੭॥
ਜੁਤਿ ਛਤ੍ਰਧਾਰਿ (ਅਫ਼ੀਮ ਨਾਲ਼ ਪੋਸਤ ਦੇ
ਡੋਡੇ ਅਤੇ ਛਤਰ) ਸਤਿਗੁਰ ਛਕਾਇ।
ਪੁਨ ਸੌਚ ਨਾਨ ਕਰਿਤੇ ਬਨਾਇ। ਬਹੁ ਦੂਰ ਦੇਸ਼ ਕੇ ਬਸਤ੍ਰ ਆਇ। ਸੂਖਮ ਬਿਸਾਲ ਮੁਲ ਕੋ ਮੰਗਾਇ
॥੮॥ (ਸੂਰਜ ਪ੍ਰਕਾਸ਼ ਰੁੱਤ ਤੀਜੀ ਅਧਿਆਇ 4)
2.
ਕੇਸ਼ਵ ਦਾਸ ਬ੍ਰਾਹਮਣ ਦੀ ਆਓ ਭਗਤ ਕਰਨ
ਸਮੇਂ ਦਾ ਹਾਲ ਕਵੀ ਨੇ ਬਿਆਨ ਕੀਤਾ ਹੈ।
ਗੁਰੂ ਜੀ ਦੇ ਕਹਿਣ ਨਾਲ਼ ਸਾਰੀਆਂ ਲੋੜੀਦੀਂਆਂ ਵਸਤੂਆਂ ਬ੍ਰਾਹਮਣ
ਨੂੰ ਭਾਈ ਦਇਆ ਰਾਮ ਅਤੇ ਨੰਦ ਚੰਦ ਵਲੋਂ ਪਹੁੰਚਾ ਦਿੱਤੀਆਂ ਗਈਆਂ। ਫਿਰ ਕਵੀ ਗੁਰੂ ਜੀ ਦੀ
ਨਿਰਾਦਰੀ ਕਰਦਾ ਲਿਖਦਾ ਹੈ ਕਿ ਕੁੱਝ ਆਰਾਮ ਕਰ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਪਾਤਿਸ਼ਾਹ
ਉੱਠੇ ਅਤੇ ਉਨ੍ਹਾਂ ਨੇ ਸੁੱਖਾ ਖਾਧਾ ਅਤੇ ਅਫ਼ੀਮ ਵੀ ਛਕੀ।
ਸੁਨਿ ਦਯਾਰਾਮ ਅਰੁ ਨੰਦਚੰਦ। ਸਭਿ ਭਨੀ ਗਾਥ, ਢਿਗ ਗੇ ਮੁਕੰਦ।
ਗੁਰ ਕਹੋ ਫੇਰ ਸੁਧਿ ਲੇਹੁ ਸਰਬ। ਸਹਿ ਬਿਦ ਗੁਨੀ ਕੈ ਹੋਤਿ ਗਰਬ ॥੨੪॥
ਸੁਨਿ ਕੈ ਦਿਵਾਨ ਸਭਿ ਕਿਛ ਪੁਚਾਇ।
ਬਾਛਤਿ ਜਿ ਵਸਤੁ ਜੋ ਜੋ ਬਤਾਇ।
ਦਿਨ ਗਯੋ ਬੀਤ ਰਹਿ ਜਾਮ ਏਕ। ਕੁਛ ਕਰਿ ਅਰਾਮ ਸਾਗਰ ਬਿਬੇਕ ॥੨੫॥
ਸੁਖਾ ਅਫੀਮੁ ਛਕਿ ਸੌਚ ਠਾਨਿ। ਤਿਸ ਕਾਲ
ਬਹੁਰ ਕਰਿ ਕੈ ਸ਼ਨਾਨ।
ਤਨ ਬਸਤ੍ਰ ਸ਼ਸਤ੍ਰ ਕੋ ਪਹਿਰ ਲੀਨ। ਕਲੀ ਸੁ ਜਿਗਾ ਸਿਰ ਧਰਨਿ ਕੀਨਿ॥26॥
3. ਦੁਰਗਾ ਦੇਵੀ ਦੀ
ਆਸ਼ੀਰਵਾਦ ਵਾਸਤੇ ਹੋ ਰਹੇ ਹਵਨ ਤੋਂ ਬਾਅਦ ਗੁਰੂ ਦਸਵੇਂ ਪਾਤਿਸ਼ਾਹ ਜੀ ਨੇ, ਕਵੀ ਨਿਰਾਦਰੀ
ਕਰਦਾ ਲਿਖਦਾ ਹੈ, ਸੁੱਖਾ ਛਕਿਆ ਅਤੇ ਅਫ਼ੀਮ ਖਾਧੀ ਫਿਰ ਘੋੜਾ ਮੰਗਵਾਇਆ ਅਤੇ ਸਿੱਖਾਂ ਨੂੰ
ਨਾਲ਼ ਲੈ ਕੇ ਸ਼ਿਕਾਰ ਖੇਡਣ ਚਲੇ ਗਏ।
ਇਕ ਦਿਨ ਪ੍ਰਭੂ ਪਾਛਲੇ ਜਾਮੂ। ਸੁਖਾ ਛਕਿ ਅਫੀਮ ਸੁਖ ਧਾਮੂ।
ਸੌਚ ਸ਼ਨਾਨ ਠਾਨਿ ਕਰਿ ਚਹੋ। ਪਹਿਰੇ ਬਸਤ੍ਰ ਸ਼ਸਤ੍ਰ, ਬਚ ਕਹੋ ॥੫॥
ਹਯ ਪਰ ਗ਼ੀਨ ਪਾਇ ਤਤਕਾਲਹਿ। ਆਨਹੁ ਨਿਕਟ
ਅਖੇਰਹਿ ਚਾਲਹਿ।
ਸੁਨਤਿ ਦਾਸ ਆਨੋ ਕਰਿ ਤਾਰ। ਤਤਛਿਨ ਭਏ ਪ੍ਰਭੂ ਅਸਵਾਰ ॥੬॥ (ਰੁੱਤ ਤੀਜੀ ਅੱਠਵਾਂ
ਅਧਿਆਇ-ਸ਼ਿਕਾਰ ਹਮਨ)
ਅੱਜ ਦਾ
ਕੋਈ ਲਿਖਾਰੀ ਜੇ ਦਸਵੇਂ ਪਾਤਿਸ਼ਾਹ ਪ੍ਰਤੀ ਅਜਿਹੇ ਨਿਰਾਦਰੀ ਦੇ ਬੋਲ ਲਿਖ ਦੇਵੇ ਜਾਂ ਬੋਲ
ਦੇਵੇ ਤਾਂ ਸਮਝੋ ਕਿ ਉਸ ਦੀ ਖ਼ੈਰ ਨਹੀਂ। ਉਸ ਨੂੰ ਕੁੱਟਿਆ ਵੀ ਜਾਵੇਗਾ ਅਤੇ ਉਸ ਦੀ ਅਜਿਹੀ
ਲਿਖਤ ਵੀ ਜ਼ਬਤ ਕੀਤੀ ਜਾਵੇਗੀ। ਉਸ ਨੂੰ ਸਿੱਖੀ ਵਿੱਚੋਂ ਛੇਕਣ ਦਾ ਕੁਹਾੜਾ ਮਾਰਨ ਵਾਲ਼ੇ ਵੀ
ਢਿੱਲ ਨਹੀਂ ਕਰਨਗੇ।
...ਪਰ ਦੇਖੋ ਸੂਰਜ ਪ੍ਰਕਾਸ਼ ਗ੍ਰੰਥ ਵਲ, ਇਸ ਦੀ ਤਾਂ
ਗੁਰਦੁਆਰਿਆਂ ਵਿੱਚ ਕਥਾ ਬੜੇ ਚਾਅ ਨਾਲ਼ ਕੀਤੀ ਜਾ ਰਹੀ ਹੈ, ਭਾਵੇਂ, ਇਸ ਨੇ ਗੁਰੂ ਜੀ ਦੀ
ਪੁੱਜ ਕੇ ਨਿਰਾਦਰੀ ਕੀਤੀ ਹੈ ਅਤੇ ਲਿਖਤ ਸਾਰਿਆਂ ਦੇ ਸਾਮ੍ਹਣੇ ਵੀ ਹੈ ਪਰ ਫਿਰ ਵੀ ਇਸ
ਗ੍ਰੰਥ ਨੂੰ ਜ਼ਬਤ ਕਰਨ ਦੀ ਕੋਈ ਕਾਰਵਾਈ ਨਹੀਂ ਹੋ ਰਹੀ। ਅਜਿਹੇ ਗ੍ਰੰਥਾਂ ਨੂੰ ਸਿੱਖੀ
ਦਾ ਹਿੱਸਾ ਮੰਨ ਲੈਣਾ ਆਪਣੇ ਪੈਰੀਂ ਆਪ ਕੁਹਾੜਾ ਮਾਰਨ ਵਾਲ਼ੀ ਗੱਲ ਹੈ। ਕੀ ਬਣੂਗਾ ਸਿੱਖੀ
ਦਾ? ਸੱਭ ਦੇ ਸਾਮ੍ਹਣੇ ਹੈ। ਕੇਵਲ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬਾਣੀਆਂ (ਰਾਗਮਾਲ਼ਾ
ਤੋਂ ਬਿਨਾਂ) ਵਿੱਚ ਲਿਖੀ ਵਿਚਾਰਧਾਰਾ ਹੀ ਬ੍ਰਾਹਮਣਵਾਦ ਨੂੰ ਸਿੱਖੀ ਵਿੱਚੋਂ ਕੱਢ ਸਕਦੀ
ਹੈ, ਪਰ ਇਹ ਤਾਂ ਹੀ ਸੰਭਵ ਹੈ ਜੇ ਸਾਰੇ ਸਿੱਖ ਇੱਸ ਅਸਲੀਅਤ ਨੂੰ ਸਮਝ ਕੇ ਇਕੱਠੇ ਹੋ ਕੇ
ਬ੍ਰਾਹਮਣਵਾਦ ਦਾ ਟਾਕਰਾ ਕਰਨ ਅਤੇ ਦਸਵੇਂ ਗੁਰੂ ਜੀ ਵਲੋਂ ਦਿੱਤੀਆਂ ਸ਼੍ਰੀ ਗੁਰੂ ਗ੍ਰੰਥ
ਸਾਹਿਬ ਜੀ ਦੀਆਂ ਬਾਣੀਆਂ (ਰਾਗ ਮਾਲ਼ਾ ਤੋਂ ਬਿਨਾਂ) ਤੋਂ ਬਾਹਰ ਝਾਕਣਾਂ ਬੰਦ ਕਰ ਦੇਣ।
ਗੁਰੂ ਤੋਂ ਸਿੱਖ ਏਕਤਾ ਦੀ ਖ਼ੈਰ ਮੰਗੋ।