|
🕉️ #ਅਦਵੈਤਵਾਦ ਬਨਾਮ ☬ #ਸਿੱਖੀ
- (ਭਾਗ ਦੂਜਾ)
-: ਸਿਰਦਾਰ ਪ੍ਰਭਦੀਪ ਸਿੰਘ
14.10.2024
#PrabhdeepSingh #KhalsaNews #advaitvaad #Monism #sikhi #shankaracharya #gianishersingh
>> ਲੜੀ ਜੋੜਨ ਲਈ ਪੜੋ:
(ਭਾਗ
ਪਹਿਲਾ),
(ਭਾਗ ਦੂਜਾ),
(ਭਾਗ ਤੀਜਾ)
🖌️ਪਿਛਲੇ
ਲੇਖ ਅੰਦਰ ਅਸੀਂ ਸੰਖੇਪ ਰੂਪ ਵਿੱਚ ਗੱਲ ਕੀਤੀ ਸੀ ਕਿ ਵੇਦ ਬਣਤਰ ਕੀ ਹੈ, ਕਰਮਕਾਂਡ ਅਤੇ
ਗਿਆਨਕਾਂਡ ਸੰਬੰਧੀ ਗੁਰਮਤਿ ਦੀ ਕੀ ਰਾਇ ਹੈ, ਛੇ ਸ਼ਾਸਤਰ ਅਤੇ #ਵੇਦਾਂਤ ਦੀ ਸਭ ਤੋਂ ਜ਼ਿਆਦਾ
ਪ੍ਰਚਿਲਤ ਵਿਆਖਿਆ ਅਦਵੈਤਵਾਦ ਦੇ ਅਧਿਆਤਮ ਤੋਂ ਸਿੱਖ ਫਲਸਫੇ ਦੀ ਕੀ ਭਿੰਨਤਾ ਹੈ।
👉ਲੜੀ ਨੂੰ ਅੱਗੇ ਤੋਰਦੇ ਹੋਏ ਆਉਣ ਵਾਲੇ ਭਾਗਾਂ ਅੰਦਰ ਅਸੀਂ ਵੇਦਾਂ ਦੀ ਮਾਨਤਾ ਨੂੰ
ਨਕਾਰਦੇ ਹੋਏ #ਗੁਰਬਾਣੀ ਦੇ ਸਪਸ਼ਟ ਫੈਸਲੇ ਦੇ ਨਾਲ ਨਾਲ ਕੁਝ ਐਸੇ ਸ਼ਬਦਾਂ ਦੇ ਤੱਤ ਭਾਵ ਭੀ
ਗੁਰਮਤਿ ਦੀ ਰੋਸ਼ਨੀ ਅੰਦਰ ਸਮਝਣ ਦੀ ਕੋਸ਼ਿਸ਼ ਕਰਾਂਗੇ ਜ੍ਹਿਨਾਂ ਦੀ ਦੁਰਵਰਤੋਂ ਕਰਕੇ ਕੁਝ
ਅਨਭੋਲ ਜਾਂ ਬੇਈਮਾਨ ਪ੍ਰਚਾਰਕ ਅਤੇ ਸੰਸਥਾਵਾਂ ਗੁਰੂ ਗਰੰਥ ਦੀ ਧੁਰ ਕੀ ਬਾਣੀ ਨੂੰ ਵੇਦਾਂ
ਦੀ ਤ੍ਰਿਗੁਣੀ ਰਚਨਾਂ ਦੇ ਬਰਾਬਰ ਲਿਆ ਖੜਾ ਕਰਦੇ ਹਨ।
ਤ੍ਰੈ ਗੁਣ ਬਾਣੀ ਬੇਦ ਬੀਚਾਰੁ ॥ ਬਿਖਿਆ ਮੈਲੁ ਬਿਖਿਆ ਵਾਪਾਰੁ
॥ ਮ: ੩
ਤ੍ਰੈ ਗੁਣ ਬਾਣੀ ਬ੍ਰਹਮ ਜੰਜਾਲਾ ॥ ਪੜਿ ਵਾਦੁ ਵਖਾਣਹਿ ਸਿਰਿ
ਮਾਰੇ ਜਮਕਾਲਾ ॥ ਮ: ੩
ਸਾਮ ਵੇਦੁ ਰੁਗੁ ਜੁਜਰੁ ਅਥਰਬਣੁ ॥ ਬ੍ਰਹਮੇ ਮੁਖਿ ਮਾਇਆ ਹੈ
ਤ੍ਰੈ ਗੁਣ ॥ ਮ: ੧
🙏 ਅਸਲ ਵਿੱਚ ਤ੍ਰਿਗੁਣੀ ਸਿਧਾਂਤ ਕੀ ਹੈ ਜਿਸ ਦੇ ਦਾਇਰੇ ਅੰਦਰ ਹੀ ਇਹ ਵੇਦ ਬਾਣੀ ਦੰਮ
ਤੋੜ ਜਾਂਦੀ ਹੈ ਅਤੇ ਇਸਦੇ ਉੱਲਟ ਅਕਾਲੀ ਬਾਣੀ ਤ੍ਰਿਗੁਣਾਤੀਤ ਹੈ।
💢 ਤ੍ਰਿਗੁਣ - #ਰਜ ਗੁਣ, #ਤਮ ਗੁਣ ਅਤੇ #ਸਤ ਗੁਣ (#ਰਜੋ, #ਤਮੋ ਅਤੇ #ਸਤੋ)
🔺 #ਰਜ ਗੁਣ: ਇਸਦੀ ਬੁਨਿਆਦ ਮੋਹ ਅਤੇ ਅਹੰਕਾਰ ਹੈ। ਰਜੋ ਗੁਣ ਦੇ ਮੂਲ ਵਿੱਚੋਂ ਪੈਦਾ
ਹੋਏ ਅਹੰਕਾਰੀ ਕਿਰਦਾਰ ਦੇ ਲੱਛਣਾ ਦਾ ਪ੍ਰਗਟਾਵਾ ਕਿਤੋਂ ਭੀ ਹੋ ਸਕਦਾ ਹੈ ਜਿਵੇਂ ਪੰਡਤਾਈ,
ਸੂਰਮਤਾਈ, ਅਮੀਰੀ, ਸੁੰਦਰਤਾ, ਰੁਤਬਾ, ਬਾਹੂਬਲ, ਕਲਾ ਇਤਿਆਦਿ ਉੱਤੇ ਹਉਂ ਦੀ ਪਕੜ ਹੋਣਾ।
ਗੁਰਬਾਣੀ ਰਜੋ ਗੁਣ ਦੇ ਸ਼ਿਕਾਰ ਮਨੁੱਖਾਂ ਦੀ ਨਿਸ਼ਾਨਦੇਹੀ ਇਸ ਤਰਾਂ ਕਰਦੀ ਹੈ ਕਿ
ਜਿਸਕੈ ਅੰਤਰਿ ਰਾਜ ਅਭਿਮਾਨੁ ॥ ਸੋ ਨਰਕਪਾਤੀ ਹੋਵਤ ਸੁਆਨੁ ॥
ਜੋ ਜਾਨੈ ਮੈ ਜੋਬਨਵੰਤੁ ॥ ਸੋ ਹੋਵਤ ਬਿਸਟਾ ਕਾ ਜੰਤੁ ॥ ਮ: ੫
ਧਨਵੰਤਾ ਹੋਇ ਕਰਿ ਗਰਬਾਵੈ ॥ ਤ੍ਰਿਣ ਸਮਾਨਿ ਕਛੁ ਸੰਗਿ ਨ ਜਾਵੈ
॥ ਮ: ੫
🔺 #ਤਮ ਗੁਣ: ਤਮ ਤੋਂ ਭਾਵ ਹੈ ਘੁਟਣ ਜਾਂ ਦਮ ਘੁੱਟਿਆ ਜਾਣਾ। ਕੋਈ ਭੀ ਐਸਾ ਕਰਮ ਜਿਹੜਾ
ਪਰਾ ਤਾਜ਼ਗੀ ਦੇ ਰਾਹ ਦਾ ਰੋੜਾ ਹੋਵੇ ਅਤੇ ਜੋ ਉੱਚੀ ਸੁਰਤ ਮੰਡਲ ਦੇ ਪਾਂਧੀ ਦੀ ਸਾਹ ਰਗ
ਘੁੱਟ ਦੇਵੇ ਜਿਵੇਂ ਕਲਹ (ਕਲੇਸ਼), ਵਿੱਭਚਾਰਤਾ, ਲੋਭ, ਹਉਮੈ, ਮੋਹ ਇਤਿਆਦਿ। ਇਹੀ ਕਾਰਣ
ਵੇਦਿਕ ਪ੍ਰੰਪਰਾ ਅੰਦਰ ਰਿਸ਼ੀਆਂ ਦਾ ਸ਼ਰਾਪ ਦੇਣਾ, ਦੇਵਤਿਆਂ ਦਾ ਵਿਭਚਾਰੀ ਹੋਣਾ, ਰਾਮ ਵਰਗੇ
ਅਵਤਾਰ ਵੱਲੋਂ ਸੰਭੂਕ ਦੇ ਕੰਨ 'ਚ ਸੀਸ਼ਾ ਪਿਘਲਾ ਕੇ ਪਾ ਦੇਣ ਵਰਗੇ ਅਣਮਨੁੱਖੀ ਤਸ਼ੱਦਦ ਤੇ
ਵੇਦਾਂ ਦੇ ਸਰਪ੍ਰਸਤ ਬ੍ਰਹਮਾ ਵਰਗਿਆਂ ਦਾ ਆਪਣੀ ਹੀ ਬੱਚੀ ਤੇ ਮੋਹਿਤ ਹੋਣਾ ਭਾਵ ਤਮ ਗੁਣੀ
ਹੋਣ ਦਾ ਪ੍ਰਤੱਖ ਪ੍ਰਗਟਾਵਾ ਹੈ।
ਕਿਲਵਿਖ ਸਭੇ ਉਤਰਨਿ ਨੀਤ ਨੀਤ ਗੁਣ ਗਾਉ ॥
ਕੋਟਿ ਕਲੇਸਾ ਊਪਜਹਿ ਨਾਨਕ ਬਿਸਰੈ ਨਾਉ ॥1॥ ਸਲੋਕ ਮਹਲਾ ੫
ਉਪਰੋਕਤ ਸ਼ਬਦ ਅੰਦਰ ਗੁਰੂ ਅਰਜੁਨ ਸਾਹਿਬ ਦਾ ਸਪਸ਼ਟ ਫੈਸਲਾ ਹੈ ਕਿ ਸਭ ਕਲੇਸ਼ਾਂ ਦੀ ਉੱਪਜ
ਨਾਮ ਦਾ ਬਿਸਰ ਜਾਣਾ ਹੈ ਭਾਵ ਜੇ ਵੇਦਾਂ ਅੰਦਰ ਨਾਮ ਮਹਿਮਾਂ ਹੁੰਦੀ ਤਾਂ ਇਸ ਵਿੱਚੋ ਘੜੀ
ਹੋਈ ਸ਼ਖ਼ਸੀਅਤ ਤਮਾ ਜਾਂ ਕਲੇਸ਼ ਦੀ ਘੁੰਮਣਘੇਰੀ ਅੰਦਰ ਨਾ ਪੈਂਦੀ।
🔺 #ਸਤੁ ਗੁਣ: ਮਾਇਆ ਦਾ ਇਹ ਗੁਣ ਤਮ ਅਤੇ ਰਜ ਤੋਂ ਥੋੜਾ ਅੱਗੇ ਦੀ ਪ੍ਰਵਿਰਤੀ ਹੈ ਜਿੱਥੇ
ਸ਼ਾਂਤੀ, ਦਇਆ, ਦਾਨ, ਖਿਮਾ, ਪ੍ਰਸੰਨਤਾ ਇਤਿਆਦਿ ਦਾ ਆਭਾਸ ਹੁੰਦਾ ਹੈ, ਪਰ ਇਹ ਕੋਈ ਦੈਵੀ
ਪ੍ਰਕਾਸ਼ ਜਾਂ ਨਿਰੰਕਾਰੀ ਅਨੁਭਵ ਤੋਂ ਪੈਦਾ ਹੋਇਆ ਪ੍ਰਵਾਹ ਨਹੀਂ ਹੈ। ਪੱਛਮੀ ਫਲਸਫੇ ਅੰਦਰ
ਇਸੇ ਦਾ ਰਲਵਾਂ ਮਿਲਵਾਂ ਸੰਕਲਪ ਨੈਤਿਕ ਅਤੇ ਸਦਾਚਾਰਤਾ (Ethics and Morality) ਮਿਲਦਾ
ਹੈੀ ਸਤ ਗੁਣੀਆਂ ਦੀ ਦਇਆ, ਦਾਨ, ਖਿਮਾ ਇਤਿਆਦਿ ਦੀ ਜੜ ਬਹੁਤ ਉੱਤੇ ਹੀ ਪਈ ਹੁੰਦੀ ਹੈ ਅਤੇ
ਮਾਣ ਭੀ ਐਵੇਂ ਰਤਾ ਕੁ ਹੀ ਮਿਲਦਾ ਹੈ।
ਤੀਰਥੁ ਤਪੁ ਦਇਆ ਦਤੁ ਦਾਨੁ ॥ ਜੇ ਕੋ ਪਾਵੈ ਤਿਲ ਕਾ ਮਾਨੁ ॥
ਜਪੁ, ਗੁਰੂ ਨਾਨਕ
ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ ॥
ਦੇ ਦੇ ਮੰਗਹਿ ਸਹਸਾ ਗੂਣਾ ਸੋਭ ਕਰੇ ਸੰਸਾਰੁ ॥ ਸਲੋਕ ਮ: ੧
🔹 ਇਸ #ਸਤ ਗੁਣ ਅੰਦਰ ਸੰਤੋਖ ਦੀ ਉਪਜ ਅਤੇ ਦਾਨ ਦੇਣ ਦੀ ਭਾਵਨਾ ਪਿੱਛੇ ਭੀ ਕੋਈ ਲੁਕੀ
ਹੋਈ ਵਾਸ਼ਨਾ ਕੰਮ ਕਰਦੀ ਹੁੰਦੀ ਹੈ।
ਰਜ ਗੁਣ ਤਮ ਗੁਣ ਸਤ ਗੁਣ ਕਹੀਐ ਇਹ ਤੇਰੀ ਸਭ ਮਾਇਆ ॥
ਚਉਥੇ ਪਦ ਕਉ ਜੋ ਨਰੁ ਚੀਨੈ ਤਿਨ੍ ਹੀ ਪਰਮਪਦੁ ਪਾਇਆ ॥2॥ ਭਗਤ ਕਬੀਰ
💠 ਭਗਤ ਕਬੀਤ ਜੀ ਨੇ ਪਹਿਲੀਆਂ ਦੋ ਤੁਕਾਂ ਅੰਦਰ ਸਪਸ਼ਟ ਕਰ ਦਿੱਤਾ ਹੈ ਕਿ ਤ੍ਰੇਗੁਣ
ਨਿਰੋਲ ਮਾਇਆ ਹੈ ਅਤੇ ਸਾਰੇ ਵੇਦ ਇਸ ਤ੍ਰੈਗੁਣੀ ਮਾਇਆ ਦਾ ਹੀ ਵਿਸਥਾਰ ਹਨ। ਅਗਲੀਆਂ ਦੋ
ਤੁਕਾਂ ਅੰਦਰ ਤ੍ਰੈਗੁਣ ਅਤੀਤ ਜਾਂ ਚੋਥੇ ਪਦ ਦੇ ਮੰਡਲ ਤੇ ਖੇਡਣ ਵਾਲੀ ਸੁਰਤਿ ਦੀ ਵਿਆਖਿਆ
ਹੈ।
🕉️ ਵੇਦਾਂ ਦੀ ਤ੍ਰਿਗੁਣੀ ਬਾਣੀ ਨਾਲੋਂ ਗੁਰਬਾਣੀ ਦਾ ਬੁਨਿਆਦੀ ਫਰਕ ਇਹ ਹੈ ਕਿ ਗੁਰਮਤਿ
ਚੌਥੇ ਪਦ ਦੀ ਵਿਆਖਿਆ ਹੈ। ਇਹ ਉਹ ਪਦਵੀ ਹੈ ਜਿੱਥੇ ਮਨੁੱਖ ਦੀ ਕਾਇਆ ਪਲਟ ਹੋ ਜਾਂਦੀ ਹੈ।
ਜਿੱਥੇ ਉਹ ਕੋਈ ਸੰਗਠਿਤ (Organized) ਦਾਨੀ ਜਾਂ ਸੇਵਾਦਾਰ ਨਹੀਂ ਸਗੋਂ ਸੇਵਾ ਤਾਂ ਉਸਦੇ
ਭਰੇ ਭਾਂਡੇ ਤੋਂ ਬਾਹਰ ਡੁੱਲਦਾ ਪ੍ਰਵਾਹ ਹੈ, ਉਹ ਪਰਾ ਗਿਆਨ ਦੀਆਂ ਉਚਾਈਆਂ ਨੂੰ ਪ੍ਰਾਪਤ
ਹੋ ਜਾਂਦਾ, ਗੀਤਾ ਅਤੇ ਸੰਕਰਾਚਾਰੀਆ ਦੇ ਸੂਖਮ ਤਰਕ ਉਸ ਲਈ ਕੇਵਲ ਇੱਕ ਦਿਮਾਗੀ ਅਭਿਆਸ
ਤੋਂ ਵੱਧ ਕੁਝ ਨਹੀਂ, ਉਹ ਇੱਕੀਸ ਹੋ ਕੇ ਵਿਗਾਸਤਾ ਦੀ ਚੋਟੀ ਤੇ ਜਾ ਪਹੁੰਚਦਾ ਹੈ।
🙏 ਗੁਰੂ ਨਾਨਕ ਸਾਹਿਬ ਦਾ "ਸਿਧ ਗੋਸਟਿ" ਅੰਦਰ
ਚਿਤਵਿਆ ਗੁਰਮੁਖਿ, ਗੁਰੂ ਅੰਗਦ ਪਾਤਸ਼ਾਹ ਦੇ ਸਲੋਕਾਂ ਵਾਲਾ ਆਸ਼ਿਕ,
🙏 ਗੁਰੂ ਅਮਰਦਾਸ ਜੀ ਦੇ "ਰਾਮਕਲੀ ਅਨੰਦੁ" ਅੰਦਰ
ਨਿਰਾਲੀ ਚਾਲ ਵਾਲਾ ਭਗਤ,
🙏 ਸਬਰ ਦੇ ਪੁੰਜ ਗੁਰੂ ਰਾਮਦਾਸ ਜੀ ਦਾ ਚਿਤਵਿਆ "ਭਲਕੇ
ਉਠਿ ਹਰ ਨਾਮ ਧਿਆਵੈ" ਵਾਲਾ ਸਿੱਖ,
🙏 ਗੁਰੂ ਅਰਜੁਨ ਸਾਹਿਬ ਜੀ ਦਾ ਸੁਖਮਨੀ ਵਾਲਾ ਸਾਧ,
ਸੰਤ ਅਤੇ ਬ੍ਰਹਮਗਿਆਨੀ,
🙏 ਨੌਵੀਂ ਜੋਤ ਗੁਰੂ ਤੇਗ ਬਹਾਦਰ ਦੇ ਸਲੋਕਾਂ ਵਾਲਾ
ਨਰ ਅਤੇ
🙏 ਗੁਰੂ ਦਸਮੇਸ਼ ਦਾ ਸਿਰਜਿਆ ਖਾਲਸਾ ਐਵੈਂ ਕਿਸੇ
ਵੈਦਿਕ ਸਰੂਤੀ ਤੋਂ ਸੂਤਰ ਅਤੇ ਸੂਤਰਾਂ ਤੋਂ ਹੋਈਆਂ ਤਰਾਂ ਤਰਾਂ ਦੀਆਂ ਵਿਆਖਿਆਵਾਂ ਵਿੱਚੋਂ
ਪ੍ਰਗਟ ਨਹੀਂ ਹੁੰਦਾ,
☝️...ਇਹ ਤਾਂ ਗੁਰੂ ਦੀ ਹੀ ਪ੍ਰਮੇਸ਼ਰੀ ਖੇਡ ਹੈ ਜੋ ਹਜ਼ਾਰਾਂ ਸਾਲਾਂ ਦੀ ਜ਼ਹਿਨੀ ਅਤੇ ਜ਼ਮੀਨੀ
ਗੁਲਾਮੀ ਕੱਟ ਕੇ ਚੌਥੇ ਪਦ ਤੇ ਖੇਡਣ ਵਾਲੀ ਸ਼ਖ਼ਸੀਅਤ ਘੜਦੇ ਹਨ ਕਿ ਬੁੱਲੇ ਸ਼ਾਹ ਵਰਗਿਆਂ
ਨੂੰ ਤੈਸ਼ ਵਿੱਚ ਆ ਕੇ ਇਹ ਕਹਿਣ ਲਈ ਮਜ਼ਬੂਰ ਹੋਣਾ ਪੈਂਦਾ ਹੈ ਕਿ "ਅਗਰ ਨਾ ਹੋਤੇ ਗੋਬਿੰਦ
ਸਿੰਘ ਤੋਂ ਸੁੰਨਤ ਹੋਤੀ ਸਭ ਕੀ"।
ਜਨਮਿ ਮਰੈ ਤ੍ਰੈ ਗੁਣ ਹਿਤਕਾਰੁ ॥ ਚਾਰੇ ਬੇਦ ਕਥਹਿ ਆਕਾਰੁ ॥
ਤੀਨਿ ਅਵਸਥਾ ਕਹਹਿ ਵਖਿਆਨੁ ॥ ਤੁਰੀਆਵਸਥਾ ਸਤਿਗੁਰ ਤੇ ਹਰਿ ਜਾਨੁ ॥1॥ ਮ: ੧
👉 ਭਾਵ: ਚਾਰੇ ਵੇਦ ਆਕਾਰ ਦੀ ਵਿਆਖਿਆ ਕਰਦੇ ਹਨ ਉਹ ਭਾਵੇ ਪ੍ਰਕਿਰਤੀ ਦੀ ਤ੍ਰੈ ਗੁਣੀ
ਵਿਆਖਿਆ ਹੋਵੇ ਜਾਂ ਮਨ ਦੀਆਂ ਤਿੰਨ ਅਵਸਥਾਵਾਂ (ਸੁਖੋਪਤੀ, ਸੁਪਨ ਅਤੇ ਜਾਗ੍ਰਿਤੀ) ਹੋਣ
ਪਰ ਤੁਰੀਆ (ਚੌਥੇ ਪਦ) ਦੀ ਪ੍ਰਾਪਤੀ ਕੇਵਲ ਨਾਮ ਤੋਂ ਪ੍ਰਾਪਤ ਹੁੰਦੀ ਹੈ ਜੋ ਸਤਿਗੁਰੂ ਦੇ
ਹਿੱਸੇ ਆਈ ਹੈ।
👁️ ਸਤਿਗੁਰੂ ਸੁਰਤਿ ਦੀ ਉਸ ਚੜਤਲ ਉੱਤੇ ਹੈ ਜਿੱਥੇ ਖ਼ਸਮੀ ਬਾਣੀ ਅਵਤ੍ਰਿਤ ਹੁੰਦੀ ਹੈੀ
ਗੁਰੂ ਆਪ ਨਿਰੰਕਾਰ ਦਾ ਮਾਧਿਅਮ (Medium) ਹੁੰਦਾ ਹੈ ਜੋ ਖ਼ੁਦ ਨਹੀਂ ਬੋਲਦਾ ਸਗੋਂ ਹੁਕਮ
ਹੀ ਵਰਨਣ ਕਰਦਾ ਹੈ "ਹਉ ਆਪਹੁ ਬੋਲਿ ਨ ਜਾਣਦਾ, ਮੈ ਕਹਿਆ ਸਭੁ ਹੁਕਮਾਉ ਜੀਉ"॥ ਉਹ ਆਪ
ਤ੍ਰਿਗੁਣਅਤੀਤ ਹੁੰਦਾ ਹੈ ਤੇ ਸਾਡੇ ਉੱਤੇ ਭੀ ਬਖਸ਼ਿਸ਼ ਕਰਕੇ ਸਾਨੂੰ ਭੀ ਤ੍ਰਿਗੁਣਾਤੀਤ ਕਰ
ਦਿੰਦਾ ਹੈ "ਮੰਨੈ ਤਰੈ ਤਾਰੇ ਗੁਰੁ ਸਿਖ"॥ ਇਸਦੇ ਉੱਲਟ ਗੁਰੂ ਨਾਨਕ ਨਿਰੰਕਾਰੀ ਦੇ ਆਗਮਨ
ਤੋਂ ਪਹਿਲਾਂ ਇਸ ਖਿੱਤੇ ਅੰਦਰ ਉਪਨਿਸ਼ਦਾਂ ਦੇ ਪੈਗੰਬਰ ਹੀਣੇ ਅਮਲ, ਅਧੂਰੇ ਬ੍ਰਹਮ, ਭਰਮ,
ਮਿਥਿਆ ਵਿਵਰਣ , ਬੁੱਧ ਦੇ ਅਸ਼ਟਾਂਗ ਮਾਰਗੀ ਨਿਰਵਾਣ ਅਤੇ ਜੈਨੀਆਂ ਦੀਆਂ ਅਹਿੰਸਕ ਵਿਧੀਆਂ
ਨੇ ਭਾਰਤ ਨੂੰ ਗੁਲਾਮੀ ਦੇ ਰਾਹ ਤੇ ਹੀ ਪਾ ਕੇ ਰੱਖਿਆ।
⚡ ਵੇਦ ਬਾਣੀ ਤੋਂ ਗੁਰੂ ਬਾਣੀ ਦੇ ਬੁਨਿਆਦੀ ਫਰਕ ਨੂੰ ਸਪਸ਼ਟ ਰੂਪ 'ਚ ਦਰਸਾ ਕੇ ਗੁਰਬਾਣੀ
ਨਾਲ ਤੁਲਨਾਤਮਿਕ ਅਧਿਐਨ ਪੇਸ਼ ਕਰਦਾ ਗੁਰੂ ਅੰਗਦ ਸਾਹਿਬ ਜੀ ਦਾ ਇਹ ਸਲੋਕ ਵਿਚਾਰਣਾ ਅਤਿ
ਜਰੂਰੀ ਹੈ।
ਸਲੋਕ ਮ:੨
ਕਥਾ ਕਹਾਣੀ ਬੇਦੀਂ ਆਣੀ ਪਾਪੁ ਪੁੰਨੁ ਬੀਚਾਰੁ ॥
ਦੇ ਦੇ ਲੈਣਾ ਲੈ ਲੈ ਦੇਣਾ ਨਰਕਿ ਸੁਰਗਿ ਅਵਤਾਰ ॥ ਪੰਨਾਂ 1243
👉 ਵਿਚਾਰ : - ਵੇਦਾਂ ਦੀ ਵਿਚਾਰ ਕੇਵਲ ਪਾਪ ਪੁੰਨ ਨਾਲ ਸੰਬੰਧਿਤ ਹੈ। ਜੋ ਦਿੰਦੇ ਹਾਂ
ਉਹ ਮਿਲੇਗਾ ਅਤੇ ਉਸ ਮੁਤਾਬਿਕ ਨਰਕ ਸੁਰਗ ਤੈਅ ਹੁੰਦੇ ਹਨ।
ਉਤਮ ਮਧਿਮ ਜਾਤੀਂ ਜਿਨਸੀ ਭਰਮਿ ਭਵੈ ਸੰਸਾਰੁ ॥
ਅੰਮ੍ਰਿਤ ਬਾਣੀ ਤਤੁ ਵਖਾਣੀ ਗਿਆਨ ਧਿਆਨ ਵਿਚਿ ਆਈ ॥
👉 ਵਿਚਾਰ: ਵੇਦਾਂ ਦੀ ਤਾਲੀਮ ਅਨੁਸਾਰ ਲੋਕਾਈ ਉੱਚੀਆਂ ਨੀਵੀਆਂ ਜਾਤਾਂ ਦੇ ਭਰਮ ਅੰਦਰ
ਖੁਆਰ ਹੁੰਦੀ ਹੈ।
ਗੁਰਮੁਖਿ ਆਖੀ ਗੁਰਮੁਖਿ ਜਾਤੀ ਸੁਰਤੀਂ ਕਰਮਿ ਧਿਆਈ ॥
👉 ਵਿਚਾਰ: ਇਹਨਾਂ ਪਾਵਨ ਤੁਕਾਂ ਅੰਦਰ ਸਾਰਾ ਵੈਦਿਕ ਮੁਬਾਲਗਾ (ਇਫਤਰਾ) ਖਤਮ ਹੋ ਜਾਂਦਾ
ਹੈੀ ਅੰਮ੍ਰਿਤ ਬਾਣੀ ਤੱਤ ਦੀ ਵਿਆਖਿਆ ਹੈ। ਉਹ ਜੋ ਵੇਦ ਦੀ ਤ੍ਰਿਗੁਣੀ ਵਿਆਖਿਆ ਦੇ ਪਿੱਛੇ
ਮੂਲ ਰੂਪ ਚ' ਪਈ ਹੈ ਜਿਸ ਤੋਂ ਵੈਦਿਕ ਪਾਰਦਰਸ਼ਤਾ ਸੱਖਣੀ ਰਹਿ ਜਾਂਦੀ ਹੈ। ਇਸ ਵਿਜੈਈ
ਪਾਰਦਰਸ਼ਤਾ ਦੇ ਅਮਲ ਦੇ ਬੁਨਿਆਦ ਦੀਆਂ ਜੜਾਂ ਕੇਵਲ ਤਾਰਕਿਕ ਗਿਆਨ ਨਹੀਂ ਹੈ ਸਗੋਂ ਧਿਆਨ
ਵਿੱਚ ਪ੍ਰਵਾਹਿਤ ਹੋਇਆ ਗਿਆਨ ਹੈ (ਗਿਆਨ ਧਿਆਨ ਵਿਚਿ ਆਈ) ਅਤੇ ਇਹ "ਖਸਮ ਕੀ ਬਾਣੀ" ਵਾਲਾ
ਨਿਰੰਕਾਰੀ (ਵਾਹੁ ਵਾਹੁ ਬਾਣੀ ਨਿਰੰਕਾਰ ਹੈ) ਗਿਆਨ ਪੈਗੰਬਰੀ ਆਵੇਸ਼ ਹੈੀ ਅਗਲੀਆਂ ਤੁਕਾਂ
ਅੰਦਰ ਗੁਰਮੁਖਿ (ਗੁਰੂ, ਪਿਤਾ ਪੈਗੰਬਰ) ਹੀ ਇਸ ਬਾਣੀ ਦੇ ਡੂੰਘੇ ਭੇਤ ਨੂੰ ਸਮਝਦਾ ਹੈ ਤੇ
ਫਿਰ ਲੋਕਾਈ ਹਿੱਤ ਆਖਦਾ ਹੈ। ਕਮਾਲ ਦੀ ਗੱਲ ਇਹ ਹੈ ਕਿ ਸੁਰਤੇ (ਸਿੱਖ) ਭੀ ਉਸਦੇ ਕਰਮ (ਬਖਸ਼ਿਸ਼)
ਅੰਦਰ ਹੀ ਇਸ ਨਿਰੰਕਾਰੀ ਬਾਣੀ ਨੂੰ ਜੱਪਦੇ ਅਤੇ ਗਾਉਂਦੇ ਹਨ।
ਹੁਕਮੁ ਸਾਜਿ ਹੁਕਮੈ ਵਿਚਿ ਰਖੈ ਹੁਕਮੈ ਅੰਦਰਿ ਵੇਖੈ ॥
ਨਾਨਕ ਅਗਹੁ ਹਉਮੈ ਤੁਟੈ ਤਾਂ ਕੋ ਲਿਖੀਐ ਲੇਖੈ ॥1॥
👉 ਵਿਚਾਰ: ਅਖੀਰਲੀਆਂ ਪਾਵਨ ਤੁਕਾਂ ਅੰਦਰ ਗੁਰਬਾਣੀ ਦਾ ਫੈਸਲਾ ਹੈ ਕਿ ਬ੍ਰਹਮ ਆਪਣਾਂ
ਹੁਕਮ ਰੂਪ ਸਤਿਆ ਸਾਜ ਕੇ ਸਭ ਜੀਵਾਂ ਨੂੰ ਆਪਣੇ ਹੁਕਮ ਅੰਦਰ ਹੀ ਰੱਖਦਾ ਅਤੇ ਸੰਭਾਲਦਾ ਹੈ
ਭਾਵ ਬ੍ਰਹਮ ਭੀ ਸਤ ਹੈ ਤੇ ਉਸਦੇ ਹੁਕਮ ਰੂਪੀ ਸੱਤਾ ਭੀ ਸਤ ਫਿਰ ਵੇਦਾਂਤ ਦੀ ਮਿੱਥਿਆ
ਕਿੱਥੇ ਹੈ ? ਹਾਂ! ਹੁਕਮ ਤਿਆਗ ਕਿਸੇ ਤ੍ਰਿਗੁਣੀ ਪ੍ਰਕ੍ਰਿਤਿਕ ਪ੍ਰਣਾਲੀ ਨੂੰ ਮੂਲ ਆਧਾਰ
ਬਣਾ ਲੈਣਾ ਮਿੱਥਿਆ ਜਰੂਰ ਹੈ ਨਹੀਂ ਤਾਂ ਹੁਕਮ ਅੰਦਰ ਸਾਜੀ ਹਰ ਚੀਜ਼ "ਇਹੁ ਜਗੁ ਸਚੈ ਕੀ
ਹੈ ਕੋਠੜੀ" ਵਾਂਙ ਸਤ ਹੈ। ਬੱਸ ! ਸਲੋਕ ਦੀਆਂ ਆਖਰੀ ਤੁਕਾਂ ਅੰਦਰ ਆਏ ਨਿਚੋੜ ਨੂੰ ਸਮਝਦੇ
ਹੋਏ ਹਉਮੈ ਰਹਿਤ ਹੋਣਾ ਹੈ।
ਇਸ ਤੋਂ ਇਲਾਵਾ ਗੁਰਬਾਣੀ ਅੰਦਰ ਸੈਂਕੜੇ ਸ਼ਬਦ ਪਰਿਮਾਣ ਹਨ ਜਿੱਥੋਂ ਵੇਦਾਂ ਦੀ ਅਸ਼ਲੀਅਤ
ਸਪਸ਼ਟ ਹੋ ਜਾਂਦੀ ਹੈ।
ਵੇਦ ਪੜੈ ਪੜਿ ਵਾਦੁ ਵਖਾਣੈ ਬ੍ਰਹਮਾ ਬਿਸਨੁ ਮਹੇਸਾ ॥
ਏਹ ਤ੍ਰਿਗੁਣ ਮਾਇਆ ਜਿਨਿ ਜਗਤੁ ਭੁਲਾਇਆ ਜਨਮ ਮਰਣ ਕਾ ਸਹਸਾ ॥ ਮ: ੩
ਬੇਦ ਬਾਦ ਸਭਿ ਆਖਿ ਵਖਾਣਹਿ ॥ ਨ ਅੰਤਰੁ ਭੀਜੈ ਨ ਸਬਦੁ ਪਛਾਣਹਿ
॥ ਮ: ੩
ਬੇਦੁ ਪੁਕਾਰੇ ਪੁੰਨੁ ਪਾਪੁ ਸੁਰਗ ਨਰਕ ਕਾ ਬੀਉ ॥...
ਬੇਦੁ ਵਪਾਰੀ ਗਿਆਨੁ ਰਾਸਿ ਕਰਮੀ ਪਲੈ ਹੋਇ ॥ ਮ: ੧
ਪਾਠੁ ਪੜਿਓ ਅਰੁ ਬੇਦੁ ਬੀਚਾਰਿਓ ਨਿਵਲਿ ਭੁਅੰਗਮ ਸਾਧੇ ॥
ਪੰਚ ਜਨਾ ਸਿਉ ਸੰਗੁ ਨ ਛੁਟਕਿਓ ਅਧਿਕ ਅਹੰਬੁਧਿ ਬਾਧੇ ॥1॥ ਮ: ੫
ਪ੍ਰਮਾਣ ਤਾਂ ਅਨੇਕਾਂ ਹੋਰ ਭੀ ਦਿੱਤੇ ਜਾ ਸਕਦੇ ਹਨ, ਪਰ ਅਖੀਰ 'ਤੇ ਲੇਖ ਦਾ ਨਿਰਣਾ ਮਹਲ
ਪੰਜਵੇਂ ਦੇ ਮਾਰੂ ਸੋਹਲੇ ਨਾਲ ਕਰਕੇ ਰਹਿੰਦੀ ਵਿਚਾਰ ਭਾਗ ੩ ਅੰਦਰ ਕਰਾਂਗੇ।
ਗੁਰ ਕੀ ਮਹਿਮਾ ਬੇਦ ਨ ਜਾਣਹਿ ॥ ਤੁਛਮਾਤ ਸੁਣਿ ਸੁਣਿ ਵਖਾਣਹਿ
॥
ਪਾਰਬ੍ਰਹਮ ਅਪਰੰਪਰ ਸਤਿਗੁਰ ਜਿਸੁ ਸਿਮਰਤ ਮਨੁ ਸੀਤਲਾਇਣਾ ॥10॥ ਮ: ੫
ਚਲਦਾ ...
|
|
 |
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
 |
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
 |
|