🙏 ਗੁਰਬਾਣੀ ਅਨੁਸਾਰ ਜੋਤ ਰੂਪ "ਅਕਾਲ ਤਖ਼ਤ" ਕੀ ਹੈ
?💥 - ਭਾਗ ੧
-: ਪ੍ਰੋ. ਦਰਸ਼ਨ ਸਿੰਘ ਖ਼ਾਲਸਾ
17.07.2024
ਦੂਜੇ ਭਾਗ ਲਈ ਇੱਥੇ ਕਲਿੱਕ ਕਰੋ
ਜੀ
#ProfDarshanSingh #KhalsaNews #AkalTakhat #akaal
☝️
ਪਹਿਲਾਂ "ਅਕਾਲ" ਲਫਜ਼ ਦੀ ਪਰਿਭਾਸ਼ਾ ਸਮਝੀਏ।
⚠️ ਬ੍ਰਾਹਮਣਵਾਦ ਅਤੇ ਗੁਰਬਾਣੀ ਸਿਧਾਂਤ - ਸਥੂਲ ਅਤੇ ਸੂਖਮ - ਨਾਸ਼ਵੰਤ ਅਤੇ ਅਬਿਨਾਸ਼ੀ -
ਇਹ ਸਾਰਾ ਪਰਕਰਨ ਨਿਰਭਰ ਹੈ "ਜੋ ਦੀਸੇ ਸੋ ਸਗਲ ਬਿਨਾਸੇ" 'ਤੇ।
ਹੁਕਮੀ ਹੋਵਨਿ ਆਕਾਰ ਹੁਕਮੁ ਨ ਕਹਿਆ ਜਾਈ ॥
ਹੁਕਮੀ ਹੋਵਨਿ ਜੀਅ ਹੁਕਮਿ ਮਿਲੈ ਵਡਿਆਈ ॥
ਹੁਕਮੀ ਉਤਮੁ ਨੀਚੁ ਹੁਕਮਿ ਲਿਖਿ ਦੁਖ ਸੁਖ ਪਾਈਅਹਿ ॥
ਇਕਨਾ ਹੁਕਮੀ ਬਖਸੀਸ ਇਕਿ ਹੁਕਮੀ ਸਦਾ ਭਵਾਈਅਹਿ ॥
ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਇ ॥
ਨਾਨਕ ਹੁਕਮੈ ਜੇ ਬੁਝੈ ਤ ਹਉਮੈ ਕਹੈ ਨ ਕੋਇ ॥੨॥ ਜਪੁ ਬਾਣੀ
ਹੁਕਮੀ ਸਭੇ ਊਪਜਹਿ ਹੁਕਮੀ ਕਾਰ ਕਮਾਹਿ ॥
ਹੁਕਮੀ ਕਾਲੈ ਵਸਿ ਹੈ ਹੁਕਮੀ ਸਾਚਿ ਸਮਾਹਿ ॥
ਨਾਨਕ ਜੋ ਤਿਸੁ ਭਾਵੈ ਸੋ ਥੀਐ ਇਨਾ ਜੰਤਾ ਵਸਿ ਕਿਛੁ ਨਾਹਿ ॥੮॥
💢 ਬ੍ਰਾਹਮਣ ਦਾ ਸਭ ਕੁਛ ਸਥੂਲ ਹੈ, ਦਿੱਸਣ ਵਾਲਾ ਦੇਹਧਾਰੀ ਹੈ - ਗੁਰਬਾਣੀ ਸਿਧਾਂਤ ਦਾ
ਸਭ ਕੁਛ ਸੂਖਮ ਹੈ, ਨਿਰੰਕਾਰ ਨਿਰਆਕਾਰ ਹੈ, ਗੁਰੂ ਸ਼ਬਦ ਸਭ ਸੂਖਮ ਹੈ, ਇਸੇ ਲਈ ਗੁਰਬਾਣੀ
ਅਨੁਸਾਰ ਅਕਾਲ ਪੁਰਖ ਅਤੇ ਸ਼ਬਦ ਗੁਰੂ ਕਾਲਵੱਸ ਨਹੀਂ ਹੋਂਦਾ - ਉਹ ਅਬਿਨਾਸੀ ਰਾਇਆ - ਨਾ
ਉਹ ਮਰੇ ਨਾ ਹੋਵੈ ਸੋਗ – ਸਤਿਗੁਰ ਮੇਰਾ ਸਦਾ ਸਦਾ ਨਾ ਆਵੈ ਨਾ ਜਾਏ॥ ਉਹ ਅਬਿਨਾਸੀ ਪੁਰਖ
ਹੈ – ਅਤੇ ਜਿਹੜਾ ਮਰਦਾ ਨਹੀਂ, ਕਾਲਵੱਸ ਨਹੀ ਹੋਂਦਾ, ੳਹ ਹੀ ਅਕਾਲ ਹੈ।
👁️ ਹੁਣ ਦੇਖੀਏ ਗੁਰਬਾਣੀ ਅਨੁਸਾਰ "ਅਕਾਲ ਤਖ਼ਤ" ਕੀ ਹੈ ਅਤੇ ਕਿਸ ਤਰ੍ਹਾਂ ਜੁਗੋ ਜੁਗ
ਅਟੱਲ ਚੱਲ ਰਿਹਾ ਹੈ?
👳 ਹਰ ਗੁਰਸਿੱਖ ਦਾ ਉਸ ਅਕਾਲ ਤਖਤ ਅੱਗੇ ਹਮੇਸ਼ਾਂ ਸਿਰ ਝੁਕਦਾ ਹੈ। ਪਰ ਹਰ ਗੁਰਸਿੱਖ ਦਾ
ਗੁਰਬਾਣੀ ਦੀ ਅਗਵਾਈ ਵਿਚ ਅਕਾਲ ਤਖ਼ਤ ਸਮਝਣਾ ਅਤੇ ਪਛਾਨਣਾ ਜ਼ਰੂਰੀ ਹੈ।
☝️ "ਤਖ਼ਤ" ਉਸਦਾ ਮੰਨਿਆਂ ਜਾਂਦਾ ਹੈ ਜਿਸਦਾ ਹੁਕਮ ਚਲਦਾ ਹੋਵੇ। ਕਿਉਂਕਿ ਸਾਰਾ ਬ੍ਰਹਮੰਡ
ਉਸ ਅਕਾਲ ਪੁਰਖ ਦੇ ਹੁਕਮ ਵਿੱਚ ਹੈ, ਇਸ ਲਈ ਪੂਰਾ ਬ੍ਰਹਮੰਡ ਅਕਾਲ ਦਾ ਤਖ਼ਤ ਹੈ, ਤਖ਼ਤ
ਅਕਾਲ ਪੁਰਖ ਤੋਂ ਅਰੰਭ ਹੋਇਆ ਹੈ ਅਤੇ ਅਕਾਲ ਪੁਰਖ ਦੇ ਸਿਧਾਂਤ {ਸੰਵਿਧਾਨ} ਹੁਕਮ ਅਨਸਾਰ
ਹੀ ਚਲਦਾ ਹੈ।
👉 ਉਸਦੇ ਰਾਜ ਵਿੱਚ ਚੋਣ (ਇਲੈਕਸ਼ਨ) ਨਹੀਂ ਕਿਉਂਕਿ ਉਸਦੇ ਮੁਕਾਬਲੇ ਦਾ ਹੋਰ ਕੋਈ ਅਕਾਲ
ਪੁਰਖ ਨਹੀਂ ਹੋਇਆ, ਨਾ ਹੋਵੇਗਾ।
- ਸਭਨਾ ਭਉ ਲਿਖਿਆ ਸਿਰ ਲੇਖ॥ ਨਾਨਕ ਨਿਰਭਉ ਨਿਰੰਕਾਰ ਸਚ ਏਕ॥
- ਤੂ ਏਕੋ ਸਾਹਿਬ ਅਵਰ ਨਾ ਹੋਰ॥
- ਨਾ ਉਹ ਮਰੇ ਨਾ ਹੋਵੈ ਸੋਗ ॥ ਦੇਂਦਾ ਰਹੈ ਨਾ ਚੂਕੈ ਭੋਗ॥
ਗੁਣ ਏਹੋ ਹੋਰ ਨਾ ਹੀ ਕੋਏ ॥ ਨਾ ਕੋ ਹੋਆ ਨਾ ਕੋ ਹੋਇ॥
🌎 ਸਾਰਾ ਬ੍ਰਹਿਮੰਡ ਉਸੇ ਦੇ ਹੁਕਮ ਵਿੱਚ ਹੈ। ਗੁਰਬਾਣੀ ਅਨੁਸਾਰ ਉਹ ਏਕੋ ਤਖ਼ਤ ਏਕੋ
ਪਾਤਸ਼ਾਹ ਹੈ -- ਇਹ ਗਲ ਵੱਖਰੀ ਹੈ ਕਿ ਮਨੁੱਖ ਨੇ ਉਸਦਾ ਨਾਮ ਵਰਤ ਕੇ ਅਪਣੀ ਸਹੂਲਤ ਲਈ ਕਈ
ਤਖਤ ਬਣਾ ਲਏ। ਕੇਡੀ ਅਜੀਬ ਗਲ ਹੈ ੧੯੬੬ ਦੇ ਆਸ ਪਾਸ ਦਮਦਮਾ ਸਾਹਿਬ ਨੂੰ ਪੰਜਵਾਂ ਤਖਤ
ਸੰਤ ਫਤਿਹ ਸਿੰਘ ਬਣਾ ਰਿਹਾ ਹੈ। ਹੁਣ ਉਹ ਭੀ ਅਕਾਲ ਤਖਤ ਦੇ ਨਾਮ ਹੇਠ ਹੋਣ ਵਾਲੇ ਫੈਸਲਿਆਂ
ਵਿਚ ਸ਼ਾਮਲ ਹੈ।
☝️ ਪਹਿਲਾਂ ਅਰਦਾਸ ਵਿੱਚ "ਚਾਰ ਤਖਤ" ਸਨ, ਹੁਣ ਪੰਜ ਕਰ ਦਿਤੇ ਹਨ। ਅਜੇ ਤੱਕ ਪੰਜਵਾਂ
ਤਖਤ ਸੈਂਟਰ ਸਰਕਾਰ ਵਲੋਂ ਗੁਰਦੁਆਰਾ ਐਕਟ ਵਿੱਚ ਪਾਸ ਨਹੀਂ ਹੋਇਆ। ਪਹਿਲੇ ਦੋ ਤਖਤ ਬਾਹਰ
ਰਖੇ ਗਏ ਅਤੇ ਦੋ ਤਖਤ ਪੰਜਾਬ ਵਿੱਚ ਰਹੇ ਗਏ। ਬਾਹਰ ਦੇ ਤਖਤਾਂ ਨੂੰ ਹਿੰਦੂ ਵਿਚਾਰਧਾਰਾ
RSS ਵਰਤ ਰਹੀ ਹੈ। ਉਹਨਾ ਤਖਤਾਂ ਦੀ ਮਰਯਾਦਾ ਪੰਜਾਬ ਦੇ ਤਖਤਾਂ ਨਾਲ ਨਹੀਂ ਮਿਲਦੀ। ਅਕਾਲ
ਤਖਤ ਦੀ ਮਰਯਾਦਾ ਪਟਨਾ ਸਾਹਿਬ, ਹਜੂਰ ਸਾਹਿਬ ਵਾਲੇ ਨਹੀਂ ਮੰਨਦੇ। ਪੰਜਾਬ ਦੇ ਲੀਡਰ ਨੇ
ਅਪਣੀ ਸ਼ਕਤੀ ਜ਼ਿਆਦਾ ਰਖਣ ਲਈ ਪੰਜਵਾਂ ਤਖਤ ਬਣਾ ਲਿਆ।
🗣️ ਹੁਣ ਇਹ ਭੀ ਅਵਾਜ਼ ਉਠੀ ਹੈ ਕਿ ਬਾਹਰ ਇਕ ਤਖਤ "ਦਿੱਲੀ" ਵਰਗੇ ਕਿਸੇ ਗੁਰਦੁਆਰੇ ਨੂੰ
ਘੋਸ਼ਿਤ ਕੀਤਾ ਜਾਵੇ।
ਇਸ ਤਰਾਂ ਪਤਾ ਨਹੀਂ ਕਿਸੇ ਵੇਲੇ "ਛੇਵਾਂ ਤਖ਼ਤ" ਭੀ ਬਣਾ ਦਿੱਤਾ ਜਾਵੇ,
ਮਸਲਾ ਸਿਆਸੀ ਵਰਤੋਂ ਲਈ ਸ਼ਕਤੀ ਦਾ ਹੈ, ਅਕਾਲ ਪੁਰਖ ਦੇ ਅਕਾਲ ਤਖ਼ਤ ਦਾ ਨਹੀਂ ਅਤੇ ਨਾ ਹੀ
ਸੱਚੇ ਅਕਾਲ ਤਖਤ ਨੂੰ ਕੋਈ ਸਮਝ ਰਿਹਾ ਹੈ।
👳 ਹਰ ਸਿੱਖ ਨੂੰ ਅਕਾਲ ਤਖ਼ਤ ਦੀ ਮਰਯਾਦਾ ਮੰਨਣ ਲਈ ਕਿਹਾ ਜਾਂਦਾ ਹੈ, ਜਦ ਕਿ ਅਕਾਲ ਤਖਤ
ਅਤੇ ਦਰਬਾਰ ਸਾਹਿਬ ਇੱਕੋ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਹੇਠ ਹਨ। ਪਰ ਅਕਾਲ ਤਖਤ 'ਤੇ "ਰਾਗ
ਮਾਲਾ" ਨਹੀਂ ਪੜੀ ਜਾਂਦੀ, ਦਰਬਾਰ ਸਾਹਿਬ ਵਿਚ ਪੜੀ ਜਾਂਦੀ ਹੈ। ਦਰਬਾਰ ਸਾਹਿਬ ਵਿੱਚ ਗੁਰੂ
ਮਾਨੀਓ ਗ੍ਰੰਥ ਦੋਹਰਾ ਨਹੀਂ, ਜੈਕਾਰਾ ਨਹੀਂ ਬੁਲਾਇਆ ਜਾਂਦਾ। ਸਿੱਖ ਦਾ ਗੁਰੂ ਗੁਰੂ
ਗ੍ਰੰਥ ਸਾਹਿਬ ਹੈ, ਪਰ ਤਖਤਾਂ ਦੇ ਮੁੱਖ ਅਸਥਾਨ 'ਤੇ ਗੁਰੂ ਗ੍ਰੰਥ ਸਾਹਿਬ ਨਾਲੋਂ ਉਚਾ
ਸਿੰਘਾਸਣ ਹਥਿਆਰਾਂ ਸ਼ਸਤਰਾਂ ਦਾ ਹੋਂਦਾ ਹੈ। ਅਰਦਾਸ ਸ਼ਸਤਰਾਂ ਵੱਲ ਮੂੰਹ ਕਰਕੇ ਕੀਤੀ ਜਾਂਦੀ
ਹੈ। ਕੋਈ ਜਵਾਬ ਨਹੀਂ ਆਪੂੰ ਬਣੇ ਪੰਥ ਦੀ ਮਰਯਾਦਾ ਚਲਦੀ ਹੈ --- ਹਾਂ ਗੁਰਬਾਣੀ ਉਸ ਮੀਰੀ
ਪੀਰੀ ਦੇ ਸੱਚੇ ਅਕਾਲ ਤਖਤ ਦੀ ਦੱਸ ਪਾਉਂਦੀ ਹੈ, ਜਿਹੜਾ ਗੁਰੂ ਹਰ ਗੋਬਿੰਦ ਸਾਹਿਬ ਛੇਵੇਂ
ਜਾਮੇ ਤੋਂ ਪਹਿਲਾਂ ਭੀ ਸੀ।
☝️ ਏਕੋ ਤਖਤੁ ਏਕੋ ਪਾਤਿਸਾਹੁ ॥ ਸਰਬੀ ਥਾਈ ਵੇਪਰਵਾਹੁ ॥
ਤਿਸ ਕਾ ਕੀਆ ਤ੍ਰਿਭਵਣ ਸਾਰੁ ॥ ਓਹੁ ਅਗਮੁ ਅਗੋਚਰੁ ਏਕੰਕਾਰੁ॥
🙏 ਅਕਾਲ ਪੁਰਖ ਇੱਕ ਹੈ - ਫੈਸਲਾ ਸ੍ਰੀ ਗੁਰੂ ਗੰਥ ਸਾਹਿਬ ਦੇ ਆਰੰਭ ਵਿਚ ਹੀ ੴ ਲਿਖ ਕੇ
ਕਰ ਦਿਤਾ ਹੈ ਉਸਦਾ ਤਖਤ ਭੀ ਇੱਕ...
ਵਡਾ ਤੇਰਾ ਦਰਬਾਰੁ ਸਚਾ ਤੁਧੁ ਤਖਤੁ ॥ ਸਿਰਿ ਸਾਹਾ ਪਾਤਿਸਾਹੁ ਨਿਹਚਲੁ ਚਉਰੁ ਛਤੁ ॥
ਜੋ ਭਾਵੈ ਪਾਰਬ੍ਰਹਮ ਸੋਈ ਸਚੁ ਨਿਆਉ ॥ ਜੇ ਭਾਵੈ ਪਾਰਬ੍ਰਹਮ ਨਿਥਾਵੇ ਮਿਲੈ ਥਾਉ ॥
ਜੋ ਕੀਨੑੀ ਕਰਤਾਰਿ ਸਾਈ ਭਲੀ ਗਲ ॥ ਜਿਨੑੀ ਪਛਾਤਾ ਖਸਮੁ ਸੇ ਦਰਗਾਹ ਮਲ ॥
ਸਹੀ ਤੇਰਾ ਫੁਰਮਾਨੁ ਕਿਨੈ ਨ ਫੇਰੀਐ ॥ ਕਾਰਣ ਕਰਣ ਕਰੀਮ ਕੁਦਰਤਿ ਤੇਰੀਐ ॥੧੬॥
✅ ਉਸਦੇ ਤਖ਼ਤ ਤੋਂ ਸਹੀ ਸੱਚੇ ਨਿਆਉ ਦੇ ਫੁਰਮਾਨ ਹੋਦੇਂ ਹਨ, ਇਸ ਲਈ ਕੋਈ ਫੇਰਦਾ ਨਹੀਂ,
ਭਾਵ ਮੋੜਦਾ ਨਹੀਂ, ਹਰ ਕੋਈ ਉਸਦੇ ਫੁਰਮਾਨ ਅੱਗੇ ਸਿਰ ਝੁਕਾ ਦੇਂਦਾ ਹੈ। ਗੁਰਬਾਣੀ
ਅਨੁਸਾਰ ਕਿਉਂਕਿ ਅਕਾਲ ਪੁਰਖ ਮੀਰ ਅਤੇ ਪੀਰ ਭੀ ਹੈ ਇਸ ਲਈ ਉਸਦਾ ਤਖਤ ਰਾਜ ਜੋਗ, ਮੀਰੀ
ਪੀਰੀ ਦਾ ਤਖਤ ਹੈ।
ਦੇਹ ਲੇਹ ਏਕ ਤੂੰ ਦਿਗਰ ਕੋ ਨਹੀ।
ਜਮਣ ਮਰਨਾ ਹੁਕਮ ਹੈ ਭਾਣੈ ਆਵੈ ਜਾਇ॥
✔️ ਉਸਦਾ ਹੁਕਮ [ਸੰਵਿਧਾਨ} ਫੁਰਮਾਨ ਧੁਰ ਕੀ ਬਾਣੀ ਹੈ ਵਾਹੁ ਵਾਹੁ ਬਾਣੀ ਨਿਰੰਕਾਰ ਹੈ
ਤਿਸੁ ਜੇਵਡੁ ਅਵਰੁ ਨ ਕੋਇ॥ ਇਸ ਲਈ ਗੁਰਬਾਣੀ ਰੂਪ ਹੁਕਮਨਾਮੇ ਅੱਗੇ ਹਰ ਸਿੱਖ ਦਾ ਸੀਸ
ਝੁਕਦਾ ਹੈ।
ਰਾਜੋ ਤ ਤੇਰਾ ਸਦਾ ਨਿਹਚਲੁ ਏਹੁ ਕਬਹੁ ਨ ਜਾਵਏ॥
ਤੂ ਅਕਾਲ ਪੁਰਖੁ ਨਾਹੀ ਸਿਰਿ ਕਾਲਾ ॥ ਤੂ ਪੁਰਖੁ ਅਲੇਖ ਅਗੰਮ ਨਿਰਾਲਾ ॥
ਏਕੋ ਤਖਤੁ ਏਕੋ ਪਾਤਿਸਾਹੁ ॥ ਸਰਬੀ ਥਾਈ ਵੇਪਰਵਾਹੁ ॥
ਤਿਸ ਕਾ ਕੀਆ ਤ੍ਰਿਭਵਣ ਸਾਰੁ॥ ਓਹੁ ਅਗਮੁ ਅਗੋਚਰੁ ਏਕੰਕਾਰੁ॥੫॥
☢️ ਪਰ ਅਜ ਅਸੀਂ ਅਪਣੀ ਲੋੜ ਨਾਲ ਤਖ਼ਤ ਬਣਾ ਲਏ। ੧੮ ਨਵੰਬਰ ੧੯੬੬ 'ਚ ਦਮਦਮਾ ਸਾਹਿਬ ਤਖ਼ਤ
ਬਣਾ ਲਿਆ। ਸੰਸਾਰਕ ਝੂਠੇ ਤਖ਼ਤ ਕੋਲੋਂ ਮਨਜ਼ੂਰ ਕਰਾ ਲਿਆ। ਅਰਦਾਸ ਵਿੱਚ ਪਹਿਲੇ ਚਾਰ, ਫਿਰ
ਪੰਜ ਦੀ ਗਿਣਤੀ ਪਾ ਲਈ।
🛑 ਤਖ਼ਤਾਂ ਦੀ ਵੱਖ ਵੱਖ ਮਰਯਾਦਾ। ਕਈ ਤਖ਼ਤਾਂ 'ਤੇ ਜਾਅਲੀ ਸੰਵਿਧਾਨ ਬਣਾ ਕੇ ਨਾਲ ਪਰਕਾਸ਼
ਕਰ ਲਏ, ਕੋਈ ਕੰਟਰੋਲ ਨਹੀਂ ਹੈ। ਵੱਖ ਵੱਖ ਲੋਕਾਂ ਸਰਕਾਰਾਂ ਦੇ ਕਬਜ਼ੇ ਹੁਕਮ ਚਲਦੇ ਹਨ।
ਮੈਂ ਸਮਝਦਾ ਹਾਂ ਇਹ ਸਭ ਕੁਛ ਅਕਾਲ ਪੁਰਖ ਦੇ ਸੰਵਿਧਾਨ "ਵਾਹੁ ਵਾਹੁ ਬਾਣੀ ਨਿਰੰਕਾਰ"
ਤੋਂ ਮੁਨਕਰ ਹੋਣ ਕਰਕੇ ਹੀ ਹੋ ਰਿਹਾ ਹੈ। ਸਾਨੂੰ ਸੋਝੀ ਨਹੀਂ ਆ ਰਹੀ ਕਿ ਗੁਰਬਾਣੀ ਗੁਰਮਤਿ
ਸਿਧਾਂਤ ਤੋਂ ਮੂੰਹ ਮੋੜ ਕੇ ਅਸੀਂ ਮਜ਼ਾਕ ਦਾ ਵਿਸ਼ਾ ਬਣ ਰਹੇ ਹਾਂ ।
ਗੁਰਬਾਣੀ ਸਿਧਾਂਤ ਸਿੱਖ ਨੂੰ ਗੁਰੂ ਨੇ ਦਿਤਾ ਸੀ...
ਜਹ ਬੈਸਾਲਹਿ ਤਹ ਬੈਸਾ ਸੁਆਮੀ ਜਹ ਭੇਜਹਿ ਤਹ ਜਾਵਾ ॥
ਸਭ ਨਗਰੀ ਮਹਿ ਏਕੋ ਰਾਜਾ ਸਭੇ ਪਵਿਤੁ ਹਹਿ ਥਾਵਾ ॥੧॥
✅ ਗੁਰਬਾਣੀ ਅਨੁਸਾਰ ਇਹ ਹੈ ਜੋਤ ਰੂਪ "ਅਕਾਲ ਪੁਰਖ ਦਾ ਤਖ਼ਤ"।
|
|
ਜੇ
ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ। |
|
|
ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ
ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ
ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ,
ਸੰਤ, ਬਾਬੇ,
ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ
ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ
ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ
ਅਤੇ ਸੱਚ 'ਤੇ ਪਹਿਰਾ ਦੇਣ ਦੀ
ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ
ਹਿੰਮਤ ਰੱਖਦਾ ਹੋਵੇ। |
|
Disclaimer: Khalsanews.org
does not necessarily endorse the views and opinions voiced in
the news / articles / audios / videos or any other contents
published on www.khalsanews.org and
cannot be held responsible for their views.
Read full
details.... |
|
|