ਪ੍ਰੋ. ਦਰਸ਼ਨ ਸਿੰਘ ਖ਼ਾਲਸਾ ਨੇ ਗਾਜ਼ੀਆਬਾਦ ਵਿਖੇ ਹੋਏ ਗੁਰਮਤਿ ਸਮਾਗਮ
ਭਗਤ ਕਬੀਰ ਜੀ ਦੀ ਰਚਨਾ
ਕੋਊ ਹਰਿ ਸਮਾਨਿ ਨਹੀ ਰਾਜਾ ॥ ਏ ਭੂਪਤਿ ਸਭ ਦਿਵਸ ਚਾਰਿ ਕੇ
ਝੂਠੇ ਕਰਤ ਦਿਵਾਜਾ ॥1॥ ਰਹਾਉ ॥
ਤੇਰੋ ਜਨੁ ਹੋਇ ਸੋਇ ਕਤ ਡੋਲੈ ਤੀਨਿ ਭਵਨ ਪਰ ਛਾਜਾ ॥
ਹਾਥੁ ਪਸਾਰਿ ਸਕੈ ਕੋ ਜਨ ਕਉ ਬੋਲਿ ਸਕੈ ਨ ਅੰਦਾਜਾ
॥1॥
ਚੇਤਿ ਅਚੇਤ ਮੂੜ ਮਨ ਮੇਰੇ ਬਾਜੇ ਅਨਹਦ ਬਾਜਾ ॥ ਕਹਿ ਕਬੀਰ ਸੰਸਾ ਭ੍ਰਮੁ ਚੂਕੋ ਧ੍ਰੂ
ਪ੍ਰਹਿਲਾਦ ਨਿਵਾਜਾ ॥2॥5॥
ਦਾ ਗਾਇਨ ਕੀਤਾ ਅਤੇ ਗੁਰਮਤਿ ਵੀਚਾਰਾਂ ਕੀਤੀਆਂ।
- ਗੁਰੂ ਦੇ ਤਨ ਤੇ ਜੀਵਨ ਨੂੰ ਵੱਖ ਵੱਖ ਕਰ ਕੇ ਦੇਖ, ਦੇਖਣਾ ਤਾਂ ਅਸੀਂ
ਗੁਰੂ ਦਾ ਜੀਵਨ ਸੀ, ਪਰ ਦੇਖ ਅਸੀਂ ਤਨ ਨੂੰ ਰਹੇ ਹਾਂ, ਕਿਸ ਤਰ੍ਹਾਂ ਜਨਮੇ ਸੀ, ਕਿਸ
ਤਰ੍ਹਾਂ ਜੋਤੀ ਜੋਤ ਸਮਾਏ... ਸਰੀਰ ਦਾ ਵਖਰੇਵਾਂ, ਜੁੜਨਾ ਸੱਚ ਦੀ ਵੀਚਾਰ ਨਾਲ ਸੀ,
- ਸ਼ਹੀਦ ਬਣਦਾ ਹੀ ਉਦੋਂ ਹੈ ਜਦੋਂ ਉਹ ਸਮਝਦਾ ਹੈ ਕਿ ਤਨ ਦੀ ਕੋਈ ਕੀਮਤ ਨਹੀਂ
- ਜੋ ਆਪਾ ਸਮਰਪਿਤ ਕਰਦਾ ਹੈ ਉਹ ਸ਼ਹੀਦ ਹੈ। ਸ਼ਰੀਰ ਕੱਟ ਜਾਣ ਨਾਲ ਕੋਈ ਸ਼ਹੀਦ ਨਹੀਂ ਹੁੰਦਾ,
ਸ਼ਬਦ ਦੇ ਸਾਹਮਣੇ ਆਪਾ ਮਾਰ ਦਿੰਦਾ ਹੈ ਉਹ ਸ਼ਹੀਦ ਹੈ।
ਸਬਦਿ ਮਰਹੁ ਫਿਰਿ ਜੀਵਹੁ ਸਦਹੀ ਤਾ ਫਿਰਿ ਮਰਣੁ ਨ ਹੋਈ ॥