ਬੀਤੇ ਦਿਨ ਮੂਸੇਵਾਲੇ ਦੇ 295 ਗਾਣੇ ਨੂੰ
ਸ. ਰਵੀ ਸਿੰਘ ਵੱਲੋਂ @sidhu_moosewala smashed it !!!
Straight talkin, no BS !! Let the haters burn 🔥 ਲਿੱਖ ਕੇ ਪੋਸਟ ਪਾਈ,
ਜਿਸ ਕਰਕੇ ਖ਼ਾਲਸਾ ਨਿਊਜ਼ ਨੇ ਉਨ੍ਹਾਂ ਨੂੰ ਸੰਬੋਧਿਤ ਹੋ ਕੇ ❎
ਸ. ਰਵੀ ਸਿੰਘ ਜੀ ਆਪਣੀ ਸਾਖ਼ 'ਤੇ ਧੱਬਾ ਨਾ ਲਵਾਓ ⛔ : ਪੋਸਟ ਪਾਈ ਸੀ। ਉਨ੍ਹਾਂ ਨੂੰ
ਫੇਸਬੁੱਕ ਮੈਸੇਜ ਵੀ ਕੀਤਾ ਗਿਆ ਤੇ ਉਨ੍ਹਾਂ ਦੀ ਵਾਲ 'ਤੇ ਜਾਕੇ ਕੁਮੈਂਟ 'ਚ ਇਹੀ ਪੋਸਟ
ਸਾਂਝੀ ਕੀਤੀ ਗਈ।
ਸ. ਰਵੀ ਸਿੰਘ ਨੇ
ਮੂਸੇਵਾਲੇ ਵਾਲੀ ਪੋਸਟ ਹਟਾ ਦਿੱਤੀ ਹੈ ਤੇ ਇਹ ਮੁਆਫੀਨਾਮਾ ਪੋਸਟ ਕੀਤਾ ਹੈ।
ਸ. ਰਵੀ ਸਿੰਘ ਵੱਲੋਂ ਗਲਤੀ ਦਾ ਅਹਿਸਾਸ ਕਰਨਾ ਬਹੁਤ
ਸ਼ਲਾਘਾਯੋਗ ਹੈ, ਤੇ ਆਸ ਕਰਦੇ ਹਾਂ ਕਿ ਉਹ ਪੂਰੀ ਤਰ੍ਹਾਂ ਪੜ੍ਹਤਾਲ ਕਰਕੇ ਹੀ ਕੋਈ
ਐਸੇ ਪ੍ਰਤੀਕ੍ਰਿਆ ਦਿਆ ਕਰਣਗੇ। ਧੰਨਵਾਦ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਗੁਰੂ ਪਿਆਰੀ ਸਾਧ ਸੰਗਤ ਜੀ
ਮੇਰੇ ਵੱਲੋਂ ਸਿੱਧੂ
ਮੂਸੇਵਾਲਾ ਦਾ ਗਾਣਾ ਸਾਂਝਾ ਕਰਨ ਨਾਲ ਤੁਹਾਡੇ ਦਿਲ ਨੂੰ ਜੋ ਸੱਟ ਲੱਗੀ ਹੈ, ਉਸ ਲਈ ਮੈਂ
ਦਿਲੋਂ ਮਾਫੀ ਮੰਗਦਾ ਹਾਂ.
ਤੁਹਾਡਾ ਧੰਨਵਾਦ ਜੋ ਤੁਸੀਂ ਮੇਰਾ ਧਿਆਨ
ਸਿੱਧੂ ਮੂਸੇਵਾਲਾ ਵੱਲੋਂ ਪਿਛਲੇ ਸਮੇਂ ਵਿੱਚ ਗਾਏ ਵਿਵਾਦਤ ਗਾਣਿਆਂ ਵੱਲ ਦਿਵਾਇਆ ਹੈ,
ਜੋ ਮੇਰੀ ਯਾਦ ਵਿੱਚੋਂ ਵਿਸਰ ਗਏ ਸਨ। ਉਸ ਵੱਲੋਂ ਮਾਤਾ ਭਾਗ ਕੌਰ ਅਤੇ ਭਾਈ
ਬਲਦੇਵ ਸਿੰਘ ਪਠਲਾਵਾ ਬਾਰੇ ਗਾਏ ਵਿਵਾਦਤ ਗਾਣਿਆਂ ਨੂੰ ਕਦੀ ਵੀ ਸਹੀ ਨਹੀਂ ਠਹਿਰਾਇਆ ਜਾ
ਸਕਦਾ। ਭਾਈ ਬਲਦੇਵ ਸਿੰਘ ਪਠਲਾਵਾ ਨੂੰ ਕੋਰੋਨਵਾਇਰਸ ਫੈਲਾਉਣ ਲਈ ਦੋਸ਼ੀ ਠਹਿਰਾਇਆ ਗਿਆ
ਸੀ, ਜੋ ਬਿਲਕੁਲ ਵੀ ਸਹੀ ਨਹੀਂ ਹੈ।
ਪਿਛਲੀ ਪੋਸਟ ਵਿੱਚ ਸਾਂਝਾ ਕੀਤਾ ਗੀਤ, ਉਸ ਵਿਚਲੇ ਕੁਝ ਬੋਲਾਂ ਕਰਕੇ
ਸਾਂਝਾ ਕੀਤਾ ਸੀ। ਪਰ ਤੁਹਾਡੀਆਂ ਭਾਵਨਾਵਾਂ ਦਾ ਸਤਿਕਾਰ ਕਰਦੇ ਹੋਏ ਮੈਂ ਪੋਸਟ ਨੂੰ ਹਟਾ
ਦਿੱਤਾ ਹੈ।
ਸਮੁੱਚੇ ਪੰਜਾਬੀਆਂ ਦੇ ਦਿਲਾਂ ਵਿੱਚ ਜਗ੍ਹਾ ਬਣਾਉਣ ਲਈ ਸਿੱਧੂ
ਮੂਸੇਵਾਲਾ ਨੂੰ ਆਪਣੇ ਪੁਰਾਣੇ ਗਾਏ ਗੀਤਾਂ ਤੇ ਨਜ਼ਰਸਾਨੀ ਕਰ ਕੇ ਭਵਿੱਖ ਵਿੱਚ ਚੰਗੇ ਤੇ
ਮਿਆਰੀ ਗੀਤ ਗਾਉਣ ਦੀ ਲੋੜ ਹੈ।
ਮੈਂ ਹਮੇਸ਼ਾਂ ਸੰਗਤ ਦੇ ਚਰਨਾਂ ਦੀ ਧੂੜ ਹਾਂ ਅਤੇ ਆਪਣੇ ਆਪ ਨੂੰ ਇਸ
ਤੋਂ ਵੱਧ ਕਦੇ ਨਹੀਂ ਸਮਝਦਾ। ਮੈਂ ਆਪਣੀ ਗਲਤੀ ਨੂੰ ਸਵੀਕਾਰ ਕਰਦਾ ਹਾਂ ਅਤੇ ਉਮੀਦ ਕਰਦਾ
ਹਾਂ ਕਿ ਤੁਸੀਂ ਵੀ ਇਸ ਭੁੱਲ ਨੂੰ ਖਿਮਾ ਕਰੋਗੇ. 🙏🏻
ਸਾਨੂੰ ਸਾਰਿਆਂ ਨੂੰ ਇਸ ਗੱਲ ਦੀ ਖੋਜ ਕਰਨ ਦੀ ਵੀ ਲੋੜ ਹੈ ਕਿ ਸਾਡੀ
ਗਾਇਕੀ ਦਾ ਨਿਘਾਰ ਕਿਉਂ ਹੋਇਆ? |