Share on Facebook

Main News Page

ਸ. ਰਵੀ ਸਿੰਘ ਜੀ ਆਪਣੀ ਸਾਖ਼ 'ਤੇ ਧੱਬਾ ਨਾ ਲਵਾਓ
-: ਸੰਪਾਦਕ ਖ਼ਾਲਸਾ ਨਿਊਜ਼ 24.07.2021
#KhalsaNews #RaviSingh #Moosewala #295

🐷 ਫੁਕਰੇ ਮੂਸੇਵਾਲੇ ਦੇ 295 ਗਾਣੇ ਨੂੰ ਸ. ਰਵੀ ਸਿੰਘ ਵੱਲੋਂ

@sidhu_moosewala smashed it !!!
Straight talkin, no BS !! Let the haters burn 🔥 ਲਿੱਖ ਕੇ ਸਾਂਝਾ ਕਰਨਾ, ਬਹੁਤ ਸ਼ਰਮਨਾਕ ਹੈ।☹️ ਤੇ ਇਹ ਸਵਾਲ ਖੜਾ ਕਰਦਾ ਹੈ ਕਿ ਹੁਣ ਸਾਨੂੰ ਐਸੇ ਫੁਕਰਪੁਣੇ ਦਾ ਸਹਾਰਾ ਲੈਣਾ ਪੈਣਾ ਪੈ ਰਿਹਾ ਹੈ?⁉️

😲 ਫੁਕਰਪੁਣਾ ਐਸ ਹੱਦ ਤੱਕ ਜ਼ੋਰ ਫੜ ਚੁਕਾ ਹੈ ਕਿ ਹਲੀਮੀ, ਸਹਿਜਤਾ, ਮਿਠ ਬੋਲਣਾ, ਸਾਦਾ ਜੀਵਨ ਕਿਤੇ ਅਲੋਪ ਹੋ ਗਿਆ ਹੈ, ਤੇ ਫੁਕਰਪੁਣਾ, ਗਾਲ਼ੀ ਗਲ਼ੌਚ, ਦਿਖਾਵਾ, ਹੈਂਕੜਬਾਜ਼ੀ ਨੇ ਉਨ੍ਹਾਂ ਸੁਨਿਹਰੀ ਗੁਣਾਂ ਦੀ ਥਾਂ ਲੈ ਲਈ ਹੈ।

👉ਐਸੇ ਫੁਕਰਪੁਣੇ ਦੀ ਕੁੱਝ ਕੁ ਮਿਸਾਲਾਂ ਹਨ... ਭਾਰਤ ਦਾ ਪ੍ਰਧਾਨ ਮੰਤ੍ਰੀ ਨਰੇਂਦਰ ਮੋਦੀ, ਨਵਜੋਤ ਸਿੱਧੂ, ਸੁਖਬੀਰ ਬਾਦਲ, ਢੱਡਰੀਆਂਵਾਲਾ, ਮੂਸੇਵਾਲਾ, ਹਰਨੇਕ ਜੁੰਡਲੀ ਅਤੇ ਅੱਜ ਦੀ ਇਨ੍ਹਾਂ ਫੁਕਰਿਆਂ ਦੀ ਪਿੱਛਲੱਗੂ ਮੰਢੀਰ ਆਦਿ।👀

☝️ ਆਮ ਲੋਕਾਂ ਦਾ ਇਹ ਸੋਚਣਾ ਹੁੰਦਾ ਹੈ ਕਿ ਕੋਈ ਮਸ਼ਹੂਰ ਹਸਤੀ ਹੈ ਤਾਂ ਉਸਦੀ ਹਰ ਇੱਕ ਕਹੀ ਗੱਲ ਸਹੀ ਹੁੰਦੀ ਹੈ, ਤੇ ਉਹ ਹਰ ਖੇਤਰ ਦਾ ਮਾਹਿਰ ਹੁੰਦਾ ਹੈ, ਜੋ ਕਿ ਬਹੁਤ ਹੀ ਵੱਡਾ ਭੁਲੇਖਾ ਹੈ।

💢 ਮਸਲਨ ਧਾਰਮਿਕ ਖੇਤਰ ਵਿੱਚ ਕੋਈ ਵੀ ਗੱਲ ਹੋਵੇ ਤਾਂ ਗੁਰੂ ਗ੍ਰੰਥ ਸਾਹਿਬ ਨੂੰ ਕੱਸਵੱਟੀ ਬਣਾਉਣ ਦੀ ਬਜਾਏ ਬਾਬਾ ਜਰਨੈਲ ਸਿੰਘ ਭਿੰਡਰਾਂਵਾਲਾ, ਮਸਕੀਨ ਜੀ, ਭਾਈ ਰਣਧੀਰ ਸਿੰਘ ਆਦਿ ਦੀ ਕੀਤੀਆਂ ਹੋਈਆਂ ਗੱਲਾਂ ਨੂੰ ਉਦਾਹਰਣ ਵੱਜੋਂ ਪੇਸ਼ ਕਰਣਾ ਸ਼ੁਰੂ ਦਿੰਦੇ ਹਨ। ਹੋਰ ਵੀ ਸ਼ਖਸੀਅਤਾਂ ਹਨ, ਹਰ ਸ਼ਖਸ਼ੀਅਤ ਦਾ ਆਪਣਾ ਆਪਣਾ ਦਾਇਰਾ ਰਿਹਾ ਹੈ, ਉਸ ਦਾਇਰੇ ਤੋਂ ਬਾਹਰ ਹੋਰ ਵੀ ਬਹੁਤ ਕੁੱਝ ਹੁੰਦਾ ਹੈ, ਜਿਸ ਵਿੱਚ ਜ਼ਰੂਰੀ ਨਹੀਂ ਕਿ ਉਨ੍ਹਾਂ ਦੀ ਕੋਈ ਪਕੜ ਹੋਵੇ। ਬਸ ਇਹ ਨੁਕਤਾ ਸਮਝਣਾ ਬਹੁਤ ਜ਼ਰੂਰੀ ਹੈ।👈

️🏏ਉਦਾਹਰਣ ਦੇ ਤੌਰ 'ਤੇ ਭਾਰਤ ਅਤੇ ਵਿਸ਼ਵ ਪੱਧਰ 'ਤੇ ਕ੍ਰਿਕਟ ਵਿੱਚ "ਸਚਿਨ ਤੇਂਦੁਲਕਰ" ਇਕ ਸਰਵਉੱਚ ਖਿਡਾਰੀ ਰਹੇ ਹਨ, ਉਨ੍ਹਾਂ ਦੇ ਸੈਂਕੜੇ ਹੀ ਕੀਰਤੀਮਾਨ ਹਨ। ਖਿਡਾਰੀ ਤੌਰ 'ਤੇ ਉਹ ਬੇਹੱਦ ਕਾਮਯਾਬ ਰਹੇ, ਪਰ ਕਪਤਾਨ ਦੇ ਤੌਰ 'ਤੇ, ਕੋਚ ਦੇ ਤੌਰ 'ਤੇ, ਰਾਜਸਭਾ ਮੈਂਬਰ ਦੇ ਤੌਰ 'ਤੇ ਅਤੇ ਉਨ੍ਹਾਂ ਦਾ ਕਿਸਾਨੀ ਮਸਲੇ 'ਤੇ ਟਵੀਟ... ਇਨ੍ਹਾਂ ਸਭ 'ਚ ਉਹ ਬਿਲਕੁਲ ਨਾਕਾਮਯਾਬ ਰਹੇ।⭕

👳ਸ. ਰਵੀ ਸਿੰਘ ਜੀ ਇੱਕ ਉੱਘੇ ਸਮਾਜ ਸੇਵੀ ਹਨ, ਜਿਨ੍ਹਾਂ ਦਾ ਨਾਮ ਦੁਨੀਆ ਪੱਧਰ 'ਤੇ ਲਿਆ ਜਾਂਦਾ ਹੈ। ਭਾਰਤ ਦੇ ਵੱਖ ਵੱਖ ਹਿੱਸਿਆਂ ਅਤੇ ਹੋਰਨਾਂ ਦੇਸ਼ਾਂ 'ਚ ਆਈਆਂ ਕੁਦਰਤੀ ਅਤੇ ਮਨੁੱਖੀ ਮੁਸ਼ਕਲਾਂ ਵਿੱਚ ਉਨ੍ਹਾਂ ਦਾ ਅਤੇ ਸਹਯੋਗੀਆਂ ਦਾ ਬੇਮਿਸਾਲ ਕਾਰਜ ਰਿਹਾ ਤੇ ਹੈ।

☝️ਪਰ ਹੁਣ ਇੱਥੇ ਸ. ਰਵੀ ਸਿੰਘ ਵਰਗੀ ਸ਼ਖਸੀਅਤ ਵੱਲੋਂ ਮੂਸੇਵਾਲੇ ਵਰਗੇ ਫੁਕਰੇ ਅਤੇ ਲਚਰ ਗਾਇਕ ਦਾ ਸਮਰਥਨ ਕਰਨਾ ਸ਼ਰਮਨਾਕ ਹੈ। ਕਿਉਂਕਿ ਜਦੋਂ ਕੋਈ ਨਾਮਵਰ ਸ਼ਖਸੀਅਤ ਐਸੇ ਗੱਲਾਂ ਦਾ ਸਮਰਥਨ ਕਰਦੀ ਹੈ ਤਾਂ ਨੌਜਵਾਨੀ ਨੂੰ ਹੋਰ ਸਹਾਰਾ ਲੱਭ ਜਾਂਦਾ ਕਿ ਲੈ ਤੁਸੀਂ ਰਵੀ ਸਿੰਘ ਨਾਲੋਂ ਜ਼ਿਆਦਾ ਸਿਆਣੇ ਹੋ, ਰਵੀ ਸਿੰਘ ਨੇ ਤਾਂ ਆਹ ਕੀਤਾ, ਤੁਸੀਂ ਕੀ ਕੀਤਾ?

👁️ ਇੱਥੇ ਕੀਤੇ ਕੰਮਾਂ ਦਾ ਮਸਲਾ ਨਹੀਂ ਰਹਿ ਜਾਂਦਾ, ਸੋਚ ਦਾ ਮਸਲਾ ਹੁੰਦਾ ਕਿ ਐਨਾ ਕੁੱਝ ਕਰਕੇ ਵੀ ਇਹ ਸਮਝ ਵਿਕਸਿਤ ਨਹੀਂ ਹੋਈ ਕਿ ਭਲਾ ਬੁਰਾ ਕੀ ਹੈ, ਕਿ ਮੇਰੇ ਇਸ ਵਰਤਾਰੇ ਨਾਲ ਕੀ ਕੁੱਝ ਹੋ ਸਕਦਾ ਹੈ। ਸ. ਰਵੀ ਸਿੰਘ ਸਮਾਜਸੇਵੀ ਤਾਂ ਹੋ ਸਕਦੇ ਹਨ, ਪਰ ਜ਼ਰੂਰੀ ਨਹੀਂ ਕਿ ਉਹ ਵਿਦਵਾਨ ਵੀ ਹੋਣ, ਦੂਰਅੰਦੇਸ਼ ਵੀ ਹੋਣ ਕਿ ਐਸੇ ਕੰਮਾਂ ਕਰਕੇ ਉਸਦੇ ਨਤੀਜੇ ਕੀ ਨਿਕਲਣਗੇ।👁️‍🗨️

️🎯 ਸ. ਰਵੀ ਸਿੰਘ ਜੀ ਦੇ ਇਸ ਕਾਰਜ ਉੱਤੇ ਖ਼ਾਲਸਾ ਨਿਊਜ਼ ਨੂੰ ਬਹੁਤ ਅਫਸੋਸ ਹੈ। ਖ਼ਾਲਸਾ ਨਿਊਜ਼ ਐਸੇ ਲੱਚਰ ਗਾਇਕ, ਲਿਖਤਾਂ ਅਤੇ ਐਸੇ ਚਹੇਤਿਆਂ ਦਾ ਖੁੱਲ ਕੇ ਵਿਰੋਧ ਕਰਦੀ ਹੈ। ਇਹ ਵੀ ਪਤਾ ਹੈ ਕਿ ਸ. ਰਵੀ ਸਿੰਘ ਦੇ ਸਮਰਥਕਾਂ ਅਤੇ ਹੋਰਨਾਂ ਨੇ ਖ਼ਾਲਸਾ ਨਿਊਜ਼ ਨੂੰ ਗਾਹਲ਼ਾਂ ਹੀ ਕੱਢਣੀਆਂ ਹਨ, ਪਰ ਖ਼ਾਲਸਾ ਨਿਊਜ਼ ਨੇ ਕਦੇ ਵੀ ਇਸ ਗਲ ਦੀ ਕੋਈ ਪਰਵਾਹ ਨਹੀਂ ਕੀਤੀ।

‼️ਪਰਵਾਹ ਨਾਹੀ ਕਿਸੈ ਕੇਰੀ ਬਾਝੁ ਸਚੇ ਨਾਹ ॥‼️

ਗੁਰੂ ਸੁਮਤਿ ਬਖਸ਼ੇ।
ਧੰਨਵਾਦ ਜੀ।


ਜੇ ਕਿਸੇ ਪਾਠਕ ਨੇ ਕੁਮੈਂਟ ਕਰਨਾ ਹੋਵੇ ਤਾਂ ਇੱਥੇ ਕਲਿੱਕ ਕਰਕੇ ਕਰ ਸਕਦਾ ਹੈ।


ਵਾਹਿ ਗੁਰੂ ਜੀ ਕਾ ਖ਼ਾਲਸਾ, ਵਾਹਿ ਗੁਰੂ ਜੀ ਕੀ ਫ਼ਤਿਹ॥
ਖ਼ਾਲਸਾ ਨਿਊਜ਼ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਸਮਰਪਿਤ ਹੈ। ਅਸੀਂ ਅਖੌਤੀ ਦਸਮ ਗ੍ਰੰਥ ਅਤੇ ਹੋਰ ਅਨਮਤੀ ਗ੍ਰੰਥ, ਪੱਪੂ (ਅਖੌਤੀ ਜਥੇਦਾਰ), ਪਖੰਡੀ ਸਾਧ, ਸੰਤ, ਬਾਬੇ, ਅਨਮਤੀ ਕਰਮਕਾਂਡਾਂ ਦੇ ਖਿਲਾਫ ਪ੍ਰਚਾਰ ਕਰਦੇ ਰਹੇ ਹਾਂ ਅਤੇ ਕਰਦੇ ਰਹਾਂਗੇ।
ਅਸੀਂ ਹਰ ਉਸ ਸਿੱਖ / ਸਿੱਖ ਜਥੇਬੰਦੀ ਦਾ ਸਾਥ ਦੇਵਾਂਗੇ, ਜਿਸਦਾ ਨਿਸ਼ਚਾ ਸਿਰਫ ਸ੍ਰੀ ਗੁਰੂ ਗ੍ਰੰਥ ਸਾਹਿਬ 'ਤੇ ਹੋਵੇ, ਸੱਚ ਬੋਲਣ ਅਤੇ ਸੱਚ 'ਤੇ ਪਹਿਰਾ ਦੇਣ ਦੀ ਹਿੰਮਤ ਅਤੇ ਬਾਬਰ ਦੇ ਸਾਹਮਣੇ ਖਲੋ ਕੇ ਜਾਬਰ ਕਹਿਣ ਦੀ ਹਿੰਮਤ ਰੱਖਦਾ ਹੋਵੇ।

Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top