Share on Facebook

Main News Page

ਸਿੱਖ ਰਹਿਤ ਮਰਿਯਾਦਾ ਸੁਧਾਰ ਉਪਰਾਲਾ - ਅਗਲਾ ਪੜਾਅ

ਪੰਥ ਦੀਆਂ ਸੁਚੇਤ ਧਿਰਾਂ/ਸ਼ਖਸੀਅਤਾਂ ਇਸ ਗੱਲ ਨੂੰ ਸਮਝਦੀਆਂ ਹਨ ਕਿ ਮੌਜੂਦਾ ਸਿੱਖ ਰਹਿਤ ਮਰਿਯਾਦਾ ਵਿਚਲੀਆਂ ਕਈਂ ਧਾਰਾਵਾਂ ਗੁਰਮਤਿ ਕਸਵਟੀ ਤੇ ਖਰੀਆਂ ਨਹੀਂ ਉਤਰਦੀਆਂ। ਗਿਆਨੀ ਭਾਗ ਸਿੰਘ ਜੀ ਅੰਬਾਲਾ ਤੋਂ ਹੀ ਇਸ ਬਾਰੇ ਜਾਗ੍ਰਿਤੀ ਲਿਆਉਣ ਦਾ ਕੰਮ ਸ਼ੁਰੂ ਹੋ ਗਿਆ ਸੀ। ਅੱਜ ਇਸ ਪੱਖੋਂ ਬਹੁਤ ਹੱਦ ਤੱਕ ਸਪਸ਼ਟਤਾ ਆ ਚੁੱਕੀ ਹੈ। ਪਰਿਵਾਰ ਨੇ ਅਪਣੀ ਕਾਇਮੀ ਤੋਂ ਹੀ ਵਾਰ ਵਾਰ ਪੰਥ ਨੂੰ ਸਿੱਖ ਰਹਿਤ ਮਰਿਯਾਦਾ ਸੁਧਾਰ ਸਮੇਤ ਕੁਝ ਅਤਿ ਲੋੜੀਂਦੇ ਮਸਲਿਆਂ ਤੇ ਸਾਂਝਾ, ਠੋਸ ਅਤੇ ਇਨਕਲਾਬੀ ਕਦਮ ਚੁੱਕਣ ਦਾ ਹੋਕਾ ਦਿਤਾ। ਪਰ ਚੇਤੰਨ ਵਿਦਵਾਨ ਅਤੇ ਸੱਜਣ ਅੰਦਰਖਾਤੇ ਸਭ ਕੁਝ ਮੰਨਦੇ ਹੋਏ ਵੀ ਕੋਈ ਸਾਰਥਕ ਉਪਰਾਲਾ ਕਰਣ ਤੋਂ ਟਾਲਾ ਵੱਟਦੇ ਰਹੇ। ਇਸ ਸੁਧਾਰ ਸੰਬੰਧੀ ਕੁਝ ਪਿੱਛਲੇ ਸਮੇਂ ਵਿਚ ਕੁਝ ਜਤਨ ਜ਼ਰੂਰ ਹੋਏ, ਪਰ ਉਸਾਰੂ ਨਤੀਜੇ ਨਾ ਨਿਕਲ ਸਕੇ।

ਇਸ ਮਗਰੋਂ ਆਈ ਖੜੌਤ ਨੂੰ ਤੋੜਦੇ ਹੋਏ ਪਰਿਵਾਰ ਨੇ ਸਿੱਖ ਰਹਿਤ ਮਰਿਯਾਦਾ ਸੁਧਾਰ ਲਈ ਮੁੜ ਜਤਨ ਸ਼ੁਰੂ ਕਰਨ ਦਾ ਮਨ ਇਸ ਆਸ ਨਾਲ ਬਣਾਇਆ ਕਿ ਇਸ ਤੋਂ ਬਾਅਦ ਸੁਚੇਤ ਪੰਥ ਆਪ ਹੀ ਇਸ ਉਪਰਾਲੇ ਨੂੰ ਸਿਰੇ ਚਾੜਨ ਦਾ ਕੰਮ ਸੰਭਾਲ ਲਵੇਗਾ। ਪਰ ਐਸਾ ਨਹੀਂ ਹੋ ਸਕਿਆ। ਇਸ ਉਪਰਾਲੇ ਨੂੰ ਸਿਰੇ ਚਾੜਣ ਲਈ ਹੇਠ ਲਿਖੇ ਯੋਜਨਾਬੱਧ ਚਾਰ ਪੜਾਅ ਮਿੱਥੇ ਗਏ।

  1. ਲਗਭਗ ਡੇਢ ਸਾਲ ਮੌਜੂਦਾ ਰਹਿਤ ਮਰਿਯਾਦਾ ਦੀ ਗੁਰਮਤਿ ਅਨੁਸਾਰੀ ਪੜਚੋਲ ਅਤੇ ਖੁੱਲੀਆਂ ਵਿਚਾਰਾਂ ਕਰਨ ਉਪਰੰਤ ਇਕ ਸੁਧਰਿਆ ਹੋਇਆ ਖਰੜਾ ਤਿਆਰ ਕੀਤਾ ਗਿਆ।
  2. ਇਸ ਖਰੜੇ ਨੂੰ ਗੁਰਮਤਿ ਸੰਸਥਾਵਾਂ, ਚੇਤੰਨ ਵਿਦਵਾਨਾਂ ਅਤੇ ਸੁਚੇਤ ਪੰਥਦਰੀਆਂ ਸਣੇ ਆਮ ਸੰਗਤਾਂ ਦੇ ਵਿਚਾਰ ਅਤੇ ਸੁਝਾਵਾਂ ਲਈ, ਇੰਟਰਨੈਟ ਅਤੇ ਹੋਰ ਤਰੀਕਿਆਂ ਰਾਹੀਂ ਜਨਤਕ ਕੀਤਾ ਗਿਆ।
  3. ਤੀਜੇ ਪੜਾਅ ਵਿਚ, ਵਿਦਵਾਨਾਂ ਅਤੇ ਪੰਥਦਰਦੀਆਂ ਦੀ ਮੀਟਿੰਗ ਬੁਲਾ ਕੇ, ਇਸ ਖਰੜੇ ਸੰਬੰਧੀ ਆਏ ਸੁਝਾਵਾਂ ਨੂੰ ਗੁਰਮਤਿ ਦੀ ਰੋਸ਼ਨੀ ਵਿਚ ਵਿਚਾਰਦੇ ਹੋਏ, ਸਾਂਝਾ ਉਪਰਾਲਾ ਕਰਦੇ ਹੋਏ ਫਾਈਨਲ ਰੂਪ ਤਿਆਰ ਕੀਤਾ ਜਾਵੇਗਾ।
  4. ਅਗਲੇ ਪੜਾਅ ਵਿਚ, ਇਸ ਤਿਆਰ ਕੀਤੀ ਮਰਿਯਾਦਾ ਨੂੰ ਛਪਵਾਕੇ ਕਰਦਿਆਂ, ਸੁਚੇਤ ਪੰਥਕ ਨੁਮਾਇੰਦਆਂ ਰਾਹੀਂ ਜਨਤਕ ਕਰਨ ਦਾ ਜਤਨ ਕੀਤਾ ਜਾਵੇਗਾ।

ਦੋ ਪੜਾਅ ਲਗਭਗ ਪੂਰੇ ਹੋ ਚੁੱਕੇ ਹਨ ਅਤੇ ਹੁਣ ਤੀਜੇ ਪੜਾਅ ਤੇ ਪਹੁੰਚਣ ਦਾ ਸਮਾਂ ਆ ਗਿਆ ਹੈ। ਉਸ ਪੜਾਅ ਦੀ ਪੂਰੀ ਰੂਪ-ਰੇਖਾ ਦੇਣ ਤੋਂ ਪਹਿਲਾਂ ਕੁਝ ਸੱਜਣਾਂ ਦੇ ਸ਼ੰਕਿਆਂ/ਸਵਾਲਾਂ ਬਾਰੇ ਸੰਖੇਪ ਵਿਚਾਰ ਕਰ ਰਹੇ ਹਾਂ ਤਾਂ ਕਿ ਉਹ ਸੱਜਣ ਵੀ ਸਭ ਤੌਖਲੇ ਛੱਡ ਕੇ ਇਸ ਉਪਰਾਲੇ ਦਾ ਸਰਗਰਮ ਹਿੱਸਾ ਬਣ ਸਕਣ।

1. ਇਹ ਪਰਿਵਾਰ ਦਾ ਇਕ ਨਿੱਜੀ ਉਪਰਾਲਾ ਹੈ

ਸਪਸ਼ਟੀਕਰਨ: ਇਹ ਤੌਖਲਾ ਸਹੀ ਨਹੀਂ ਹੈ। ਪਰਿਵਾਰ ਨੇ ਅਪਣੇ ਤੌਰ ਤੇ ਹੀ ਇਹ ਸੁਧਾਰ ਕਰਨਾ ਹੁੰਦਾ ਤਾਂ ਸਾਰਿਆਂ ਦੀ ਸਲਾਹ ਨਾ ਮੰਗਦੇ, ਆਪ ਹੀ ਫਾਈਨਲ ਕਰਕੇ ਛਾਪ ਦਿੰਦੇ। ਇਹ ਉਪਰਾਲਾ ਸ਼ੁਰੂ ਕਰਨ ਦਾ ਇਕ ਨਿਮਾਣਾ ਜਤਨ ਕੀਤਾ ਹੈ, ਕਿਉਂਕਿ ਸੁਚੇਤ ਪੰਥ ਸਾਂਝੇ ਤੌਰ ਤੇ ਧਿਰ ਇਹ ਜਿੰਮੇਵਾਰੀ ਲੈਣ ਦੀ ਰੂਚੀ ਨਹੀਂ ਵਿਖਾ ਰਿਹਾ ਸੀ।। ਤੀਜੇ ਪੜਾਅ ਦੀ ਰੂਪ-ਰੇਖਾ ਪੜ੍ਹ ਕੇ ਇਹ ਤੌਖਲਾ ਆਪੇ ਹੀ ਖਤਮ ਹੋ ਜਾਵੇਗਾ।

2. ਇਸ ਵਿਚ ਕੋਈ ਪਾਰਦਰਸ਼ਿਤਾ ਨਹੀਂ ਹੈ

ਸਪਸ਼ਟੀਕਰਨ :- ਹਰ ਕਦਮ ਸਪਸ਼ਟ ਪਾਰਦਰਸ਼ਿਤਾ ਅਤੇ ਨਿਰਪੱਖਤਾ ਨਾਲ ਚੁੱਕਣ ਦਾ ਜਤਨ ਕਰਦੇ ਹਾਂ। ਇਸ ਉਪਰਾਲੇ ਵਿਚ ਵੀ ਐਸੀ ਕੋਸ਼ਿਸ਼ ਹੈ। ਹੁਣ ਤੱਕ ਸਭ ਕੁਝ ਪਾਠਕਾਂ ਦੇ ਸਾਹਮਣੇ ਹੈ। ਇਹੀ ਪਹੁੰਚ ਜਾਰੀ ਰੱਖਦਿਆਂ, ਤੀਜੇ ਪੜਾਅ ਵਾਲੀ ਮੀਟਿੰਗ ਦੀ ਪੂਰੀ ਵੀਡਿਉ ਰਿਕਾਰਡਿੰਗ ਕੀਤੀ ਜਾਵੇਗੀ ਤਾਂ ਕਿ ਅੱਗੇ ਵੀ ਪਾਰਦਰਸ਼ਿਤਾ ਬਣੀ ਰਹੇ।

3. ਸਭ ਕੁਝ ਫਾਈਨਲ ਤਾਂ ਪਰਿਵਾਰ ਨੇ ਹੀ ਕਰਨਾ ਹੈ, ਫੇਰ ਸਲਾਹ ਦਾ ਕੀ ਮਤਲਬ ਹੈ?

ਸਪਸ਼ਟੀਕਰਨ :- ਇਹ ਤੌਖਲਾ ਵੀ ਨਿਰਮੂਲ ਹੈ। ਤੀਜੇ ਪੜਾਅ ਤੇ ਤਾਂ ਇਹ ਬਿਲਕੁਲ ਸਪਸ਼ਟ ਹੋ ਜਾਵੇਗਾ। ਹਾਲੀਂ ਤੱਕ ਕੁਝ ਵੀ ਫਾਈਨਲ ਨਹੀਂ ਹੋਇਆ। ਸੁਚੇਤ ਵਿਦਵਾਨਾਂ ਅਤੇ ਪੰਥ ਦਰਦੀਆਂ ਦੀ ਇਕਤੱਰਤਾ, ਗੁਰਮਤਿ ਦੀ ਰੋਸ਼ਨੀ ਵਿਚ, ਭਾਂਵੇ ਪਰਿਵਾਰ ਦੇ ਜਤਨਾਂ ਨਾਲ ਤਿਆਰ ਹੋਏ ਖਰੜੇ ਵਿਚ ਲੌਂੜੀਂਦੇ ਬਦਲਾਵ ਕੀਤੇ ਜਾਣ, ਸੁਆਗਤ ਕੀਤਾ ਜਾਵੇਗਾ। ਸਾਡਾ ਇਕੋ ਮਕਸਦ ਹੈ ਕਿ ਸੁਧਾਰ ਸਾਰਥਿਕ ਅਤੇ ਠੋਸ ਉਪਰਾਲੇ ਹੋਣੇ ਚਾਹੀਦੇ ਹਨ।

4. ਇਹ ਸੁਧਾਰ ਨਹੀਂ ਕੀਤਾ ਜਾ ਰਿਹਾ, ਬਲਕਿ ਨਵੀਂ ਮਰਿਯਾਦਾ ਹੀ ਤਿਆਰ ਕਰ ਦਿਤੀ ਗਈ ਹੈ।

ਸਪਸ਼ਟੀਕਰਨ:- ਕੁਝ ਸੱਜਣਾਂ ਦਾ ਇਹ ਤੌਖਲਾ ਵੀ ਸਹੀ ਨਹੀਂ ਹੈ। ਪਰਿਵਾਰ ਵਲੋਂ ਸੁਝਾਅ ਰੂਪ ਵਿਚ ਪੇਸ਼ ਕੀਤੇ ਖਰੜੇ ਵਿਚ ਮੌਜੂਦਾ ਮਰਿਯਾਦਾ ਦਾ ਐਸਾ ਕਿਹੜਾ ਹਾਂ-ਪੱਖੀ ਅੰਸ਼ ਹੈ, ਜੋ ਸ਼ਾਮਿਲ ਨਹੀਂ ਹੈ? ਵੈਸੇ ਵੀ ਹਾਲੀਂ ਤਾਂ ਕੁਝ ਫਾਈਨਲ ਨਹੀਂ ਹੋਇਆ, ਇਹ ਤਾਂ ਸਿਰਫ ਸੁਝਾਅ ਰੂਪੀ ਖਰੜਾ ਹੈ। ਤੀਜੇ ਪੜਾਅ ਦੀ ਇਕਤੱਰਤਾ, ਗੁਰਮਤਿ ਦੀ ਰੋਸ਼ਨੀ ਵਿਚ, ਇਸ ਵਿਚ ਕਿਸੇ ਵੀ ਹੱਦ ਤੱਕ, ਕੋਈ ਵੀ ਬਦਲਾਅ ਕਰ ਸਕਦੀ ਹੈ।

ਆਸ ਹੈ ਕਿ ਐਸੇ ਸੱਜਣਾਂ ਦੇ ਗਲਤਫਹਿਮੀਆਂ ਦੂਰ ਹੋ ਗਈਆਂ ਹੋਣਗੀਆਂ ਅਤੇ ਉਹ ਸੱਜਣ ਵੀ ਇਸ ਸਾਂਝੇ ਉਪਰਾਲੇ ਵਿਚ ਸਰਗਰਮੀ ਨਾਲ ਸਹਿਯੋਗ ਦੇਣਗੇ।

ਤੀਜੇ ਪੜਾਅ ਦੀ ਰੂਪਰੇਖਾ

ਇਸ ਪੜਾਅ ਵਿਚ ਸੁਚੇਤ ਵਿਦਵਾਨਾਂ ਅਤੇ ਪੰਥਦਰਦੀਆਂ ਦੀ ਇਕਤੱਰਤਾ (ਮੀਟਿੰਗ) ਕੀਤੀ ਜਾਵੇਗੀ। ਇਸ ਮੀਟਿੰਗ ਦਾ ਵਕਫਾ 2 ਤੋਂ 4 ਦਿਨ ਹੋ ਸਕਦਾ ਹੈ। ਮੀਟਿੰਗ ਵਿਚ ਦਾਖਲਾ ਸਿਰਫ ਸੱਦਾ ਪੱਤਰ ਰਾਹੀਂ ਹੀ ਹੋਵੇਗਾ ਤਾਂ ਜੋ ਖਾਣ-ਪੀਣ, ਰਿਹਾਇਸ਼ ਆਦਿ ਦੇ ਸੁਚੱਜੇ ਪ੍ਰਬੰਧ ਕੀਤੇ ਜਾ ਸਕਣ ਅਤੇ ਵਿਚਾਰਾਂ ਸੁਖਾਵੇਂ ਮਾਹੌਲ ਵਿਚ ਹੋ ਸਕਣ। ਮੀਟਿੰਗ ਦਾ ਪੂਰਾ ਪ੍ਰੋਗਰਾਮ (ਮਿਤੀ, ਥਾਂ, ਸਮਾਂ ਆਦਿ) ਨਿੱਜੀ ਤੌਰ ਤੇ ਭੇਜੇ ਸੱਦਾ ਪੱਤਰ ਵਿਚ ਹੀ ਦਿਤਾ ਜਾਵੇਗਾ। ਅਪਣੀ ਯਾਦਦਾਸ਼ਤ ਅਤੇ ਜਾਨਕਾਰੀ ਅਨੁਸਾਰ ਹੇਠ ਲਿਖੇ ਸੱਜਣਾਂ ਨੂੰ ਸੱਦਾ ਪੱਤਰ ਭੇਜਣ ਲਈ ਮੁੱਢਲੇ ਤੌਰ ਤੇ ਚੁਣਿਆ ਹੈ।

ਪ੍ਰੋ. ਦਰਸ਼ਨ ਸਿੰਘ, ਗੁਰਤੇਜ ਸਿੰਘ (ਸਾਬਕਾ ਆਈ ਏ ਐਸ), ਦਲੀਪ ਸਿੰਘ ਕਸ਼ਮੀਰੀ, ਜਸਟਿਸ ਕੁਲਦੀਪ ਸਿੰਘ , ਜੋਗਿੰਦਰ ਸਿੰਘ ਸਪੋਕਸਮੈਨ (ਜਾਂ ਸਪੋਕਸਮੈਨ ਟ੍ਰਸਟ ਦਾ ਕੋਈ ਨੁਮਾਇੰਦਾ), ਡਾ. ਹਰਜਿੰਦਰ ਸਿੰਘ ਦਿਲਗੀਰ, ਅਰਦਮਨ ਸਿੰਘ ਬਾਗੜੀਆਂ, ਅਮਰਜੀਤ ਸਿੰਘ ਚੰਦੀ, ਡਾ. ਸੰਗਤ ਸਿੰਘ, ਪ੍ਰੋ. ਇੰਦਰ ਸਿੰਘ ਘੱਗਾ, ਪ੍ਰਿੰਸੀਪਲ ਸੁਰਜੀਤ ਸਿੰਘ ਮਿਸ਼ਨਰੀ, ਵੀਰ ਭੁਪਿੰਦਰ ਸਿੰਘ ਦਿੱਲੀ, ਦਲਬੀਰ ਸਿੰਘ ਐਮ ਐਸ ਸੀ, ਜਸਬਿੰਦਰ ਸਿੰਘ ਖਾਲਸਾ (ਦੁਬਈ), ਜਗਤਾਰ ਸਿੰਘ ਜਾਚਕ, ਪ੍ਰੋ. ਕੰਵਲਦੀਪ ਸਿੰਘ ਪਟਿਆਲਾ, ਡਾ. ਗੁਰਦਰਸ਼ਨ ਸਿੰਘ ਢਿਲੋਂ, ਰਾਜਿੰਦਰ ਸਿੰਘ ਖਾਲਸਾ ਪੰਚਾਇਤ, ਗਿਆਨੀ ਕੇਵਲ ਸਿੰਘ, ਕਰਨਲ (ਰਿ.) ਗੁਰਦੀਪ ਸਿੰਘ ਮੋਹਾਲੀ, ਸੁਖਦੇਵ ਸਿੰਘ ਮੋਹਾਲੀ, ਗੁਰਚਰਨ ਸਿੰਘ ਮਿਸ਼ਨਰੀ ਮੋਹਾਲੀ, ਪ੍ਰਿੰਸੀਪਲ ਸਤਿਨਾਮ ਸਿੰਘ ਹਮਰਾਜ਼, ਡਾ. ਇਕਬਾਲ ਸਿੰਘ ਢਿਲੋਂ ਚੰਡੀਗੜ, ਡਾ. ਗੁਰਸ਼ਰਨਜੀਤ ਸਿੰਘ ਅੰਮ੍ਰਿਤਸਰ, ਕਰਨਲ (ਰਿ.) ਮੋਹਨ ਸਿੰਘ ਸਕਾਉਟ, ਅਮਰਜੀਤ ਸਿੰਘ ਚੰਡੀਗੜ, ਰਘਬੀਰ ਸਿੰਘ ਢਿਲੋਂ, ਗੁਰਬਚਨ ਸਿੰਘ ਮੋਹਾਲੀ (ਸਪੁਤਰ ਗਿਆਨੀ ਭਾਗ ਸਿੰਘ ਅੰਬਾਲਾ), ਉਪਕਾਰ ਸਿੰਘ ਫਰੀਦਾਬਾਦ, ਗੁਰਸੇਵਕ ਸਿੰਘ ਮਦਰੱਸਾ, ਬੀਬੀ ਹਰਬੰਸ ਕੌਰ, ਪ੍ਰੀਤਮ ਸਿੰਘ ਮਟਵਾਨੀ ਮੋਗਾ, ਕੰਵਲਜੀਤ ਸਿੰਘ ਕੁੰਡਲ, ਗੁਰਮੀਤ ਸਿੰਘ ਕਾਦਆਣੀ, ਬਲਵਿੰਦਰ ਸਿੰਘ ਮਿਸ਼ਨਰੀ, ਕਸ਼ਮੀਰ ਸਿੰਘ ਮੁਕਤਸਰ, ਗੁਰਦੀਪ ਸਿੰਘ ਫਗਵਾੜਾ, ਗਿਆਨੀ ਰਣਜੋਧ ਸਿੰਘ ਫਗਵਾੜਾ, ਕਿਰਪਾਲ ਸਿੰਘ ਬਠਿੰਡਾ, ਦਲੀਪ ਸਿੰਘ ਅਬੋਹਰ, ਹਰਮਿੰਦਰ ਸਿੰਘ ਲੁਧਿਆਣਾ, ਗੁਰਸੇਵਕ ਸਿੰਘ ਧੌਲਾ (ਸਿੱਖ ਸਪੋਕਸਮੈਨ ਵੀਕਲੀ), ਹਰਲਾਜ ਸਿੰਘ ਬਹਾਦਰਪੁਰ, ਇਕਵਾਕ ਸਿੰਘ ਪੱਟੀ, ਸੁੰਦਰ ਸਿੰਘ ਕਲਾਂਵਾਲੀ, ਕਿਹਰ ਸਿੰਘ ਚੰਡੀਗੜ, ਦਵਿੰਦਰ ਸਿੰਘ ਆਰਟਿਸਟ ਖਰੜ, ਕਰਨੈਲ ਸਿੰਘ ਸਿਰਸਾ, ਮਨਜੀਤ ਸਿੰਘ ਖਾਲਸਾ ਮੋਹਾਲੀ, ਬਲਦੇਵ ਸਿੰਘ ਦਿੱਲੀ (ਲੁਧਿਆਣਾ), ਪ੍ਰਿੰਸੀਪਲ ਗੁਰਬਚਨ ਸਿੰਘ ਪੰਨਵਾ, ਇੰਦਰਜੀਤ ਸਿੰਘ ਰਾਣਾ (ਜਾਂ ਗੁਰਮਤਿ ਗਿਆਨ ਮਿਸ਼ਨਰੀ ਕਾਲਜ ਦਾ ਕੋਈ ਨੁਮਾਇੰਦਾ), ਪ੍ਰਿੰਸੀਪਲ ਹਰਭਜਨ ਸਿੰਘ (ਜਾਂ ਸਿੱਖ ਮਿਸ਼ਨਰੀ ਕਾਲਜ ਲੁਧਿਆਣਾ ਦਾ ਕੋਈ ਨੁਮਾਇੰਦਾ), ਪ੍ਰਿੰਸੀਪਲ ਬਲਜੀਤ ਸਿੰਘ ਚੌਂਤਾ , ਜੋਗਿੰਦਰ ਸਿੰਘ ਇੰਡੀਆ ਅਵੈਅਰਨੈਸ, ਸਰਬਜੀਤ ਸਿੰਘ ਜੀ (ਸਾਬਕਾ ਸੰਪਾਦਕ ਇੰਡੀਆ ਅਵੈਅਰਨੈਸ), ਮਹਿੰਦਰ ਸਿੰਘ ਚਚਰਾੜੀ (ਸਿੱਖ ਗਾਰਡੀਅਨ ਮਾਸਿਕ), ਪ੍ਰੋ. ਸਰਬਜੀਤ ਸਿੰਘ ਧੂੰਦਾ, ਸੁਖਵਿੰਦਰ ਸਿੰਘ ਸਭਰਾ (ਸੰਤਾਂ ਦੇ ਕੌਤਕ), ਇੰਦਰਜੀਤ ਸਿੰਘ ਕਾਨਪੁਰ, ਹਰਮੀਤ ਸਿੰਘ ਗਵਾਲੀਅਰ, ਤਰਸੇਮ ਸਿੰਘ ਚੈਅਰਮੈਨ ਧਰਮ ਪ੍ਰ੍ਰਚਾਰ ਕਮੇਟੀ ਦਿਲੀ, ਤੇਜਪਾਲ ਸਿੰਘ ਦਿਲੀ, ਚਰਨਜੀਤ ਸਿੰਘ ਦਿਲੀ, ਹਰਜੀਤ ਸਿੰਘ ਸਢੌਰਾ, ਜਗਜੀਤ ਸਿੰਘ ਜੰਮੂ, ਜਗਜੀਤ ਸਿੰਘ (ਪੁੰਛ), ਡਾ. ਪਰਮਜੀਤ ਸਿੰਘ

ਮਨੁੱਖ ਭੁੱਲਣਹਾਰ ਹੈ। ਸੰਭਵ ਹੈ ਕਿ ਕਈਂ ਸੱਜਣਾਂ ਦੇ ਨਾਮ (ਜਿਹਨਾਂ ਨੂੰ ਅਸੀਂ ਜਾਣਦੇ ਹੋਈਏ) ਇਸ ਸੂਚੀ ਵਿਚ ਨਾ ਆਏ ਹੋਣ। ਬੇਨਤੀ ਹੈ, ਉਹ ਇਸ ਦਾ ਬੁਰਾ ਨਾ ਮਨਾਉਣ ਅਤੇ ਸਾਨੂੰ ਸੰਪਰਕ ਕਰਕੇ ਜਲਦ ਤੋਂ ਜਲਦ ਆਪਣੀ ਰਜ਼ਾਮੰਦੀ ਅਤੇ ਸੰਪਰਕ (ਫੋਨ ਨੰ., ਈ-ਮੇਲ, ਐਡਰੈਸ ਆਦਿ) ਦੇ ਦੇਣ ਤਾਂ ਕਿ ਉਹਨਾਂ ਨੂੰ ਵੀ ਸੂਚੀ ਵਿਚ ਸ਼ਾਮਿਲ ਕੀਤਾ ਜਾ ਸਕੇ। ਸਾਡੀ ਜਾਣਕਾਰੀ ਤੋਂ ਬਾਹਰ ਜੇ ਕੋਈ ਸੱਜਣ ਇਸ ਮੀਟਿੰਗ ਵਿਚ ਸ਼ਾਮਿਲ ਹੋਣਾ ਚਾਹੁੰਦਾ ਹੈ ਤਾਂ ਉਸ ਲਈ ਜ਼ਰੂਰੀ ਹੋਵੇਗਾ ਕਿ ਉਹ ਇਸ ਸੂਚੀ ਵਿਚਲੇ ਕਿਸੇ ਸੱਜਣ ਦੀ ਪਛਾਣ/ਜਿੰਮੇਵਾਰੀ ਤੇ ਆਉਣ ਲਈ ਸੱਦਾ ਪੱਤਰ ਮੰਗਵਾ ਸਕਦਾ ਹੈ।

ਵਿਦੇਸ਼ਾਂ ਵਿਚ ਰਹਿਣ ਵਾਲੇ ਸੱਜਣਾਂ ਨੂੰ ਅਸੀਂ ਇਸ ਸੂਚੀ ਵਿਚ ਸ਼ਾਮਿਲ ਨਹੀਂ ਕੀਤਾ ਕਿਉਂਕਿ ਸਾਡੀ ਸਮਝ ਅਨੁਸਾਰ ਉਹਨਾਂ ਦਾ ਇਤਨੀ ਦੂਰੋਂ ਸਪੈਸ਼ਲ ਆਉਣਾ ਕਾਫੀ ਖਰਚੀਲਾ ਹੋਵੇਗਾ। ਜੇ ਵਿਦੇਸ਼ਾਂ ਵਿਚੋਂ ਕੋਈ ਸੱਜਣ ਇਸ ਸਮੇਂ ਦੌਰਾਣ ਭਾਰਤ ਦੀ ਫੇਰੀ ਤੇ ਆ ਰਹੇ ਹਨ ਤਾਂ ਉਹ ਸਾਡੇ ਨਾਲ ਸੰਪਰਕ ਕਰ ਸਕਦੇ ਹਨ, ਉਹਨਾਂ ਨੂੰ ਸ਼ਾਮਿਲ ਕਰਨ ਵਿਚ ਖੁਸ਼ੀ ਹੋਵੇਗੀ। ਕੋਈ ਸਪੈਸ਼ਲ ਵੀ ਵਿਦੇਸ਼ਾਂ ਤੋਂ ਆਉਣਾ ਚਾਹਵੇ ਹੈ ਤਾਂ ਉਸ ਦਾ ਵੀ ਸਵਾਗਤ ਹੈ, ਉਹ ਸੰਪਰਕ ਕਰ ਸਕਦਾ ਹੈ। 20 ਮਾਰਚ ਤੋਂ 31 ਮਾਰਚ ਦੇ ਵਿਚ ਇਹ ਇਕੱਤਰਤਾ ਕਰਨ ਦੀ ਯੋਜਨਾ ਹੈ। ਇਸ ਮੁਤਾਬਿਕ ਤੂਸੀ ਤਿਆਰੀ ਕਰ ਸਕਦੇ ਹੋ।

ਕੋਸ਼ਿਸ਼ ਕਰਾਂਗੇ ਕਿ, ਸੰਭਵ ਹੋਇਆ ਤਾਂ, ਵਿਦੇਸ਼ਾਂ ਵਿਚਲੀਆਂ ਕੁਝ ਸੁਚੇਤ ਸ਼ਖਸੀਅਤਾਂ ਦੇ ਵੀਚਾਰ ਵੀ ਵੀਡਿਉ ਕਾਨਫਰਾਂਸਿੰਗ ਰਾਹੀਂ ਲਏ ਜਾਣ, ਜਿਨ੍ਹਾਂ ਵਿਚ ਸਿੱਖ ਮਾਰਗ, ਖਾਲਸਾ ਨਿਉਜ਼, ਸਿੰਘ ਸਭਾ ਯੂ ਐਸ ਏ, ਗੁਰੂ ਪੰਥ ਡਾਟ ਕਾਮ, ਵੇਕ ਅਪ ਖਾਲਸਾ ਆਦਿ ਦੇ ਸੰਪਾਦਕ ਸਾਹਿਬਾਨ ਦੇ ਸਕਦੇ ਹਨ।

ਜਿਹੜੇ ਸੁਹਿਰਦ ਸੱਜਣ ਕਿਸੇ ਕਾਰਨ ਇਸ ਮੀਟਿੰਗ ਵਿਚ ਸ਼ਾਮਿਲ ਨਹੀਂ ਹੋ ਸਕਦੇ, ਉਹਨਾਂ ਨੂੰ ਸਾਡੀ ਪੁਰਜ਼ੋਰ ਅਪੀਲ ਹੈ ਕਿ ਆਪ ਜੀ ਖਰੜੇ ਬਾਰੇ ਅਪਣੇ ਵੀਚਾਰ 15 ਮਾਰਚ ਤੱਕ ਸਾਨੂੰ ਜ਼ਰੂਰ ਭੇਜੋ। ਇਹ ਖਰੜਾ ਇਨ੍ਹਾਂ ਲਿੰਕਾਂ ਤੇ ਕਲਿਕ ਕਰਕੇ ਪੜਿਆ ਜਾ ਸਕਦਾ ਹੈ।

>> Click here >> ਗੁਰਮਤਿ ਜੀਵਨ ਜਾਚ ਦਾ ਮੁੱਢਲਾ ਖਰੜਾ

ਸੁਝਾਅ ਦੇਣ ਲਈ ਈ-ਮੇਲ ਪਤਾ ਹੈ
gurmatjeevanjaach@gmail.com

ਸੁਝਾਅ ਡਾਕ ਰਾਹੀਂ ਹੇਠ ਲਿਖੇ ਵੀ ਭੇਜੇ ਜਾ ਸਕਦੇ ਹਨ। ਇਸ ਲਈ ਪਤਾ ਹੈ।

Tat Gurmat Parivar
C/o Future Pack Higher Secondary School
Near Airport, Upper Gadigarh
Jammu (J&K)
India      Pin-181101 

ਮੀਟਿੰਗ ਵਿਚ ਮੌਕੇ ਤੇ ਹੀ, ਇਕੱਤਰ ਸੱਜਣਾਂ ਦੀ ਰਾਇ ਨਾਲ 5-6 ਵਿਦਵਾਨਾਂ/ ਪੰਥਦਰਦੀਆਂ ਦਾ ਇਕ ਪੈਨਲ ਬਣਾਇਆ ਜਾਵੇਗਾ, ਜੋ ਗੁਰਮਤਿ ਦੀ ਰੋਸ਼ਨੀ ਵਿਚ ਸਾਹਮਣੇ ਆ ਰਹੇ ਵਿਚਾਰਾਂ ਦੇ ਮੱਦੇਨਜ਼ਰ, ਪੂਰੀ ਨਿਰਪੱਖਤਾ ਨਾਲ ਮਰਿਯਾਦਾ ਦਾ ਫਾਈਨਲ ਰੂਪ ਨਾਲ ਦੀ ਨਾਲ ਤਿਆਰ ਕਰਦਾ ਰਹੇਗਾ।

ਉਪਰੋਕਤ ਸੂਚੀ ਵਿਚ ਸ਼ਾਮਿਲ ਸੱਜਣਾਂ ਸਮੇਤ ਸਾਰੇ ਸੁਚੇਤ ਪੰਥਦਰੀਆਂ ਨੂੰ ਇਹ ਬੇਨਤੀ ਹੈ ਕਿ 25 ਫਰਵਰੀ 2012 ਤੱਕ ਇਸ ਮੀਟਿੰਗ ਵਿਚ ਸ਼ਾਮਿਲ ਹੋਣ ਲਈ ਅਪਣੀ ਸਹਿਮਤੀ ਫੋਨ ਜਾਂ ਈ-ਮੇਲ ਰਾਹੀਂ ਭੇਜ ਦੇਣ। ਸਹਿਮਤੀ ਉਪਰੰਤ ਸੱਦਾ ਪੱਤਰ ਭੇਜਣ ਦਾ ਕੰਮ ਸ਼ੁਰੂ ਕਰ ਦਿਤਾ ਜਾਵੇਗਾ। 15 ਮਾਰਚ ਤੱਕ ਜਿਸ ਨੂੰ ਸੱਦਾ ਪੱਤਰ ਨਾ ਪਹੁੰਚੇ, ਉਹ ਸਾਨੂੰ ਸੰਪਰਕ ਕਰ ਸਕਦਾ ਹੈ।

ਇਹ ਬੇਨਤੀ ਪੱਤਰ ਪੜ੍ਹਣ ਉਪਰੰਤ ਕਿਸੇ ਸੁਹਿਰਦ ਸੱਜਣ ਦੇ ਮਨ ਵਿਚ ਇਸ ਉਪਰਾਲੇ ਪ੍ਰਤੀ ਭੁਲੇਖਾ ਨਹੀਂ ਰਹਿਣਾ ਚਾਹੀਦਾ। ਆਸ ਹੈ ਕਿ ਕੋਈ ਵੀ ਸੁਚੇਤ ਅਤੇ ਸੁਹਿਰਦ ਧਿਰ ਇਸ ਸਾਂਝੇ ਸੁਧਾਰ ਉਪਰਾਲੇ ਵਿਚ ਸਰਗਰਮੀ ਨਾਲ ਸਹਿਯੋਗ ਦੇਣ ਤੋਂ ਕਿਨਾਰਾ ਨਹੀਂ ਕਰੇਗੀ।

ਇਕਤੱਰਤਾ ਵਿਚ ਸ਼ਾਮਿਲ ਹੋਣ ਲਈ ਅਪਣੀ ਸਹਿਮਤੀ ਹੇਠਾਂ ਦਿਤੇ ਈ-ਮੇਲ ਜਾਂ ਫੋਨ ਨੰਬਰ ਰਾਹੀਂ ਦਿਤੀ ਜਾਵੇ।

ਨਿਸ਼ਕਾਮ ਨਿਮਰਤਾ ਸਹਿਤ

ਤੱਤ ਗੁਰਮਤਿ ਪਰਿਵਾਰ
tatgurmat@gmail.com

Mobile - 09419126791


Disclaimer: Khalsanews.org does not necessarily endorse the views and opinions voiced in the news / articles / audios / videos or any other contents published on www.khalsanews.org and cannot be held responsible for their views.  Read full details....

Go to Top