ਅੱਜ ਪੇਸ਼ ਹੈ "ਯਾਰਵ੍ਹੀਂ
ਸਾਖੀ"
- ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ
ਕਿ - ਜੋ ਕੋਈ ਸਸਕਾਰ ਦੇ ਵੇਲੇ ਮੇਰਾ ਸਿਖ 38 ਸਲੋਕ
ਦੇ ਪੰਜ ਪਾਠ ਕਰੇਗਾ, ਤਾਂ ਪ੍ਰਾਣੀ ਦੇ ਪਾਪ ਬਖਸ਼ੇ ਜਾਣਗੇ, ਕਿਰਿਆ ਕਰਮ ਥੀਂ
ਬਿਨਾਂ ਸਦਗਤੀ ਕੋ ਪ੍ਰਾਪਤ ਹੋਵੇਗਾ।...
ਜੇ 38 ਪਉੜੀਆਂ ਨੇ ਹੀ ਪਾਰ
ਉਤਾਰਾ ਕਰਨਾ ਸੀ, ਤਾਂ ਫਿਰ ਗੁਰੂ ਸਾਹਿਬ ਨੂੰ 1429 ਪੰਨੇ ਲਿਖਣ ਦੀ ਕੀ
ਲੋੜ ਪਈ ਸੀ? (ਪਾਠਕਾਂ ਦੀ ਜਾਣਕਾਰੀ ਲਈ: 1429
ਪੰਨੇ ਗੁਰੂ ਸਾਹਿਬ ਵੇਲੇ ਨਹੀਂ ਸੀ, ਉਸ ਵੇਲੇ ਹਰ ਸਰੂਪ ਦੇ ਪੰਨੇ ਵੱਖ
ਵੱਖ ਗਿਣਤੀਆਂ ਦੇ ਸਨ, 1429 ਪੰਨੇ ਉਦੋਂ ਸ਼ੁਰੂ ਹੋਏ ਜਦੋਂ ਪ੍ਰਿੰਟਿਗ
ਪ੍ਰੈਸ ਨਾਲ ਗੁਰੂ ਗ੍ਰੰਥ ਸਾਹਿਬ ਦੀ ਛਪਾਈ ਸ਼ੁਰੂ ਹੋਈ। 1429 ਇਸ ਕਰਕੇ
ਲਿਖਿਆ ਗਿਆ ਹੈ, ਕਿਉਂਕਿ ਰਾਗਮਾਲਾ ਗੁਰਬਾਣੀ ਨਹੀਂ )
- ਸਾਬਿਜ਼ਾਦਿਆਂ ਦੀ ਸ਼ਹੀਦੀ ਤੋਂ ਬਾਅਦ
ਸਿੱਖਾਂ ਨੇ ਕਿਹਾ ਕਿ ... ਸਚੇ ਪਾਤਿਸ਼ਾਹ ਕੀ ਭਾਣਾ
ਵਰਤਾਇਆ ਹੈ, ਹੁਕਮ ਹੂਆ ਅਜੀਤ ਸਿੰਘ ਵਿਸ਼ਨੂੰ ਅਵਤਾਰ ਸੀ, ਜੁਝਾਰ ਸਿੰਘ ਬ੍ਰਹਮੇ
ਦੇ ਅਵਤਾਰ ਸੀ, ਹੁਣ ਉਹ ਆਪਣੀਆਂ ਪੁਰੀਆਂ ਨੂੰ ਗਏ ਹੈਨ, ਦੇਵੀ ਦੇਵਤਿਆਂ
ਰੁਸ਼ਨਾਈ ਕਰੀ ਹੈ।...
- ਹਰਸਰ (ਅੰਮ੍ਰਿਤਸਰ) ਪਰਮ ਧਾਮ ਹੈ,
ਤੁਸੀਂ ਭੀ ਸਭ ਪ੍ਰਾਣੀਆਂ ਦੇ ਫੁਲ ਉਥੇ ਲੈ ਜਾਇਆ ਕਰੋ
ਉਹਨਾਂ ਥੋਂ ਮੇਰਾ ਵਿਛੋੜਾ ਭੀ ਨਹੀਂ ਹੋਵੇਗਾ, ਉਹ ਅਕਾਲਪੁਰਖ ਦੇ ਜਹੂਰ ਰਹਿਣਗੇ...
ਜੋ ਗੁਰੂ ਆਪ
ਆਪਣੀ ਉਮਰ 'ਚ ਦਰਬਾਰ ਸਾਹਿਬ ਨਹੀਂ ਗਏ, ਉਨ੍ਹਾਂ ਦੇ ਮੂੰਹੋਂ ਇਹ ਲੋਕ ਇਹ ਗਪੌੜ
ਕੱਢਵਾ ਰਹੇ ਨੇ... !!!
ਜਿਸ ਤੋਂ ਸਾਬਤ ਹੁੰਦਾ ਹੈ ਕਿ ਸਿੱਖੀ 'ਚ
ਕਿਸੇ ਵਿਸ਼ੇਸ਼ ਥਾਂ ਦੀ ਕੋਈ ਅਹਿਮੀਯਤ ਨਹੀਂ... ਹਾਂ ਦਰਬਾਰ ਸਾਹਿਬ ਦੀ ਇਤਿਹਾਸਿਕ
ਤੌਰ 'ਤੇ ਮਹੱਤਤਾ ਹੈ, ਅਤੇ ਸਾਡਾ ਕੇਂਦਰ ਹੈ, ਪਰ ਇਹ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ
ਦੀ ਅਗਵਾਈ ਵਿੱਚ ਹੀ ਖ਼ਾਸ ਹੈ... ਗੁਰੂ ਤੇਗ ਬਹਾਦਰ ਸਾਹਿਬ ਨੂੰ ਵੀ ਜਦੋਂ ਮਸੰਦਾਂ
ਨੇ ਅੰਦਰ ਨਾ ਵੜ੍ਹਨ ਦਿੱਤਾ, ਤਾਂ ਉਨ੍ਹਾਂ ਨੇ ਇਸ ਦਾ ਰੋਸ ਨਹੀਂ ਕੀਤਾ... ਜਦੋਂ
ਇੱਥੇ ਮੱਸਾ ਰੰਗੜ੍ਹ ਕੰਜਰੀਆਂ ਨਚਾਉਂਦਾ ਸੀ, ਉਦੋਂ ਸਿੱਖ ਇੱਥੇ ਮੱਥਾ ਨਹੀਂ ਟੇਕਦੇ
ਸੀ... ਹਾਂ, ਸਾਨੂੰ ਦਰਬਾਰ ਸਾਹਿਬ ਦੀ ਦੇਖਭਾਲ, ਰੱਖ ਰਖਾਵ ਵੱਲ ਖਾਸ ਧਿਆਨ ਦੇਣਾ
ਚਾਹੀਦਾ ਹੈ, ਕਿਉਂਕਿ ਇਸ ਨਾਲ ਸਾਡਾ ਕਾਫੀ ਇਤਿਹਾਸ ਜੁੜਿਆ ਹੈ...
ਪਰ ਇੱਥੇ ਅਜਕੱਲ ਫਿਰ ਮੱਸਾ ਰੰਗੜ
ਅਤੇ ਉਸ ਦੀਆਂ ਕੰਜਰੀਆਂ (ਅਖੌਤੀ ਜਥੇਦਾਰ) ਦਾ ਰਾਜ ਹੈ, ਜਿਸ ਲਈ ਸਿੱਖਾਂ
ਨੂੰ ਸਿਰਤੋੜ ਮਿਹਨਤ ਕਰਕੇ, ਇਨ੍ਹਾਂ ਤੋਂ ਮੁਕਤ ਕਰਾਉਣਾ ਪਵੇਗਾ, ਜਿਸ ਨਾਲ
ਹਿੰਦੂਵਾਦੀ ਮਿਥਿਹਾਸ ਨਾਲ ਭਰੀਆਂ ਇਹੋ ਜਿਹਿਆਂ ਗਪੌੜ ਕਿਤਾਬਾਂ ਦਾ ਕੋਈ ਵਜੂਦ ਹੀ
ਨਾ ਰਹੇ।
ਪਿਛਲੇ
ਅੰਕ:
ਭਾਗ ਪਹਿਲਾ,
ਭਾਗ ਦੂਜਾ